ਲਾਗ–ਇਨ/ਨਵਾਂ ਖਾਤਾ |
+
-
 
ਗਲਾ

ਗਲਾ (ਸੰ.। ਫ਼ਾਰਸੀ ਗੱਲਹ) ੧. ਵੱਗ , ਇਜੜ ਭਾਵ ਇਕੱਠ। ਯਥਾ-‘ਫਿਟਾ ਵਤੈ ਗਲਾ’।

੨. (ਪੰਜਾਬੀ ਗਲ ਦਾ ਬਹੁਬਚਨ ਗੱਲਾਂ) ਬਾਤਾਂ। ਯਥਾ-‘ਮਨਮੁਖਿ ਹੋਰੇ ਗਲਾ’। ਦੇਖੋ , ‘ਗਲੀ ਗਲਾ’, ‘ਗਲਾ ਗੋਈਆ’

੩. (ਸੰ.। ਸੰਸਕ੍ਰਿਤ ਗਲਲੑ। ਪੰਜਾਬੀ ਗੱਲ) ਮੂੰਹ ਦਾ ਉਹ ਮਾਸ ਜੋ ਦੰਦਾਂ ਦੇ ਬਾਹਰ ਹੈ, ਖਾਖ, ਰੁਖਸਾਰ। ਯਥਾ-‘ਗਲਾੑ ਪਿਟਨਿ ਸਿਰੁ ਖੋਹੇਨਿ’।

੪. ਗਰਦਨ। ਸਿਰ ਤੇ ਛਾਤੀ ਦਾ ਵਿਚਕਲਾ ਹਿੱਸਾ। ਯਥਾ-‘ਗਲਾ ਬਾਂਧਿ ਦੁਹਿ ਲੇਇ ਅਹੀਰੁ’ (ਵੱਛੇ ਦੇ) ਗਲ ਵਿਚ (ਰੱਸੀ ਬੰਨ੍ਹ ਕੇ ਗੁੱਜਰ ਚੋ ਲੈਂਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7101,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਗੁਲਾ

ਗੁਲਾ* (ਸੰ.। ਸੰਸਕ੍ਰਿਤ ਗੁਲੀ=ਕੋਈ ਨਿਕੀ ਨਿਕੀ ਗੋਲ ਗੋਲ ਸ਼ੈ, ਗੋਲੀ। ਪੰਜਾਬੀ ਗੁੱਲੀ, ਗੁਲਾ) ਰੋਟੀ ਦਾ ਨਰਮ ਹਿੱਸਾ ਜੋ ਹਥ ਵਿਚ ਗੋਲ ਕਰਕੇ ਚਿੜੀਆਂ ਆਦਿਕਾਂ ਨੂੰ ਪਾਂਦੇ ਹਨ। ਯਥਾ-‘ਅਧੁ ਗੁਲ੍ਹਾ ਚਿੜੀ ਕਾ ਚੁਗਣੁ’।

----------

* ਹੋ ਸਕਦਾ ਹੈ ਕਿ ਗੁੱਦਾ ਪਦ ਤੋਂ ਹੀ ਗੁਲਾ ਬਣਿਆ ਹੋਵੇ, ਗੁੱਦਾ ਕਹਿੰਦੇ ਹਨ ਕਿਸੇ ਫਲ ਦਾ ਛਿਲੜ ਤੋਂ ਅੰਦਰਲਾ ਨਰਮ ਹਿੱਸਾ। ਗੁਲੀ ਗੁਲਾ ਦੇ ਅਸਲ ਅਰਥ ਹਨ, ਰੋਟੀ ਦਾ ਅੰਦਰਲਾ ਨਰਮ ਹਿਸਾ, ਪਰ ਹੁਣ ਗੁੱਲੀ ਰੋਟੀ ਨੂੰ ਬੀ ਕਹਿੰਦੇ ਹਨ, ਨਿਕੀ ਟਿੱਕੀ ਨੂੰ ਬੀ ਕਹਿੰਦੇ ਹਨ ਤੇ ਗ੍ਯਾਨੀ ਦਸਦੇ ਹਨ ਕਿ ਭਿਤੀ ਨੂੰ ਬੀ ਗੁਲਾ ਕਹਿ ਦੇਂਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7101,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਗੋਲਾ

ੋਲਾ (ਸੰ.। ਅ਼ਰਬੀ ਗੁਲਾਮ=ਦਾਸ*) ੧. ਮੁਲ ਲੀਤਾ ਹੋਇਆ ਨੌਕਰ। ਯਥਾ-‘ਮੁਲ ਖਰੀਦੀ ਲਾਲਾ ਗੋਲਾ’।

           ਦੇਖੋ, ‘ਬੈਖਰੀਦੁ’, ‘ਗੁਲ ਗੋਲੇ’

੨. (ਸੰਸਕ੍ਰਿਤ ਗੋਲ=ਕੋਈ ਗੋਲ ਸ਼ੈ) ਤੋਪ ਦਾ ਗੋਲਾ। ਇਕ ਪ੍ਰਕਾਰ ਦਾ ਗੋਲ ਆਕਾਰ ਦਾ ਲੋਹੇ ਆਦਿਕ ਦਾ ਬਣਿਆਂ ਜੋ ਤੋਪ ਵਿਚ ਰਖਿਆ ਬਾਰੂਦ ਦੇ ਜ਼ੋਰ ਚਲਦਾ ਹੈ। ਯਥਾ-‘ਗੋਲਾ ਗਿਆਨ ਚਲਾਇਆ’

ਮੁੱਲ। ਅ਼ਰਬੀ ਗ਼ੁਲਾਮ=ਦਾਸ) ਬਿਨਾਂ ਮੁੱਲ ਦੇ ਦਾਸ। ਯਥਾ-‘ਕਰਿ ਦੀਨੋ ਜਗਤੁ ਸਭੁ ਗੋਲ ਅਮੋਲੀ ’।

----------

* ਸੰਸਕ੍ਰਿਤ ਵਿਚ ਗੋਲਾ=‘ਸਖੀ ’ ਅਰਥਾਂ ਵਿਚ ਆਇਆ ਹੈ, ਉਸ ਤੋਂ ਹੀ ਗੋਲਾ ਪਦ -ਦਾਸ- ਅਰਥਾਂ ਵਿਚ ਆਮ ਕਰ ਕੇ ਵਰਤਿਆ ਗਿਆ ਵਧੀਕ ਸੰਭਵ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7101,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਗੋੱਲਾ

ਗੋੱਲਾ. ਦੇਖੋ, ਗੁਲਾਮ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7108,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੁਲਾ

ਗੁਲਾ. ਦੇਖੋ, ਗ਼ੱਲਾ. “ਅਧੁ ਗੁਲਾ ਚਿੜੀ ਕਾ ਚੁਗਣੁ.” (ਮ: ੧ ਵਾਰ ਮਲਾ) ਇੱਕ ਅੱਧ ਦਾਣਾ. ਭਾਵ—ਬਹੁਤ ਥੋੜਾ। ੨ ਦੇਖੋ, ਗੁੱਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7109,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੁੱਲਾ

ਗੁੱਲਾ. ਸੰਗ੍ਯਾ—ਮੱਕੀ ਆਦਿਕ ਦਾ ਉਹ ਨਰਮ ਗੋਲਾ , ਜਿਸ ਪੁਰ ਦਾਣੇ ਲੱਗੇ ਹੋਏ ਹੁੰਦੇ ਹਨ। ੨ ਲਕੜੀ ਦੇ ਅੰਦਰ ਦਾ ਚਿਕਨਾ ਅਤੇ ਸਾਰ ਭਾਗ । ੩ ਘੋੜੇ ਦੀ ਦੁਮ ਦਾ ਦੰਡ, ਜਿਸ ਪੁਰ ਬਾਲ ਜੜੇ ਰਹਿੰਦੇ ਹਨ। ੪ ਗ਼ੁਲ. ਸ਼ੋਰ. ਜੈਸੇ ਹੱਲਾ ਗੁੱਲਾ। ੫ ਗੁਲਾਮ ਜਾਂ ਗੋਲਾ ਦਾ ਸੰਖੇਪ. ਜਿਵੇਂ—ਤਾਸ਼ ਵਿੱਚ ਪਾਨ ਦਾ ਗੁੱਲਾ। ੬ ਮੋਟੀ ਅਤੇ ਛੋਟੀ ਰੋਟੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7112,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੱਲਾ

ਗੱਲਾ. ਦੇਖੋ, ਗਲਾ ੭.

ਗੋਲਾ. ਸੰਗ੍ਯਾ—ਗੋਲਾਕਾਰ ਪਿੰਡ । ੨ ਤੋਪ ਦਾ ਗੋਲਾ. “ਗੋਲਾ ਗਿਆਨ ਚਲਾਇਆ.” (ਭੈਰ ਕਬੀਰ) ੩ ਗੋੱਲਾ. ਗ਼ੁਲਾਮ. “ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ.” (ਮਾਝ ਅ: ਮ: ੫) ਦੇਖੋ, ਗੁਲਾਮ। ੪ ਪੇਸ਼ਾਵਰ ਦੇ ਜੁਲਾਹਿਆਂ ਦੀ ਗੋਲਾ ਸੰਗ੍ਯਾ ਹੈ। ੫ ਰਾਜਿਆਂ ਦੀਆਂ ਦਾਸੀਆਂ ਦੇ ਪੁਤ੍ਰ ਭੀ ਗੋਲੇ ਕਹੇ ਜਾਂਦੇ ਹਨ। ੬ ਸ਼੍ਰੀ ਗੁਰੁ ਅਰਜਨ ਸਾਹਿਬ ਦਾ ਇੱਕ ਸਿੱਖ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7128,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗਲਾ

ਗਲਾ. ਸੰਗ੍ਯਾ—ਗ੍ਰੀਵਾ. ਗਲ. ਕੰਠ. ਗਰਦਨ.1 “ਗਲਾ ਬਾਂਧਿ ਦੁਹਿਲੇਇ ਅਹੀਰ.” (ਸਾਰ ਨਾਮਦੇਵ) ੨ ਗੱਲ (ਬਾਤ) ਦਾ ਬਹੁਵਚਨ. ਗੱਲਾਂ. “ਗਲਾ ਕਰੇ ਘਣੇਰੀਆ.” (ਮ: ੨ ਵਾਰ ਆਸਾ) ੩ ਗੱਲ (ਕਪੋਲ) ਦਾ ਬਹੁਵਚਨ. ਗਲ੍ਹਾਂ. “ਗਲਾ ਪਿਟਨਿ ਸਿਰੁ ਖੁਹੇਨਿ.” (ਸਵਾ ਮ: ੧) ੪ ਓਲਾ. ਗੜਾ. ਹਿਮਉਪਲ. “ਗਲਿਆਂ ਸੇਤੀ ਮੀਹ ਕੁਰੁੱਤਾ.” (ਭਾਗੁ) ੫ ਮੋਰਾ. ਸੁਰਾਖ਼. ਛਿਦ੍ਰ. ਮੋਘਾ. ਪਹਾੜ ਦਾ ਦਰਾ। ੬ ਅੰਨ ਦਾ ਉਤਨਾ ਪ੍ਰਮਾਣ, ਜੋ ਖ਼ਰਾਸ ਅਥਵਾ ਚੱਕੀ ਦੇ ਗਲ (ਮੂੰਹ) ਵਿੱਚ ਆ ਸਕੇ। ੭ ਅ਼  ਗ਼ੱਲਹ. ਅਨਾਜ. ਦਾਣਾ. ਅੰਨ. “ਗਲਾ ਪੀਹਾਵਣੀ.” (ਭਾਗੁ) ੮ ਵੱਗ. ਪਸ਼ੁਝੁੰਡ. ਪਸ਼ੂਆਂ ਦਾ ਟੋਲਾ. “ਫਿਟਾ ਵਤੈ ਗਲਾ.” (ਮ: ੧ ਵਾਰ ਮਾਝ) ਫਿੱਟਿਆ (ਅਪਮਾਨਿਤ) ਪਸ਼ੁਝੁੰਡ ਫਿਰ ਰਿਹਾ ਹੈ। ੯ ਫ਼ੌਜੀ ਰੰਗਰੂਟਾਂ ਦਾ ਟੋਲਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7129,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਗੱਲਾ

ਗੱਲਾ [ਨਾਂਪੁ] ਪੈਸੇ ਰੱਖਣ ਵਾਲ਼ਾ ਤਾਲੇ ਵਾਲ਼ਾ ਬਕਸਾ, ਗੋਲਕ; ਅਨਾਜ , ਦਾਣਾ-ਫ਼ੱਕਾ, ਅੰਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7141,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੁੱਲਾ

ਗੁੱਲਾ 1 [ਨਾਂਪੁ] ਇੱਕ ਮੱਛੀ 2 [ਨਾਂਪੁ] ਵੱਡੀ ਗੁੱਲੀ 3 [ਨਾਂਪੁ] (ਪੋਠੋ) ਤਾਸ਼ ਦਾ ਇੱਕ ਪੱਤਾ (ਗ਼ੁਲਾਮ)

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7141,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੱਲਾ

ਗੱਲਾ (ਨਾਂ,ਪੁ) ਦੁਕਾਨਦਾਰ ਦੀ ਵੱਟਕ ਰੱਖਣ ਵਾਲਾ ਬਕਸਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7142,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੁੱਲਾ

ਗੁੱਲਾ (ਨਾਂ,ਪੁ) ਬੇੜ ਵੱਟਣ ਲਈ ਅੱਠ ਉਂਗਲ ਦੇ ਲਗ-ਪਗ ਲੰਮਾਂ ਘੜਿਆ ਲੱਕੜ ਦਾ ਟੁਕੜਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7142,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਗਲ਼ਾ

ਗਲ਼ਾ (ਨਾਂ,ਪੁ) ਵਾੜ ਜਾਂ ਕੰਧ ਵਿੱਚ ਹੋਇਆ ਮਘੋਰਾ; ਸੰਘ ਅੰਦਰਲਾ ਛੇਕ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7143,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਗੋਲਾ

Sphere (ਸਫਿਅ:) ਗੋਲਾ: ਇਕ ਠੋਸ ਬਣਤਰ, ਜਿਸ ਦੀ ਸਤ੍ਹਾ ਤੇ ਕੋਈ ਬਿੰਦੂ ਕੇਂਦਰ ਤੋਂ ਸਮ-ਫ਼ਾਸਲੇ (equidistant) ਤੇ ਹੁੰਦਾ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7190,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ