ਲਾਗ–ਇਨ/ਨਵਾਂ ਖਾਤਾ |
+
-
 
ਘਟ

ਘਟ (ਸੰ.। ਸੰਸਕ੍ਰਿਤ ਪੰਜਾਬੀ ਘਟ) ੧. ਘੜਾ

੨. ਸਰੀਰ। ਯਥਾ-‘ਘਟ ਫੂਟੇ ਕੋਊ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ’।

੩. ਦਿਲ , ਮਨ , ਹਿਰਦਾ। ਯਥਾ-‘ਘਟ ਮਹਿ ਸਿੰਧੁ ਕੀਓ ਪਰਗਾਸੁ’ ਹਿਰਦੇ ਵਿਚ (ਸਮੁੰਦਰ ਰੂਪ ਪਰਮਾਤਮਾ) ਨੇ ਪ੍ਰਕਾਸ਼ ਕੀਤਾ ਹੈ। ਤਥਾ-‘ਅੰਮ੍ਰਿਤ ਬਾਣੀ ਘਟ ਤੇ ਉਚਰਉ’। ਦੇਖੋ , ‘ਘਟ ਕੇ ਘਾਟ

੪. (ਪੰਜਾਬੀ ਘਟਣਾ=ਥੋੜਾ ਹੋਣਾ) ਥੋੜਾ, ਕਮ। ਯਥਾ-‘ਘਟਿ ਨ ਕੋਈ ਆਖੈ’।

੫. ਰਸਤਾ ।        ਦੇਖੋ, ‘ਘਟ ਅਵਘਟ’

੬. ਘੜ ਹੋ ਰਹੀ ਹੈ।

           ਦੇਖੋ, ‘ਘਟਿ ਹਰਿ ਘਾਟ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6143,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਘੁਟ

ਘੁਟ* (ਕ੍ਰਿ.। ਪੰਜਾਬੀ ਘੁਟਣਾ=ਨੱਪਣਾ) ਗਲਾ ਘੁਟ ਘੁਟ ਕੇ ਭਾਵ ਮਾਰ ਕੇ। ਯਥਾ-‘ਘੁਟਿ ਘੁਟਿ ਜੀਆ ਖਾਵਣੇ’।

----------

* ਪਾਣੀ ਦੇ ਇਕ ਵੇਰ ਪੀਣ ਨੂੰ ਬੀ ਘੁਟ ਕਹਿੰਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6143,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਘੰਟ

ਘੰਟ. ਸੰ. घणट्. ਧਾ—ਬੋਲਣਾ, ਚਮਕਣਾ। ੨ ਦੇਖੋ, ਘੰਟਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6148,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਘੂਟ

ਘੂਟ ਦੇਖੋ, ਘੁਟ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6148,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਘੱਟ

ਘੱਟ. ਵਿ—ਕਮ. ਨ੍ਯੂਨ। ੨ ਸੰ. घट्ट्.ਧਾ—ਜਾਣਾ, ਫੈਲਾਉਣਾ, ਮਾਂਜਣਾ, ਵਿਗਾੜਨਾ। ੩ ਸੰਗ੍ਯਾ—ਘਾਟ. ਪਾਣੀ ਭਰਨ ਅਤੇ ਇਸਨਾਨ ਦਾ ਅਸਥਾਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6150,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਘੋਟ

ਘੋਟ. ਸੰਗ੍ਯਾ—ਖਿੱਚ। ੨ ਦਬਾਉ. ਦਾਬਾ।੩ ਦੇਖੋ, ਘੋਟਣਾ । ੪ ਸੰ. ਘੋੜਾ. ਅਸ਼੍ਵ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6151,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਘਟੁ

ਘਟੁ. ਦੇਖੋ, ਘਟ. “ਘਟੁ ਬਿਨਸੈ ਦੁਖ ਅਗਲੋ.” (ਸ੍ਰੀ ਅ: ਮ: ੧) ਦੇਹ ਬਿਨਸੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6151,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਘੁਟ

ਘੁਟ. ਸੰ. घुट्.ਧਾ—ਲੌਟਣਾ (ਪਰਤਣਾ), ਬਦਲਣਾ, ਮਾਰਨਾ (ਵਧ ਕਰਨਾ), ਰੋਕਣਾ, ਰਖ੍ਯਾ ਕਰਨਾ। ੨ ਸੰਗ੍ਯਾ—ਜਲ ਦੁੱਧ ਆਦਿ ਪਦਾਰਥ ਦਾ ਉਤਨਾ ਪ੍ਰਮਾਣ ਜੋ ਇੱਕ ਵਾਰ ਮੂੰਹ ਵਿੱਚ ਆ ਸਕੇ. ਘੂਟ। ੩ ਦੇਖੋ, ਘੁੱਟਣਾ. “ਤੇ ਸਾਕਤ ਨਰ ਜਮਿ ਘੁਟੀਐ.” (ਗਉ ਮ: ੪)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6157,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਘੂੰਟ

ੂੰਟ ਦੇਖੋ, ਘੁਟ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6171,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਘੱਟ

ਘੱਟ [ਵਿਸ਼ੇ] ਥੋੜ੍ਹਾ, ਅਪੂਰਨ, ਲਘੂ , ਸੰਖੇਪ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6174,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਘੋਟੂ

ਘੋਟੂ [ਵਿਸ਼ੇ] ਘੋਟਣ ਵਾਲ਼ਾ; ਰੱਟਾ ਲਾਉਣ ਵਾਲ਼ਾ; ਘੁੱਟਣ ਵਾਲ਼ਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6178,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਘੋਟ

ਘੋਟ [ਨਾਂਇ] ਰੱਸੇ ਆਦਿ ਦੀ ਖਿੱਚ; ਘੁੱਟਣ ਦਾ ਭਾਵ, ਦਬਾਅ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6184,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਘਟ

ਘਟ. ਸੰ. घटू. ਧਾ—ਹੋਣਾ, ਕਰਨਾ, ਘੋਟਣਾ , ਇੱਕਠਾ ਕਰਨਾ, ਚਮਕਣਾ, ਦੁੱਖ ਦੇਣਾ, ਸ਼ਬਦ ਕਰਨਾ। ੨ ਸੰਗ੍ਯਾ—ਘੜਾ. ਕਲਸਾ. “ਭਭਕੰਤ ਘਟੰ ਅਤਿ ਨਾਦ ਹੁਯੰ.” (ਰਾਮਾਵ) ੩ ਦੇਹ. ਸ਼ਰੀਰ. “ਘਟ ਫੂਟੇ ਕੋਊ ਬਾਤ ਨ ਪੂਛੈ.” (ਆਸਾ ਕਬੀਰ) ੪ ਦਿਲ. ਮਨ. ਅੰਤਹਕਰਣ. “ਘਟ ਦਾਮਨਿ ਚਮਕਿ ਡਰਾਇਓ.” (ਸੋਰ ਮ: ੫) “ਘਟ ਘਟ ਵਾਸੀ ਸਰਬ ਨਿਵਾਸੀ.” (ਸੂਹੀ ਛੰਤ ਮ: ੫) ੫ ਘਾਟੀ. ਦਰਾ। ੬ ਹਾਥੀ ਦੇ ਕੰਨਾਂ ਉੱਪਰ ਉਭਰਿਆ ਹੋਇਆ ਸਿਰ ਦਾ ਹਿੱਸਾ , ਕੁੰਭ । ੭ ਬੱਤੀ ਸੇਰ ਤੋਲ। ੮ ਘਟਿਕਾ. ਘੜੀ. “ਅਉਘਟ ਕੀ ਘਟ ਲਾਗੀ ਆਇ.” (ਭੈਰ ਨਾਮਦੇਵ) ਵਿਪਦਾ ਦੀ ਘੜੀ ਆਲੱਗੀ। ੯ ਬੱਦਲਾਂ ਦੀ ਘਟਾ। ੧੦ ਵਿ—ਘੱਟ. ਕਮ. “ਘਟਿ ਫੂਟੇ ਘਟ ਕਬਹਿ ਨ ਹੋਈ.” (ਗਉ ਕਬੀਰ ਬਾਵਨ) ਦੇਹ ਨਾਸ਼ ਹੋਣ ਤੋਂ ਆਤਮਾ ਘੱਟ ਨਹੀਂ ਹੁੰਦਾ। ੧੧ ਜਨਮਸਾਖੀ ਵਿੱਚ ਪੇਟ (ਉਦਰ) ਵਾਸਤੇ ਭੀ ਘਟ ਸ਼ਬਦ ਆਇਆ ਹੈ, ਯਥਾ—“ਭੁੱਖ ਦੇ ਮਾਰੇ ਮੇਰਾ ਘਟ ਮਿਲਗਇਆ ਹੈ, ਮੈਂ ਰਬਾਬ ਕਿਸ ਤਰਾਂ ਬਜਾਵਾਂ?” ਪੇਟ ਸੁਕੜ (ਸੁੰਗੜ) ਕੇ ਪਿੱਠ ਨਾਲ ਜਾ ਲੱਗਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6193,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 11/18/2014 12:00:00 AM
ਹਵਾਲੇ/ਟਿੱਪਣੀਆਂ: noreference

ਘੁੱਟ

ਘੁੱਟ [ਨਾਂਪੁ] ਪੀਣ ਵਾਲ਼ੀ ਚੀਜ਼ ਜਿੰਨੀ ਇੱਕ ਵਾਰ ਗਲ਼ੇ ਵਿੱਚੋਂ ਲੰਘ ਸਕੇ [ਨਾਇ] ਦੱਬ, ਕੱਸ; ਹੁੰਮ੍ਹਸ, ਵੱਟ (ਗਰਮੀ)

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6224,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਘੁੱਟ

ਘੁੱਟ (ਨਾਂ,ਪੁ) ਪੀਤੀ ਜਾਣ ਵਾਲੀ ਚੀਜ਼ ਦੀ ਇੱਕ ਵੇਰ ਸੰਘ ਵਿੱਚੋਂ ਲੰਘਣ ਜਿੰਨੀ ਮਿਕਦਾਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6228,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਘਟ

ਘਟ (ਨਾਂ,ਇ) ਕਾਲੇ ਰੰਗ ਦੀ ਸੰਘਣੀ ਬੱਦਲੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6319,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ