ਘਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਟ ( ਨਾਂ , ਇ ) ਕਾਲੇ ਰੰਗ ਦੀ ਸੰਘਣੀ ਬੱਦਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8424, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘਟ . ਸੰ. घटू. ਧਾ— ਹੋਣਾ , ਕਰਨਾ , ਘੋਟਣਾ , ਇੱਕਠਾ ਕਰਨਾ , ਚਮਕਣਾ , ਦੁੱਖ ਦੇਣਾ , ਸ਼ਬਦ ਕਰਨਾ । ੨ ਸੰਗ੍ਯਾ— ਘੜਾ. ਕਲਸਾ. “ ਭਭਕੰਤ ਘਟੰ ਅਤਿ ਨਾਦ ਹੁਯੰ.” ( ਰਾਮਾਵ ) ੩ ਦੇਹ. ਸ਼ਰੀਰ. “ ਘਟ ਫੂਟੇ ਕੋਊ ਬਾਤ ਨ ਪੂਛੈ.” ( ਆਸਾ ਕਬੀਰ ) ੪ ਦਿਲ. ਮਨ. ਅੰਤਹਕਰਣ. “ ਘਟ ਦਾਮਨਿ ਚਮਕਿ ਡਰਾਇਓ.” ( ਸੋਰ ਮ : ੫ ) “ ਘਟ ਘਟ ਵਾਸੀ ਸਰਬ ਨਿਵਾਸੀ.” ( ਸੂਹੀ ਛੰਤ ਮ : ੫ ) ੫ ਘਾਟੀ. ਦਰਾ । ੬ ਹਾਥੀ ਦੇ ਕੰਨਾਂ ਉੱਪਰ ਉਭਰਿਆ ਹੋਇਆ ਸਿਰ ਦਾ ਹਿੱਸਾ , ਕੁੰਭ । ੭ ਬੱਤੀ ਸੇਰ ਤੋਲ । ੮ ਘਟਿਕਾ. ਘੜੀ. “ ਅਉਘਟ ਕੀ ਘਟ ਲਾਗੀ ਆਇ.” ( ਭੈਰ ਨਾਮਦੇਵ ) ਵਿਪਦਾ ਦੀ ਘੜੀ ਆਲੱਗੀ । ੯ ਬੱਦਲਾਂ ਦੀ ਘਟਾ । ੧੦ ਵਿ— ਘੱਟ. ਕਮ. “ ਘਟਿ ਫੂਟੇ ਘਟ ਕਬਹਿ ਨ ਹੋਈ.” ( ਗਉ ਕਬੀਰ ਬਾਵਨ ) ਦੇਹ ਨਾਸ਼ ਹੋਣ ਤੋਂ ਆਤਮਾ ਘੱਟ ਨਹੀਂ ਹੁੰਦਾ । ੧੧ ਜਨਮਸਾਖੀ ਵਿੱਚ ਪੇਟ ( ਉਦਰ ) ਵਾਸਤੇ ਭੀ ਘਟ ਸ਼ਬਦ ਆਇਆ ਹੈ , ਯਥਾ— “ ਭੁੱਖ ਦੇ ਮਾਰੇ ਮੇਰਾ ਘਟ ਮਿਲਗਇਆ ਹੈ , ਮੈਂ ਰਬਾਬ ਕਿਸ ਤਰਾਂ ਬਜਾਵਾਂ ? ” ਪੇਟ ਸੁਕੜ ( ਸੁੰਗੜ ) ਕੇ ਪਿੱਠ ਨਾਲ ਜਾ ਲੱਗਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8172, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘਟ ( ਸੰ. । ਸੰਸਕ੍ਰਿਤ ਪੰਜਾਬੀ ਘਟ ) ੧. ਘੜਾ

੨. ਸਰੀਰ । ਯਥਾ-‘ ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ’ ।

੩. ਦਿਲ , ਮਨ , ਹਿਰਦਾ । ਯਥਾ-‘ ਘਟ ਮਹਿ ਸਿੰਧੁ ਕੀਓ ਪਰਗਾਸੁ’ ਹਿਰਦੇ ਵਿਚ ( ਸਮੁੰਦਰ ਰੂਪ ਪਰਮਾਤਮਾ ) ਨੇ ਪ੍ਰਕਾਸ਼ ਕੀਤਾ ਹੈ । ਤਥਾ-‘ ਅੰਮ੍ਰਿਤ ਬਾਣੀ ਘਟ ਤੇ ਉਚਰਉ’ । ਦੇਖੋ , ‘ ਘਟ ਕੇ ਘਾਟ

੪. ( ਪੰਜਾਬੀ ਘਟਣਾ = ਥੋੜਾ ਹੋਣਾ ) ਥੋੜਾ , ਕਮ । ਯਥਾ-‘ ਘਟਿ ਨ ਕੋਈ ਆਖੈ’ ।

੫. ਰਸਤਾ ।               ਦੇਖੋ , ‘ ਘਟ ਅਵਘਟ’

੬. ਘੜ ਹੋ ਰਹੀ ਹੈ ।

                    ਦੇਖੋ , ‘ ਘਟਿ ਹਰਿ ਘਾਟ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8072, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.