ਚੂਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂਰੀ ( ਨਾਂ , ਇ ) ਖੰਡ , ਘਿਓ ਰਲਾ ਕੇ ਚੂਰਨ ਕੀਤੀ ਰੋਟੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੌਰੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਰੀ ( ਵਿ , ਇ ) ਪੂਛਲ ਦਾ ਹੇਠਲਾ ਹਿੱਸਾ ਚਿੱਟਾ ਹੋਣ ਵਾਲੀ ਮਹਿੰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3449, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੂਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂਰੀ [ ਨਾਂਇ ] ਘਿਓ ਸ਼ੱਕਰ ਆਦਿ ਵਿੱਚ ਕੁੱਟੀ ਹੋਈ ਰੋਟੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3557, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੋਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੋਰੀ [ ਨਾਂਇ ] ਕਿਸੇ ਦੀ ਚੀਜ਼ ਬਿਨਾਂ ਪੁੱਛੇ ਲੈ ਜਾਣ ਦੀ ਕਿਰਿਆ , ਚੋਰ ਦਾ ਕੰਮ; ਲੁਕਾਅ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3480, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਰੀ . ਜਵਾਰ. ਜੁਆਰ. ਦੇਖੋ , ਜਵਾਰ । ੨ ਵਿ— ਖਾਧੀ ਹੋਈ. ਭ੖ਣ ਕੀਤੀ । ੩ ਚੜ੍ਹੀ. ਸਵਾਰ ਹੋਈ. “ ਚੌਪ ਚਰੀ ਚਤੁਰੰਗ ਚਮੂ.” ( ਕਲਕੀ ) ੪ ਲੱਭੀ. ਪ੍ਰਾਪਤ ਕੀਤੀ. ਹ਼ਾ੡੉ਲ ਕੀਤੀ. “ ਅਚਿੰਤ ਚਰੀ ਹਥਿ ਹਰਿ ਹਰਿ ਟੇਕਾ.” ( ਭੈਰ ਅ : ਮ : ੫ ) ਅਚਿੰਤ੍ਯ ਦੀ ਟੇਕ ਪ੍ਰਾਪਤ ਹੋਈ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3261, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੁਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੁਰੀ . ਸੰਗ੍ਯਾ— ਚੁਲੀ. “ ਪੁਨ ਜਲਪਾਨ ਚੁਰੀ ਕਰਲੇਹਿ.” ( ਗੁਪ੍ਰਸੂ ) ੨ ਚੂੜੀ. ਬੰਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3264, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੂਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂਰੀ . ਸੰਗ੍ਯਾ— ਚੂਰਣ ਕੀਤੀ ਅਤੇ ਘੀ ਖੰਡ ਮਿਲਾਕੇ ਕੁੱਟੀ ਹੋਈ ਰੋਟੀ । ੨ ਚੂੜੀ. ਬੰਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3275, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੇਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ੇਰੀ ਸੰ. ਚੇਟੀ. ਚੇਟਿਕਾ. ਦਾਸੀ. ਟਹਿਲਣ. “ ਸਰਬ ਜੋਤਿ ਨਾਮੈ ਕੀ ਚੇਰਿ.” ( ਬਸੰ ਅ : ਮ : ੧ ) “ ਤਹਾਂ ਏਕ ਚੇਰਿਕਾ ਨਿਹਾਰੀ.” ( ਦੱਤਾਵ ) “ ਚੇਰੀ ਕੀ ਸੇਵਾ ਕਰੈ ਠਾਕੁਰ ਨਹੀ ਦੀਸੈ.” ( ਗਉ ਅ : ਮ : ੧ ) ਇੱਥੇ ਚੇਰੀ ਤੋਂ ਭਾਵ ਮਾਇਆ ਹੈ. “ ਜਾ ਪ੍ਰਭੁ ਕੀ ਹਉ ਚੇਰੁਲੀ ਸੋ ਸਭ ਤੇ ਊਚਾ.” ( ਆਸਾ ਮ : ੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੈਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੈਰੀ . ਦੇਖੋ , ਗਲਾਸ ੩.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3265, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੋਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੋਰੀ . ਸੰਗ੍ਯਾ— ਚੋਰ ਦਾ ਕਰਮ. ਚੌਯ੗. “ ਕਰਿ ਚੋਰੀ ਮੈ ਜਾਂ ਕਿਛੁ ਲੀਆ.” ( ਗਉ ਮ : ੧ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੌਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਰੀ . ਛੋਟਾ ਚੌਰ ( ਚਾਮਰ ) . ੨ ਚੌੜੀ. ਦੇਖੋ , ਗੌਰੀ ੯.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3268, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਰੀ ਚੜ੍ਹੀ ( ਪ੍ਰਾਪਤ ਹੋਈ ) - ਅਚਿੰਤ ਚਰੀ ਹਥਿ ਹਰਿ ਹਰਿ ਟੇਕਾ । ਵੇਖੋ ਚਰਾਵਹਿ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੋਰੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੋਰੀ ( ਕ੍ਰਿ. ਵਿ. । ਦੇਖੋ , ਚੋਰ ) ਬਿਨ ਆਗ੍ਯਾ ਤੇ ਖਬਰ ਦੇ ਕਿਸੇ ਦੀ ਚੀਜ਼ ਚਾ ਲੈਣੀ । ਯਥਾ-‘ ਚੋਰੀ ਮਿਰਗੁ ਅੰਗੂਰੀ ਖਾਇ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3241, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਰੀ : ਹਿਮਾਚਲ ਪ੍ਰਦੇਸ਼ ( ਭਾਰਤ ) ਦੇ ਕਾਂਗੜਾ ਜ਼ਿਲ੍ਹੇ ਦਾ ਇਕ ਕਸਬਾ ਹੈ । ਇਥੇ ਸੰਨ 1854 ਦਾ ਬਣਿਆ ਇਕ ਮੰਦਰ ਹੈ ਜਿਸ ਵਿਚ ਇਸੇ ਸਮੇਂ ਦਾ ਇਕ ਥੰਮ੍ਹ ਹੈ ਜਿਸ ਉਤੇ 7 ਸੂਰਾਂ ਦੀ ਸ਼ਕਲ ਉੱਕਰੀ ਹੋਈ ਹੈ । ਖਿਆਲ ਕੀਤਾ ਜਾਂਦਾ ਹੈ ਕਿ ਇਹ ਤਾਂਤਰਿਕ ਦੇਵੀ ਵਜਰਾ ਵਰਾਹੀ ( Vajra Varahi ) ਦੀ ਯਾਦ ਵਿਚ ਬਣਾਇਆ ਗਿਆ ਹੈ । ਇਹ ਸ਼ਿਲਾਲੇਖ ਭਾਰਤ ਵਿਚ ਹੋਰਨਾਂ ਥਾਵਾਂ ਤੇ ਮਿਲੇ ਬੁੱਧ ਮੱਤ ਨਾਲ ਸਬੰਧਤ ਸ਼ਿਲਾਲੇਖਾਂ ਵਰਗਾ ਹੀ ਹੈ ।

                  32° 08' ਉ. ਵਿਥ.; 76° 27' ਪੂ. ਲੰਬ.

                  ਹ. ਪੁ.– – ਇੰਪ. ਗ. ਇੰਡ. 10 : 176


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 48, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-21, ਹਵਾਲੇ/ਟਿੱਪਣੀਆਂ: no

ਚੈਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੈਰੀ : ਸੀਤ ਊਸ਼ਣ ਖੰਡਾਂ ਵਿਚ ਬਹੁਤ ਜ਼ਿਆਦਾ ਉਗਾਇਆ ਜਾਣ ਵਾਲਾ ਫਲਦਾਰ ਰੁੱਖ ਹੈ । ਇਹ ਨਾਂ ਪਰੂਨਸ ਪ੍ਰਜਾਤੀ ਦੀਆਂ ਬਹੁਤ ਸਾਰੀਆਂ ਜਾਤੀਆਂ ਦੇ ਫਲਦਾਰ ਰੁੱਖਾਂ ਲਈ ਵੀ ਵਰਤਿਆ ਜਾਂਦਾ ਹੈ ਜੋ ਚੈਰੀ ਵਰਗੇ ਫਲ ਪੈਦਾ ਕਰਦੇ ਹਨ । ਚੈਰੀ ਫ਼ਲ ਹੋਰਨਾਂ ਸਟੋਨ ਫ਼ਲਾਂ ਨਾਲ ਸਬੰਧਿਤ ਹੈ ਕਿਉਂਕਿ ਇਸ ਦਾ ਇਕੋ ਇਕ ਬੀਜ ਇਕ ਸਖ਼ਤ ਖੋਲ ਵਿਚ ਹੁੰਦਾ ਹੈ । ਸਟੋਨ ਇਕ ਗੁੱਦੇਦਾਰ ਤੰਤੂ ਵਿਚ ਘਿਰਿਆ ਹੁੰਦਾ ਹੈ ਜੋ ਬਹੁਤ ਸਾਰੇ ਸਟੋਨ ਫ਼ਲਾਂ ਵਿਚ ਖਾਣ ਯੋਗ ਹੁੰਦਾ ਹੈ । ਇਸ ਦੇ ਸਟੋਨ ਤਕਰੀਬਨ ਗੋਲ ਅਤੇ ਕਾਫ਼ੀ ਹੱਦ ਤੱਕ ਹਮਵਾਰ ਹੁੰਦੇ ਹਨ । ਇਸੇ ਕਰਕੇ ਇਸ ਨੂੰ ਦੂਸਰੇ ਸਟੋਨ ਫਲਾਂ ਤੋਂ ਵਖਰਿਆਂ ਕਰਦੀਆਂ ਹਨ ।

                  ਚੈਰੀ ਰੁੱਖਾਂ ਦੀ ਛਿੱਲ ਬਰਚ ਰੁੱਖਾਂ ਵਰਗੀ ਹੁੰਦੀ ਹੈ । ਇਨ੍ਹਾਂ ਦੇ ਚਿੱਟੇ ਜਾਂ ਗੁਲਾਬੀ ਫੁੱਲ ਝੁੰਡਾਂ ਵਿਚ ਲਗਦੇ ਹਨ ਜਿਨ੍ਹਾਂ ਤੇ ਬਾਅਦ ਵਿਚ ਲੰਮੀ ਡੰਡੀ ਵਾਲੇ ਫ਼ਲ ਲਗ ਜਾਂਦੇ ਹਨ । ਇਹ ਯੂਰੇਸ਼ੀਆ ਦੇ ਮੂਲ-ਸਥਾਨੀ ਹਨ ਅਤੇ ਈਸਾਈ ਕਾਲ ਤੋਂ ਪਹਿਲਾਂ ਦੇ ਕਾਸ਼ਤ ਕੀਤੇ ਜਾ ਰਹੇ ਹਨ ।

                  ਮਿੱਠੀ ਚੈਰੀ ( Prunus gvium ) ਇਹ ਇਕ ਲੰਮਾ ਅਤੇ ਜ਼ਿਆਦਾ ਦੇਰ ਰਹਿਣ ਵਾਲਾ ਰੁੱਖ ਹੈ ਜਿਸ ਦੇ ਫਲ ਪੀਲੇ ਜਾਂ ਹਰੇ ਰੰਗ ਦੇ ਹੁੰਦੇ ਹਨ । ਸੰਯੁਕਤ ਰਾਜ ਅਮਰੀਕਾ ਵਿਚ ਇਸ ਦੀ ਕਾਸ਼ਤ ਸੀਮਿਤ ਹੀ ਹੈ ਅਤੇ ਇਹ ਨਿਊਯਾਰਕ , ਲੇਕ ਸਟੇਟਸ ਅਤੇ ਸ਼ਾਂਤ ਮਹਾਂਸਾਗਰੀ ਤੱਟ ਤੇ ਉਗਾਏ ਜਾਂਦੇ ਹਨ । ਇਥੇ ਇਸ ਦੀਆਂ ਕਰੀਬ 600 ਜਾਤੀਆਂ ਕਾਸ਼ਤ ਕੀਤੀਆਂ ਜਾਂਦੀਆਂ ਹਨ । ਇਹ ਤਾਜ਼ੇ ਫ਼ਲ ਵਜੋਂ ਹੀ ਖਾਧਾ ਜਾਂਦਾ ਹੈ ।

                  ਖੱਟੀ ਚੈਰੀ ( Prunus cerasus ) – – ਇਹ ਇਕ ਛੋਟਾ ਰੁੱਖ ਹੈ ਜਿਸ ਦੀ ਲੱਕੜ ਭਾਰੀ ਅਤੇ ਫ਼ਲ ਲਾਲ ਰੰਗ ਦੇ ਹੁੰਦੇ ਹਨ । ਇਹ ਐਟਲਾਂਟਿਕ ਰਾਜਾਂ ਅਤੇ ਮਿਸਸਿਪੀ ਵਾਦੀ ਦੇ ਪੱਛਮੀ ਕਿਨਾਰੇ ਵਿਚ ਕਾਸ਼ਤ ਕੀਤਾ ਜਾਂਦਾ ਹੈ । ਨਿਊਯਾਰਕ , ਵਿਸਕਾਨਸਿਨ ਤੇ ਮਿਸ਼ੀਗਨ ਖੱਟੀ ਚੈਰੀ ਦੀ ਪੈਦਾਵਾਰ ਵਿਚ ਸਭ ਤੋਂ ਅੱਗੇ ਹਨ । ਇਸ ਦੇ ਫ਼ਲ ਡੱਬਿਆਂ ਵਿਚ ਬੰਦ ਕਰਕੇ ਅਤੇ ਠੰਢਾ ਰੱਖਕੇ ਬਾਹਰ ਭੇਜੇ ਜਾਂਦੇ ਹਨ । ਡੱਬਿਆਂ ਵਿਚ ਬੰਦ ਕਰਨ ਲਈ ਇਸ ਨੂੰ ਗੰਧਕ ਦੇ ਧੂੰਏਂ ਨਾਲ ਬਲੀਚ ਕੀਤਾ ਜਾਂਦਾ ਹੈ ਅਤੇ ਸੋਡੀਅਮ ਸਲਫ਼ਾਈਟ ਦੇ ਲੂਣ ਘੋਲ ਵਿਚ ਪਾ ਕੇ ਇਸ ਦੀ ਛਿੱਲ ਸਖ਼ਤ ਕੀਤੀ ਜਾਂਦੀ ਹੈ । ਇਸ ਦੀਆਂ ਲਗਭਗ 300 ਕਿਸਮਾਂ ਉਗਾਈਆਂ ਜਾਂਦੀਆਂ ਹਨ ।

                  ਚੈਰੀ ਬਰਾਂਡੀ ਮੈਰੇਸ਼ੀਨੇ ਅਤੇ ਕਿਰਚਵੈਸਰ ਚੈਰੀ ਜੂਸ ਤੋਂ ਕਸ਼ੀਦ ( ਕੱਢੀਆਂ ) ਕੀਤੀਆਂ ਜਾਂਦੀਆਂ ਹਨ । ਮੈਰੇਸ਼ੀਨੇ ਚੈਰੀ ਡੈਲਮੈਸ਼ੀਆ ਵਿਚ ਉਗਾਈ ਜਾਂਦੀ ਹੈ । ਇਸ ਦਾ ਜੂਸ ਸ਼ਰਬਤ , ਚੈਰੀ ਸੀਡਾਰ ਅਤੇ ਜੈਲੀ ਆਦਿ ਬਣਾਉਣ ਵਿਚ ਵਰਤਿਆ ਜਾਂਦਾ ਹੈ । ਇਕ ਸਥਿਰ ਤੇਲ ਇਸ ਦੇ ਬੀਜਾਂ ਤੋਂ ਪ੍ਰਾਪਤ ਕੀਤਾ ਜਾਂਦਾ ਹੈ ।

                  ਇਸ ਦੀ ਕਾਸ਼ਤ ਵਧੇਰੇ ਕਰਕੇ ਜਰਮਨੀ , ਇਟਲੀ ਅਤੇ ਦੱਖਣੀ ਯੂਰਪੀਅਨ ਦੇਸ਼ਾਂ ਵਿਚ ਕੀਤੀ ਜਾਂਦੀ ਹੈ । ਇਹ ਦੁਨੀਆਂ ਦੇ ਹੋਰਨਾਂ ਅਜਿਹੇ ਹਿੱਸਿਆਂ ਵਿਚ ਵੀ ਉਗਾਈ ਜਾਂਦੀ ਹੈ ਜਿਥੇ ਸਿਆਲ ਦਾ ਤਾਪਮਾਨ ਬਹੁਤ ਘੱਟ ਨਾ ਹੋਵੇ । ਚੈਰੀ ਫ਼ਲ ਉਨ੍ਹਾਂ ਇਲਾਕਿਆਂ ਵਿਚ ਚੰਗੇ ਨਹੀਂ ਰਹਿ ਸਕਦੇ ਜਿਥੇ ਗਰਮੀ ਦੀ ਰੁੱਤ ਵਿਚ ਤਾਪਮਾਨ ਅਤੇ ਨਮੀ ਬਹੁਤ ਜ਼ਿਆਦਾ ਹੁੰਦੀ ਹੋਵੇ । ਮਿੱਠੀ ਕਿਸਮ ਦੀ ਚੈਰੀ ਜਦ ਪੱਕਣ ਤੇ ਆਈ ਹੋਵੇ ਤਾਂ ਬਾਰਸ਼ ਪੈਣ ਨਾਲ ਇਸਦੇ ਫ਼ਲ ਫੁੱਟ ਜਾਂਦੇ ਹਨ । ਇਸੇ ਲਈ ਇਹ ਉਨ੍ਹਾਂ ਇਲਾਕਿਆਂ ਵਿਚ ਉਗਾਈ ਜਾਂਦੀ ਹੈ ਜਿਥੇ ਗਰਮੀ ਦੀ ਰੁੱਤ ਵਿਚ ਬਾਰਸ਼ ਘੱਟ ਹੁੰਦੀ ਹੈ ।

                  ਬਹੁਤ ਸਾਰੇ ਚੈਰੀ ਰੁੱਖਾਂ ਦੀ ਲੱਕੜ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ ਅਤੇ ਇਹ ਵਿਸ਼ੇਸ਼ ਕਰਕੇ ਸੁੰਦਰ ਫਰਨੀਚਰ ਬਣਾਉਣ ਲਈ ਸਲਾਹੀ ਜਾਂਦੀ ਹੈ ।

                  ਹ. ਪੁ.– – ਇ. ਬਾ. 392; ਐਨ. ਬ੍ਰਿ. 5 : 417


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 92, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.