ਘੰਡੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੰਡੀ ( ਨਾਂ , ਇ ) ਗਲ਼ੇ ਅਤੇ ਜੀਭ ਦੀ ਜੜ੍ਹ ਨੇੜਲੀ ਕੰਠ ਦੀ ਹੱਡੀ; ਸਾਹ ਲੈਣ ਵਾਲੀ ਵੱਡੀ ਰਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੜੀ ( ਨਾਂ , ਇ ) ਸੱਠਾਂ ਪਲਾਂ ਜਾਂ ਚੌਵੀ ਮਿੰਟਾਂ ਦਾ ਸਮਾਂ; ਸਮਾਂ ਦੱਸਣ ਵਾਲਾ ਯੰਤਰ; ਛੋਟਾ ਘੜਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4666, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੋੜੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋੜੀ ( ਨਾਂ , ਇ ) 1 ਘੋੜੇ ਦੀ ਮਦੀਨ 2 ਹਲਟ ਦੀ ਲੱਠ ਨੂੰ ਸਥਿਰ ਰੱਖਣ ਹਿਤ ਝੱਲਣ ਉੱਤੇ ਲਾਈ ਜੱਫੇਦਾਰ ਲੱਕੜ 3 ਊਠ ਨੁੂੰ ਖੂਹ ਜਾਂ ਹਲ਼ ਅੱਗੇ ਜੋਤਣ ਸਮੇਂ ਉਸਦੀ ਕੁਹਾਂਡ ਤੋਂ ਅੱਗੇ ਰੱਖਿਆ ਜਾਣ ਵਾਲਾ ਲੱਕੜ ਦਾ ਢਾਂਚਾ 4 ਵਿਆਹ ਦੇ ਸਗਨਾਂ ਸਮੇਂ ਗਾਏ ਜਾਣ ਵਾਲੇ ਗੀਤ 5 ਸੇਵੀਆਂ ਵੱਟਣ ਦੀ ਮਸ਼ੀਨ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4633, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਘੰਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੰਡੀ [ ਨਾਂਇ ] ਗਲ਼ੇ ਦਾ ਇੱਕ ਰੋਗ , ਗਲ਼ੇ ਦੀ ਵਧੀ ਹੋਈ ਹੱਡੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4711, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੜੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੜੀ [ ਨਾਂਇ ] 24 ਮਿੰਟਾਂ/60 ਪਲਾਂ ਦਾ ਸਮਾਂ; ਸਮਾਂ ਦੱਸਣ ਵਾਲ਼ਾ ਯੰਤਰ; ਥੋੜ੍ਹਾ ਜਿਹਾ ਸਮਾਂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4657, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੁੰਡੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁੰਡੀ 1 [ ਨਾਂਇ ] ਗੰਢ , ਗੁੰਝਲ , ਮਰੋੜੀ; ਤਰਤੀਬ , ਸੁਝਾਅ; ਦਿਲ ਵਿੱਚ ਪਏ ਰੋਸ ਦਾ ਭਾਵ 2 [ ਨਾਂਇ ] ਕਣਕ ਆਦਿ ਦੇ ਨਾੜ ਦੀ ਗੰਢ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4572, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਘੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੜੀ . 1ਸੰਗ੍ਯਾ— ਘਟਿਕਾ. ਘਟੀ. ੨੪ ਮਿਨਟਾਂ ਦਾ ਸਮਾਂ. ਦੇਖੋ , ਕਾਲਪ੍ਰਮਾਣ. “ ਏਕ ਘੜੀ ਆਧੀ ਘਰੀ.” ( ਸ. ਕਬੀਰ ) ਦੇਖੋ , ਚਉਸਠ ਘੜੀ । ੨ ਮੱਘੀ. ਕਲਸ਼ੀ. “ ਲਾਜੁ ਘੜੀ ਸਿਉ ਤੂਟਿਪੜੀ.” ( ਗਉ ਕਬੀਰ ) ਦੇਹ ਘੜੀ , ਰੱਸੀ ਉਮਰ

੩ ਘੜੀ ਘੰਟਾ ਆਦਿਕ ਸਮਾਂ ( ਵੇਲਾ ) ਮਾਪਣ ਦਾ ਯੰਤ੍ਰ. ਭਾਰਤ ਵਿੱਚ ਸਭ ਤੋਂ ਪਹਿਲਾਂ ਧੁਪਘੜੀ ( Sundial ) ਅਤੇ ਜਲਘੜੀ ( Clepsydra ) ਪੁਰਾਣੇ ਵਿਦ੍ਵਾਨਾਂ ਨੇ ਬਣਾਈ , ਜਿਨ੍ਹਾਂ ਦਾ ਜਿਕਰ ‘ ਗੋਲਾਧ੍ਯਾਯ’ ਆਦਿ ਜੋਤਿ੄ ਦੇ ਪ੍ਰਾਚੀਨ ਸੰਸਕ੍ਰਿਤ ਗ੍ਰੰਥਾਂ ਵਿੱਚ ਪਾਇਆ ਜਾਂਦਾ ਹੈ.2  ਬਾਲੂਘੜੀ ( Sandglass ) ਅਤੇ ਪਿੱਤਲ ਲੋਹੇ ਆਦਿਕ ਧਾਤਾਂ ਦੇ ਚਕ੍ਰਾਂ ਤੇ ਕਮਾਣੀਆਂ ਵਾਲੀ ਕਲਦਾਰ ਘੜੀ ( Clock , Timepiece , Pocket watch ) ਵਿਦੇਸ਼ੀਆਂ ਦੀ ਕਾਢ ਹੈ.

ਇਤਿਹਾਸ ਤੋਂ ਜਾਣਿਆ ਜਾਂਦਾ ਹੈ ਕਿ ਘਟਿਕਾਯੰਤ੍ਰ ਪਹਿਲਾਂ ਹੈਨਰੀ ਡਿ ਵਿਕ ( Henry de Wyck ) ਨਾਮੇ ਜਰਮਨ ਨੇ ਸਨ ੧੩੭੯ ਵਿੱਚ ਈਜਾਦ ਕਰਕੇ ਪੈਰਿਸ ਵਿੱਚ , ਫਰਾਂਸ ਦੇ ਬਾਦਸ਼ਾਹ ਚਾਰਲਸ ਪੰਜਵੇਂ ਦੀ ਭੇਟਾ ਕੀਤਾ. ਇਸ ਆਦਿ ਘੜੀ ਦੀਆਂ ਸੁਧਾਰਪੂਰਿਤ ਤਬਦੀਲੀਆਂ ਤਦ ਤੋਂ ਹੁਣ ਤਕ ਲਗਾਤਾਰ ਹੁੰਦੀਆਂ ਆਈਆਂ ਹਨ , ਪਰ ਸ਼ਲਾਘਾ ਯੋਗ ਵਿਸ਼ੇ੄ ਤਬਦੀਲੀਆਂ ਸਨ ੧੬੫੭ ਵਿੱਚ ਹਿਯੂਜਨਜ਼ ( Huygens ) ਨੇ , ੧੬੬੬ ਵਿੱਚ ਡਾਕਟਰ ਹੁਕ ( Hooke ) ਨੇ , ੧੭੧੫ ਵਿੱਚ ਗ੍ਰੈਹਮ ( Graham ) ਨੇ , ਅਰ ੧੭੨੬ ਵਿੱਚ ਹੈਰੀਸਨ ( Harrison ) ਨੇ ਕੀਤੀਆਂ. ਹੁਣ ਆਮ ਤੌਰ ਪੁਰ ਤਿੰਨ ਪ੍ਰਕਾਰ ਦੀਆਂ ਘੜੀਆਂ ਹੁੰਦੀਆਂ ਹਨ , ਅਰਥਾਤ— ਜੇਬ ਘੜੀਆਂ , 1  ਕੰਧ ਘੜੀਆਂ , ਅਰ ਮੁਨਾਰ ਘੜੀਆਂ. ਸਭ ਪ੍ਰਕਾਰ ਦੀਆਂ ਘੜੀਆਂ ਨੂੰ ਰੋਜ਼ਾਨਾ ਯਾ ਕੁਝ ੨ ਦਿਨਾਂ ਮਗਰੋਂ ਇੱਕ ਕਲਾ ਦ੍ਵਾਰਾ ਕੋਕਣਾ ਪੈਂਦਾ ਹੈ , ਜਿਸ ਨੂੰ ਕੁੰਜੀ ਯਾ ਚਾਬੀ ਦੇਣਾ ਆਖਦੇ ਹਨ. ਐਸਾ ਕਰਨ ਨਾਲ ਵਲ੍ਹੇਟੀ ਹੋਈ ਕਮਾਣੀ , ਜੋ ਚਕ੍ਰਾਂ ਨੂੰ ਹਰਕਤ ਦੇਂਦੀ ਰਹੀ ਹੈ ਅਰ ਹੌਲੀ ਹੌਲੀ ਢਿੱਲੀ ਹੋ ਕੇ ਬਿਲਕੁਲ ਖੁਲ੍ਹ ਚੁਕੀ ਅਰ ਸੱਤਾਹੀਨ ਹੋ ਗਈ ਸੀ , ਮੁੜਕੇ ਵਲ੍ਹੇਟੀ ਜਾਂਦੀ ਹੈ. ਹੁਣ ਅਨੇਕ ਘੜੀਆਂ ਬਿਜਲੀ ਦੀ ਤਾਕਤ ਨਾਲ ਭੀ ਚਲਦੀਆਂ ਹਨ.

ਸਭ ਤੋਂ ਵਡੀਆਂ ਘੜੀਆਂ ਲੰਡਨ ਦੇ ਪਾਰਲੀਮੈਂਟ ਘਰ ਦੇ ਮੁਨਾਰੇ ਪੁਰ , ਅਤੇ ਲੰਡਨ ਦੇ ਬਿਲੌਰ ਮਹਲ ( Crystal Palace ) ਦੀ ਕੰਧ ਪੁਰ ਹਨ. ਕਈ ਕਾਲਗੇਟ ਫੈਕਟ੍ਰੀ , ਨ੍ਯੂਯਾਰਕ ( ਅਮ੍ਰੀਕਾ ) ਦੀ ਘੜੀ ਨੂੰ ਸੰਸਾਰ ਦੀ ਸਭ ਤੋਂ ਵੱਡੀ ਘੜੀ ਆਖਦੇ ਹਨ.

ਪਾਰਲੀਮੈਂਟ ਘਰ ( ਲੰਡਨ ) ਦੇ ਮੁਨਾਰੇ ਦੀਆਂ ੩੬੦ ਪੌੜੀਆਂ ਹਨ , ਜਿਨ੍ਹਾਂ ਦੀ ਸ਼ਿਖਰ ਪੁਰ “ ਬਿਗਬੈਨ” ਨਾਮੇ ਘੜੀ ਲੱਗੀ ਹੋਈ ਹੈ , ਇਸ ਨੂੰ ਲੱਗੇ ਕਰੀਬਨ ੫੫ ਸਾਲ ਹੋ ਚੱਲੇ ਹਨ. ਇਸ ਦੀ ਅਦਭੁਤ ਵਿਸ਼ਾਲਤਾ ਦਾ ਅੰਦਾਜ਼ਾ ਵੇਖਣ ਤੋਂ ਹੀ ਚੰਗੀ ਤਰਾਂ ਮਲੂਮ ਹੋ ਸਕਦਾ ਹੈ. ਇਸ ਘੜੀ ਦੇ ਚਾਰ ਮੁਖ ( Dial ) ਹਨ. ਪ੍ਰਤ੍ਯੇਕ ਦਾ ਕੁਤਰ ੨੩ ਫੁਟ ਹੈ. ਮਿੰਟਾਂ ਦੀਆਂ ਸੂਈਆਂ ਚੌਦਾਂ ਚੌਦਾਂ ਫੁਟ ਲੰਮੀਆਂ ਹਨ. ਇਸ ਦੇ ਲੰਗਰ ( Pendulum ) ਦਾ ਵਜ਼ਨ ਪੰਜ ਮਣ ਪੱਚੀ ਸੇਰ ( ੪੫੦ ਪੌਂਡ ) ਹੈ ਹਰ ਇੱਕ ਹਿੰਦਸਾ ( ਅੰਗ ) ਦੋ ਫੁਟ ਲੰਮਾ ਹੈ. ਮਿੰਟਾਂ ਦੀਆਂ ਵਿੱਥਾਂ ਇੱਕ ਇੱਕ ਫੁਟ ਮੁਰੱਬਾ ਹਨ. ਇਸ ਦੇ ਘੜਿਆਲ ਦਾ ਵਜ਼ਨ ੩੭੮ ਮਣ ਪੱਕਾ ( ਸਾਢੇ ੨੩ ਟਨ ) ਹੈ , ਅਰ ਜਿਸ ਹਥੌੜੇ ਨਾਲ ਇਹ ਖੜਕਦਾ ਹੈ ਉਸ ਦਾ ਵਜ਼ਨ ਭੀ ਦੋ ਮਣ ਪੱਕਾ ਹੈ. ਇਸ ਨੂੰ ਹਫ਼ਤੇ ਵਿੱਚ ਤਿੰਨ ਵੇਰ ਚਾਬੀ ਲਗਾਈ ਜਾਂਦੀ ਹੈ , ਅਰ ਚਾਬੀ ਲਾਉਣ ਲਈ ਦੋ ਆਦਮੀਆਂ ਨੂੰ ਪੰਜ ਘੰਟੇ ਲਗਦੇ ਹਨ.

ਪਿਛਲੇ ਸਾਲ ( ੧੯੨੭ ਵਿੱਚ ) ਇੱਕ ਅਤ੍ਯੰਤ ਅਦਭੁਤ ਘੜੀ , ਜਿਸ ਨੂੰ ਸੰਸਾਰ ਦਾ ਅੱਠਵਾਂ ਅਜੂਬਾ ਕਿਹਾ ਗਿਆ ਹੈ , ਆਸਟ੍ਰੀਆ ਦੀ ਰਾਜਧਾਨੀ , ਵੀਐਨਾ ਵਿੱਚ ਤਿਆਰ ਹੋਈ ਹੈ. ਇਹ ਸੰਗੀਤ ਘੜੀ ਹੈ , ਅਰ ਸੋਲਾਂ ਵਰ੍ਹਿਆਂ ਵਿੱਚ ਬਣੀ ਹੈ. ਇਸ ਦਾ ਹਰ ਇੱਕ ਹਿੰਦਸਾ ੬ ਫੁਟ ਉੱਚਾ ਹੈ. ਯੂਰਪ ਦੇ ਇਤਿਹਾਸ ਵਿੱਚੋਂ ਬਾਰਾਂ ਪ੍ਰਸਿੱਧ ਬਾਦਸ਼ਾਹਾਂ ਦੇ ਬੁਤ , ਇਸ ਵਿੱਚ ਅਜੇਹੇ ਢੰਗ ਨਾਲ ਗੁਪਤ ਰੱਖੇ ਹਨ ਕਿ ਜਦ ਘੰਟਾ ਪੂਰਾ ਹੁੰਦਾ ਹੈ , ਤਾਂ ਝਟ ਇੱਕ ਖਾਸ ( ਵਿਸ਼ੇ੄ ) ਬੁਤ ਸਨਮੁਖ ਆ ਜਾਂਦਾ , ਅਰ ਠੀਕ ਘੰਟਾ ਭਰ ਦ੍ਰਿ੡੄਍ਗੋਚਰ ਰਹਿੰਦਾ ਹੈ. ਪ੍ਰਤ੍ਯੇਕ ਬੁਤ ਦੀ ਮੌਜੂਦਗੀ ਵਿੱਚ ਲਗਾਤਾਰ ਇੱਕ ਖਾਸ ( ਵਿਸ਼ੇ੄ ) ਸੰਗੀਤ ਭੀ ਵਜਦਾ ਰਹਿੰਦਾ ਹੈ.

ਚਤੁਰ ਕਾਰੀਗਰਾਂ ਨੇ ਘਟਿਕਾਯੰਤ੍ਰ ( ਘੜੀਆਂ ) ਵਿੱਚ ਨਵੀਂ ਤੋਂ ਨਵੀਂ ਕਾਢਾਂ ਕੱਢਕੇ ਜੋ ਸਮੇਂ ਸਮੇਂ ਸਿਰ ਇਸ ਦੀ ਕਾਇਆਂ ਪਲਟੀ ਹੈ ਉਹ ਅਨੇਕ ਰੂਪਾਂ ਵਿੱਚ ਹੁਣ ਵੇਖੀ ਜਾਂਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੁੰਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੁੰਡੀ . ਸੰਗ੍ਯਾ— ਮਰੋੜੀ. ਵੱਟ. “ ਘੁੰਡੀ ਬਿਨ ਕਿਆ ਗੰਠਿ ਚੜਾਈਐ ? ” ( ਗੌਂਡ ਕਬੀਰ ) ੨ ਬਟਨ ਅਥਵਾ ਡੋਡੀ ਫਸਾਉਣ ਦੀ ਮਰੋੜੀ. ਜੈਸੇ ਕੁੜਤੇ ਆਦਿ ਦੀ ਘੁੰਡੀ । ੩ ਗੁਲਝਣ. ਮੁਸ਼ਕਲ ਨਾਲ ਹੱਲ ਹੋਣ ਵਾਲੀ ਗੱਲ । ੪ ਦਿਲ ਵਿੱਚ ਪਈ ਗੱਠ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੋੜੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੋੜੀ . ਸੰਗ੍ਯਾ— ਘੋਟਿਕਾ. ਘੋੜੇ ਦੀ ਮਦੀਨ. ਅਸ਼੍ਵਿਨੀ । ੨ ਕਾਠ ਦੀ ਟਿਕਟਿਕੀ , ਜਿਸ ਤੇ ਵਸਤ੍ਰ ਸੁਕਾਈਦੇ ਹਨ । ੩ ਕਾਠੀ ਆਦਿਕ ਰੱਖਣ ਦੀ ਤਿਪਾਈ । ੪ ਸ਼ਾਦੀ ਸਮੇਂ ਦੀ ਇੱਕ ਰਸਮ. ਦੇਖੋ , ਘੋੜੀਆਂ । ੫ ਘੋੜੀ ਦੀ ਰਸਮ ਸਮੇਂ ਦਾ ਗੀਤ । ੬ ਸਿਰੰਦਾ ਸਿਤਾਰ ਆਦਿ ਸਾਜਾਂ ਦੀ ਉਹ ਟਿਕਟਿਕੀ , ਜਿਸ ਉੱਪਰ ਤਾਰਾਂ ਰੱਖੀਦੀਆਂ ਹਨ. ਦੇਖੋ , ਸੁਰਧਰੀ ਅਤੇ ਜਵਾਹਰੀ । ੭ ਸੇਮੀਆਂ ਵੱਟਣ ਦੀ ਮਸ਼ੀਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4471, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੰਡੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਘੰਡੀ . ਦੇਖੋ , ਘੰਟਿਕਾ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4505, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-11-18, ਹਵਾਲੇ/ਟਿੱਪਣੀਆਂ: no

ਘੜੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘੜੀ ( ਸੰ. । ਦੇਖੋ , ਘੜ ੧. ) ੧. ਛੋਟਾ ਘੜਾ । ਯਥਾ-‘ ਲਾਜੁ ਘੜੀ ਸਿਉ ਤੂਟਿ ਪੜੀ ’ ਭਾਵ ਅਵਸਥਾ ਰੂਪੀ ਲੱਜ ਸਰੀਰ ਘੜੀ ਤੋਂ ਟੁਟ ਪਈ , ਅਰਥਾਤ ਆਯੂ ਮੁਕ ਗਈ ।

੨. ( ਸੰਸਕ੍ਰਿਤ ਘਟੀ । ਪ੍ਰਾਕ੍ਰਿਤ ਘਡਿ । ਪੰਜਾਬੀ ਘੜੀ ) ਸਮੇਂ ਦੀ ਗਿਣਤੀ । ਸਠ ਪਲ ਦੀ ਇਕ ਘੜੀ ਹੁੰਦੀ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਘੁੰਡੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਘੁੰਡੀ * ( ਸੰ. । ਪੰਜਾਬੀ ) ਕੁੜਤਿਆਂ ਚੋਗਿਆਂ ਨੂੰ ਗਲਾ ਬੰਦ ਕਰਨ ਲਈ ਇਕ ਪਾਸੇ ਇਕ ਗੋਲ ਡੋਡੀ ਬਨਾਉਂਦੇ ਹਨ ਤੇ ਦੂਏ ਪਾਸੇ ਤਾਗੇ ਨੂੰ ਵਲ ਦੇ ਕੇ ਉਸ ਡੋਡੀ ਨੂੰ ਅਪਨੇ ਵਿਚ ਫਸਾ ਲੈਣ ਵਾਲਾ ਬਨਾਂਦੇ ਹਨ , ਉਸ ਗੋਲ ਤਾਗੇ ਨੂੰ ਘੁੰਡੀ ਕਹਿੰਦੇ ਹਨ । ਡੋਡੀ ਨੂੰ ਬੀੜਾ ਕਹਿੰਦੇ ਹਨ , ਘੁੰਡੀ ਬੀੜਾ ਇਸ ਤਰ੍ਹਾਂ ਹੁੰਦਾ ਸੀ ਜਿਵੇਂ ਹੁਣ ਕਾਜ ਤੇ ਗੁਦਾਮ ਹੁੰਦਾ ਹੈ । ਯਥਾ-‘ ਘੁੰਡੀ ਬਿਨੁ ਕਿਆ ਗੰਠਿ ਚੜ੍ਹਾਈਐ’ ਘੁੰਡੀ ਨਾ ਹੋਵੇ ਤਾਂ ਗੰਢ ਯਾਂ ਡੋਡੀ ਕਿਵੇਂ ਫਸਾਈ ਜਾਵੇ । ( ਸੰਪ੍ਰਦਾ ) ਵਲਾਵੇ ਬਾਝ ਗੰਢ ਕੀਕੁਣ ਪਵੇ ।

----------

* ਘੁੰਡੀ ਗੋਲ ਗੰਢ ਨੂੰ ਬੀ ਕਹਿੰਦੇ ਹਨ । ਗੁਰਮੁਖੀ ਅੱਖਰਾਂ ਦੀ ਗੁਲਿਆਈ ਨੂੰ ਬੀ ਘੁੰਡੀ ਆਖਦੇ ਹਨ , ਦਿਲ ਵਿਚ ਕਿਸੇ ਨਾਲ ਰੰਜ ਬੈਠ ਜਾਣ ਨੂੰ ਪੰਜਾਬੀ ਗੀਤਾਂ ਵਿਚ ਘੁੰਡੀ ਬੁੱਝਣਾ ਲਿਖਦੇ ਹਨ । ਜਿਵੇਂ-ਦਿਲ ਨਹੀਂ ਭਿਜਦਾ , ਘੁੰਡੀ ਨਹੀਂ ਖੁਲਦੀ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4377, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਘੋੜੀ ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਘੋੜੀ/ ਘੋੜੀਆਂ :   ਗੁਰੂ ਗ੍ਰੰਥ ਸਾਹਿਬ ਵਿਚ ‘ ਘੋੜੀਆਂ’ ਨਾਂ ਅਧੀਨ ਦੋ ਸ਼ਬਦ ਦਰਜ ਹਨ । ਘੋੜੀ ਵਾਸਤਵ ਵਿਚ ਲੜਕੇ ਦੇ ਵਿਆਹ ਨਾਲ ਸੰਬੰਧਿਤ ਲੋਕ– ਗੀਤ ਦਾ ਇਕ ਰੂਪ ਹੈ । ਵਿਆਹ ਦੇ ਮੌਕੇ ਜੰਝ ਤੁਰਨ ਵੇਲੇ ਲਾੜ੍ਹੇ ਨੂੰ ਘੋੜੀ ਉੱਤੇ ਚੜ੍ਹਾਇਆ ਜਾਂਦਾ ਹੈ । ਉਦੋਂ ਜੋ ਗੀਤ ਗਾਏ ਜਾਂਦੇ ਹਨ , ਉਨ੍ਹਾਂ ਨੂੰ ਘੋੜੀ ਚੜ੍ਹਨ ਦੀ ਰਸਨ ਨਾਲ ਸੰਬਧਿਤ ਹੋਣ ਕਰਕੇ ਘੋੜੀਆਂ ਕਿਹਾ ਜਾਂਦਾ ਹੈ । ਇਨ੍ਹਾਂ ਘੋੜੀਆਂ ਅਤੇ ਇਸ ਪ੍ਰਕਾਰ ਦੇ ਹੋਰ ਲੋਕ– ਗੀਤਾਂ ਨੂੰ ਲੋਕ ਸਮੂੰਹ ਪ੍ਰਵਾਨਗੀ ਦੇ ਕੇ ਪੀੜ੍ਹੀ ਦਰ ਪੀੜ੍ਹੀ ਅੱਗੇ ਤੋਰਦਾ ਆਇਆ ਹੈ ।

                  ਵਿਆਹ ਵੇਲੇ ਘੋੜੀ ਉੱਤੇ ਚੜ੍ਹਨਾ ਉਸ ਵੇਲੇ ਦੀ ਮਰਯਾਦਾ ਦਾ ਸੂਚਕ ਹੈ ਜਦੋਂ ਘੋੜੀ ਹੀ ਸਵਾਰੀ ਦਾ ਉੱਤਮ ਸਾਧਨ ਸਮਝੀ ਜਾਂਦੀ ਸੀ ਅਤੇ ਇਸ ਉੱਤੇ ਸਵਾਰੀ ਕਰਨ ਗੌਰਵ ਅਤੇ ਮਾਣ ਦਾ ਪ੍ਰਤੀਕ ਸੀ । ਸਮੇਂ ਦੀ ਚਾਲ ਤੇ ਫ਼ਾਸਲੇ ਦੀ ਦੂਰੀ ਕਰਕੇ ਚਾਹੇ ਜੰਝ ਬੱਸਾਂ , ਕਾਰਾਂ ਜਾਂ ਹਵਾਈ ਜਹਾਜ਼ ਵਿਚ ਜਾਵੇ ਪਰ ਪੰਜਾਬੀ ਸਭਿਆਚਾਰ ਦੀਆਂ ਪਰੰਪਰਾਗਤ ਗੀਤਾਂ ਦਾ ਸਤਿਕਾਰ ਅਜੇ ਵੀ ਉਸੇ ਤਰ੍ਹਾਂ ਕਾਇਮ ਰੱਖਿਆ ਜਾਂਦਾ ਹੈ ਅਤੇ ਲਾੜ੍ਹੇ ਨੂੰ ਘਰੋਂ ਤੁਰਨ ਲੱਗਿਆਂ ਘੋੜੀ ਤੇ ਬੈਠਾਉਣ ਦਾ ਸ਼ੁਭ ਸਗਨ ਕੀਤਾ ਜਾਂਦਾ ਹੈ । ਮਾਲਣ ਸਿਹਰਾ ਗੁੰਦ ਕੇ ਲਿਆਉਂਦੀ ਹੈ ਜੋ ਲਾੜੇ ਦੇ ਸਿਰ ਉੱਤੇ ਸਜਾਇਆ ਜਾਂਦਾ ਹੈ । ਉਸ ਵੇਲੇ ਭੈਣਾਂ ਘੋੜੀ ਦੀ ਵਾਗ ਗੁੰਦਦੀਆਂ ਹਨ , ਭਰਜਾਈਆਂ ਇਸ ਸ਼ੁੱਭ ਮੌਕੇ ਉੱਤੇ ਦਿਉਰ ਦੀਆਂ ਅੱਖਾਂ ਵਿਚ ਸੁਰਮਾ ਪਾਉਂਦੀਆਂ ਹਨ ਅਤੇ ਇਨ੍ਹਾਂ ਸਭ ਸ਼ਗਨਾਂ ਬਾਰੇ ਗੀਤ ਗਾਏ ਜਾਂਦੇ ਹਨ ਜਿਨ੍ਹਾਂ ਵਿਚ ਬਾਬੇ , ਨਾਨੇ , ਪਿਤਾ , ਭਰਾ , ਤਾਏ , ਚਾਚੇ , ਮਾਮੇ ਤੇ ਇਸ ਤਰ੍ਹਾਂ ਦਾਦੀ , ਨਾਨੀ ਆਦਿ ਸਾਰੇ ਰਿਸ਼ਤੇਦਾਰਾਂ ਦੇ ਚਾਅ ਅਤੇ ਸ਼ੁਭ– ਇੱਛਾਵਾਂ ਨੂੰ ਗੁੰਦਿਆ ਹੁੰਦਾ ਹੈ । ‘ ਘੋੜੀ’ ਲੋਕ ਗੀਤ ਰੂਪ ਦੇ ਕੁਝ ਪ੍ਰਚੱਲਿਤ ਨਮੂਨੇ ਪ੍ਰਸਤੁਤ ਹਨ :

                  ( 1 ) ਉਠ ਹੀ ਰਵੇਲ ਘੋੜੀ , ਬਾਬੇ ਵਿਹੜੇ ਜਾ

                    ਬਾਬੇ ਦਾ ਮਨ ਸ਼ਾਦੀਆ , ਤੇਰੀ ਦਾਦੀ ਦੇ ਮਨ ਚਾ

                  ਘੋੜੀ ਚੁਗਦੀ ਹਰਿਆ ਘਾਹ , ਘੋੜੀ ਪਈ ਸਵਲੜੇ ਰਾਹ

                  ਘੋੜੀ ਸਾਂਵਲੀ ਸਈਓ ।

                  ( 2 ) ਨਿੱਕੀ ਨਿੱਕੀ ਬੂੰਦ ਵੀਰਾ ਮੀਂਹ ਵੇ ਵਰ੍ਹੇ

                        ਤੇਰੀ ਮਾਂ ਵੇ ਸੁਹਾਗਣ ਤੇਰੇ ਸ਼ਗਨ ਕਰੇ ।

                  ਇਸ ਲੋਕ ਗੀਤ ਦੀ ਭਾਵ– ਭੂਮੀ ਤੋਂ ਪ੍ਰੇਰਿਤ ਹੋ ਕੇ ਗੁਰੂ ਰਾਮਦਾਸ ਜੀ ਨੇ ਦੋ ਘੋੜੀਆਂ ਦੀ ਰਚਨਾ ਵਡਹੰਸ ਰਾਗ ( ‘ ਆਦਿ ਗ੍ਰੰਥ’ , ਪੰਨੇ ੫੭੫– ੫੭੬ ) ਵਿਚ ਕੀਤੀ ਹੈ । ਇਨ੍ਹਾਂ ਸ਼ਬਦਾਂ ਵਿਚ ਗੁਰੂ ਸਾਹਿਬ ਨੇ ਮਨੁੱਖੀ ਦੇਹ ਨੂੰ ( ਤੇਜਣਿ ) ਘੋੜੀ ਮੰਨਿਆ ਹੈ ਅਤੇ ਜੀਵਾਤਮਾ ਨੂੰ ਲਾੜਾ ਕਲਪਿਤ ਕੀਤਾ ਹੈ ਜੋ ਪਰਮਾਤਮਾ ਦੀ ਪ੍ਰਾਪਤੀ ਲਈ ਸਾਧ– ਸੰਗਤ ਦੀ ਜੰਝ ਸਹਿਤ ਹਰੀ ਪ੍ਰਾਪਤੀ ਪੱਥ ਉੱਤੇ ਅੱਗੇ ਵੱਧਦਾ ਹੈ । ਪਰਮਾਤਮਾ ਦੀ ਪ੍ਰਾਪਤੀ ਹੋਣ ਤੇ ਮਨੁੱਖ ਜੀਵਨ ਵਿਚ ਸਫਲ– ਮਨੋਰਥ ਮਹਾਪੁਰਸ਼ਾਂ ਨੂੰ ਵਧਾਈਆਂ ਮਿਲਦੀਆਂ ਹਨ :

                                    ਚੜਿ ਦੇਹੜਿ ਘੋੜੀ ਬਿਖਮੁ ਲਘਾਇ ਮਿਲ ਗੁਰਮੁਖ ਪਰਮਨੰਦਾ ।

                                    ਹਰਿ ਹਰਿ ਕਾਜੁ ਰਚਾਇਆ ਪੂਰੇ ਮਿਲੀ ਸੰਤ ਜਨਾ ਜੰਝ ਆਈ ।

                                    ਜਨ ਨਾਨਕ ਹਰਿ ਵਰੁ ਪਾਇਆ ਮੰਗਲੁ ਮਿਲਿ ਸੰਤ ਜਨਾ ਵਧਾਈ

                                    ਜਨ ਨਾਨਕ ਹਰਿ ਕਿਰਪਾ ਧਾਰੀ ਦੇਰ ਘੋੜੀ ਚੜਿ ਹਰ ਪਾਇਆ ।

    [ ਸਹਾ. ਗ੍ਰੰਥ– – ਮ. ਕੋ.; ਕਰਨੈਲ ਸਿੰਘ ਬਿੰਦ : ‘ ਲੋਕਯਾਨ ਅਤੇ ਮਧਕਾਲੀਨ ਪੰਜਾਬੀ ਸਾਹਿੱਤ’ ]


ਲੇਖਕ : ਡਾ.ਅਬਨਾਸ਼ ਕੌਰ,
ਸਰੋਤ : ਸਹਿਤ ਕੋਸ਼ ਪਰਿਭਾਸ਼ਕ ਸ਼ਬਦਾਵਲੀ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 44, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.