ਜਨਮਸਾਖੀਆਂ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਜਨਮਸਾਖੀਆਂ ( ਰਲਗਡ ) : ਸੰਨ 1969 ਈ. ਤੋਂ ਕੁਝ ਅਜਿਹੀਆਂ ਜਨਮਸਾਖੀਆਂ ਦਾ ਸੰਪਾਦਨ ਹੋਣ ਲਗਿਆ ਹੈ ਜੋ ਆਪਣੀ ਕੋਈ ਵਿਸ਼ੇਸ਼ ਮੌਲਿਕਤਾ ਨਹੀਂ ਰਖਦੀਆਂ , ਸਗੋਂ ਆਪਣੀਆਂ ਪੂਰਬ-ਵਰਤੀ ਜਨਮਸਾਖੀਆਂ ( ਵਿਸ਼ੇਸ਼ ਕਰਕੇ ‘ ਪੁਰਾਤਨ ਜਨਮਸਾਖੀਅਤੇਮਿਹਰਬਾਨ ਜਨਮਸਾਖੀ’ ) ਤੋਂ ਸਾਖੀਆਂ ਲੈ ਕੇ ਉਨ੍ਹਾਂ ਵਿਚ ਪਾਠ-ਗਤ , ਕ੍ਰਮ-ਗਤ ਅਤੇ ਭਾਵਨਾ-ਗਤ ਕੁਝ ਅੰਤਰ ਲਿਆ ਕੇ ਨਵੇਂ ਸਿਰਿਓਂ ਸੰਕਲਿਤ ਕੀਤਾ ਗਿਆ ਹੈ । ਇਸ ਪ੍ਰਕਾਰ ਦੀਆਂ ਹੇਠ ਲਿਖੀਆਂ ਚਾਰ ਸਾਖੀਆਂ ਮਹੱਤਵਪੂਰਣ ਹਨ :

( ੳ )     ਆਦਿ ਸਾਖੀਆਂ ( ਸ਼ੰਭੂ ਨਾਥ ਵਾਲੀ ਜਨਮਪਤ੍ਰੀ ਬਾਬੇ ਨਾਨਕ ਜੀ ਕੀ )

( ਅ )     ਪੁਰਾਤਨ ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ਕੀ ,

( ੲ )     ਪ੍ਰਾਚੀਨ ਜਨਮਸਾਖੀ , ਅਤੇ

( ਸ )   ਜਨਮਸਾਖੀ ਸ੍ਰੀ ਗੁਰੂ ਨਾਨਕ ਦੇਵ ਜੀ ( ਬੀ-40 ) ।

ਇਨ੍ਹਾਂ ਸੰਬੰਧੀ ਅਧਿਕ ਜਾਣਕਾਰੀ ਇਨ੍ਹਾਂ ਦੇ ਇੰਦਰਾਜਾਂ ਅਧੀਨ ਵੇਖੋ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 797, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.