ਗੁੱਗਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਗਲ ( ਨਾਂ , ਪੁ ) ਧੁਖਾ ਕੇ ਸੁਗੰਧੀ ਫੈਲਾਉਣ ਵਾਲੀ ਇੱਕ ਕੰਡੇਦਾਰ ਰੁੱਖ ਦੀ ਗੂੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2414, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਗੁੱਗਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੁੱਗਲ . ਸੰ. गुग्गुल. ਸੰਗ੍ਯਾ— ਇੱਕ ਕੰਡੇਦਾਰ ਦਰਖ਼ਤ , ਜੋ ਕਾਠੀਆਵਾੜ , ਰਾਜਪੂਤਾਨਾ ਅਤੇ ਖ਼ਾਨਦੇਸ਼ ਵਿੱਚ ਬਹੁਤ ਹੁੰਦਾ ਹੈ । ੨ ਗੁੱਗਲ ਬਿਰਛ ਦੀ ਗੂੰਦ , ਜੋ ਬਹੁਤ ਸੁਗੰਧ ਵਾਲੀ ਹੁੰਦੀ ਹੈ. ਇਸ ਦਾ ਧੂਪ ਦੇਵ ਮੰਦਿਰਾਂ ਅਤੇ ਘਰਾਂ ਵਿੱਚ ਦਿੱਤਾ ਜਾਂਦਾ ਹੈ. ਇਸੇ ਲਈ ਦੇਵੇ੄† ਦੇਵ ਧੂਪ ਅਤੇ ਭੂਤਹਰ ਆਦਿ ਨਾਉ. ਹਨ. ਗੁੱਗਲ ਗਠੀਏ ਆਦਿਕ ਅਨੇਕ ਰੋਗਾਂ ਵਿੱਚ ਭੀ ਵਰਤੀਦੀ ਹੈ. ਇਸ ਦੀ ਤਾਸੀਰ ਗਰਮ ਖ਼ੁਸ਼ਕ ਹੈ. L. Balsamodendron mukul. ਦੇਖੋ , ਯੋਗਰਾਜ ਗੁੱਗਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2332, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੁੱਗਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਗੁੱਗਲ : ਇਹ ਇਕ ਛੋਟੇ ਆਕਾਰ ਦੇ ( 1.3 ਤੋਂ 2 ਮੀ. ਉਚਾਈ ਵਾਲੇ ) ਰੁੱਖ ਦੀ ਗੂੰਦ ਦਾ ਨਾਂ ਹੈ । ਇਸ ਰੁੱਖ ਦੇ ਫੁੱਲ ਛੋਟੇ ਅਤੇ ਭੂਰੇ ਰੰਗ ਦੇ ਹੁੰਦੇ ਹਨ । ਇਹ ਰੁੱਖ ਮੈਸੂਰ , ਕਾਠੀਆਵਾੜ , ਰਾਜਪੂਤਾਨਾ ਮਾਰੂਥਲ , ਸਿੰਧ ਅਤੇ ਬਲੋਚਿਸਤਾਨ , ਪੂਰਬੀ ਬੰਗਾਲ ਅਤੇ ਆਸਾਮ ਵਿਚ ਮਿਲਦਾ ਹੈ । ਇਸ ਰੁੱਖ ਦਾ ਬਨਸਪਤੀ-ਵਿਗਿਆਨਕ ਨਾਂ ਕੋਮਿਫੋਰਾ ਮੁਕਲ ਹੈ । ਇਸ ਦਾ ਇਕ ਨਾਂ ਬਾਲਸਾਮੋਡੈਂਡਰੋਨ ਵੀ ਹੈ । ਇਹ ਰੁੱਖ ਬਰਸੇਰੇਸੀ ਕੁਲ ਨਾਲ ਸਬੰਧਤ ਹੈ । ਇਸ ਦੀ ਧੂਪ ਦੇਵ ਮੰਦਰਾਂ ਅਤੇ ਘਰਾਂ ਵਿਚ ਦਿੱਤੀ ਜਾਂਦੀ ਹੈ ।

                  ਧੂਪ ਤੋਂ ਇਲਾਵਾ ਇਸ ਦੀ ਵਰਤੋਂ ਅਨੇਕ ਪ੍ਰਕਾਰ ਨਾਲ ਕੀਤੀ ਜਾਂਦੀ ਹੈ । ਇਹ ਬਾਧਕ , ਕੀਟ-ਨਾਸ਼ਕ ਅਤੇ ਉਤੇਜਕ ਹੈ । ਇਹ ਖੰਘ ਦਾ ਦੌਰਾ ਘਟ ਕਰਨ , ਬੈ ਜਾਂ ਬਾਦੀ ਦੂਰ ਕਰਨ ਅਤੇ ਖ਼ਾਰਸ਼ ਘਟਾਉਣ ਲਈ ਵੀ ਵਰਤੀ ਜਾਂਦੀ ਹੈ । ਜੁਲਾਬ ਵਜੋਂ ਅਤੇ ਨਾੜਾਂ ਦੇ ਤਣਾਉ ਘਟ ਕਰਨ ਲਈ ਵੀ ਇਸ ਦੀ ਵਰਤੋਂ ਕੀਤੀ ਜਾਂਦੀ ਹੈ । ਗਠੀਏ ਵਰਗੇ ਰੋਗਾਂ ਅਤੇ ਇਸਤਰੀਆਂ ਵਿਚ ਮਾਹਵਾਰੀ ਠੀਕ ਕਰਨ ਲਈ ਲਾਹੇਵੰਦ ਸਿੱਧ ਹੁੰਦੀ ਹੈ ।

                  ਉਪਰੋਕਤ ਤੋਂ ਇਲਾਵਾ ਇਸ ਗੂੰਦ ਦੀ ਵਰਤੋਂ ਕੋੜ੍ਹ , ਜੋੜਾਂ ਦੇ ਦਰਦ , ਆਤਸ਼ਕ ਵਿਗਾੜਾਂ , ਹੰਜੀਰਾਂ ਰੋਗ , ਦਿਮਾਗ਼ੀ ਅਤੇ ਚਮੜੀ ਦੇ ਰੋਗਾਂ ਲਈ ਵੀ ਕੀਤੀ ਜਾਂਦੀ ਹੈ । ਇਸ ਗੂੰਦ ਤੋਂ ਬਣਾਈ ਗਈ ਲੇਵੀ ਪੁਰਾਣੇ ਨਾਸੂਰਾਂ ਦੇ ਇਲਾਜ ਲਈ ਵੀ ਵਰਤੀ ਜਾਂਦੀ ਹੈ ।

                  ਦਵਾਈ ਵਰਗੇ ਗੁਣ ਇਸ ਵਿਚ ਮੌਜੂਦ ਓਲੀਉ-ਰੇਜ਼ਿਨ ਕਾਰਨ ਪੈਦਾ ਹੁੰਦੇ ਹਨ ਜਿਨ੍ਹਾਂ ਵਿਚ ਐਰੋਮੈਟਿਕ ਪਦਾਰਥ ਸ਼ਾਮਲ ਹੁੰਦੇ ਹਨ ।

                  ਹ. ਪੁ.– – ਮ. ਕੋ. : 411 ; ਗ. ਇੰ. ਮੈ. ਪ. 75


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 831, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-16, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.