ਗੁਰਦੇਵ ਸਿੰਘ ਮਾਨ (1919) ਸਰੋਤ :
ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ
ਗੁਰਦੇਵ ਸਿੰਘ ਮਾਨ ਦਾ ਜਨਮ 22 ਸਤੰਬਰ 1919 ਨੂੰ ਮਾਤਾ ਬਸੰਤ ਕੌਰ , ਪਿਤਾ ਕਰਤਾਰ ਸਿੰਘ ਦੇ ਘਰ ਚੱਕ ਨੰਬਰ 286 ਜ਼ਿਲ੍ਹਾ ਲਾਇਲਪੁਰ ਵਿਚ ਹੋਇਆ। ਸਟੇਜ ਦੇ ਧਨੀ ਗੁਰਦੇਵ ਸਿੰਘ ਮਾਨ ਦੀਆਂ ਕਾਵਿ-ਪੁਸਤਕਾਂ ਦਾ ਵੇਰਵਾ ਇਸ ਪ੍ਰਕਾਰ ਹੈ: ਜੱਟੀ ਦੇਸ਼ ਪੰਜਾਬ ਦੀ, ਮਾਨ ਸਰੋਵਰ(1946), ਪੀਂਘਾਂ(1958), ਨਵੇਂ ਗੀਤ(1961), ਫੁੱਲ ਕੱਢਦਾ ਫੁਲਕਾਰੀ(1969), ਜੱਟ ਵਰਗਾ ਯਾਰ(1970), ਮਾਣ ਜਵਾਨੀ ਦਾ(1972), ਸਤਿਸੰਗ ਦੋ ਘੜੀਆਂ(1972), ਮੈਂ ਅੰਗਰੇਜ਼ੀ ਬੋਤਲ(1974), ਤੇਗ ਬਹਾਦਰ ਬੋਲਿਆ(1976), ਸੂਫ਼ ਦੀਏ ਸਲਵਾਰੇ(1981), ਅਕਾਲ ਤਖ਼ਤ ਦੀ ਵਾਰ(1985), ਸੱਜਰੇ ਫਬੁੱਲਾਂ ਦੀ ਮਹਿਕ(1993), ਤ੍ਰਿਵੈਣੀ(1993), ਸੂਲ ਸੁਰਾਹੀ(1998), ਚੜ੍ਹਿਆ ਸੋਧਣ ਧਰਤ ਲੋਕਾਈ(1999)। ਗੁਰਦੇਵ ਸਿੰਘ ਮਾਨ ਸਟੇਜ ਦਾ ਹੀ ਧਨੀ ਨਹੀਂ ਸੀ ਸਗੋਂ ਉਹ ਗੀਤਕਾਰ ਅਤੇ ਮਹਾਂਕਾਵਿ ਲੇਖਕ ਵੀ ਸੀ ਅਤੇ ਇਸ ਤੋਂ ਇਲਾਵਾ ਉਹ ਨਾਟਕਕਾਰ ਅਤੇ ਵਾਰਤਕਕਾਰ ਵੀ ਸੀ। ਹਾਸ-ਵਿਅੰਗ ਵਾਰਤਕ ਉਸ ਦਾ ਇਕ ਹੋਰ ਖੇਤਰ ਸੀ। ਸਾਹਿਤਕ ਵਿਧਾਵਾਂ ਵੱਲੋਂ ਹੀ ਨਹੀਂ ਉਹ ਵਿਸ਼ੇ ਪੱਖੋਂ ਵੀ ਦੀਨ ਅਤੇ ਦੁਨੀਆਂ ਦੋਹਾਂ ਖੇਤਰਾਂ ਵਿਚ ਮੁਹਾਰਤ ਰਖਦਾ ਸੀ। ਉਸ ਦੀ ਕਵਿਤਾ ਦਾ ਨਮੂਨਾ ਇਸ ਪ੍ਰਕਾਰ ਹੈ :
ਪੇਟ ਚਾਕ ਹੁੰਦੇ ਪਹਿਲਾਂ ਸਿੱਪੀਆਂ ਦੇ
ਮੋਤੀ ਮਿਲਣ ਪਿੱਛੋਂ ਜਾ ਕੇ ਰਾਣੀਆਂ ਨੂੰ
ਜਾਨਾਂ ਹੀਲ ਜੋ ਟਾਹਣੀਓਂ ਫੁੱਲ ਟੁੱਟਣ
ਉਹੀਓ ਮਾਣਦੇ ਸੇਜਾਂ ਸੁਹਾਣੀਆਂ ਨੂੰ
ਕੁੱਦ ਪੈਣਾ ਪਹਾੜਾਂ ਤੋਂ ਜੋਸ਼ ਅੰਦਰ
ਤੇਜ ਕਰੇ ਦਰਿਆਈ ਰਵਾਨੀਆਂ ਨੂੰ
ਐਵੇਂ ਮਿਲਣ ਨਾ ਮਿੱਟੀ ਦੇ ਵਿਚ ਦਾਣੇ
ਫਲ ਲਗਦੇ ਸਦਾ ਕੁਰਬਾਨੀਆਂ ਨੂੰ
ਲੇਖਕ : ਡਾ. ਰਾਜਿੰਦਰ ਪਾਲ ਸਿੰਘ,
ਸਰੋਤ : ਪੰਜਾਬੀ ਸਟੇਜੀ ਕਾਵਿ, ਸਰੂਪ, ਸਿਧਾਂਤ ਤੇ ਸਥਿਤੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-18, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First