ਲਾਗ–ਇਨ/ਨਵਾਂ ਖਾਤਾ |
+
-
 
ਗੋਪਾਲ

ਗੋਪਾਲ: ਗੁਰਬਾਣੀ ਵਿਚ ਇਸ ਸ਼ਬਦ ਦੀ ਵਰਤੋਂ ਪਰਮਾਤਮਾ ਲਈ ਹੋਈ ਹੈ। ਇਸ ਦੇ ਦੋ ਤਰ੍ਹਾਂ ਨਾਲ ਅਰਥ ਕੀਤੇ ਜਾਂਦੇ ਹਨ। ਇਕ ਗੋ (ਪ੍ਰਿਥਵੀ) ਦੀ ਪਾਲਨਾ ਕਰਨ ਵਾਲਾ ਪਰਮਾਤਮਾ। ਦੂਜਾ ਅਰਥ ਹੈ ਗੋ (ਗਊਆਂ) ਦੀ ਪਾਲਨਾ ਕਰਨ ਵਾਲਾ, ਗਵਾਲਾ। ਸ੍ਰੀ ਕ੍ਰਿਸ਼ਣ ਨੇ ਚੂੰਕਿ ਬਚਪਨ ਵਿਚ ਗਊਆਂ ਚਰਾਈਆਂ ਸਨ , ਇਸ ਲਈ ਇਹ ਸ਼ਬਦ ਉਨ੍ਹਾਂ ਲਈ ਰੂੜ੍ਹ ਹੁੰਦਾ ਗਿਆ ਅਤੇ ਕ੍ਰਿਸ਼ਣ ਵਾਚਕ ਹੋ ਗਿਆ। ਜਦੋਂ ਸ੍ਰੀ ਕ੍ਰਿਸ਼ਣ ਵਿਚ ਵਿਸ਼ਣੂ ਦੇ ਅਵਤਾਰ ਦੀ ਕਲਪਨਾ ਹੋਣ ਲਗ ਗਈ , ਤਾਂ ਇਹ ਸ਼ਬਦ ਵੀ ਵਿਸ਼ਣੂ ਅਥਵਾ ਪਰਮ-ਸੱਤਾ ਦਾ ਵਾਚਕ ਹੋ ਗਿਆ। ਇਸ ਤਰ੍ਹਾਂ ਇਹ ਦੋਵੇਂ ਸ਼ਬਦ ਪਰਮਾਤਮਾ ਦੇ ਵਾਚਕ ਬਣ ਗਏ।

            ਨਿਰਗੁਣ ਭ-ਗਤਾਂ/ਸੰਤਾਂ/ਗੁਰੂਆਂ ਨੇ ਆਪਣੀਆਂ ਬਾਣੀਆਂ ਵਿਚ ਇਸ ਦੀ ਵਰਤੋਂ ਬ੍ਰਹਮਵਾਚਕ ਅਰਥਾਂ ਵਿਚ ਕੀਤੀ ਹੈ। ਗੁਰੂ ਅਰਜਨ ਦੇਵ ਜੀ ਨੇ ਕਿਹਾ ਹੈ ਕਿ ਗੋਪਾਲ (ਪਰਮਾਤਮਾ) ਦੀ ਭਾਉ-ਭਗਤੀ ਨਾਲ ਜਨਮ-ਮਰਨ ਦਾ ਭੈ ਖ਼ਤਮ ਹੋ ਗਿਆ ਹੈ— ਜਨਮ ਮਰਣ ਕਾ ਭਉ ਗਇਆ ਭਾਉ ਭਗਤਿ ਗੋਪਾਲ (ਗੁ.ਗ੍ਰੰ.45)। ਇਕ ਹੋਰ ਥਾਂ’ਤੇ ਕਿਹਾ ਹੈ— ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧ ਸੰਗਤਿ ਨਿਧਿ ਮਾਨਿਆ (ਗੁ.ਗ੍ਰੰ.81)।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2457,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਗੁਪਾਲ

ਗੁਪਾਲ ਵੇਖੋ ਗੋਪਾਲ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2457,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਗੋਪਾਲ

ਗੋਪਾਲ (ਸੰ.। ਸੰਸਕ੍ਰਿਤ ਗੋ=ਪ੍ਰਿਥ੍ਵੀ, ਪਾਲ=ਪਾਲਨ ਹਾਰ) ਈਸ਼੍ਵਰ ਦਾ ਕ੍ਰਿਤਮ ਨਾਮ ਹੈ, ਪ੍ਰਿਥਵੀ ਦਾ ਪਾਲਕ। ਯਥਾ-‘ਜਗੰਨਾਥੁ ਗੋਪਾਲੁ ਮੁਖਿ ਭਣੀ ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2457,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਗੁਪਾਲ

ਗੁਪਾਲ. ਵਿ—ਗੋਪਾਲਕ. ਗਵਾਲਾ। ੨ ਕ੍ਰਿ੄ਨ ਜੀ। ੩ ਜਗਤਨਾਥ ਵਾਹਿਗੁਰੂ ਦੇਖੋ, ਗੋ। ੪ ਗੁਲੇਰ ਦਾ ਰਾਜਾ , ਜੋ ਭੀਮਚੰਦ ਕਹਲੂਰੀਏ ਨਾਲ ਮਿਲਕੇ ਦਸ਼ਮੇਸ਼ ਨਾਲ ਆਨੰਦਪੁਰ ਦੇ ਜੰਗ ਵਿੱਚ ਲੜਿਆ. ਦੇਖੋ, ਵਿਚਿਤ੍ਰਨਾਟਕ। ੫ ਦੇਖੋ, ਚੌਪਈ ਦਾ ਰੂਪ (ਅ). ੬ ਦੇਖੋ, ਗੁਪਾਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2460,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੋਪਾਲ

ਗੋਪਾਲ. ਸੰਗ੍ਯਾ—ਗੋ (ਪ੍ਰਿਥਿਵੀ) ਦੀ ਪਾਲਨਾ ਕਰਨ ਵਾਲਾ ਰਾਜਾ । ੨ ਪਾਰਬ੍ਰਹਮ. ਜਗਤਪਾਲਕ ਵਾਹਗੁਰੂ. “ਹੇ ਗੋਬਿੰਦ ਹੇ ਗੋਪਾਲ!” (ਮਲਾ ਮ: ੫) “ਜਗੰਨਾਥ ਗੋਪਾਲ ਮੁਖਿ ਭਣੀ.” (ਮਾਰੂ ਸੋਲਹੇ ਮ: ੫) ੩ ਗਵਾਲਾ. ਗੋਪ. ਅਹੀਰ। ੪ ਤਲਵੰਡੀ ਦਾ ਪਾਧਾ , ਜਿਸ ਪਾਸ ਬਾਬਾ ਕਾਲੂ ਜੀ ਨੇ ਜਗਤ ਗੁਰੂ ਨੂੰ ਸੰਸਕ੍ਰਿਤ ਅਤੇ ਹਿਸਾਬ ਪੜ੍ਹਨ ਬੈਠਾਇਆ ਸੀ. “ਜਾਲਿ ਮੋਹ ਘਸਿਮਸਿ ਕਰਿ.” (ਸ੍ਰੀ ਮ: ੧) ਸ਼ਬਦ ਇਸੇ ਪਰਥਾਇ ਉਚਰਿਆ ਹੈ। ੫ ਗੁਲੇਰ ਦਾ ਪਹਾੜੀ ਰਾਜਾ, ਜੋ ਭੰਗਾਣੀ ਦੇ ਜੰਗ ਵਿੱਚ ਦਸ਼ਮੇਸ਼ ਨਾਲ ਲੜਿਆ. ਦੇਖੋ, ਗੋਪਲਾ। ੬ ਫ਼ਾ  ਗਦਾ. ਧਾਤੁ ਦਾ ਮੂਸਲ. “ਹਮਹ ਖੰਜਰੋ ਗੁਰਜ ਗੋਪਾਲ ਨਾਮ.” (ਹਕਾਯਤ ੧੦)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2478,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ