ਲਾਗ–ਇਨ/ਨਵਾਂ ਖਾਤਾ |
+
-
 
ਛੰਡਣਾ

ਛੰਡਣਾ ਕ੍ਰਿ—ਛਾਂਟਨਾ. ਨਿਰਾਲਾ (ਵੱਖ) ਕਰਨਾ। ੨ ਛੱਡਣਾ. ਛੋਡਨਾ. “ਸਰ ਛੰਡਹਿਂਗੇ.” (ਕਲਕੀ) “ਸੈਥੀਨ ਕੇ ਵਾਰ ਛੰਡੇ.” (ਚਰਿਤ੍ਰ ੧੨੩) “ਸਿਰ ਸੁੰਭ ਹੱਥ ਦੁ ਛੰਡੀਅੰ.” (ਚੰਡੀ ੨) ਸ਼ੁੰਭ ਦੈਤ ਦਾ ਸਿਰ ਫੜਕੇ ਦੁਰਗਾ ਨੇ ਜੋਰ ਨਾਲ ਘੁਮਾਇਆ ਅਰ ਫੇਰ ਪਟਕਾਉਣ ਲਈ ਦੋਹਾਂ ਹੱਥਾਂ ਤੋਂ ਛੱਡ ਦਿੱਤਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1225,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਛਡਣਾ

ਛਡਣਾ ਕ੍ਰਿ—ਤ੍ਯਾਗਣਾ. ਤਰਕ ਕਰਨਾ. “ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ.” (ਮਾਝ ਬਾਰਹਮਾਹਾ) ੨ ਰਿਹਾ ਕਰਨਾ. ਬੰਧਨ ਰਹਿਤ ਕਰਨਾ। ੩ ਵਿ—ਤ੍ਯਾਗਣ ਯੋਗ੍ਯ “ਜੋ ਛਡਨਾ ਸੁ ਅਸਥਿਰੁ ਕਰਿ ਮਾਨੈ.” (ਸੁਖਮਨੀ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1228,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਛੋਡਣਾ

ਛੋਡਣਾ ਸੰ. क्ष्वेडन — ੖੥਺ਡਨ. ਕ੍ਰਿ—ਤ੍ਯਾਗਣਾ. ਪਕੜ ਤੋਂ ਅਲਗ ਕਰਨਾ. ਤਰਕ ਕਰਨਾ. ਮੋਚਨ. “ਛੋਡਹੁ ਕਪਟੁ ਹੋਇ ਨਿਰਵੈਰਾ.” (ਸਾਰ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1228,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਛੰਡਣਾ

Winnowing (ਵਿਨਅਉਙੰਗ) ਛੰਡਣਾ: ਇਹ ਇਕ ਛੰਡਣ ਕਿਰਿਆ ਹੈ, ਜਿਸ ਦੁਆਰਾ ਫ਼ਸਲ ਨੂੰ ਗਾਹਣ ਤੋਂ ਬਾਅਦ ਤੂੜੀ ਅਤੇ ਦਾਣਿਆਂ ਨੂੰ ਅਲੱਗ ਕੀਤਾ ਜਾਂਦਾ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1248,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਛੰਡਣਾ

ਛੰਡਣਾ [ਕਿਸ] ਛੱਜ ਆਦਿ ਵਿੱਚ ਪਾ ਕੇ ਅਨਾਜ ਦੀ ਸਫ਼ਾਈ ਕਰਨਾ, ਛੱਟਣਾ; ਗਿੱਲੇ ਕੱਪੜੇ ਨੂੰ ਝਟਕਣਾ, ਝਾੜਨਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1248,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਛੱਡਣਾ

ਛੱਡਣਾ [ਕਿਸ] ਸੰਬੰਧ ਤੋੜ ਲੈਣਾ, ਤਿਆਗ ਦੇਣਾ; ਰਿਹਾਅ ਕਰਨਾ, ਜਾਣ ਦੇਣਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1249,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ