ਛੂਤ-ਛਾਤ ਦੀ ਸਮਾਪਤੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Abolition of Untouch ability ਛੂਤ - ਛਾਤ ਦੀ ਸਮਾਪਤੀ : ਭਾਰਤ ਵਿਚੋਂ ਛੂਤਛਾਤ ਨੂੰ ਸੰਵਿਧਾਨ ਦੇ ਅਨੁਛੇਦ 17 ਦੁਆਰਾ ਸਮਾਪਤ ਕਰ ਦਿੱਤਾ ਗਿਆ ਹੈ ਅਤੇ ਇਹ ਵਿਵਸਥਾ ਕੀਤੀ ਗਈ ਹੈ ਕਿ ਛੂਤ ਛਾਤ ਦੇ ਕਿਸੇ ਵੀ ਰੂਪ ਵਿਚ ਅਸਲ ਨੂੰ ਕਾਨੂੰਨ ਅਧੀਨ ਸਜ਼ਾਯੋਗ ਜੁਰਮ ਕਰਾਰ ਦਿੰਦਾ ਹੈ । ਇਸ ਸੰਵਿਧਾਨਕ ਵਿਵਸਥਾ ਅਧੀਨ ਦੋ ਮਹੱਤਵਪੂਰਨ ਕਾਨੂੰਨ ਪਾਸ ਕੀਤੇ ਗਏ ਹਨ । ਜਿੰਨ੍ਹਾਂ ਨੂੰ ਛੂਤ-ਛਾਤ ( ਜੁਰਮ ) ਐਕਟ , 1955 ਅਤੇ ਨਾਗਰਿਕ ਅਧਿਕਾਰਾਂ ਦੀ ਸੁਰੱਖਿਆ ਐਕਟ , 1977 ਕਿਹਾ ਜਾਂਦਾ ਹੈ ।

          ਭਾਰਤੀ ਸੰਵਿਧਾਨ ਨਸਲ , ਜਾਤ ਲਿੰਗ ਜਾਂ ਜਨਮ-ਸਥਾਨ ਦੇ ਆਧਾਰ ਤੇ ਵਿਤਕਰੇ ਦੀ ਮਨਾਹੀ ਕਰਦਾ ਹੈ । ਕਿਸੇ ਵੀ ਵਿਅਕਤੀ ਨੂੰ ਇਨ੍ਹਾਂ ਆਧਾਰਾਂ ਵਿਚੋਂ ਕਿਸੇ ਵੀ ਆਧਾਰ ਤੇ ਦੁਕਾਨਾਂ , ਹੋਟਲਾਂ , ਜਨਤਕ ਰੈਸਟੋਰੈਟਾਂ ਅਤੇ ਲੋਕਾਂ ਦਾ ਮਨੋਰੰਜਨ ਦੀਆਂ ਜਨਤਕ ਥਾਵਾਂ ਵਿਚ ਦਾਖ਼ਲ ਹੋਣ ਜਾਂ ਖੂਹਾਂ , ਟੈਕਾਂ , ਇਸਨਾਨ-ਘਰਾਂ , ਸੜਕਾਂ ਅਤੇ ਹੋਰ ਜਨਤਕ ਸਾਧਨਾਂ ਦੀ ਵਰਤੋਂ ਕਰਨ ਤੋਂ ਰੋਕਿਆ ਨਹੀਂ ਜਾ ਸਕਦਾ ।

          ਉਪਰੰਤ ਐਕਟਾਂ ਅਨੁਸਾਰ ਛੂਤ-ਛਾਤ ਦੇ ਕਿਸੇ ਵੀ ਰੂਪ ਵਿਚ ਅਮਲ ਕਰਨ ਵਾਲੇ ਜਾਂ ਉਸਦਾ ਪ੍ਰਚਾਰ ਕਰਨ ਵਾਲੇ ਵਿਅਕਤੀ ਨੂੰ ਸਜ਼ਾ ਦੇਣ ਦੀ ਕਾਨੂੰਨੀ ਵਿਵਸਥਾ ਕੀਤੀ ਗਈ ਹੈ । ਇਥੇ ਇਹ ਗੱਲ ਵਿਸ਼ੇਸ਼ ਰੂਪ ਵਿਚ ਵਰਣਨਯੋਗ ਹੈ ਕਿ ਇਸ ਕਾਨੂੰਨ ਅਧੀਨ ਸਜ਼ਾਯਾਫ਼ਤਾ ਵਿਅਕਤੀ ਨੂੰ ਸੰਸਦ ਜਾਂ ਰਾਜ ਵਿਧਾਨ-ਮੰਡਲ ਦੀ ਚੋਣ ਲੜਨ ਲਈ ਛੇ ਸਾਲਾਂ ਦੇ ਸਮੇਂ ਲਈ ਅਯੋਗ ਘੋਸ਼ਿਤ ਕੀਤਾ ਜਾਂਦਾ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਛੂਤ-ਛਾਤ ਦੀ ਸਮਾਪਤੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Abolition of Untouchability ਛੂਤ - ਛਾਤ ਦੀ ਸਮਾਪਤੀ : ਭਾਰਤੀ ਸੰਵਿਧਾਨ ਦਾ ਮੁੱਖ ਨਿਰਮਾਤਾ ਉਹ ਵਿਅਕਤੀ ਸੀ ਜੋ ਬਚਪਨ ਵਿੱਚ ਛੂਤ ਛਾਤ ਦੇ ਅਣਮਨੁੱਖੀ ਅਪਮਾਨ ਦਾ ਸ਼ਿਕਾਰ ਹੋਇਆ ਸੀ । ਡਾ਼ ਬੀ਼ਆਰ਼ ਅੰਬੇਦਕਰ ਸੰਵਿਧਾਨ ਦਾ ਖਰੜਾ ਤਿਆਰ ਕਰਨ ਵਾਲੇ ਸਸੋਦਾ ਸੰਮਤੀ ਦਾ ਪ੍ਰਧਾਨ ਸੀ । ਇਹ ਕਿਸਮਤ ਦਾ ਹੀ ਵਿਅੰਗ ਸੀ ਕਿ ਡਾ਼ ਅੰਬੇਦਕਰ ਨੂੰ ਭਾਰਤੀ ਸੰਵਿਧਾਨ ਦੇ ਨਿਰਮਾਣ ਦਾ ਕੰਮ ਸੋਂਪਿਆ ਗਿਆ ਅਤੇ ਉਸ ਦੀ ਅਗਵਾਈ ਵਿੱਚ ਤਿਆਰ ਕੀਤੇ ਸੰਵਿਧਾਨ ਵਿੱਚ ਭਾਰਤ ਦੀ ਧਰਤੀ ਤੋਂ ਛੂਤ-ਛਾਤ ਦੀ ਮਾਨਵਤਾ ਵਿਰੋਧੀ ਪ੍ਰਥਾ ਨੂੰ ਖਤਮ ਕਰਨ ਦੀ ਵਿਵਸਥਾ ਕੀਤੀ ਗਈ । ਜੇਕਰ ਇਹ ਵਿਵਸਥਾ ਨਾ ਕੀਤੀ ਜਾਂਦੀ ਤਾਂ ਭਾਰਤੀ ਵਸੋਂ ਦੇ ਇੱਕ ਬਹੁਤ ਵੱਡੇ ਭਾਗ ਨੂੰ ਸਮਾਜਿਕ ਅਨਿਆਏ ਦਾ ਸ਼ਿਕਾਰ ਹੋਣਾ ਪੈਣਾ ਸੀ । ਅਜਿਹੀ ਹਾਲਤ ਵਿੱਚ ਭਾਰਤੀ ਸਮਾਜ ਦਾ ਨਾ ਪੁਨਰ ਨਿਰਮਾਣ ਸੰਭਵ ਸੀ ਅਤੇ ਨਾ ਹੀ ਭਾਰਤੀ ਲੋਕਤੰਤਰ ਵਿਕਸਤ ਹੋ ਸਕਦਾ ਸੀ । ਸੰਵਿਧਾਨਕਾਰਾਂ ਨੂੰ ਇਸ ਸੱਚਾਈ ਦਾ ਪ੍ਰਤੱਖ ਗਿਆਨ ਸੀ ਤੇ ਇਸੇ ਕਾਰਨ ਉਨ੍ਹਾਂ ਨੇ ਸੰਵਿਧਾਨ ਦੇ ਅਨੁਛੇਦ 17 ਵਿੱਚ ਛੂਤ-ਛਾਤ ਦੀ ਪ੍ਰਥਾ ਉੱਤੇ ਕਿਸੇ ਵੀ ਰੂਪ ਵਿੱਚ ਅਮਲ ਕਰਨਾ ਕਾਨੂੰਨੀ ਅਪਰਾਧ ਹੈ ਅਜਿਹੇ ਅਪਰਾਧ ਦੀ ਕਾਨੂੰਨ ਦੇ ਅਨੁਸਾਰ ਸਜ਼ਾ ਵੀ ਦਿੱਤੀ ਜਾ ਸਕਦੀ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 944, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.