ਗੋਵਿੰਦ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੋਵਿੰਦ . ਦੇਖੋ , ਗੋਬਿੰਦ. “ ਗੋਵਿੰਦ ਗੋਵਿੰਦ ਬਖਾਨੀਐ.” ( ਆਸਾ ਮ : ੫ ) ੨ ਕ੍ਰਿ੄ਨ. “ ਆਖਹਿ ਗੋਪੀ ਤੈ ਗੋਵਿੰਦ.” ( ਜਪੁ ) ੩ ਘੇਈ ਗੋਤ ਦਾ ਇੱਕ ਪ੍ਰੇਮੀ , ਜੋ ਗੁਰੂ ਅਰਜਨ ਦੇਵ ਦਾ ਸਿੱਖ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 700, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੋਵਿੰਦ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੋਬਿੰਦ / ਗੋਵਿੰਦ : ਸੰਸਕ੍ਰਿਤ ਮੂਲ ਦੇ ‘ ਗੋਵਿੰਦ’ ਸ਼ਬਦ ਦਾ ਅਰਥ ਪ੍ਰਾਚੀਨਾਂ ਨੇ ਆਪਣੇ ਆਪਣੇ ਢੰਗ ਨਾਲ ਕੀਤਾ ਹੈ । ਵਿਉਤਪੱਤੀ ਪੱਖੋਂ ਇਸ ਦਾ ਅਰਥ ਬਣਦਾ ਹੈ ਜੋ ਗਊ ਜਾਂ ਪ੍ਰਿਥਵੀ ਨੂੰ ਪ੍ਰਾਪਤ ਕਰਦਾ ਹੈ । ‘ ਭਗਵਦ-ਗੀਤਾ’ ( 1/32 ) ਵਿਚ ਅਰਜਨ ਨੇ ਸ਼੍ਰੀ ਕ੍ਰਿਸ਼ਣ ਨੂੰ ‘ ਗੋਵਿੰਦ’ ਸ਼ਬਦ ਨਾਲ ਸੰਬੋਧਿਤ ਕੀਤਾ ਹੈ ।

                  ‘ ਵਿਸ਼ਣੁਤਿਲਕ’ ਨਾਂ ਦੀ ਰਚਨਾ ਵਿਚ ਇਸ ਸ਼ਬਦ ਦੀ ਵਿਉਤਪੱਤੀ ਦਸਦਿਆਂ ਕਿਹਾ ਗਿਆ ਹੈ ਕਿ ਗੋ ( ਅਰਥਾਤ ਵੇਦ-ਬਾਣੀ ) ਦੁਆਰਾ ਜੋ ਜਾਣਿਆ ਜਾਂਦਾ ਹੈ , ਉਹ ‘ ਗੋਵਿੰਦ’ ਅਖਵਾਉਂਦਾ ਹੈ । ‘ ਬ੍ਰਹਮਵੈਵਰਤ-ਪੁਰਾਣ’ ( ਪ੍ਰਕ੍ਰਿਤੀ ਖੰਡ/24 ) ਵਿਚ ਵੀ ਕੁਝ ਇਹੋ ਜਿਹੀ ਵਿਉਤਪੱਤੀ ਦਸੀ ਗਈ ਹੈ ।

                      ਮੱਧ-ਯੁਗ ਵਿਚ ਪਹੁੰਚਣ ਤਕ ਇਸ ਦੇ ਦੋ ਅਰਥ ਹੀ ਪ੍ਰਚਲਿਤ ਸਨ— ਇਕ ਸ਼੍ਰੀ ਕ੍ਰਿਸ਼ਣ ਅਤੇ ਦੂਜਾ ਬ੍ਰਹਮ । ਨਿਰਗੁਣਵਾਦੀ ਸੰਤਾਂ ਨੇ ਗੋਵਿੰਦ ਦੇ ਦੂਜੇ ਅਰਥ ਭਾਵ ਬ੍ਰਹਮ ਵਾਚਕ ਵਜੋਂ ਗ੍ਰਹਿਣ ਕੀਤਾ ਹੈ । ‘ ਗੀਤ-ਗੋਬਿੰਦ’ ਦੇ ਰਚੈਤਾ ਭਗਤ ਜੈਦੇਵ ਨੇ ਵੀ ਗੁਰੂ ਗ੍ਰੰਥ ਸਾਹਿਬ ਵਿਚ ਸੰਕਲਿਤ ਆਪਣੇ ਸ਼ਬਦ ਵਿਚ ਇਸ ਨੂੰ ‘ ਬ੍ਰਹਮ’ ਲਈ ਵਰਤਿਆ ਹੈ— ਗੋਬਿੰਦ ਗੋਬਿੰਦੇਤਿ ਜਪਿ ਨਰ ਸਕਲ ਸਿਧਿ ਪਦੰ ( ਗੁ.ਗ੍ਰੰ. 526 ) ।

                      ਗੁਰਬਾਣੀ ਵਿਚ ‘ ਗੋਬਿੰਦ’ ਸ਼ਬਦ ਦੀ ਵਰਤੋਂ ਨਿਰਾਕਾਰ ਬ੍ਰਹਮ ਜਾਂ ਸ੍ਰਿਸ਼ਟੀ-ਕਰਤਾ ਵਜੋਂ ਹੋਈ ਹੈ । ਗੁਰੂ ਅਰਜਨ ਦੇਵ ਜੀ ਨੇ ‘ ਥਿਤੀਬਾਣੀ ਵਿਚ ਕਿਹਾ ਹੈ— ਆਤਮੁ ਜੀਤਾ ਗੁਰਮਤੀ ਗੁਣ ਗਾਏ ਗੋਬਿੰਦ ਸੰਤ ਪ੍ਰਸਾਦੀ ਭੈ ਮਿਟੇ ਨਾਨਕ ਬਿਨਸੀ ਚਿੰਦ ( ਗੁ.ਗ੍ਰੰ.299 ) । ਇਸੇ ਬਾਣੀ ਵਿਚ ਇਕ ਹੋਰ ਥਾਂ’ ਤੇ ਕਿਹਾ ਹੈ— ਗੁਣ ਗੋਬਿੰਦ ਗੁਪਾਲ ਪ੍ਰਭ ਸਰਨਿ ਪਰਉ ਹਰਿ ਰਾਇ ਤਾ ਕੀ ਆਸ ਕਲਿਆਣ ਸੁਖ ਜਾ ਤੇ ਸਭੁ ਕਛੁ ਹੋਇ ( ਗੁ.ਗ੍ਰੰ.296 ) ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 393, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-07, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.