ਲਾਗ–ਇਨ/ਨਵਾਂ ਖਾਤਾ |
+
-
 
ਗਾਗਰ

ਗਾਗਰ ਸੰ. ਗਗ੗ਰੀ. ਸੰਗ੍ਯਾ—ਧਾਤੁ ਅਥਵਾ ਮਿੱਟੀ ਦਾ ਤੰਗ ਮੂੰਹ ਵਾਲਾ ਜਲ ਲਿਆਉਣ ਦਾ ਪਾਤ੍ਰ. ਪਾਣੀ ਭਰਣ ਵੇਲੇਗਰ ਗਰ ਸ਼ਬਦ ਕਰਣ ਤੋਂ ਇਹ ਸੰਗ੍ਯਾ ਹੈ. ਕਲਸ਼. ਘੜਾ. “ਟੂਟਤ ਬਾਰ ਨ ਲਾਗੈ ਤਾ ਕਉ ਜਿਉ ਗਾਗਰਿ ਜਲ ਫੋਰੀ.” (ਸਾਰ ਮ: ੫) “ਨਿਤ ਉਠਿ ਕੋਰੀ ਗਾਗਰਿ ਆਨੈ.” (ਬਿਲਾ ਕਬੀਰ).

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2433,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗਾਗਰ

ਗਾਗਰ [ਨਾਂਇ] ਲੋਹੇ ਜਾਂ ਪਿੱਤਲ ਆਦਿ ਦੀ ਤੰਗ ਮੂੰਹ ਵਾਲ਼ੀ ਮਟਕੀ, ਕਲਸੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2477,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗਾਗਰ

ਗਾਗਰ (ਨਾਂ,ਇ) ਲੰਮੀ ਗਰਦਨ, ਸੌੜੇ ਮੂੰਹ, ਕੜੇਦਾਰ ਪੇਂਦੇ, ਮੋਕਲੇ ਪੇਟੇ ਅਤੇ ਘੜੇ ਦੀ ਸ਼ਕਲ ਜਿਹਾ ਲੋਹੇ ਜਾਂ ਪਿੱਤਲ ਆਦਿ ਦਾ ਬਰਤਨ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2481,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ