ਗੰਭੀਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਭੀਰ [ ਵਿਸ਼ੇ ] ਡੂੰਘਾ , ਗਹਿਰਾ , ਅਗਾਧ; ਸੰਜੀਦਾ; ਧੀਰਜਵਾਨ; ਚਿੰਤਨਸ਼ੀਲ , ਤਰਕਸ਼ੀਲ , ਵਿਚਾਰਸ਼ੀਲ; ਭਾਰਾ , ਵੱਡਾ

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2690, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਗਭੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਭੀਰ ਸੰ. गभीर. ਵਿ— ਗੰਭੀਰ. ਡੂੰਘਾ. ਅਥਾਹ. “ ਗੁਰਮਤਿ ਗਭੀਰ.” ( ਸਵੈਯੇ ਮ : ੫ ਕੇ ) “ ਗੁਣਗਭੀਰ ਗੁਣਨਾਇਕਾ.” ( ਬਿਲਾ ਮ : ੫ ) “ ਸਤਿਗੁਰੁ ਗਹਿਰਗਭੀਰੁ ਹੈ.” ( ਸ੍ਰੀ ਮ : ੫ )

ਨਾੜ ਅਥਵਾ ਹੱਡ ਵਿੱਚ ਹੋਇਆ ਵਗਣ ਵਾਲਾ ਫੋੜਾ. ਨਾੜੀਵ੍ਰਣ , ਜਿਸ ਦੀ ਜੜ ਡੂੰਘੀ ( ਗਭੀਰ ) ਹੁੰਦੀ ਹੈ. ਇਹ ਲਹੂ ਦੇ ਵਿਗਾੜ ਤੋਂ ਉਪਜਦਾ ਹੈ , ਇਸ ਲਈ ਲਹੂ ਸਾਫ ਕਰਨ ਵਾਲੀਆਂ ਦਵਾਈਆਂ ਵਰਤਣੀਆਂ ਚਾਹੀਏ , ਅਤੇ ਸਿਆਣੇ ਡਾਕਟਰ ਤੋਂ ਨਾਸੂਰ ਦਾ ਇਲਾਜ ਕਰਾਉਣਾ ਲੋੜੀਏ. ਹੇਠ ਲਿਖੀ ਦਵਾਈ ਗਭੀਰ ਲਈ ਉੱਤਮ ਸਿੱਧ ਹੋਈ ਹੈ—

ਸਮੁੰਦਰਝੱਗ , ਚਰਾਇਤਾ , ਨਿੰਮ ਦਾ ਪੰਚਾਂਗ , 2  ਆਉਲੇ , ਭੰਗਰਾ , ਬਾਬਚੀ , ਵਡੀ ਹਰੜ , ਬਹੇੜੇ , ਅਸਗੰਧ , ਪੁਨਰਨਵਾ , ਸੰਭਾਲੂ , ਦੇਵਦਾਰੁ , ਗਲੋਇ , ਇੰਦ੍ਰਾਯਣ , ਮੁੰਡੀ , ਸੁਹਾਂਜਣਾ ਅਤੇ ਪਲਾਸਬੀਜ , ਇਹ ਸਮਾਨ ਵਜ਼ਨ ਦੀਆਂ ਲੈ ਕੇ ਪੀਸਕੇ ਚੂਰਣ ਬਣਾਵੇ , ਚਾਰ ਮਾਸ਼ੇ ਨਿੱਤ ਸੱਜਰੇ ਜਲ ਨਾਲ ਵਰਤੇ.

ਉੱਪਰ ਲਾਉਣ ਲਈ ਇਹ ਤੇਲ ਗੁਣਕਾਰੀ ਹੈ— ਮਸਰੀ ਦੀ ਦਾਲ ਅਤੇ ਕਪੂਰ ਇਕੋ ਤੋਲ ਦੇ ਲੈ ਕੇ ਗਊ ਦੇ ਘੀ ਵਿੱਚ ਮਿਲਾਕੇ ਪਤਾਲਯੰਤ੍ਰ ਨਾਲ ਟਪਕਾ ਲਵੇ. ਦੋ ਵੇਲੇ ਇਹ ਤੇਲ ਫੰਬੇ ਨਾਲ ਨਾਸੂਰ ਤੇ ਲਾਵੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗਭੀਰੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਭੀਰੁ ਸੰ. गभीर. ਵਿ— ਗੰਭੀਰ. ਡੂੰਘਾ. ਅਥਾਹ. “ ਗੁਰਮਤਿ ਗਭੀਰ.” ( ਸਵੈਯੇ ਮ : ੫ ਕੇ ) “ ਗੁਣਗਭੀਰ ਗੁਣਨਾਇਕਾ.” ( ਬਿਲਾ ਮ : ੫ ) “ ਸਤਿਗੁਰੁ ਗਹਿਰਗਭੀਰੁ ਹੈ.” ( ਸ੍ਰੀ ਮ : ੫ )

ਨਾੜ ਅਥਵਾ ਹੱਡ ਵਿੱਚ ਹੋਇਆ ਵਗਣ ਵਾਲਾ ਫੋੜਾ. ਨਾੜੀਵ੍ਰਣ , ਜਿਸ ਦੀ ਜੜ ਡੂੰਘੀ ( ਗਭੀਰ ) ਹੁੰਦੀ ਹੈ. ਇਹ ਲਹੂ ਦੇ ਵਿਗਾੜ ਤੋਂ ਉਪਜਦਾ ਹੈ , ਇਸ ਲਈ ਲਹੂ ਸਾਫ ਕਰਨ ਵਾਲੀਆਂ ਦਵਾਈਆਂ ਵਰਤਣੀਆਂ ਚਾਹੀਏ , ਅਤੇ ਸਿਆਣੇ ਡਾਕਟਰ ਤੋਂ ਨਾਸੂਰ ਦਾ ਇਲਾਜ ਕਰਾਉਣਾ ਲੋੜੀਏ. ਹੇਠ ਲਿਖੀ ਦਵਾਈ ਗਭੀਰ ਲਈ ਉੱਤਮ ਸਿੱਧ ਹੋਈ ਹੈ—

ਸਮੁੰਦਰਝੱਗ , ਚਰਾਇਤਾ , ਨਿੰਮ ਦਾ ਪੰਚਾਂਗ , 2  ਆਉਲੇ , ਭੰਗਰਾ , ਬਾਬਚੀ , ਵਡੀ ਹਰੜ , ਬਹੇੜੇ , ਅਸਗੰਧ , ਪੁਨਰਨਵਾ , ਸੰਭਾਲੂ , ਦੇਵਦਾਰੁ , ਗਲੋਇ , ਇੰਦ੍ਰਾਯਣ , ਮੁੰਡੀ , ਸੁਹਾਂਜਣਾ ਅਤੇ ਪਲਾਸਬੀਜ , ਇਹ ਸਮਾਨ ਵਜ਼ਨ ਦੀਆਂ ਲੈ ਕੇ ਪੀਸਕੇ ਚੂਰਣ ਬਣਾਵੇ , ਚਾਰ ਮਾਸ਼ੇ ਨਿੱਤ ਸੱਜਰੇ ਜਲ ਨਾਲ ਵਰਤੇ.

ਉੱਪਰ ਲਾਉਣ ਲਈ ਇਹ ਤੇਲ ਗੁਣਕਾਰੀ ਹੈ— ਮਸਰੀ ਦੀ ਦਾਲ ਅਤੇ ਕਪੂਰ ਇਕੋ ਤੋਲ ਦੇ ਲੈ ਕੇ ਗਊ ਦੇ ਘੀ ਵਿੱਚ ਮਿਲਾਕੇ ਪਤਾਲਯੰਤ੍ਰ ਨਾਲ ਟਪਕਾ ਲਵੇ. ਦੋ ਵੇਲੇ ਇਹ ਤੇਲ ਫੰਬੇ ਨਾਲ ਨਾਸੂਰ ਤੇ ਲਾਵੇ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2503, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੰਭੀਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗੰਭੀਰ . ਸੰ. ਵਿ— ਗਹਰਾ. ਡੂੰਘਾ. ਅਥਾਹ. “ ਗੰਭੀਰ ਧੀਰ ਨਾਮ ਹੀਰ.” ( ਰਾਮ ਪੜਤਾਲ ਮ : ੫ ) ੩ ਜਿਸ ਦਾ ਭਾਵ ਜਾਣਨਾ ਔਖਾ ਹੋਵੇ । ੪ ਭਾਰੀ. ਵੱਡਾ. ਜੈਸੇ— ਗੰਭੀਰਨਾਦ , ਗੰਭੀਰ ਸ੍ਵਰ । ੫ ਸੰਗ੍ਯਾ— ਕਮਲ । ੬ ਇੱਕ ਰੋਗ. ਦੇਖੋ , ਗਭੀਰ ੨.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2535, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਗੰਭੀਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Grave _ ਗੰਭੀਰ : ਇਹ ਸ਼ਬਦ ਕਈ ਅਰਥਾਂ ਵਿਚ ਵਰਤਿਆ ਜਾਂਦਾ ਹੈ ਅਤੇ ਕਿਸੇ ਕਾਰਜ ਦੀ ਸ਼ਿੱਦਤ ਪਰਗਟ ਕਰਦਾ ਹੈ । ਜਦੋਂ ਇਹ ਸ਼ਬਦ ‘ ਕਦਾਚਾਰ ’ ਦੇ ਨਾਲ ਵਿਸ਼ੇਸ਼ਣ ਦੇ ਤੌਰ ਤੇ ਵਰਤਿਆ ਜਾਂਦਾ ਹੈ ਤਾਂ ਇਹ ਕਦਾਚਾਰ ਦੀ ਪ੍ਰਕਿਰਤੀ ਨੂੰ ਖ਼ਤਰਨਾਕ ਜਾਂ ਘੋਰ ਬਣਾ ਦਿੰਦਾ ਹੈ ।

ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2458, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਗੰਭੀਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗੰਭੀਰ ( ਗੁ. । ਸੰਸਕ੍ਰਿਤ ) ਡੂੰਘਾ । ਡੂੰਘੇ ਪਾਣੀ ਚਲਦੇ ਨਹੀਂ ਦਿਸਦੇ । ਇਸ ਕਰਕੇ ਗੰਭੀਰ ਦਾ ਅਰਥ ਅਡੋਲ ਤੇ ਅਹਿੱਲ ਬਣੇ ਹਨ । ਅਗਾਧ , ਨਿਰਹਲੁ । ਯਥਾ-‘ ਮੇਰਾ ਠਾਕੁਰ ਗਹਿਰ ਗੰਭੀਰੁ ’ ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਗਭੀਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਗਭੀਰ ਵੇਖੋ ਗੰਭੀਰ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 2456, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.