ਚੌਲ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੌਲ ( ਨਾਂ , ਪੁ ) ਮੁੰਜੀ ( ਜੀਰੀ ) ਦਾ ਛੜਿਆ ਦਾਣਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10243, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਲ [ ਨਾਂਇ ] ਉਹ ਸੰਖਿਆ ਜਿਸਦਾ ਮੁੱਲ ਬਦਲਿਆ ਜਾ ਸਕੇ [ ਵਿਸ਼ੇ ] ( ਗਣਿ ) ਪਰਿਵਰਤਨਸ਼ੀਲ ( ਸੰਖਿਆ )

ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9995, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਲ . ਸੰ. चल्. ਧਾ— ਹੱਲਣਾ , ਕੰਬਣਾ , ਠਿਕਾਣੇ ਤੋਂ ਟਲਣਾ , ਖੇਲਣਾ । ੨ ਵਿ— ਚੰਚਲ. ਨਾ ਠਹਿਰਨ ਵਾਲਾ. “ ਚਲ ਚਿਤ ਬਿਤ ਅਨਿਤ ਪ੍ਰਿਅ ਬਿਨ.” ( ਬਿਹਾ ਛੰਤ ਮ : ੫ ) ੩ ਸੰਗ੍ਯਾ— ਪਾਰਾ । ੪ ਮਨ. ਦਿਲ । ੫ ਦੋਹਰੇ ਦਾ ਇੱਕ ਭੇਦ. ਦੇਖੋ , ਦੋਹਰੇ ਦਾ ਰੂਪ ੮ । ੬ ਛਲ. ਕਪਟ । ੭ ਦੋ੄. ਅ੶਽ਬ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੁਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੁਲ . ਸੰ. चुल्. ਧਾ— ਉੱਚਾ ਕਰਨਾ , ਭਿਉਣਾ , ਡੋਬਣਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੁੱਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੁੱਲ . ਸੰ. चुल्ल्. ਧਾ— ਆਪਣਾ ਅਭਿਪ੍ਰਾਯ ( ਮਨਸ਼ਾ ) ਪ੍ਰਗਟ ਕਰਨਾ , ਵਿਲਾਸ ਕਰਨਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9945, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੂਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂਲ . ਸੰਗ੍ਯਾ— ਤਖ਼ਤੇ ਦਾ ਪਤਲਾ ਸਿਰਾ , ਜੋ ਸਰਦਲ ਦੇ ਛੇਕ ਵਿੱਚ ਧੁਰ ਦੀ ਤਰਾਂ ਫਸਿਆ ਰਹਿੰਦਾ ਹੈ. ਤਖ਼ਤੇ ਦਾ ਹੇਠਲਾ ਉਹ ਭਾਗ , ਜੋ ਟੇਟੂਏ ਪੁਰ ਟਿਕਦਾ ਹੈ. ਚੂਥੀ. ਇਸੇ ਆਕਾਰ ਦਾ ਘੜੀ ਅਥਵਾ ਕਿਸੇ ਹੋਰ ਮਸ਼ੀਨ ਦਾ ਪੁਰਜ਼ਾ । ੨ ਦੇਖੋ , ਚੂਲ੍ਹ । ੩ ਸੰ. ਸ਼ਿਖਾ. ਚੋਟੀ. ਬੋਦੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9947, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੇਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੇਲ . ਦੇਖੋ , ਚੇਲਾ । ੨ ਸੰ. चेल्. ਧਾ— ਹਿੱਲਣਾ , ਹ਼ਰਕਤ ਕਰਨਾ. “ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ.” ( ਆਸਾ ਮ : ੪ ) ੩ ਸੰ. ਸੰਗ੍ਯਾ— ਵਸਤ੍ਰ. ਕਪੜਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੈਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੈਲ . ਸੰ. ਸੰਗ੍ਯਾ— ਪੋਸ਼ਾਕ. ਪਹਿਰਣ ਯੋਗ੍ਯ ਬਣਿਆ ਹੋਇਆ ਵਸਤ੍ਰ. “ ਧੋਇ ਸੁਕਾਇ ਚੈਲ ਲੈ ਆਵਾ.” ( ਨਾਪ੍ਰ )

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੋਲ . ਸੰ. ਸੰਗ੍ਯਾ— ਚੋਲਾ. ਪੈਰਾਹਨ । ੨ ਭਾਵ— ਦੇਹ. ਸ਼ਰੀਰ. “ ਇਹੀ ਅੰਤ ਕੋ ਚੋਲ.” ( ਗੁਪ੍ਰਸੂ ) ੩ ਕਵਚ. ਬਕਤਰ । ੪ ਕਾਰੋਮੰਡਲ ਸਾਹਿਲ ਦੇ ਕਿਨਾਰੇ ਕ੍ਰਿ੄ਨਾ ਨਦੀ ਅਤੇ ਕਾਵੇਰੀ ਨਦੀ ਦੇ ਵਿਚਕਾਰ ਦਾ ਦੇਸ਼ , ਜਿਸ ਦੀ ਰਾਜਧਾਨੀ ਕਾਂਚੀ ਸੀ । 1  ੫ ਚੋਲ ਦੇਸ਼ ਦਾ ਵਸਨੀਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੋਲੈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੋਲੈ . ਚੋਲੇ ਮੇਂ. ਚੋਲੇ ਵਿੱਚ । ੨ ਝੋਲੀ ਵਿੱਚ. “ ਸਾਧਨ ਸਭ ਰਸ ਚੋਲੈ.” ( ਤੁਖਾ ਬਾਰਹਮਾਹਾ )

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੂਲੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੂਲੇ ( ਸੰ. । ਸੰਸਕ੍ਰਿਤ ਚੁਲਿਲੑ । ਪੰਜਾਬੀ ਚੁੱਲ੍ਹਹਿੰਦੀ ਚੂਲ੍ਹਾ ) ਚੁੱਲ੍ਹ , ਚੁੱਲਹਾ , ਅੱਗ ਬਾਲਣ ਦੀ ਅੰਗੀਠੀ । ਯਥਾ-‘ ਬਸੁਧਾ ਖੋਦਿ ਕਰਹਿ ਦੁਇ ਚੂਲੇੑ ’ ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੇਲੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੇਲੁ ( ਸੰ. । ਸੰਸਕ੍ਰਿਤ ਚਰੑ , ਧਾਤੂਪੰਜਾਬੀ ਚੱਲਣਾ । ਦੇਸ਼ ਭਾਸ਼ਾ ਚੇਲਣਾ ) ਚੱਲਣਾ , ਤੁਰਨਾ । ਯਥਾ-‘ ਜੋਗੀ ਜੰਗਮੁ ਸ੍ਰਿਸਟਿ ਸਭ ਤੁਮਰੀ ਜੋ ਦੇਹੁ ਮਤੀ ਤਿਤੁ ਚੇਲ ’ ਜੋਗੀ ਆਦਿ ਸਾਰੀ ਤੇਰੀ ਪੈਦਾਇਸ਼ ਹੈ ਜੋ ਮੱਤ ਦੇਵੋ ਉਧਰ ਹੀ ਚੱਲਣ ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੋਲੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੋਲੇ ( ਕ੍ਰਿ. । ਪੰਜਾਬੀ ( ਮੂੰਹ ) ਚੋਲਣਾ = ਖਾਣਾ ) ਲੀਤੇ , ਡਕੇ । * ਯਥਾ-‘ ਸਾਧਨ ਸਭ ਰਸ ਚੋਲੇ’ ਉਸ ਇਸਤ੍ਰੀ ਨੇ ਸਭ ਰਸ ਲੀਤੇ ਹਨ । ਤਥਾ-‘ ਹਰਿ ਰਤੀ ਹਰਿ ਰੰਗਿ ਚੋਲੇ’ । ਹਰੀ ਦੇ ਪ੍ਰੇਮ ਵਿਖੇ ਜੋ ਰੱਤੀ ਹੈ ਉਹ ਹਰੀ ਦੇ ( ਰੰਗ ) ਅਨੰਦ ਨੂੰ ਲੈਂਦੀ ਹੈ ।

----------

* ਮੂੰਹ ਚੋਲਿਆ = ਕਿਸੇ ਚੀਜ਼ ਦਾ ਮੂੰਹ ਵਿਚ ਲੈਣਾ , ਆਮ ਬੋਲੀ ਹੈ । -ਮੂੰਹ + ਵਿਚ + ਲੈਣਾ- ਦਾ ਸੰਖੇਪ ਹੀ -ਮੂੰਹ ਚੋਲਣਾ- ਜਾਪਦਾ ਹੈ ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੋਲੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚੋਲੈ ਵੇਖੋ ਚੋਲੇ ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 9931, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੈਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਚੈਲ : ਇਹ ਹਿਮਾਚਲ ਪ੍ਰਦੇਸ਼ ( ਭਾਰਤ ) ਦਾ ਇਕ ਪੁਰਾਣਾ ਪਹਾੜੀ ਸ਼ਹਿਰ ਹੈ ਜਿਹੜਾ ਇਸ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ ਦੇ ਦੱਖਣ ਵਿਚ ਸੜਕ ਰਾਹੀਂ 41 ਕਿ. ਮੀ. ਦੇ ਫ਼ਾਸਲੇ ਤੇ ਵਸਿਆ ਹੋਇਆ ਹੈ । ਸਮੁੰਦਰ ਤਲ ਤੋਂ ਇਸ ਦੀ ਉਚਾਈ 2 , 218 ਮੀ. ਹੈ । ਦੇਸ਼ ਦੇ ਬਟਵਾਰੇ ਤੋਂ ਪਹਿਲਾਂ ਇਹ ਸ਼ਹਿਰ ਪੰਜਾਬ ਦੀ ਰਿਆਸਤ ਪਟਿਆਲਾ ਵਿਚ ਸ਼ਾਮਲ ਸੀ ਅਤੇ ਗਰਮੀਆਂ ਵਿਚ ਇਸਦਾ ਪੌਣ-ਪਾਣੀ ਬਹੁਤ ਹੀ ਖੁਸ਼ਗਵਾਰ ਹੋਣ ਕਰਕੇ ਇਸਨੂੰ ਰਿਆਸਤ ਦੀ ਗਰਮੀ ਰੁੱਤ ਦੀ ਰਾਜਧਾਨੀ ਹੋਣ ਦਾ ਮਾਣ ਪ੍ਰਾਪਤ ਸੀ ।

                  ਆਰੰਭ ਵਿਚ ਚੈਲ ਕੈਂਥਲ ਰਾਜ ਦੇ ਅਧੀਨ ਸੀ । ਸੰਨ 1814 ਵਿਚ ਗੋਰਖਿਆਂ ਨੇ ਇਸ ਉਪਰ ਆਪਣਾ ਕਬਜ਼ਾ ਕੀਤਾ ਪਰ 1815 ਵਿਚ ਇਨ੍ਹਾਂ ਦੀ ਲੜਾਈ ਖ਼ਤਮ ਹੋਣ ਉਪਰੰਤ ਅੰਗਰੇਜ਼ੀ ਸਰਕਾਰ ਨੇ ਚੈਲ ਨੂੰ ਕੈਂਥਲ ਦੇ ਕੁਝ ਹੋਰ ਇਲਾਕੇ ਸਮੇਤ ਪਟਿਆਲਾ ਰਿਆਸਤ ਦੇ ਸਪੁਰਦ ਕਰ ਦਿੱਤਾ ।

                  ਦਿਓਦਾਰ ਅਤੇ ਚੀਲ ਦੇ ਸੰਘਣੇ ਜੰਗਲਾਂ ਵਿਚਕਾਰ ਬਹੁਤ ਹੀ ਦ੍ਰਿਸ਼ ਭਰਪੂਰ ਅਤੇ ਸ਼ਾਂਤਮਈ ਵਾਤਾਵਰਣ ਵਾਲਾ ਇਹ ਸ਼ਹਿਰ ਰਾਜਗੜ੍ਹ , ਪਢੇਵਾ ਅਤੇ ਸਿਧਟਿੱਬਾਨ ਤਿੰਨ ਪਹਾੜੀ ਚੋਟੀਆਂ ਉਪਰ ਫੈਲਿਆ ਹੋਇਆ ਹੈ । ਬਲਾੱਸਮ ਅਤੇ ਮਹਾਂਸੂ ਪਰਬਤ ਚੋਟੀਆਂ ਇਨ੍ਹਾਂ ਦੇ ਆਸੇ ਪਾਸੇ ਹਨ । ਰਾਜਗੜ੍ਹ ਰਿੱਜ ਉਪਰ ਮਹਾਰਾਜਾ ਪਟਿਆਲਾ ਦਾ ਸੁੰਦਰ ਮਹਿਲ ਅਤੇ ਕਈ ਬੰਗਲੇ , ਬਿਜਲੀ-ਘਰ , ਪੁਲਿਸ-ਚੌਂਕੀ ਆਦਿ ਹਨ । ਇਸ ਪਹਾੜੀ ਤੋਂ ਕੁਝ ਹੇਠਾਂ ਵੱਲ ਛੋਟਾ ਜਿਹਾ ਚੈਲ-ਬਾਜ਼ਾਰ ਸ਼ਹਿਰੀਆਂ ਅਤੇ ਯਾਤਰੀਆਂ ਦੀਆਂ ਲੋੜਾਂ ਪੂਰਦਾ ਹੈ । ਬਾਜ਼ਾਰ ਅਤੇ ਰਿੱਜ ਉਪਰਲੀਆਂ ਇਮਾਰਤਾਂ ਵਿਚਕਾਰ ਇਕ ਕਲੱਬ ਅਤੇ ਟੈਨਿਸ-ਗਰਾਊਂਡ ਹੈ । ਇਹ ਗਰਾਊਂਡ ਸ਼ਹਿਰ ਦੀ ਸ਼ੋਭਾ ਵਧਾਉਂਦਾ ਦਿਖਾਈ ਦਿੰਦਾ ਹੈ । ਸਿੱਧ ਰਿੱਜ ਅਤੇ ਪਢੇਵਾ ਰਿੱਜ ਤਕ ਚੈਲ ਬਾਜ਼ਾਰ ਤੋਂ ਸਿੱਧੀ ਸੜਕ ਜਾਂਦੀ ਹੈ ।

                  ਪਢੇਵਾ ਰਿੱਜ ਉਪਰ ਸਨੋ ਵਿਊ ਇਮਾਰਤ ਤੋਂ ਹਿਮਾਲਾ-ਪਰਬਤਾਂ ਦਾ ਦਿਲਕਸ਼ ਨਜ਼ਾਰਾ ਯਾਤਰੀਆਂ ਨੂੰ ਧੂਅ ਪਾਉਂਦਾ ਹੈ । ਇਥੇ ਅੰਗਰੇਜ਼ਾਂ ਸਮੇਂ ਰੈਜ਼ੀਡੈਂਟ ਦਾ ਨਿਵਾਸ ਹੁੰਦਾ ਸੀ । ਦੁਨੀਆ ਦਾ ਸਭ ਤੋਂ ਉੱਚਾਈ ਵਾਲਾ ਕ੍ਰਿਕਟ ਗਰਾਊਂਡ ਇਸੇ ਟੀਸੀ ਉਪਰ ਹੈ ਅਤੇ ਗਰਾਊਂਡ ਤੋਂ ਪਾਰ 2 , 218 ਮੀ. ਉੱਚਾ ‘ ਸਿੱਧ ਟਿੱਬਾ’ ਰਿੱਜ ਹੈ । ਇਹ ਸਥਾਨ ਸ਼ਿਵਜੀ ਦੇ ਮੰਦਰ ਲਈ ਯਾਤਰੀਆਂ ਦੀ ਦਿਲਚਸਪੀ ਦਾ ਕਾਰਨ ਹੈ । ਸੰਨ 1960 ਤੋਂ ਮੱਧ-ਪ੍ਰਦੇਸ਼ ਵਾਲਾ ਕਿੰਗ ਜਾਰਜ ਸਕੂਲ ਚੈਲ ਵਿਖੇ ਸਿੱਧ ਟਿੱਬੇ ਉਪਰ ਬਣਾਇਆ ਗਿਆ ਹੈ ਤੇ ਕ੍ਰਿਕਟ ਗਰਾਊਂਡ ਦਾ ਪ੍ਰਬੰਧ ਵੀ ਉਦੋਂ ਤੋਂ ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਜ਼ਿੰਮੇ ਹੈ । ਇਸ ਤੋਂ ਇਲਾਵਾ ਲੜਕੇ ਲੜਕੀਆਂ ਦੇ ਵੱਖੋ-ਵੱਖਰੇ ਸਕੂਲ ਵੀ ਇਸੇ ਹਿੱਸੇ ਵਿਚ ਹਨ । ਸਿੱਧ ਟਿੱਬੇ ਦੇ ਸ਼ਿਖ਼ਰ ਤੇ ਸੇਬਾਂ ਦਾ ਬਾਗ ਤੇ ਰਣਬੀਰ ਬਾਗ ਇਸਦੀ ਸ਼ੋਭਾ ਵਧਾਉਂਦੇ ਹਨ । ਇਕ ਬਾਗ ਚੈਲ-ਬਾਜ਼ਾਰ ਦੇ ਹੇਠਲੇ ਪਾਸੇ ਮਹੋਗ ਦੇ ਸਥਾਨ ਤੇ ਵੀ ਬਣਿਆ ਹੋਇਆ ਹੈ ਤਾਂ ਕਿ ਖ਼ਰੀਦੋ-ਫ਼ਰੋਖਤ ਕਰਨ ਸਮੇਂ ਲੋਕ ਕੁਝ ਸਮਾਂ ਉਥੇ ਬਿਤਾ ਸਕਣ ।

                  ਬਲਾੱਸਮ ਰਿੱਜ ਤੋਂ ਪਾਰ ਮਹਾਰਾਜੇ ਦਾ ਇਕ ਬਾਗ ਹੈ ਜਿਸ ਵਿਚ ਉਸਦੀ ਆਪਣੇ ਲਈ ਬਣਾਈ ਇਕ ਬੜੀ ਸੁਹਣੀ ਝੁੱਗੀ ਅਤੇ ਇਕ ‘ ਇੰਦਰਾ ਹੋਲੀ ਡੇ ਹੋਮ’ ਨਾਮੀ ਇਮਾਰਤ ਹੈ ।

                  ਇਸ ਸਥਾਨ ਦੀਆਂ ਗਰਮੀਆਂ ਜਿਥੇ ਬਹੁਤ ਹੀ ਖ਼ੁਸ਼ਗਵਾਰ ਹਨ , ਸਰਦੀਆਂ ਇਸਦੇ ਉਲਟ ਬਹੁਤ ਠੰਢੀਆਂ ਹੋ ਜਾਂਦੀਆਂ ਹਨ ਤੇ ਬਰਫ਼ ਪੈਂਦੀ ਹੈ । ਆਲੇ-ਦੁਆਲੇ ਦੇ ਜੰਗਲਾਂ ਵਿਚ ਚੀਤਲ , ਕੱਕੜ ( ਹਿਰਨ ਦੀ ਇਕ ਕਿਸਮ ) , ਕਸਤੂਰੀ , ਮਿਰਗ , ਚੀਤੇ ਅਤੇ ਰਿੱਛ ਮਿਲਦੇ ਹਨ । ਹਰ ਸਾਲ ਜੂਨ ਵਿਚ ‘ ਸਿੱਧ-ਬਾਬਾ ਮੇਲਾ’ ਇਸੇ ਨਾਂ ਦੇ ਕਿਸੇ ਸਾਧ ਦੀ ਯਾਦ ਵਿਚ ਭਰਦਾ ਹੈ ।

                  30° 58' ਉ. ਵਿਥ.; 77° 15' ਪੂ. ਲੰਬ.

                  ਹ. ਪੁ.– – ਪੰ. ਡਿਸ. ਸੈ. ਹੈਂ. ਬੁੱ.– ਸ਼ਿਮਲਾ 10; ਹਿੰ. ਵਿ. ਕੋ. 4 : 191; ਇੰਪ. ਗ. ਇੰਡ. 10 : 121

ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 112, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.