ਗਾਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਰ ( ਨਾਂ , ਇ ) ਖਾਲ , ਖੂਹ , ਟੋਭੇ ਆਦਿ ਦੇ ਪਾਣੀ ਥੱਲੇ ਬਹਿ ਗਈ ਗਾਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 975, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਰ [ ਨਾਂਇ ] ਵੇਖੋ ਗਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 967, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਾਰ . ਸੰਗ੍ਯਾ— ਗਾਦ. ਗੰਧਲਾਪਨ । ੨ ਪਾਣੀ ਦੇ ਥੱਲੇ ਦੀ ਮੈਲ ਕੀਚ ਆਦਿ । ੩ ਗਰਵ. ਅਹੰਕਾਰ. “ ਮਨ ਮਹਿ ਧਰਤੇ ਗਾਰ.” ( ਦੇਵ ਮ : ੫ ) “ ਮਾਇਆਮਤ ਕਹਾਲਉ ਗਾਰਹੁ ? ” ( ਸਵੈਯੇ ਸ੍ਰੀ ਮੁਖਵਾਕ ਮ : ੫ ) ੪ ਗੜ੍ਹ. ਗਢ. ਕਿਲਾ. ਦੁਰਗ. “ ਕੋਊ ਬਿਖਮ ਗਾਰ ਤੋਰੈ.” ( ਆਸਾ ਮ : ੫ ) ੫ ਗਾਲੀ. ਗਾਲ. ਦੁਸ਼ਨਾਮਦਹੀ. “ ਗਾਰ ਦੈਨਹਾਰੀ ਬੋਲਹਾਰੀ ਡਾਰੀ ਸੇਤ ਕੋ.” ( ਭਾਗੁ ਕ ) ੬ ਦੇਖੋ , ਗਾਲਨਾ. “ ਗਾਰ ਗਾਰ ਅਖਰਬ ਗਰਬ.” ( ਪ੍ਰਿਥੁਰਾਜ ) ੭ ਦੇਖੋ , ਗਾਰ੍ਹ । ੮ ਫ਼ਾ ਟੋਆ. ਖਾਤਾ. “ ਸੈਸਾਰ ਗਾਰ ਬਿਕਾਰ ਸਾਗਰ.” ( ਕਾਨ ਮ : ੫ ) ੯ ਪਹਾੜ ਦੀ ਖੁੱਡ. ਕੰਦਰਾ । ੧੦ ਫ਼ਾ ਇਹ ਪਦਾਂ ਦੇ ਅੰਤ ਲਗਕੇ ਸਬਬ ( ਕਾਰਣ ) , ਵਾਨ ( ਵਾਲਾ ) , ਯੋਗ੍ਯ ( ਲਾਯਕ਼ ) ਆਦਿਕ ਅਰਥ ਬੋਧਨ ਕਰਦਾ ਹੈ , ਜਿਵੇਂ— ਰੋਜ਼ਗਾਰ , ਯਾਦਗਾਰ ਆਦਿ. “ ਗੁਨਹਗਾਰ ਲੂਣਹਰਾਮੀ.” ( ਸੂਹੀ ਮ : ੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 838, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਾਰ ( ਸੰ. । ਹਿੰਦੀ ਗਾਂਠ ਦਾ ਗਾਰ )

੧. ਗੰਢ । ਯਥਾ-‘ ਕੋਊ ਬਿਖਮ ਗਾਰ ਤੋਰੈ ’ ਕੋਈ ਕਰੜੀ ਗੰਢ ( ਚਿਦ ਜੜ ਗ੍ਰੰਥੀ ) ਨੂੰ ਤੋੜ ਦੇਵੇ ।

੨. ( ਅ਼ਰਬੀ ਗ਼ਾਰ ) ਗੜ੍ਹਾ , ਟੋਆ

੩. ਗਾਲੀ । ਦੇਖੋ , ‘ ਗਾਰਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 789, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਾਰ ( ਸੰ. ਦੇਖੋ , ਗਾਰ ) ਜਿੱਲ੍ਹਣ ਭਾਵ ਖਾਈ । ਯਥਾ-‘ ਬਿਖਮ ਗਾਰ੍ਹ ਕਰੁ ਪਹੁਚੈ ਨਾਹੀ ਸੰਤ ਸਾਨਥ ਭਏ ਲੂਟਾ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 787, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਾਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗਾਰ : ਗਾਰ ਲੈਪਿਸਾਸਟੀਅਡੀ ਕੁਲ ਦੀ ਲੈਪਿਸਾਸਟੀਅਸ ਪ੍ਰਜਾਤੀ ਦੀਆਂ ਅਨੇਕ ਵੱਡੀਆਂ ਉੱਤਰੀ ਜਾਂ ਮੱਧ ਅਮਰੀਕੀ ਮੱਛੀਆਂ ਵਿਚੋਂ ਕਿਸੇ ਨੂੰ ਵੀ ਕਿਹਾ ਜਾਂਦਾ ਹੈ । ਇਹ ਮੱਛੀਆਂ ਮੁੱਖ ਤੌਰ ਤੇ ਅਲੂਣੇ ਪਾਣੀਆਂ ਵਿਚ ਮਿਲਦੀਆਂ ਹਨ ਭਾਵੇਂ ਅੱਠ ਕੁ ਜਾਤੀਆਂ ਖਾਰੇ ਜਾਂ ਲੂਣੇ ਪਾਣੀ ਵਿਚ ਚਲੀਆਂ ਗਈਆਂ ਹਨ । ਇਹ ਆਮ ਤੌਰ ਤੇ ਖਲੋਤੇ ਪਾਣੀ ਦੀ ਤਹਿ ਤੇ ਧੁੱਪ ਸੇਕਦੀਆਂ ਅਤੇ ਹਵਾ ਵਿਚ ਸਾਹ ਲੈਂਦੀਆਂ ਦਿਸਦੀਆਂ ਹਨ । ਇਨ੍ਹਾਂ ਦੀ ਜਬਾੜੇ ਅਤੇ ਚਿਹਰੇ ਨਾਲ ਮਿਲਕੇ ਤਿੱਖੇ ਦੰਦਾਂ ਵਾਲੀ ਚੁੰਝ ਬਣੀ ਹੁੰਦੀ ਹੈ ਅਤੇ ਇਨ੍ਹਾਂ ਦੇ ਸਰੀਰ ਉਤੇ ਗੈਨਾੱਇਡ ਸਕੇਲ ਹੁੰਦੇ ਹਨ । ਈਓਸੀਨ ਪੀਰੀਅਡ ਦੌਰਾਨ ਇਹ ਮੱਛੀਆਂ ਯੂਰਪ ਅਤੇ ਉੱਤਰੀ ਅਮਰੀਕਾ ਵਿਚ ਮਿਲਦੀਆਂ ਹਨ । ਇਨ੍ਹਾਂ ਦੀ ਉਤਰਜੀਵਿਤਾ ਦਾ ਇਕ ਕਾਰਨ ਇਨ੍ਹਾਂ ਦੇ ਵੱਡੇ , ਜ਼ਰਦੀ ਨਾਲ ਭਰੇ ਹਰੇ ਜਿਹੇ ਆਂਡਿਆਂ ਦਾ ਜ਼ਹਿਰੀਲਾਪਣ ਹੈ । ਆਂਡੇ ਬਸੰਤ ਰੁੱਤੇ ਪੇਤਲੇ ਪਾਣੀਆਂ ਵਿਚ ਦਿੱਤੇ ਜਾਂਦੇ ਹਨ; ਬੱਚੇ ਬੜੀ ਤੇਜ਼ੀ ਨਾਲ ਵਧਦੇ ਹਨ , ਸ਼ੁਰੂ ਵਿਚ ਇਹ ਮਿਨੋ ( ਇਕ ਛੋਟੀ ਮੱਛੀ ) ਤੇ ਆਹਾਰ ਕਰਦੇ ਹਨ ਅਤੇ ਜਲਦੀ ਹੀ ਇਹ ਇੰਨੇ ਜ਼ਿਆਦਾ ਸ਼ਿਕਾਰਖੋਰ ਬਣ ਜਾਂਦੇ ਹਨ ਕਿ ਇਨ੍ਹਾਂ ਦੀ ਗਿਣਤੀ ਘਟਾਉਣ ਲਈ ਅਕਸਰ ਕੰਟ੍ਰੋਲ ਦੇ ਸਾਧਨ ਅਪਣਾਉਣੇ ਪੈਂਦੇ ਹਨ , ਇਨ੍ਹਾਂ ਦੇ ਸੂਈਆਂ ਵਰਗੇ ਦੰਦਾਂ ਦੀਆਂ ਲੰਮੀਆਂ ਕਤਾਰਾਂ ਸ਼ਿਕਾਰ ਨੂੰ ਫੜਨ ਵਿਚ ਸਹਾਇਤਾ ਕਰਦੀਆਂ ਹਨ । ਐਲੀਗੇਟਰ ਗਾਰ ( Lepisosteus spatula ) ਦੀ ਚੁੰਝ ਚੌੜੀ ਅਤੇ ਛੋਟੀ; ਲੰਮੇ ਨੱਕ ਵਾਲੀ ਗਾਰ ਜਾਂ ਬਿਲਫ਼ਿਸ਼ ( L. osseus ) ਵਿਚ ਇਹ ਬਹੁਤ ਲੰਮੀ ਅਤੇ ਚਿਮਟੀ ਵਰਗੀ ਹੁੰਦੀ ਹੈ । ਦੱਖਣੀ ਅਮਰੀਕਾ ਦੀ ਐਲੀਗੇਟਰ ਗਾਰ ਤਕਰੀਬਨ 3 ਮੀਟਰ ਲੰਮੀ ਹੁੰਦੀ ਹੈ । ਇਹ ਅਲੂਣੇ ਪਾਣੀ ਦੀਆਂ ਸਭ ਤੋਂ ਵੱਡੀਆਂ ਗਾਰ ਮੱਛੀਆਂ ਵਿਚੋਂ ਇਕ ਹੈ । ਗਾਰ ਮੱਛੀਆਂ ਖਾਣਯੋਗ ਹਨ ।

                  ਯੂਰਪ ਵਿਚ ਗਾਰ ਨਾਂ , ਗਾਰਫ਼ਿਸ਼ ਦੀਆਂ ਕਈ ਕਿਸਮਾਂ ਅਤੇ ਗਾਰਪਾਈਕਾ ਆਦਿ ਬੈਲੋਨਿਡੀ ਕੁਲ ਦੀਆਂ ਨੀਡਲਫਿਸ਼ ਲਈ ਵਰਤੇ ਜਾਂਦੇ ਹਨ । ਆਸਟ੍ਰੇਲੀਆ ਵਿਚ ਇਹ ਨਾਂ ਹਾਫ਼ਬੀਕ ਲਈ ਵਰਤਿਆ ਜਾਂਦਾ ਹੈ ।

                  ਹ. ਪੁ.– – ਐਨ. ਬ੍ਰਿ. ਮਾ. 4 : 410.


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 214, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.