ਲਾਗ–ਇਨ/ਨਵਾਂ ਖਾਤਾ |
+
-
 
ਗ਼ੁੰਡਾ

Goonda_ਗ਼ੁੰਡਾ: ਰਵਿੰਦਰ ਕੁਮਾਰ ਬਨਾਮ ਡਿਸਟ੍ਰਿਕਟ ਮੈਜਿਸਟਰੇਟ (ਏ ਆਈ ਆਰ 1960 ਪੰਜ. 332) ਅਨੁਸਾਰ ਗ਼ੁੰਡਾ ਦਾ ਮਤਲਬ ਹੈ ਦੁਰਸਾਹਸੀ (Desperate) ਅਤੇ ਖ਼ਤਰਨਾਕ ਵਿਅਕਤੀ। ਜੇ ਇਸ ਤਰ੍ਹਾਂ ਦੇ ਆਦਮੀ ਦਾ ਖੁਲ੍ਹਾ ਤੁਰਦੇ ਫਿਰਦੇ ਰਹਿਣਾ ਸਮਾਜ ਲਈ ਜੋਖੋਂ ਵਾਲਾ ਹੋਵੇ ਤਾਂ ਉਸ ਨੂੰ ਜ਼ਮਾਨਤ ਦੇਣ ਲਈ ਹੁਕਮ ਕੀਤਾ ਜਾ ਸਕਦਾ ਹੈ।   

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5807,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਗੈਂਡਾ

ਗੈਂਡਾ ਸੰਸਕ੍ਰਿਤ ਗਣੑਡਕ:। ਪ੍ਰਾਕ੍ਰਿਤ ਗੰਡਯ। ਗੈਂਡਾ, ਜਾਨਵਰ ਵਿਸ਼ੇਸ਼- ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆ ਕੀ ਬਾਣੇ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 5807,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਗੜਾ

ਗੜਾ. ਸੰਗ੍ਯਾ—ਓਲਾ. ਹਿਮਉਪਲ. “ਆਪੇ ਸੀਤਲੁ ਠਾਰ ਗੜਾ.” (ਮਾਰੂ ਸੋਲਹੇ ਮ: ੫) ੨ ਦੇਖੋ, ਭਰਮਗੜ੍ਹ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5809,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੇਂਡਾ

ਗੇਂਡਾ. ਦੇਖੋ, ਗੈਂਡਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5812,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੇੜਾ

ਗੇੜਾ. ਦੇਖੋ, ਗੇੜ। ੨ ਪੁਨਰਾਵ੍ਰਿੱਤੀ. ਹਟ ਹਟਕੇ ਆਉਣਾ ਅਥਵਾ ਅਭ੍ਯਾਸ ਕਰਨਾ. “ਲਖੁ ਲਖੁ ਗੇੜਾ ਆਖੀਅਹਿ ਏਕੁ ਨਾਮੁ ਜਗਦੀਸ.” (ਜਪੁ) ੩ ਵਾਰ. ਦਫ਼ਅ਼ਹ. “ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ.” (ਮ: ੩ ਵਾਰ ਵਡ) ੪ ਚੌਰਾਸੀ ਦਾ ਚਕ੍ਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5813,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗਡਾ

ਗਡਾ. ਦੇਖੋ, ਗਡਹਾ। ਦੇਖੋ, ਗੱਡਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5813,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੂੜਾ

ੂੜਾ ਵਿ—ਗੂਢ. ਗੁਪਤ। ੨ ਗੁਪਤ ਅਰਥ ਵਾਲਾ ਵਾਕ. “ਸੁਣ ਮੁੰਧੇ ਹਰਣਾਖੀਏ! ਗੂੜਾ ਵੈਣੁ ਅਪਾਰੁ.” (ਸਵਾ ਮ: ੧) ੩ ਗਾੜ੍ਹਾ. ਸੰਘਣਾ. ਦੇਖੋ, ਗੂਢ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5814,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੁੰਡਾ

ਗੁੰਡਾ. ਦੇਖੋ, ਗੁੰਡਕ. “ਗੁੰਡਨ ਸਾਥ ਕਰੈ ਗੁਜਰਾਨ.” (ਚਰਿਤ੍ਰ ੧੮੭)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5817,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੈਂਡਾ

ਗੈਂਡਾ. ਸੰ. गण्डक —ਗੰਡਕ. ਸੰਗ੍ਯਾ—ਖੜਗ. ਤੁੰਗਮੁਖ. ਵਜ੍ਰਚਰਮਾ. ਵਾਰਧੀਨਸ. ਕੁਰਗ. ਨੱਕ ਪੁਰ ਸਿੰਗ ਰੱਖਣ ਵਾਲਾ ਜੰਗਲੀ ਭੈਂਸੇ ਜੇਹਾ ਪਸ਼ੁ. Rhinoceros. “ਗੈਂਡਾ ਮਾਰਿ ਹੋਮ ਜਗੁ ਕੀਏ ਦੇਵਤਿਆ ਕੀ ਬਾਣੇ.” (ਮ: ੧ ਵਾਰ ਮਲਾ) ਰਾਜ ਵੱਲਭ ਵਿੱਚ ਲਿਖਿਆ ਹੈ ਕਿ ਗੈਂਡੇ ਦਾ ਮਾਸ ਉਮਰ ਵਧਾਉਣ ਵਾਲਾ, ਪਿਤਰ ਅਤੇ ਦੇਵਤਿਆਂ ਨੂੰ ਤ੍ਰਿਪਤਿ ਦੇਣ ਵਾਲਾ ਹੈ. ਮਨੁ ਸਿਮ੍ਰਿਤਿ ਦੇ ਤੀਜੇ ਅਧ੍ਯਾਯ ਦੇ ੨੭੨ਵੇ ਸ਼ਲੋਕ ਵਿੱਚ ਗੈਂਡੇ ਦਾ ਮਾਸ ਸ਼੍ਰੱ੠ਧ ਵਿੱਚ ਵਰਤਣਾ ਵਿਧਾਨ ਕੀਤਾ ਹੈ.

ਗੈਂਡੇ ਦੇ ਚਮੜੇ ਦੀ ਢਾਲ ਪੁਰਾਣੇ ਜ਼ਮਾਨੇ ਬਹੁਤ ਵਰਤੀ ਜਾਂਦੀ ਸੀ, ਜੋ ਤੀਰ ਅਤੇ ਤਲਵਾਰ ਦੇ ਘਾਉ ਤੋਂ ਰਖ੍ਯਾ ਕਰਦੀ ਸੀ. ਹਿੰਦੂਮਤ ਵਿੱਚ ਗੈਂਡੇ ਦੇ ਸਿੰਗ ਦਾ ਅਰਘਾ ਦੇਵਤਾ ਅਤੇ ਪਿਤਰਾਂ ਨੂੰ ਜਲ ਦੇਣ ਲਈ ਬਹੁਤ ਪਵਿਤ੍ਰ ਮੰਨਿਆ ਹੈ।

ਭਾਈ ਭਗਤੂਵੰਸ਼ੀ ਦੇਸੂ (ਦੇਸਰਾਜ) ਦਾ ਪੁਤ੍ਰ। ੩ ਚਾਹਲ ਗੋਤ ਦਾ ਇੱਕ ਸੁਲਤਾਨੀਆਂ ਜੱਟ ਜੋ ਦੇਸੂ (ਦੇਸਰਾਜ) ਦਾ ਪੁਤ੍ਰ ਅਤੇ ਭਿੱਖੀ ਪਿੰਡ (ਰਾਜ ਪਟਿਆਲਾ) ਦਾ ਵਸਨੀਕ ਸੀ. ਇਸ ਦੇ ਪਿਤਾ ਨੂੰ ਗੁਰੂ ਤੇਗਬਹਾਦੁਰ ਸਾਹਿਬ ਨੇ ਸਿੱਖ ਕੀਤਾ ਅਤੇ ਪੰਜ ਤੀਰ ਬਖ਼ਸ਼ੇ ਸਨ, ਪਰ ਇਸਤ੍ਰੀ ਦੇ ਆਖੇ ਇਹ ਫੇਰ ਸ਼੍ਰਧਾ ਰਹਿਤ ਹੋ ਗਿਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5822,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੰਡਾ

ਗੰਡਾ. ਸੰ. गण्डक —ਗੰਡਕ. ਸੰਗ੍ਯਾ—ਚਾਰ ਕੌਡੀਆਂ ਦਾ ਸਮੂਹ । ੨ ਨਿਸ਼ਾਨ. ਚਿੰਨ੍ਹ । ੩ ਵਿਘਨ. ਰੁਕਾਵਟ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5823,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੜਾ

ਗੜਾ [ਨਾਂਪੁ] ਬੱਦਲਾਂ ਦੇ ਪਾਣੀ ਤੋਂ ਜੰਮਿਆ ਨਿੱਕਾ ਗੋਲ਼ਾ, ਕਾਕੜਾ , ਔਲ਼ਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5828,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੇੜਾ

ਗੇੜਾ [ਨਾਂਪੁ] ਚੱਕਰ , ਫੇਰ, ਗਸ਼ਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5829,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੱਡਾ

ਗੱਡਾ ਸੰਗ੍ਯਾ—ਸ਼ਕਟ. ਸ਼ਕਟੀ. ਦੋ ਪਹੀਆਂ ਦਾ ਛਕੜਾ , ਜੋ ਬੋਝ ਲੱਦਣ ਲਈ ਹੁੰਦਾ ਹੈ. ਛੋਟੀ ਗਾਡੀ (ਗਾੜੀ) ਸਵਾਰੀ ਦੇ ਕੰਮ ਭੀ ਆਉਂਦੀ ਹੈ, ਅਤੇ ਕਈ ਤਰਾਂ ਦੀ ਹੁੰਦੀ ਹੈ. ਹਣ ਇਹ ਪਦ ਪਹੀਏਦਾਰ ਸਵਾਰੀ ਲਈ ਆਮ ਵਰਤੀਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5830,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੁੰਡਾ

ਗੁੰਡਾ [ਵਿਸ਼ੇ] ਲਫ਼ੰਗਾ , ਬਦਮਾਸ਼ , ਲੁੱਚਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5844,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੋਡਾ

ਗੋਡਾ [ਨਾਂਪੁ] ਪੱਟ ਅਤੇ ਪਿੰਜਣੀ ਦੇ ਵਿਚਕਾਰਲਾ ਜੋੜ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5845,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੋਡਾ

ਗੋਡਾ (ਨਾਂ,ਪੁ) ਪਿੰਜਣੀ ਤੋਂ ਉੱਤੇ ਅਤੇ ਪੱਟ ਤੋਂ ਥੱਲੇ ਲੱਤ ਦੇ ਜੋੜ ਵਾਲਾ ਹਿੱਸਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5846,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੈਂਡਾ

ਗੈਂਡਾ [ਨਾਂਪੁ] ਭੈਂਸੇ ਵਰਗਾ ਇੱਕ ਜਾਨਵਰ ਜਿਸ ਦੇ ਮੱਥੇ ਉੱਤੇ ਦੋ ਸਿੰਗ ਹੁੰਦੇ ਹਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5870,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੰਡਾ

ਗੰਡਾ [ਨਾਂਪੁ] ਚਾਰ ਕੌਡੀਆਂ ਦਾ ਸਮੂਹ; ਗੰਢਾਂ ਵਾਲ਼ੀ ਡੋਰੀ; ਜੁੱਤੀਆਂ ਦੀ ਗੁਲਕਾਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5871,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੁੱਡਾ

ਗੁੱਡਾ [ਨਾਂਪੁ] ਇੱਕ ਖਿਡੌਣਾ; ਪੁਤਲਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5879,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੁੱਡਾ

ਗੁੱਡਾ (ਨਾਂ,ਪੁ) 1 ਬੱਚਿਆਂ ਦੁਆਰਾ ਖੇਡ ਲਈ ਬਣਾਇਆ ਖਿਡੌਣੇ ਦੇ ਰੂਪ ਵਿੱਚ ਗੁੱਡੀ ਦਾ ਨਰ 2 ਚਰਖ਼ੇ ਦੀਆਂ ਤਿੰਨ ਗੁੱਡੀਆਂ ਵਿੱਚੋਂ ਮਾਲ੍ਹ ਲੰਘਣ ਵਾਲੀ ਵੱਡੀ ਮੁੰਨੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5882,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੱਡਾ

ਗੱਡਾ [ਨਾਂਪੁ] ਬਲ਼ਦਾਂ ਦੁਆਰਾ ਖਿੱਚਿਆ ਜਾਣ ਵਾਲ਼ਾ ਦੋ ਪਹੀਆ ਵਾਹਨ/ਰੇੜ੍ਹਾ, ਠੇਲ੍ਹਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5888,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੱਡਾ

ਗੱਡਾ (ਨਾਂ,ਪੁ) ਪਸ਼ੂਆਂ ਦੁਆਰਾ ਖਿੱਚਿਆ ਜਾਣ ਵਾਲਾ ਭਾਰ ਢੋਣ ਦਾ ਜ਼ਿੰਮੀਦਾਰਾ ਸੰਦ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 5891,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ