ਚਕੋਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕੋਰ ( ਨਾਂ , ਪੁ ) ਚੰਦਰਮਾ ਨਾਲ ਲਿਵ ਲਾਈ ਰੱਖਣ ਦਾ ਪ੍ਰੇਮੀ ਸਮਝਿਆ ਜਾਂਦਾ ਕੁੱਕੜ ਦੇ ਅਕਾਰ ਦਾ ਪਹਾੜੀ ਪੰਛੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6540, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੱਕਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Gyre ( ਜਾਇਅਰ ) ਚੱਕਰ : ਮਹਾਂਸਾਗਰਾਂ ਵਿੱਚ ਰੌਆਂ ਦਾ ਇਕ ਚੱਕਰ । ਸਮੁੰਦਰ ਦਾ 20° ਤੋਂ 30° ਉੱਤਰੀ ਅਤੇ ਦੱਖਣੀ ਅਕਸ਼ਾਂਸ਼ਾਂ ਦੇ ਵਿਚਕਾਰ ਉਪ-ਊਸ਼ਣ ਉੱਚ-ਵਾਯੂ ਦਾਅਬ ਪ੍ਰਣਾਲੀਆਂ ਦੁਆਲੇ ਪਾਣੀ ਦੀ ਸਤ੍ਹਾ ਦਾ ਬੰਦ ਘੁੰਮਣ-ਘੇਰ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਚੱਕਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕਰ [ ਨਾਂਪੁ ] ਇੱਕ ਸਥਿਰ ਬਿੰਦੂ ਤੋਂ ਸਮਾਨ ਦੂਰੀ ਉੱਪਰ ਬਿੰਦੂ ਪੱਥ ਦੁਆਰਾ ਘਿਰਿਆ ਸਮਤਲ ਆਕਾਰ , ਦਾਇਰਾ , ਘੇਰਾ; ਆਪਸੀ ਪਰਿਵਰਤਨ ਦਾ ਪ੍ਰਕਿਰਤਿਕ ਵਰਤਾਰਾ ( ਜਿਵੇਂ ਜਲ

ਚੱਕਰ , ਕਾਰਬਨ-ਚੱਕਰ ਆਦਿ ) ; ਕੁਮ੍ਹਿਆਰ ਦੇ ਚੱਕ ਜਾਂ ਪਹੀਏ ਦਾ ਪੂਰਾ ਗੇੜਾ; ਨਿਹੰਗ ਸਿੰਘ ਦੀ ਦਸਤਾਰ ਉੱਤੇ ਸਜਾਇਆ ਲੋਹੇ ਦਾ ਗੋਲ਼ ਸ਼ਸਤਰ; ਭੁਆਂਟਣੀ , ਘੁਮੇਰਨੀ; ਮੁਸੀਬਤ , ਝਮੇਲਾ , ਝੰਜਟ , ਸਮੇ ਦਾ ਫੇਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6908, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕੋਰ 1 [ ਨਾਂਪੁ ] ਪਹਾੜੀ ਤਿੱਤਰ , ਇੱਕ ਪ੍ਰਸਿੱਧ ਪੰਖੇਰੂ 2 [ ਵਿਸ਼ੇ ] ਚਕੋਰ , ਚਹੁੰ ਬਾਹੀਆਂ ਵਾਲ਼ਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6719, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੈੱਕਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੈੱਕਰ [ ਨਾਂਪੁ ] ਪੜਤਾਲ ਕਰਨ ਵਾਲ਼ਾ ਵਿਅਕਤੀ , ਪੜਤਾਲੀਆ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6673, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੋਕਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੋਕਰ [ ਨਾਂਪੁ ] ਕਣਕ ਜੋਂ ਬਾਜਰਾ ਛੋਲਿਆਂ ਆਦਿ ਦੀ ਰਹਿੰਦ-ਖੂੰਹਦ ਨੂੰ ਦਲ਼ ਕੇ ਬਣਾਈ ਪਸ਼ੂਆਂ ਦੀ ਖ਼ੁਰਾਕ , ਸੂੜਾ , ਛਾਣ ਬੂਰਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6679, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚਕਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕਰ . ਜਿਲਾ ਲੁਦਿਆਨਾ , ਤਸੀਲ , ਥਾਣਾ ਜਗਰਾਉਂ ਦਾ ਇੱਕ ਪਿੰਡ , ਇਸ ਦੇ ਨਾਲ ਹੀ ਉੱਤਰ ਪੱਛਮ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇੱਕੋ ਗੁਰਦ੍ਵਾਰਾ ਹੈ. ਇਸ ਨੂੰ “ ਗੁਰੂਸਰ” ਭੀ ਆਖਦੇ ਹਨ. ਛੀਵੇਂ ਸਤਿਗੁਰੂ ਲੋਪੋਕੇ ਤੋਂ ਅਤੇ ਦਸਮ ਗੁਰੂ ਜੀ ਲੰਮੇ ਤੋਂ ਏਥੇ ਪਧਾਰੇ ਹਨ. ਰੇਲਵੇ ਸਟੇਸ਼ਨ ਜਗਰਾਉਂ ਤੋਂ ਬਾਰਾਂ ਮੀਲ ਦੱਖਣ ਹੈ । ੨ ਦੇਖੋ , ਚਕ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6448, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕੋਰ . ਸੰ. ਸੰਗ੍ਯਾ— ਪਹਾੜੀ ਤਿੱਤਰ , ਜੋ ਲਾਲ ਟੰਗਾਂ ਵਾਲਾ ਹੁੰਦਾ ਹੈ. Greek partridge. ਇਸ ਦੀ ਕਵੀਆਂ ਨੇ ਚੰਦ੍ਰਮਾ ਨਾਲ ਪ੍ਰੀਤਿ ਦੱਸੀ ਹੈ. ਜ੍ਯੋਤਸ੍ਨਾਪ੍ਰਿਯ. “ ਮਨ ਪ੍ਰੀਤਿ ਚੰਦ ਚਕੋਰ.” ( ਬਿਲਾ ਅ : ਮ : ੫ ) ਪੁਰਾਣੇ ਸਮੇਂ ਰਾਜੇ ਪ੍ਰੇਮ ਨਾਲ ਚਕੌਰ ਪਾਲਦੇ ਸਨ ਅਤੇ ਖਾਣ ਯੋਗ੍ਯ ਪਦਾਰਥ ਚਕੋਰ ਅੱਗੇ ਰਖਦੇ , ਜੇ ਚਕੋਰ ਤੇ ਉਨ੍ਹਾਂ ਨੂੰ ਵੇਖਕੇ , ਬੁਰਾ ਅਸਰ ਨਾ ਹੋਵੇ , ਤਦ ਖਾਂਦੇ ਸਨ. ਵਿਸ਼੍ਵਾਸ ਇਹ ਸੀ ਕਿ ਜੇ ਖਾਣੇ ਵਿੱਚ ਜ਼ਹਿਰ ਹੋਵੇ , ਤਦ ਚਕੋਰ ਦੇ ਦੇਖਣਸਾਰ ਨੇਤ੍ਰ ਲਾਲ ਹੋ ਜਾਂਦੇ ਹਨ ਅਰ ਤੁਰਤ ਮਰ ਜਾਂਦਾ ਹੈ , ਇਸੇ ਲਈ ਚਕੋਰ ਦਾ ਨਾਮ “ ਵਿ੄ਦਸ਼੗ਨਮ੍ਰਿਤ੍ਯੁਕ” ਹੈ.

ਅਨੇਕ ਕਵੀਆਂ ਨੇ ਚਕੋਰ ਨੂੰ ਅੰਗਾਰ ਖਾਣ ਵਾਲਾ ਲਿਖਿਆ ਹੈ , ਜੇਹਾ ਕਿ— “ ਚੁੰਚਨ ਚਾਪ ਚਹੂੰ ਦਿਸਿ ਡੋਲਤ ਚਾਰੁ ਚਕੋਰ ਅੰਗਾਰਨ ਭੋਰੈਂ.” ( ਕੇਸ਼ਵ ) ਇਸ ਦਾ ਮੂਲ ਇਹ ਹੈ ਕਿ ਚਕੋਰ ਰਿੰਗਣਜੋਤਿ ( Glow-worm ) ਖਾਇਆ ਕਰਦਾ ਹੈ , ਉਸ ਦੇ ਭੁਲੇਵੇਂ ਅੰਗਾਰ ਨੂੰ ਚੁਗਣ ਲਗ ਜਾਂਦਾ ਹੈ । ੨ ਦੇਖੋ , ਚਿਤ੍ਰਪਦਾ ੨ ਅਤੇ ਸਵੈਯੇ ਦਾ ਰੂਪ ੧੧ । ੩ ਚੌਕੋਰ. ਦੇਖੋ , ਚੁਕੋਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6440, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੱਕਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੱਕਰ . ਦੇਖੋ , ਚਕਰ । ੨ ਦੇਖੋ , ਚਕ੍ਰ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6464, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚਕ੍ਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਕ੍ਰ . ਸੰ. ਸੰਗ੍ਯਾ— ਚਕਵਾ. ਚਕ੍ਰਵਾਕ. ਸੁਰਖ਼ਾਬ । ੨ ਸਮੁਦਾਯ. ਗਰੋਹ । ੩ ਦੇਸ਼. ਮੰਡਲ. “ ਚਕ੍ਰਪਤਿ ਆਗ੍ਯਾਵਰਤੀ.” ( ਸਲੋਹ ) ੪ ਦਿਸ਼ਾ. ਤਰਫ. ਸਿਮਤ. “ ਚਤੁਰ ਚਕ੍ਰ ਵਰਤੀ.” ( ਜਾਪੁ ) ੫ ਸੈਨਾ. ਫ਼ੌਜ. “ ਭੇਦਕੈ ਅਰਿਚਕ੍ਰ.” ( ਸਲੋਹ ) ੬ ਰਥ ਦਾ ਪਹੀਆ. “ ਸ੍ਯੰਦਨ ਚਕ੍ਰ ਸਬਦ ਦਿਸਿ ਠੌਰ.” ( ਗੁਪ੍ਰਸੂ ) ੭ ਦੰਦੇਦਾਰ ਗੋਲ ਸ਼ਸਤ੍ਰ , ਜੋ ਵੈਰੀ ਦਾ ਸਿਰ ਕੱਟਣ ਲਈ ਘੁਮਾਕੇ ਚਲਾਇਆ ਜਾਂਦਾ ਹੈ.1  “ ਚਕ੍ਰ ਚਲਾਇ ਗਿਰਾਇ ਦਯੋ ਅਰਿ.” ( ਚੰਡੀ ੧ ) ੮ ਘੁਮਿਆਰ ( ਕੁੰਭਕਾਰ ) ਦਾ ਚੱਕ । ੯ ਆਗ੍ਯਾ. ਹੁਕੂਮਤ. “ ਚਤੁਰ ਦਿਸ ਚਕ੍ਰ ਫਿਰੰ.” ( ਅਕਾਲ ) ੧੦ ਰਾਜਾ ਦੇ ਨਿਕਟਵਰਤੀਆਂ ਦੀ ਮੰਡਲੀ । ੧੧ ਦੇਹ ਦੇ ਛੀ ਚਕ੍ਰ. ਦੇਖੋ , ਖਟਚਕ੍ਰ । ੧੨ ਜਲ ਦੀ ਭੌਰੀ. ਘੁੰਮਣਵਾਣੀ. “ ਸ੍ਰੋਣਤ ਨੀਰ ਮੇ ਚਕ੍ਰ ਜ੍ਯੋਂ ਚਕ੍ਰ ਫਿਰੈ ਗਰਤਾ.” ( ਚੰਡੀ ੧ ) ੧੩ ਸਾਮੁਦ੍ਰਿਕ ਅਨੁਸਾਰ ਅੰਗੂਠੇ ਅਤੇ ਅੰਗੁਲੀਆਂ ਤੇ ਚਕ੍ਰ ਦੇ ਆਕਾਰ ਦੀ ਰੇਖਾ. “ ਚਕ੍ਰ ਚਿਹਨ ਅਰੁ ਬਰਣ ਜਾਤਿ.” ( ਜਾਪੁ ) ੧੪ ਵਾਮਮਾਰਗੀਆਂ ਦਾ ਭੈਰਵਚਕ੍ਰ , ਕਾਲੀਚਕ੍ਰ , ਪਸ਼ੁਚਕ੍ਰ , ਵੀਰਚਕ੍ਰ , ਦਿਵ੍ਯਚਕ੍ਰ. ਆਦਿਕ ਪੂਜਨ ਸਮੇਂ ਬਣਾਇਆ ਹੋਇਆ ਮੰਡਲ ( ਦਾਇਰਾ ) . “ ਚਕ੍ਰ ਬਣਾਇ ਕਰੈ ਪਾਖੰਡ.” ( ਭੈਰ ਮ : ੫ ) ੧੫ ਪਾਖੰਡ. ਦੰਭ । ੧੬ ਚੰਦਨ ਨਾਲ ਸ਼ਰੀਰ ਪੁਰ ਕੀਤਾ ਵਿ੄ਨੁ ਦੇ ਚਕ੍ਰ ਦਾ ਚਿੰਨ੍ਹ. “ ਕਰਿ ਇਸਨਾਨ ਤਨਿ ਚਕ੍ਰ ਬਣਾਏ.” ( ਪ੍ਰਭਾ ਅ : ਮ : ੫ ) “ ਦੇਹੀ ਧੋਵੈ ਚਕ੍ਰ ਬਣਾਏ.” ( ਵਾਰ ਰਾਮ ੨ ਮ : ੫ ) ੧੭ ਗ੍ਰਹਾਂ ਦੀ ਗਤਿ ( ਗਰਦਿਸ਼ ) . ਗ੍ਰਹਚਕ੍ਰ । ੧੮ ਵਲਗਣ. ਘੇਰਾ. Circle । ੧੯ ਪਹਾੜ. ਪਰਬਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6450, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੁਕੋਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੁਕੋਰ ਵਿ— ਚਤੁ੄ੑਕੋਣ , ਚੌਕੋਰ. ਚਾਰਕੋਣਾਂ. ਚੌਰਸ. “ ਚਹੁ ਦਿਸ ਬਨੀ ਸੁਪਾਨ ਚੁਕੋਰ.” ( ਗੁਪ੍ਰਸੂ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੋਕਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੋਕਰ . ਸੰਗ੍ਯਾ— ਅੰਨ ਦਾ ਸੂੜ੍ਹਾ. ਛਾਣਸ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6434, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਚੱਕਰ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਚੱਕਰ ( ਪਿੰਡ ) : ਪੰਜਾਬ ਪ੍ਰਾਂਤ ਦੇ ਲੁਧਿਆਣਾ ਜ਼ਿਲ੍ਹਾ ਦੇ ਜਗਰਾਉਂ ਨਗਰ ਤੋਂ 16 ਕਿ.ਮੀ. ਦੱਖਣ ਵਲ ਸਥਿਤ ਇਕ ਪਿੰਡ , ਜਿਥੇ ਗੁਰੂ ਹਰਿਗੋਬਿੰਦ ਸਾਹਿਬ ਆਪਣੀ ਮਾਲਵੇ ਦੀ ਧਰਮ-ਪ੍ਰਚਾਰ-ਯਾਤ੍ਰਾ ਵੇਲੇ ਲੋਪੋਕੇ ਪਿੰਡ ਤੋਂ ਪਧਾਰੇ ਸਨ ਅਤੇ ਗੁਰੂ ਗੋਬਿੰਦ ਸਿੰਘ ਜੀ ਲੰਮੇ ਪਿੰਡ ਤੋਂ ਆਏ ਸਨ । ਦੋਹਾਂ ਗੁਰੂ ਸਾਹਿਬਾਨ ਦੀ ਯਾਦ ਵਿਚ ਇਥੇ ‘ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਅਤੇ ਦਸਵੀਂ ’ ਬਣਿਆ ਹੋਇਆ ਹੈ । ਇਸ ਗੁਰਦੁਆਰੇ ਦੀ ਨਵੀਂ ਇਮਾਰਤ ਚਾਲ੍ਹੀ ਕੁ ਵਰ੍ਹੇ ਪਹਿਲਾਂ ਉਸਾਰੀ ਗਈ ਸੀ । ਇਸ ਗੁਰੂ-ਧਾਮ ਦੇ ਨਾਲ ਇਕ ਸਰੋਵਰ ਵੀ ਬਣਿਆ ਹੋਇਆ ਹੈ । ਇਹ ਗੁਰਦੁਆਰਾ ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਸੰਬੰਧਿਤ ਹੈ , ਪਰ ਇਸ ਦੀ ਵਿਵਸਥਾ ਸਥਾਨਕ ਸੰਗਤ ਕਰਦੀ ਹੈ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਚਕਰ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਰ : ਲੁਧਿਆਣਾ ਜ਼ਿਲੇ ਵਿਚ ਜਗਰਾਓਂ ( 30° -47` ਉ , 75° -28` ਪੂ ) ਦੇ ਦੱਖਣ ਵੱਲ 17 ਕਿਲੋਮੀਟਰ ਦੂਰ ਇਕ ਪਿੰਡ , ਗੁਰੂ ਹਰਿਗੋਬਿੰਦ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਪਵਿੱਤਰ ਯਾਦ ਨਾਲ ਜੁੜਿਆ ਹੋਇਆ ਹੈ । ਗੁਰੂ ਹਰਿਗੋਬਿੰਦ 1631-32 ਵਿਚ ਆਪਣੀ ਮਾਲਵੇ ਦੀ ਫੇਰੀ ਸਮੇਂ ਅਤੇ ਗੁਰੂ ਗੋਬਿੰਦ ਸਿੰਘ ਜੀ 1705 ਦੇ ਅੰਤ ਵਿਚ ਚਮਕੌਰ ਦੀ ਜੰਗ ਪਿੱਛੋਂ ਇੱਥੋਂ ਦੀ ਲੰਘੇ ਸਨ । ‘ ਗੁਰਦੁਆਰਾ ਗੁਰੂਸਰ ਪਾਤਸ਼ਾਹੀ ਛੇਵੀਂ ਅਤੇ ਦਸਵੀਂ` , ਜੋ ਕਿ ਆਲੀਸ਼ਾਨ ਗੁਰਦੁਆਰਾ ਹੈ , ਪਿੰਡ ਦੇ ਉੱਤਰੀ-ਪੱਛਮੀ ਕੋਨੇ ਤੇ ਬਣਿਆ ਹੋਇਆ ਹੈ । 1970 ਦੌਰਾਨ ਬਣਿਆ , ਇਹ ਇਕ ਬਹੁਤ ਵੱਡਾ ਚੌਰਸ ਹਾਲ ਅਤੇ ਇਸਦੇ ਬਿਲਕੁਲ ਅਖੀਰ ਤੇ ਇਕ ਚੌਰਸ ਪ੍ਰਕਾਸ਼ ਅਸਥਾਨ ਹੈ । ਪ੍ਰਕਾਸ਼ ਅਸਥਾਨ ਉੱਪਰ ਚੌਰਸ ਕਮਰਿਆਂ ਦੀਆਂ ਚਾਰ ਮੰਜ਼ਲਾਂ ਹਨ ਜਿਨ੍ਹਾਂ ਦੁਆਲੇ ਸਜਾਵਟੀ ਪਰਦੇ ਹਨ । ਉਪਰਲੀ ਮੰਜ਼ਲ ਤੇ ਉੱਭਰੀਆਂ ਪੱਤਰੀਆਂ ਵਾਲਾ ਕਮਲਨੁਮਾ ਗੁੰਬਦ , ਇਕ ਸੁੰਦਰ ਸੁਨਹਿਰੀ ਛੱਜਾ ਅਤੇ ਛਤਰੀ ਦੀ ਸ਼ਕਲ ਦਾ ਕਲਸ ਹੈ । ਦਰਸ਼ਨੀ ਡਿਊੜ੍ਹੀ ਦੀਆਂ ਕੰਧਾਂ , ਛੱਤ ਅਤੇ ਮੁੱਖ ਹਾਲ ਵਿਚ ਸੰਗਮਰਮਰ ਦੇ ਚੂਨੇ ਦਾ ਪਲਸਤਰ ਹੈ ਜਿਸ ਵਿਚ ਪ੍ਰਤੀਬਿੰਬ ਬਣਾਉਂਦੇ ਹੋਏ ਸ਼ੀਸ਼ੇ ਦੇ ਟੁਕੜੇ ਲੱਗੇ ਹੋਏ ਹਨ । ਅੰਦਰ ਦਾਖਲ ਹੁੰਦਿਆਂ ਹੀ 35 ਮੀਟਰ ਚੌਰਸ ਸਰੋਵਰ , ਹਾਲ ਦੇ ਸੱਜੇ ਪਾਸੇ ਵਿਹੜੇ ਵਿਚ ਬਣਿਆ ਦ੍ਰਿਸ਼ਟੀਗੋਚਰ ਹੁੰਦਾ ਹੈ । ਗੁਰੂ ਕਾ ਲੰਗਰ ਅਤੇ ਰਿਹਾਇਸ਼ੀ ਮਕਾਨ ਖੱਬੇ ਹੱਥ ਹਨ । ਗੁਰਦੁਆਰੇ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਦੀ ਕਮੇਟੀ ਰਾਹੀਂ ਕਰਦੀ ਹੈ ।


ਲੇਖਕ : ਮ.ਗ.ਸ. ਅਤੇ ਅਨੁ.: ਗ.ਨ.ਸ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-12, ਹਵਾਲੇ/ਟਿੱਪਣੀਆਂ: no

ਚਕ੍ਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਕ੍ਰ ( ਸੰ. । ਸੰਸਕ੍ਰਿਤ ) ੧. ਗੋਲਾਕਾਰ । ਜੋਗੀਆਂ ਦੇ ਮੰਨੇ ਸਰੀਰ ਵਿਚ ਛੇ ਥਾਂ । ਯਥਾ-‘ ਚਕ੍ਰ ਖਟੁ ਭੇਦੇ ’ । ਮੂਲ , ਨਾਭੀ , ਰਿਦਾ , ਕੰਠ , ਤਾਲੂ , ਦਸਮ ਦੁਆਰ , ਇਨ੍ਹਾਂ ਅਸਥਾਨਾ ਪੁਰ ਛੇ ਚਕ੍ਰ ਮੰਨੇ ਹਨ , ਯੋਗੀ ਲੋਗ ਇਨ੍ਹਾਂ ਦੇ ਇਹ ਨਾਮ ਸਦਦੇ ਹਨ- ਮੂਲਾਧਾਰ , ਸ੍ਵਾਧਿਸਠਾੑਨਮ , ਮਨੀ ਪੂਰਕ , ਅਨਾਹਤਮ , ਵਿਸ਼ੁਧਾਖ੍ਯ , ਆਗ੍ਯਾਖ੍ਯ । ਅਸਲ ਵਿਚ ਇਹ ਸ੍ਨਾਯੂ ( ਪਠਿਆਂ ) * ਦੇ ਕੇਂਦ੍ਰ ਹਨ ਜੋ ਦਿਮਾਗ ਤੋਂ ਲੈ ਕੰਗ੍ਰੋੜ ਵਿਚ ਅਖੀਰ ਤਕ ਆਉਂਦੇ ਹਨ ।

੨. ਗੋਲ ਜਿਹਾ ਇਕ ਚਿੰਨ੍ਹ ਹੈ ਜੋ ਵੈਸ਼੍ਨਵ ਲੋਕ ਬਾਂਹਾ ਪੁਰ ਲਾਉਂਦੇ ਹਨ । ਯਥਾ-‘ ਕਰਿ ਇਸਨਾਨੁ ਤਨਿ ਚਕ੍ਰ ਬਣਾਏ’ ।

੩. ਇਕ ਅਸਤ੍ਰ ਹੈ , ਜੋ ਲਕੜੀ ਤੇ ਭੁਆ ਕੇ ਜ਼ੋਰ ਨਾਲ ਛਡਦੇ ਸਨ ਤੇ ਵੈਰੀ ਦਾ ਗਲਾ ਕਟ ਜਾਂਦਾ ਸੀ , ਚੱਕਰ ਜੋ ਨਿਹੰਗ ਸਿੰਘ ਦਸਤਾਰੇ ਵਿਚ ਰਖਦੇ ਹਨ । ਯਥਾ-‘ ਕਰ ਧਰੇ ਚਕ੍ਰ ਬੈਕੁੰਠ ਤੇ ਆਏ’ ।

                                      ਦੇਖੋ , ‘ ਚਕ੍ਰ ਪਾਣਿ’

੪. ਜਗਤ ।               ਦੇਖੋ , ‘ ਚਕ੍ਰ ਧਰ’

੫. ਮੰਡਲ , ਇਲਾਕਾ , ਅਵਰਣ । ਦੇਖੋ , ‘ ਧਰ ਚਕ੍ਰ’

----------

* Nerves.


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਚਕੋਰ ਸੰਸਕ੍ਰਿਤ ਚਕੋਰ : । ਪ੍ਰਾਕ੍ਰਿਤ ਚਕੑਕ । ਤਿੱਤਰ ਦੀ ਜਾਤੀ ਦਾ ਇਕ ਪੰਛੀ । ਕਿਹਾ ਜਾਂਦਾ ਹੈ ਕਿ ਚੰਦਰਮਾ ਦੀਆਂ ਕਿਰਣਾਂ ਇਸ ਦਾ ਅਹਾਰ ਹਨ , ਚਕੋਰ- ਮਨਿ ਪ੍ਰੀਤਿ ਚੰਦ ਚਕੋਰ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6399, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਚੱਕਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚੱਕਰ : ਇਹ ਇਕ ਅਨੇਕ-ਆਰਥਕ ਸ਼ਬਦ-ਵਿਸ਼ੇਸ਼ ਹੈ , ਜਿਸ ਦੀ ਵਰਤੋਂ ਵਧੇਰੇ ਕਰਕੇ ਸਮੂਹ , ਮੰਡਲ , ਦਾਇਰਾ , ਗੋਲਾਕਾਰ ਚਿੰਨ੍ਹ ਜਾਂ ਵਸਤੂ , ਸਮਾਂ , ਕ੍ਰਮ , ਸੈਨਾ ਆਦਿ ਲਈ ਕੀਤੀ ਗਈ ਹੈ । ਰਿਗ ਵੇਦ ਵਿਚ ਇਹ ਸ਼ਬਦ ਰਥ ਦੇ ਪਹੀਏ ਲਈ ਵਰਤਿਆ ਗਿਆ ਹੈ । ਵੈਦਿਕ ਸਾਹਿਤ ਵਿਚ ਸੂਰਜ ਦੇ ਆਕਾਰ ਅਤੇ ਗਤੀ ਲਈ ਭੀ ਚੱਕਰ ਵਰਤਿਆ ਗਿਆ ਹੈ । ਯਾਗਯਵਲਕਯ ਸਮ੍ਰਿਤੀ ਅਤੇ ਮਹਾਂਭਾਰਤ ਆਦਿ ਵਿਚ ਸੱਤਾਧਾਰੀ ਸਮਰਾਟ ਦੇ ਰਥ ਲਈ ਇਸ ਸ਼ਬਦ ਦੀ ਵਰਤੋਂ ਕੀਤੀ ਗਈ ਹੈ । ਸ਼ਤਪਥ ਬ੍ਰਾਹਮਣ ਵਿਚ ਸਭ ਤੋਂ ਪਹਿਲਾਂ ਘੁਮਿਆਰ ਦੇ ਚੱਕੇ ਲਈ ‘ ਚੱਕਰ’ ਸ਼ਬਦ ਆਇਆ ਹੈ । ਪੁਰਾਣਾਂ ਵਿਚ ਵਰਣਨ ਕੀਤੇ ਗਏ ਵਿਸ਼ਣੂੰ ਦੇ ਪ੍ਰਸਿੱਧ ਗੋਲ ਹਥਿਆਰ ਨੂੰ ਵੀ ਇਹ ਨਾਂ ਦਿੱਤਾ ਗਿਆ ਹੈ ।

                  ਸ਼ੁਭ-ਅਸ਼ੁਭ ਨਿਰਣੇ ਲਈ 84 ਚੱਕਰਾਂ ਦਾ ਉਲੇਖ ਮਿਲਦਾ ਹੈ । ਗਣਿਤ , ਜੋਤਿਸ਼ ਦੇ ਰਾਸ਼ੀ ਚੱਕਰਾਂ ਵਿਚ ਹਥੇਲੀ , ਪੈਰ ਦੇ ਤਲੇ ਅਤੇ ਉਂਗਲੀਆਂ ਦੇ ਵਿਸ਼ੇਸ਼ ਗੋਲਾਕਾਰ ‘ ਚੱਕਰਾਂ ਦੇ ਆਧਾਰ ਤੇ ਵੱਖ-ਵੱਖ ਕਿਸਮ ਦੇ ਫ਼ਲ ਦੱਸੇ ਗਏ ਹਨ । ਯੋਗ ਸ਼ਾਸਤਰ ਵਿਚ ਛੇ ਚੱਕਰਾਂ– – ਮੂਲਾਧਾਰ , ਸਵਾਧਿਸ਼ਠਾਨ , ਮਣਿਪੂਰ , ਅਨਾਹਤ , ਵਿਸ਼ੁੱਧ ਅਤੇ ਆਗਿਆਖਯ– – ਦਾ ਪ੍ਰਤੀਕਾਤਮਕ ਵਰਣਨ ਹੈ । ਮੰਦਰ ਦੇ ਸ਼ੁਭ-ਅਸ਼ੁਭ ਵਿਚਾਰ ਲਈ ਵੀ ਕੁਝ ਚੱਕਰਾਂ ਦੀ ਵਰਤੋਂ ਹੁੰਦੀ ਹੈ । ਤੰਤ੍ਰ ਗ੍ਰੰਥਾਂ ਵਿਚ ਚੱਕਰਾਂ ਦਾ ਵਿਸ਼ੇਸ਼ ਪ੍ਰਯੋਗ ਹੋਇਆ ਮਿਲਦਾ ਹੈ । ਚੱਕਰ-ਵਯੂਹ ਲਈ ਵੀ ਇਸ ਸ਼ਬਦ ਦੀ ਵਰਤੋਂ ਕੀਤੀ ਜਾਂਦੀ ਹੈ ।

                  ਹ. ਪੁ.– – ਹਿੰ. ਵਿ. ਕੋ. 4 : 151


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਚਕੋਰ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ

ਚਕੋਰ : ਇਹ ਏਵੀਜ਼ ਸ਼੍ਰੇਣੀ ( ਜਾਂ ਪੰਛੀ-ਸ਼੍ਰੇਣੀ ) ਦੀ ਫੇਜ਼ੀਐਨਡੀ ਕੁਲ ਦਾ ਪੰਛੀ ਹੈ । ਇਸ ਦਾ ਪ੍ਰਾਣੀ ਵਿਗਿਆਨਕ ਨਾਂ ਕੈਕਾਬਿਸ ਚਕੋਰ ( Caccabis chukor ) ਹੈ । ਇਹ ਤਿੱਤਰ ਵਰਗਾ ਪੰਛੀ ਹੈ । ਇਸ ਦਾ ਸੁਭਾਅ ਅਤੇ ਆਦਤਾਂ ਵੀ ਤਿੱਤਰ ਨਾਲ ਕਾਫ਼ੀ ਮਿਲਦੀਆਂ-ਜੁਲਦੀਆਂ ਹਨ । ਪਾਲਤੂ ਹੋ ਜਾਣ ਤੇ ਇਹ ਵੀ ਤਿੱਤਰ ਦੀ ਤਰ੍ਹਾਂ ਆਪਣੇ ਮਾਲਕ ਦੇ ਪਿੱਛੇ ਪਿੱਛੇ ਫਿਰਦਾ ਰਹਿੰਦਾ ਹੈ । ਇਸ ਦਾ ਸ਼ਿਕਾਰ ਕੀਤਾ ਜਾਂਦਾ ਹੈ । ਇਸ ਦਾ ਮਾਸ ਬਹੁਤ ਸੁਆਦਲਾ ਹੁੰਦਾ ਹੈ । ਇਹ ਮੈਦਾਨਾਂ ਨਾਲੋਂ ਪਹਾੜਾਂ ਵਿਚ ਰਹਿਣਾ ਜ਼ਿਆਦਾ ਪਸੰਦ ਕਰਦਾ ਹੈ । ਇਸ ਦੇ ਬੱਚੇ ਅੰਡਿਆਂ ਵਿਚੋਂ ਬਾਹਰ ਆਉਂਦੇ ਹੀ ਦੌੜਨ ਲਗਦੇ ਹਨ ।

                ਸਾਹਿਤ ਵਿਚ ਇਸ ਪੰਛੀ ਦਾ ਬਹੁਤ ਜ਼ਿਕਰ ਆਉਂਦਾ ਹੈ । ਇਸ ਬਾਰੇ ਕਵੀਆਂ ਨੇ ਕਲਪਨਾ ਕੀਤੀ ਹੈ ਕਿ ਇਹ ਸਾਰੀ ਰਾਤ ਚੰਦ ਵਲ ਦੇਖਦਾ ਰਹਿੰਦਾ ਹੈ ਅਤੇ ਚਿੰਗਾਰੀਆਂ ਨੂੰ ਚੰਦ ਦੇ ਟੁਕੜੇ ਸਮਝ ਕੇ ਚੁਣਦਾ ਰਹਿੰਦਾ ਹੈ । ਇਸ ਵਿਚ ਸਚਾਈ ਇਹ ਹੈ ਕਿ ਇਹ ਕੀਟ-ਆਹਾਰੀ ਪੰਛੀ ਹੈ ਅਤੇ ਚਿੰਗਾਰੀਆਂ ਨੂੰ ਜੁਗਨੂੰ ( ਜਾਂ ਹੋਰ ਚਮਕਣ ਵਾਲੇ ਕੀਟ ) ਸਮਝ ਕੇ ਉਨ੍ਹਾਂ ਉੱਤੇ ਭਾਵੇਂ ਚੁੰਝ ਮਾਰ ਲਵੇ ਪਰ ਵਾਸਤਵ ਵਿਚ ਨਾ ਤਾਂ ਇਹ ਅੱਗ ਦੇ ਟੁਕੜੇ ਖਾਂਦਾ ਹੈ ਤੇ ਨਾ ਹੀ ਸਾਰੀ ਰਾਤ ਚੰਦ ਵੱਲ ਦੇਖਦਾ ਰਹਿੰਦਾ ਹੈ ।

                  ਇਸ ਬਾਰੇ ਇਹ ਗੱਲ ਵੀ ਪ੍ਰਸਿੱਧ ਹੈ ਕਿ ਜ਼ਹਿਰ ਮਿਲੀ ਹੋਈ ਕੋਈ ਖਾਣ ਵਾਲੀ ਚੀਜ਼ ਦੇਖਦੇ ਹੀ ਇਸ ਦੀਆਂ ਅੱਖਾਂ ਲਾਲ ਹੋ ਜਾਂਦੀਆਂ ਹਨ ਅਤੇ ਇਹ ਮਰ ਜਾਂਦਾ ਹੈ । ਕਹਿੰਦੇ ਹਨ ਕਿ ਭੋਜਨ ਦੀ ਪ੍ਰੀਖਿਆ ਲਈ ਪੁਰਾਣੇ ਜ਼ਮਾਨੇ ਵਿਚ ਰਾਜੇ ਮਹਾਰਾਜੇ ਇਸ ਨੂੰ ਪਾਲਦੇ ਸਨ ।

                  ਹ. ਪੁ.– – ਹਿੰ. ਵਿ. ਕੋ. 4 : 150


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਨੌਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 160, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-03-18, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.