ਜੌਲੇ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੌਲੇ ( ਨਾਂ , ਪੁ , ਬ ) ਬੀਅ ਕੇਰਨ ਸਮੇਂ ਹਲ਼ ਦੀ ਵਾਹ ਤੋਂ ਬਚ ਗਈਆਂ ਪੈਲੀ ਦੀਆਂ ਗੁੱਠਾਂ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੂਲ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Joule ( ਜੁਯੁਲ ) ਜੂਲ : ਇਹ ਸ਼ੱਕਤੀ ਮਾਪਣ ਦੀ ਅੰਤਰਰਾਸ਼ਟਰੀ ਇਕਾਈ ਹੈ । ਇਸ ਵਿੱਚ ਇਕ ਜੂਲ 0.239 ਕੈਲਰੀਜ ( calories ) ਜਾਂ ਇਕ ਵਾਟ ਸੈਕਿੰਡ ( watt second ) ਦੇ ਬਰਾਬਰ ਹੁੰਦੀ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5502, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਜਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਲ [ ਨਾਂਪੁ ] ਪਾਣੀ , ਆਬ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਲੌ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਲੌ [ ਨਾਂਪੁ ] ਜਲਾਲ , ਸ਼ਾਨ , ਠਾਠ-ਬਾਠ , ਰੌਣਕ; ਰੋਹਬ , ਦਬਦਬਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5553, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੂਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂਲ [ ਨਾਂਇ ] ਊਰਜਾ ਦੇ ਮਾਪ ਦੀ ਇਕਾਈ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5550, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜ਼ੈਲ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜ਼ੈਲ [ ਨਾਂਇ ] ਇੱਕ ਪ੍ਰਸ਼ਾਸਨਿਕ ਇਕਾਈ; ਲੜ , ਪੱਲਾ; ਕੁਝ’ ਕੁ ਪਿੰਡਾਂ ਦਾ ਇੱਕ ਸਮੂਹ , ਬਲਾਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5598, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਲ. ਸੰ. जल्. ਧਾ— ਤਿੱਖਾ ਕਰਨਾ , ਧਨਵਾਨ ਹੋਣਾ , ਢਕਣਾ ( ਆਛਾਦਨ ਕਰਨਾ ) . ੨ ਸੰ. ਸੰਗ੍ਯਾ— ਪਾਣੀ , ਜੋ ਲੋਕਾਂ ਨੂੰ ਜਿਵਾਉਂਦਾ ਹੈ , ਅਥਵਾ ਪ੍ਰਿਥਿਵੀ ਨੂੰ ਢਕਦਾ ਹੈ. “ ਜਲ ਬਿਹੂਨ ਮੀਨ ਕਤ ਜੀਵਨ ? ” ( ਬਿਲਾ ਮ : ੫ ) ੩ ਜ੍ਵਲ. ਲਾਟਾ. ਭਾਂਬੜ. “ ਹਊਮੈ ਜਲ ਤੇ ਜਲਿ ਮੂਏ.” ( ਮ : ੩ ਵਾਰ ਸੋਰ ) ਹੰਕਾਰ ਦੀ ਲਾਟ ਨਾਲ ਜਲਕੇ ਮੋਏ । ੪ ਫ਼ਾ ਪੰਛੀ । ੫ ਸਮੁੰਦਰ ਦਾ ਮੱਧ ਭਾਗ. “ ਜਲ ਤੇ ਥਲ ਕਰ.” ( ਸਾਰ ਕਬੀਰ ) ਭਾਵ— ਡੂੰਘੇ ਸਮੁੰਦਰ ਤੋਂ ਖ਼ੁਸ਼ਕ ਥਾਂ ਕਰ ਦਿੰਦਾ ਹੈ । ੬ ਮੁੱਠਾ. ਕ਼ਬ੒੠ । ੭ ਤਾਗਾ. ਡੋਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5468, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਲੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਲੁ. ਦੇਖੋ , ਜਲ. “ ਜਲੁ ਮਥੀਐ ਜਲੁ ਦੇਖੀਐ ਭਾਈ!” ( ਸੋਰ ਅ : ਮ : ੧ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਲੈ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਲੈ. ਜਲਦਾ ਹੈ. ਦੇਖੋ , ਜਲਨਾ । ੨ ਜਲਨ ਤੋਂ. ਜਲਨੇ ਸੇ. “ ਜਲੈ ਨ ਪਾਈਐ ਰਾਮ ਸਨੇਹੀ.” ( ਗਉ ਮ : ੫ ) ੩ ਜਲਾਵੈ. ਦਗਧ ਕਰੈ. “ ਹਰਿ ਸੰਗਿ ਰਾਤੇ ਭਾਹਿ ਨ ਜਲੈ.” ( ਗਉ ਮ : ੫ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5464, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੱਲੋ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੱਲੋ. ਤੁਲਸਪੁਰ ਦਾ ਮਸੰਦ , ਜੋ ਸ਼੍ਰੀ ਗੁਰੂ ਅਰਜਨ ਦੇਵ ਦੀ ਸੇਵਾ ਕੀਤਾ ਕਰਦਾ ਸੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਲ. ਦੇਖੋ , ਜੁਲਣੁ । ੨ ਅ਼ ਝੁੱਲ । ੩ ਦੇਖੋ , ਜ੍ਵਲ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਲੰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਲੰ. ਦੇਖੋ , ਜ੍ਵਲਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5467, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੇਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੇਲ. ਅੰ. Jail. ਸੰਗ੍ਯਾ— ਬੰਦੀਖ਼ਾਨਾ. ਕਾਰਾਗਾਰ । ੨ ਅ਼ ਜਾਹਿਲ. ਮੂਰਖ. ਅਗ੍ਯਾਨੀ. “ ਕੌਡੀ ਰੱਤਕ ਜੇਲ ਪਰੋਈ.” ( ਭਾਗੁ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੈਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੈਲ. ਅ਼ ਸੰਗ੍ਯਾ— ਪੱਲਾ. ਦਾਮਨ. ਲੜ । ੨ ਪੰਕਤਿ. ਕ਼ਤ਼ਾਰ. ਸ਼੍ਰੇਣੀ । ੩ ਇ਼ਲਾਕ਼ਾ. ਪਰਗਨਾ । ੪ ਕ੍ਰਿ. ਵਿ— ਨੀਚੇ. ਹੇਠ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5463, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੋਲ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਲ. ਦੇਖੋ , ਜੁਲ ਅਤੇ ਜੁਲਣੁ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5465, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੌਲੌ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੌਲੌ. ਦੇਖੋ , ਜੌਲਗ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5468, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਲੰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਲੰ         ਦੇਖੋ , ‘ ਜਲੰ ਜਲੈ ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜਲ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਲ ( ਸੰ. । ਸੰਸਕ੍ਰਿਤ ) ੧. ਪਾਣੀ

ਦੇਖੋ , ‘ ਜਲ ਮਹਿ ਊਪਜੈ ਜਲ ਤੇ ਦੂਰਿ ॥

ਜਲ ਮਹਿ ਜੋਤਿ ਰਹਿਆ ਭਰਪੂਰਿ’

ਦੇਖੋ ‘ ਜਲ ਅੰਭ’

੨. ( ਹਿੰਦੀ ਜਲਨਾ ) ਸੜ । ਯਥਾ-‘ ਜਲਿ ਜਾਸੀ ਢੋਲਾ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜਲੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਲੈ ( ਸੰ. । ਸੰਸਕ੍ਰਿਤ ਜਲ । ਐ ਪੰਜਾਬੀ ਪ੍ਰਤੇ ) ਜਲ ਤੋਂ , ਪਾਣੀ ਤੋਂ । ਯਥਾ-‘ ਜਲ ਮਹਿ ਰਹਉ ਜਲਹਿ ਬਿਨੁ ਖੀਨੁ’ ਜਲ ਵਿਚ ਤਾਂ ਰਹਿਂਦੀ ਹਾਂ ( ਖੁਸ਼ ਪਰ ) ਜਲ ਤੋਂ ਬਿਨਾ ( ਖੀਨ ) ਨਾਸ਼ ਹੁੰਦੀ ਹਾਂ । ਭਾਵ ਭਗਤ ਜਨ ਨਾਮ ਜਲ ਵਿਚ ਸੁਖੀ ਤੇ ਨਾਮ ਤੋਂ ਬਿਨਾ ਖੀਨ ਹੁੰਦਾ ਹੈ । ਅਥਵਾ ੨. ਤੀਰਥਾਂ ਦੇ ਇਸ਼ਨਾਨ ਕਰਨ ਨਾਲ । ੩. ਸੜਨ ਨਾਲ । ਯਥਾ-‘ ਜਲੈ ਨ ਪਾਈਐ ਰਾਮ ਸਨੇਹੀ ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 5454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਲ : ਵੇਖੋ , ਪਾਣੀ


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 75, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-26, ਹਵਾਲੇ/ਟਿੱਪਣੀਆਂ: no

ਜ਼ੂਲੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜ਼ੂਲੂ : ਦੱਖਣੀ ਅਫ਼ਰੀਕਾ ਦੇ ਨਾਟਾਲ ਗਣਰਾਜ ਵਿਚ ਵੱਸੇ ਲੋਕਾਂ ਦੀ ਇਕ ਕੌਮ ਹੈ ਜੋ ਅੰਗੋਨੀ ਭਾਸ਼ਾ ਬੋਲਦੇ ਹਨ । ਇਹ ਦੱਖਣੀ ਬੰਟੂ ਜਾਤੀ ਦੇ ਲੋਕਾਂ ਵਿਚੋਂ ਹੀ ਹਨ । ਇਨ੍ਹਾਂ ਵਿਚੋਂ ਸਵਾਜੀ ਤੇ ਕੋਸਾ ਲੋਕਾਂ ਨਾਲ ਇਨ੍ਹਾਂ ਦੇ ਭਾਸ਼ਾਈ , ਸੰਸਕ੍ਰਿਤਕ ਅਤੇ ਨਸਲੀ ਸਬੰਧ ਹਨ । ਸੰਨ 1970 ਵਿਚ ਇਸ ਕੌਮ ਦੀ ਗਿਣਤੀ 3 , 000 , 000 ਦੇ ਨੇੜੇ ਸੀ

                  ਰਵਾਇਤੀ ਤੌਰ ਤੇ ਇਹ ਅਨਾਜ ਉਗਾਉਣ ਵਾਲੇ ਕਿਸਾਨ ਹੀ ਹਨ ਪਰ ਵਿਰਲੇ ਵਿਰਲੇ ਜੰਗਲੀ ਘਾਹ ਵਾਲੇ ਖੇਤਰ ਵਿਚ ਕਾਫ਼ੀ ਗਿਣਤੀ ਵਿਚ ਪਸ਼ੂ ਵੀ ਪਾਲਦੇ ਹਨ ਅਤੇ ਆਪਣੇ ਪਸ਼ੂਆਂ ਦੀ ਪੂਰਤੀ ਕਰਨ ਲਈ ਆਪਣੇ ਗਵਾਂਢੀਆਂ ਤੇ ਧਾੜੇ ਮਾਰਦੇ ਹਨ । 19ਵੀਂ ਸਦੀ ਵਿਚ ਯੂਰਪੀਅਨ ਆਬਾਦਕਾਰ ਨੇ ਕਾਫ਼ੀ ਮਾਲੀ ਨੁਕਸਾਨ ਉਠਾ ਕੇ ਅਤੇ ਕਾਫ਼ੀ ਲੰਬੇ ਅਰਸੇ ਲਈ ਯੁੱਧ ਕਰਕੇ ਇਨ੍ਹਾਂ ਤੋਂ ਪਾਣੀ ਅਤੇ ਚਾਰੇ ਦੇ ਸਾਧਨ ਪ੍ਰਾਪਤ ਕੀਤੇ । ਆਧੁਨਿਕ ਜ਼ੂਲੂ ਲੋਕ ਅੰਗਰੇਜ਼ਾਂ ਦੇ ਖੇਤਾਂ ਵਿਚ ਮਜ਼ਦੂਰੀ ਕਰਕੇ ਜਾਂ ਸ਼ਹਿਰਾਂ ਵਿਚ ਕੰਮ ਕਰਕੇ ਆਪਣਾ ਨਿਰਬਾਹ ਕਰਦੇ ਹਨ ।

                  ਜ਼ੂਲੂ ਲੋਕਾਂ ਨੇ 19ਵੀਂ ਸਦੀ ਵਿਚ ਨਾਟਾਲ ਅੰਗੋਨੀ ਲੋਕਾਂ ਦੇ ਨੇਤਾ ਸ਼ਾਕਾ ਦੀ ਸਰਦਾਰੀ ਹੇਠ ਇਨ੍ਹਾਂ ਲੋਕਾਂ ਨਾਲ ਮਿਲਕੇ ਜ਼ੂਲੂ ਰਾਜ ਸਥਾਪਤ ਕੀਤਾ । ਇਸ ਤੋਂ ਪਹਿਲਾਂ ਇਹ ਇਥੋਂ ਦੇ ਕਈ ਅੰਗੋਨੀ ਕਬੀਲਿਆਂ ਵਿਚੋਂ ਇਕ ਸਨ । ਇਹ ਕਬੀਲੇ ਸਮਾਜਕ ਸੰਗਠਨ ਦੀ ਇਕ ਮੁਢਲੀ ਇਕਾਈ ਬਣੇ ਰਹੇ ਜਿਨ੍ਹਾਂ ਵਿਚ ਕਈ ਪਿੱਤਰੀ ਬੰਸ਼ੀ ਪਰਿਵਾਰ ਹੁੰਦੇ ਸਨ ਤੇ ਹਰ ਪਰਿਵਾਰ ਦਾ ਇਕ ਘਰੇਲੂ ਮੁੱਖੀ ਹੁੰਦਾ ਸੀ ਜਿਸਦੇ ਆਪਣੇ ਖੇਤ ਅਤੇ ਪਸ਼ੂ ਹੁੰਦੇ ਸਨ । ਪਿੱਤਰੀ– ਸੱਤਾ ਇਨ੍ਹੀ ਮੰਨੀ ਜਾਂਦੀ ਸੀ ਕਿ ਜ਼ੂਲੂ ਪਿਤਾ ਪ੍ਰਧਾਲ ਕਹੇ ਜਾਂਦੇ ਸਨ । ਬਹੁ-ਪਤਨੀ ਪ੍ਰਥਾ ਆਮ ਸੀ ਤੇ ਇਕ ਆਦਮੀ ਦੀਆਂ ਪਤਨੀਆਂ ਦੇ ਉਸਦੀ ਵੱਡੀ ਪਤਨੀ ਜੋ ਉਸ ਦੇ ਜਾਨਸ਼ੀਨ ਦੀ ਮਾਂ ਹੁੰਦੀ ਸੀ , ਤੋਂ ਬਾਅਦ ਦਰਜੇ ਹੁੰਦੇ ਸਨ । ਵਿਧਵਾ ਔਰਤ ਨੂੰ ਉਸਦੇ ਪਤੀ ਦੇ ਭਰਾ ਨਾਲ ਵਿਆਹ ਕਰਵਾਉਣਾ ਲਾਜ਼ਮੀ ਸੀ । ਇਸੇ ਤਰ੍ਹਾਂ ਭੂਤ ਵਿਆਹ ( ਕਿਸੇ ਔਰਤ ਦਾ ਕਿਸੇ ਮਰੇ ਹੋਏ ਰਿਸ਼ਤੇਦਾਰ ਦੇ ਨਾਂ ਵਿਆਹ ) ਦੀ ਪ੍ਰਥਾ ਵੀ ਪ੍ਰਚੱਲਤ ਸੀ । ਸਾਰੇ ਕਬੀਲਿਆਂ ਵਿਚੋਂ ਉਮਰ ਵਿਚ ਵੱਡਾ ਵਿਅਕਤੀ ਸਰਦਾਰ ਹੁੰਦਾ ਸੀ ਜੋ ਆਮ ਤੌਰ ਤੇ ਲੜਾਈ ਵਿਚ ਨੇਤਾ ਤੇ ਅਮਨ ਸਮੇਂ ਇਕ ਨਿਆਂਕਾਰ ਦੇ ਤੌਰ ਤੇ ਕੰਮ ਕਰਦਾ ਸੀ । ਕਬੀਲਿਆਂ ਦੇ ਮੁੱਖੀ ਆਮ ਤੌਰ ਤੇ ਸਰਦਾਰ ਦੇ ਨਜ਼ਦੀਕੀ ਰਿਸ਼ਤੇਦਾਰ ਹੁੰਦੇ ਸਨ ਤੇ ਇਹ ਕਬੀਲਾ ਪ੍ਰਣਾਲੀ ਸਾਰੀ ਕੌਮ ਵਿਚ ਜ਼ੂਲੂ ਰਾਜੇ ਸਮੇਂ ਹੋਈ ਸੀ ਤੇ ਉਸ ਸਮੇਂ ਦੇ ਕਬੀਲਿਆਂ ਦੇ ਮੁੱਖੀਆਂ ਵਿਚੋਂ ਬਹੁਤ ਸਾਰੇ ਇਸ ਦੇ ਸਬੰਧੀ ਸਨ । ਬੇਸ਼ਕ ਰਾਜਾ ਖ਼ੁਦਮੁਖ਼ਤਾਰ ਸੀ ਪਰ ਫਿਰ ਵੀ ਇਹ ਆਪਣੇ ਨਿੱਜੀ ਸਲਾਹਕਾਰਾਂ ਨਾਲ ਸਲਾਹ-ਮਸ਼ਵਰਾ ਕਰਦਾ ਸੀ ਅਤੇ ਕਬੀਲਿਆਂ ਦੇ ਮੁੱਖੀ ਅਤੇ ਉਪ-ਮੁੱਖੀ ਦੀ ਇਕ ਕੌਂਸਲ ਇਸ ਨੂੰ ਪ੍ਰਬੰਧਕੀ ਤੇ ਅਦਾਲਤੀ ਮਾਮਲਿਆਂ ਵਿਚ ਸਲਾਹ ਦਿੰਦੀ ਸੀ । ਸਰਦਾਰਾਂ ਦੀਆਂ ਅਦਾਲਤਾਂ ਦੀਆਂ ਅਪੀਲਾਂ ਰਾਜੇ ਕੋਲ ਲਿਜਾਈਆਂ ਜਾਂਦੀਆਂ ਸਨ ਜੋ ਇਥੇ ਦੇ ਕਾਨੂੰਨ ਅਨੁਸਾਰ ਅਤੇ ਲੋਕਾਂ ਦੀ ਇੱਛਾ ਅਨੁਸਾਰ ਇਨਸਾਫ਼ ਕਰਦਾ ਸੀ ਤੇ ਬਹੁਤੇ ਗੰਭੀਰ ਅਪਰਾਧ ਕਰਨ ਵਾਲਿਆਂ ਤੋਂ ਜੁਰਮਾਨਾ ਲਿਆ ਜਾਂਦਾ ਸੀ ।

                  ਜ਼ੂਲੂ ਬਹੁਤ ਚੰਗੀ ਤਰ੍ਹਾਂ ਸੰਗਠਿਤ ਇਕ ਫ਼ੌਜੀ ਸਮਾਜ ਸੀ ਜਿਸ ਵਿਚ ਲੜਕਿਆਂ ਨੂੰ ਕਿਸ਼ੋਰ ਅਵਸਥਾ ਤੋਂ ਹੀ ਗਰੁਪਾਂ ਵਿਚ ਫ਼ੌਜੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ ਸੀ । ਇਨ੍ਹਾਂ ਗਰੁਪਾਂ ਨੂੰ ‘ ਏਜ ਸੈੱਟ’ ਕਿਹਾ ਜਾਂਦਾ ਸੀ ਤੇ ਹਰ ਏਜ ਸੈੱਟ ਜ਼ੂਲੂ ਫ਼ੌਜ ਦੀ ਇਕ ਇਕਾਈ ਹੁੰਦਾ ਸੀ । ਇਨ੍ਹਾਂ ਨੂੰ ਘਰਾਂ ਤੋਂ ਦੂਰ ਸ਼ਾਹੀ ਬੈਰਕਾਂ ਵਿਚ ਰੱਖਿਆ ਜਾਂਦਾ ਸੀ ਤੇ ਇਹ ਸਿੱਧੇ ਰਾਜੇ ਦੇ ਅਧੀਨ ਹੁੰਦੇ ਸਨ । ਰੈਜਮੈਂਟਸ ਵਿਚ ਵੰਡੇ ਇਹ ਵਿਅਕਤੀ ਰਾਜੇ ਦੁਆਰਾ ਆਗਿਆ ( ਜੋ ਪੂਰੇ ਏਜ ਸੈੱਟ ਨੂੰ ਦਿੱਤੀ ਜਾਂਦੀ ਸੀ ) ਦਿੱਤੇ ਜਾਣ ਤੋਂ ਬਾਅਦ ਹੀ ਵਿਆਹ ਕਰਵਾ ਸਕਦੇ ਸਨ । ਇਨ੍ਹਾਂ ਨੂੰ ਜਿੱਤ ਵਿਚ ਹਥਿਆਏ ਹੋਏ ਪਸ਼ੂ ਇਨਾਮ ਵਜੋਂ ਦਿੱਤੇ ਜਾਂਦੇ ਸਨ ।

                  ਰਵਾਇਤੀ ਜ਼ੂਲੂ ਧਰਮ ਵਿਚ ਵੱਡੇ-ਵੱਡੇਰਿਆਂ ਦੀ ਪੂਜਾ , ਸਿਰਜਣਹਾਰ-ਪਰਮਾਤਮਾ , ਭੂਤਾਂ ਅਤੇ ਜਾਦੂਗਰਾਂ ਵਿਚ ਵਿਸ਼ਵਾਸ ਆਦਿ ਤੇ ਆਧਾਰਤ ਸੀ । ਸਾਰੇ ਰਾਸ਼ਟਰੀ ਜਾਦੂ ਅਤੇ ਮੀਂਹ ਵਰਸਾਉਣ ਲਈ ਰਾਜਾ ਜ਼ਿੰਮੇਵਾਰ ਸੀ ਅਤੇ ਬੀਜਾਈ , ਲੜਾਈ ਸਮੇ ਅਤੇ ਕਾਲ ਪੈ ਜਾਣ ਜਿਹੀਆਂ ਸਭ ਹਾਲਤਾਂ ਵਿਚ ਸਾਰੇ ਦੇਸ਼ ਵਲੋਂ ਰਾਜਾ ਕਰਮ-ਕਾਂਡ ਕਰਦਾ ਸੀ ਪਰ ਹੁਣ ਲੋਕਾਂ ਵਿਚ ਈਸਾਈਅਤ ਦਾ ਪ੍ਰਭਾਵ ਕਾਫ਼ੀ ਵਧ ਗਿਆ ਹੈ । ਕੁਝ ਪੈਸੇ ਦੇ ਜ਼ੋਰ ਅਤੇ ਕੁਝ ਪ੍ਰਚਾਰ ਦੇ ਜ਼ੋਰ ਤੇ ਹੁਣ ਇਥੋਂ ਦੇ ਰਾਜੇ ਦੀ ਤਾਕਤ , ਸਰਦਾਰਾਂ ਦਾ ਮਹੱਤਵ ਤੇ ਫ਼ੌਜੀ ਪ੍ਰਣਾਲੀ ਦਾ ਪ੍ਰਭਾਵ ਬਹੁਤ ਘੱਟ ਗਿਆ ਹੈ ਅਤੇ ਬਹੁਤ ਸਾਰੇ ਜ਼ੂਲੂ ਲੋਕ ਰੋਜ਼ਗਾਰ ਦੀ ਭਾਲ ਵਿਚ ਨਾਟਾਲ ਛੱਡ ਕੇ ਦੱਖਣੀ ਅਫ਼ਰੀਕਾ ਵਿਚ ਜਾਣ ਲੱਗ ਪਏ ਹਨ ।

                  ਹ. ਪੁ.– – ਐਨ. ਬ੍ਰਿ. ਮਾ. 10 : 899


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 75, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਜੈੱਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੈੱਲ : ਇਹ ਦੋ ਫੇਜ਼ਾਂ ਵਾਲਾ ਇਕ ਕੋਲਾੱਇਡੀ ਸਿਸਟਮ ਹੈ ਜਿਸ ਵਿਚ ਇਕ ਠੋਸ ਅਤੇ ਦੂਸਰਾ ਤਰਲ ਹੁੰਦਾ ਹੈ । ਜੈੱਲ ਵਿਚਲੇ ਅਤਿ ਸੂਖਮਦਰਸ਼ੀ ਕਣ ਪ੍ਰੋਟੀਨਾਂ ਜਾਂ ਛੋਟੇ ਰਵਿਆਂ ਜਿਵੇਂ ਕਿ ਬੈਂਟੋਨਾਈਟ ਜਾਂ ਪਾਲੀਸਟਾਇਰੀਨ ਵਰਗੇ ਪਾਲੀਮਰ ਕਣਾਂ ਵਰਗੇ ਵੱਡੇ ਅਣੂ ਹੋ ਸਕਦੇ ਹਨ । ਉਚਿਤ ਤਰਲਾਂ ਵਿਚ ਜੈੱਲ ਫੁੱਲ ਜਾਂਦੇ ਹਨ । ਜੈੱਲ ਦਾ ਘੱਟ ਅਤੇ ਵਧ ਫੁੱਲਣਾ ਜੈੱਲ ਅਤੇ ਤਰਲ ਉੱਤੇ ਨਿਰਭਰ ਹੈ । ਬਹੁਤ ਫੁੱਲਣ ਨਾਲ ਜੈੱਲ ਹੌਲੀ ਹੌਲੀ ਕੋਲਾੱਇਡੀ ਘੋਲ ਵਿਚ ਬਦਲ ਜਾਂਦਾ ਹੈ । ਇਸ ਦੇ ਵਿਰੂਪਣ ਅਤੇ ਵਹਾਉ ਵਾਲੇ ਗੁਣ ਵਿਸਕਾੱਸੀ ਜਾਂ ਲਚਕੀਲੇ ਤਰਲ ਅਤੇ ਠੋਸ ਦੇ ਗੁਣਾਂ ਵਿਚਕਾਰ ਵਾਲੇ ਹਨ । ਜੈੱਲ ਆਪਣਾ ਲਛਣਿਕ ਰੂਪ ਬਣਾਈ ਰੱਖਦੇ ਹਨ ਜਦੋਂ ਕਿ ਇਨ੍ਹਾਂ ਦੇ ਸਾੱਲ ਕੋਲਾੱਇਡੀ ਸਸਪੈਂਸ਼ਨ ਜਿਸ ਬਰਤਨ ਵਿਚ ਪਾਏ ਜਾਂਦੇ ਹਨ , ਉਸੇ ਦਾ ਰੂਪ ਧਾਰ ਲੈਂਦੇ ਹਨ । ਜੈੱਲਾਂ ਵਿਚ ਠੋਸਾਂ ਦੀ ਮਾਤਰਾ ਘੱਟ ਹੁੰਦੀ ਹੈ ਜਿਵੇਂ ਕਿ 2-5% ਫੈਰਿਕ ਆੱਕਸਾਈਡ ਲਈ ਅਤੇ 0.1% ਸਕੰਦਿਤ ਖ਼ੂਨ ਲਈ । ਕਈ ਜੈੱਲਾਂ ਨੂੰ ਗਰਮ ਕਰਕੇ ਬਹੁਤ ਹੀ ਤਰਲ ਕੋਲਾੱਇਡੀ ਘੋਲਾਂ ਵਿਚ ਬਦਲਿਆ ਜਾ ਸਕਦਾ ਹੈ । ਦੂਸਰੇ ਥਿਕਸੋਟ੍ਰੋਪਿਕ ਜੈੱਲ ( ਉਹ ਜੈੱਲ ਜਿਨ੍ਹਾਂ ਨੂੰ ਹਿਲਾਉਣ ਨਾਲ ਉਨ੍ਹਾਂ ਦੀ ਵਿਸਕਾੱਸਿਤਾ ਕੁਝ ਸਮੇਂ ਲਈ ਬਦਲ ਜਾਂਦੀ ਹੈ ) ਯੰਤ੍ਰਿਕ ਕਿਰਿਆਵਾਂ ਦੁਆਰਾ ਦ੍ਰਵਿਤ ਕੀਤੇ ਜਾ ਸਕਦੇ ਹਨ । ਵਾਸ਼ਪੀਕਰਨ ਦੁਆਰਾ ਤਰਲ ਫ਼ੇਜ਼ ਕੱਢਣ ਨਾਲ ਜ਼ੀਰੋ ਜੈੱਲ ( ਖੁਸ਼ਕ ਜੈੱਲ ) ਬਣਦੇ ਹਨ । ਜੇਕਰ ਸਿਸਟਮ ਦੇ ਆਡੇ ਟੇਡੇ ਹਵਾ ਨਾਲ ਭਰੀਆਂ ਕੇਸ਼ਿਕਾਵਾਂ ਬਹੁਤੀਆਂ ਅਤੇ ਚੌੜੀਆਂ ਹੋਣ ਤਾਂ ਜ਼ੀਰੋ ਜੈੱਲਾਂ ਨੂੰ ਆਮ ਕਰਕੇ ਏਰੋਜੈੱਲ ਕਿਹਾ ਜਾਂਦਾ ਹੈ । ਜੈੱਲ ਅਤੇ ਜ਼ੀਰੋ ਜੈੱਲ ਵਿਚ ਭਿੰਨਤਾ ਦਰਸਾਉਣ ਲਈ ਜੈੱਲ ਵਿਚ ਪਾਣੀ ਦੀ ਹੋਂਦ ਲਈ ਜੈੱਲ ਦੀ ਥਾਂ ਦ੍ਰਵ ਜੈੱਲ ਸ਼ਬਦ ਵਰਤਿਆ ਜਾ ਸਕਦਾ ਹੈ । ਇਸ ਤੋਂ ਇਲਾਵਾ ਜੇਕਰ ਕੋਈ ਹੋਰ ਤਰਲ ਵੀ ਮਹੱਤਵਪੂਰਨ ਹੋਵੇ ਤਾ ਇਨ੍ਹਾਂ ਦੀ ਥਾਂ ਹਾਈਡ੍ਰੋਜੈੱਲ ਅਤੇ ਅਲਕੋਜੈੱਲ ਆਦਿ ਸ਼ਬਦ ਵਰਤੇ ਜਾ ਸਕਦੇ ਹਨ । ਜਿਲੇਟਿਨ ਵਿਸ਼ੇਸ਼ ਕਿਸਮਾਂ ਦੇ ਦ੍ਰਵ ਜੈੱਲ ਬਣਾਉਂਦੀ ਹੈ । ਖੁਸ਼ਕ ਸਿਲੀਕਾ ਜੈੱਲ ਇਕ ਵਿਸ਼ੇਸ਼ ਕਿਸਮ ਦੀ ਜ਼ੀਰੋ ਜੈੱਲ ਹੈ । ਫੁੱਲਣ ਤੋਂ ਪਹਿਲਾਂ ਸਿਸਟਮ ਵਿਚ ਜਦੋਂ ਹਵਾ ਜਾਂ ਤਰਲ ਵਰਗੇ ਦੂਸਰੇ ਫ਼ੇਜ਼ ਦੀ ਹੋਂਦ ਦਾ ਪੱਕਾ ਪਤਾ ਨਾ ਹੋਵੇ ਤਾਂ ਵੀ ਜੈੱਲ ਸ਼ਬਦ ਦੀ ਵਰਤਿਆ ਜਾਂਦਾ ਹੈ । ਇਸ ਕਿਸਮ ਦੀ ਵਿਸ਼ੇਸ਼ ਜੈੱਲ ਰਬੜ ਹੈ ।

                  ਦ੍ਰਵ ਵਿਰੋਧੀ ਜੈੱਲ ਉੱਚ ਰੀਏਜੰਟ ਸੰਘਣਤਾਵਾਂ ਦੀ ਵਰਤੋਂ ਕਰਕੇ ਦੂਹਰੇ ਅਪਘਟਨ ਦੀਆਂ ਕਿਰਿਆਵਾਂ ਦੁਆਰਾ ਤਿਆਰ ਕੀਤੇ ਜਾ ਸਕਦੇ ਹਨ ਜਦੋਂ ਕਿ ਦ੍ਰਵ ਸਨੇਹੀ ਜੈੱਲ ਜਿਵੇਂ ਕਿ ਜਿਲੇਟਿਨ , ਅਗਰ-ਅਗਰ ਅਤੇ ਕੁਝ ਵਿਸ਼ੇਸ਼ ਸਾਬਣ ਉੱਚ ਤਾਪਮਾਨ ਉੱਤੇ ਜਾਂ ਘੋਲਕ ਵਿਚ ਹਵਾ ਦੁਆਰਾ ਖੁਸ਼ਕ ਕੀਤੇ ਜੈੱਲਾਂ ਨੂੰ ਲਾ ਕੇ ਤਿਆਰ ਕੀਤੇ ਸਾੱਲ ਨੂੰ ਠੰਢਾ ਕਰਕੇ ਤਿਆਰ ਕੀਤੇ ਜਾਂਦੇ ਹਨ । ਕਿਸੇ ਸਾੱਲ ਦੀ ਸੈਟਿੰਗ ਜਾਂ ਜੈੱਲ ਬਣਨਾ ਇਨ੍ਹਾਂ ਗੱਲਾਂ ਦਾ ਲੱਛਣਿਕ ਹੈ ( 1 ) ਸੈੱਟ ਹੋਣ ਦਾ ਸਮਾਂ , ( 2 ) ਜੈੱਲ ਬਣਨ ਦਾ ਤਾਪਮਾਨ , ( 3 ) ਸੈਟਿੰਗ ਦੀ ਕ੍ਰਾਂਤਿਕ ਸੰਘਣਤਾ ਅਤੇ ( 4 ) ਵਿਸਕਾੱਸਿਤਾ ਵਧਣ ਦਾ ਦਰ

                  ਸਾੱਲ ਤੇ ਜੈੱਲ ਦੀ ਰੂਪਾਂਤਰਣ ਕਿਰਿਆ ਸਮਤਾਪੀ ਹੁੰਦੀ ਹੈ ਕਈ ਵਾਰੀ ਕੋਲਾੱਇਡੀ ਘੋਲਾਂ ਦੇ ਤਲਛੱਟਾਂ ਨੂੰ ਵੀ ਜੈੱਲ ਕਿਹਾ ਜਾਂਦਾ ਹੈ । ਮਿੱਟੀ ਵਰਗੇ ਜੈੱਲ ਜਿਨ੍ਹਾਂ ਦੇ ਕਣ ਪਲੇਟਾਂ ਵਰਗੇ ਹੁੰਦੇ ਹਨ , ਨੂੰ ਹਿਲਾ ਕੇ ਸਾੱਲਾਂ ਵਿਚ ਬਦਲਿਆ ਜਾ ਸਕਦਾ ਹੈ ਅਤੇ ਇਹ ਸਾੱਲ ਕਣ ਤੇ ਮੁੜ ਜੈੱਲ ਬਣ ਜਾਂਦੇ ਹਨ । ਇਸ ਕਿਰਿਆ ਨੂੰ ਥਿਕਸੋਟ੍ਰੋਪੀ ਕਿਹਾ ਜਾਂਦਾ ਹੈ । ਇਸ ਦੇ ਉੱਲਟ ਵਿਧੀ ਨੂੰ ਰੀਹੋ ਪੈਕਸੀ ਕੀਤਾ ਜਾਂਦਾ ਹੈ । ਸਿਲੀਕਾ ਜੈੱਲ ਦੇ ਇਕ ਸੈਂਪਲ ਨੂੰ ਇਲੈਕਟ੍ਰਾੱਨ ਖੁਰਦਬੀਨ ਰਾਹੀਂ ਵੇਖਿਆਂ ਪਤਾ ਲਗਦਾ ਹੈ ਕਿ ਇਹ 100° A ਵਿਆਸ ਵਾਲੇ ਛੋਟੇ ਕਣਾਂ ਦੀ ਬਣੀ ਹੋਈ ਹੈ ।

                  ਹ. ਪੁ.– – ਐਨ. ਬ੍ਰਿ. 10 : 51; ਮੈਕ. ਐਨ. ਸ. ਟ. 6 : 93


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 75, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਜੈਲ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੈਲ : ਇਹ ਪੂਰਬੀ ਅਫ਼ਰੀਕਾ ਦੇ ਬਰਤਾਨਵੀ ਸੋਮਾਲੀਲੈਂਡ ਵਿਚ ਖਾੜੀ ਅਦਲ ਉਪਰ ਸਥਿਤ ਇਕ ਸ਼ਹਿਰ ਹੈ ਜਿਹੜਾ ਅਦਨ ਸ਼ਹਿਰ ਤੋਂ 200 ਕਿ. ਮੀ. ਦੇ ਫਾਸਲੇ ਤੇ ਹੀ ਹੈ । ਇਸ ਸ਼ਹਿਰ ਦੇ ਤਿੰਨ ਪਾਸੇ ਪਾਣੀ ਅਤੇ ਇਕ ਪਾਸੇ 70 ਕਿ. ਮੀ. ਦੂਰ ਤੱਕ ਮਾਰੂਥਲ ਹੈ । ਪ੍ਰਾਚੀਨ ਕਾਲ ਵਿਚ ਸ਼ਹਿਰ ਵਪਾਰਕ ਪੱਖੋਂ ਕਾਫ਼ੀ ਮਹੱਤਵ ਰੱਖਦਾ ਸੀ ਪਰ 1902 ਈ. ਵਿਚ ਦਿਰਦਾਵਾ ਤੇ ਜਿਬੂਤੀ ਰੇਲ ਮਾਰਗ ਬਣਨ ਨਾਲ ‘ ਜੈੱਲ’ ਦੀ ਮਹੱਤਤਾ ਕਾਫ਼ੀ ਘੱਟ ਗਈ । ਫਿਰ ਵੀ ਥੋੜ੍ਹੀ ਬਹੁਤੀ ਆਯਾਤ ਨਿਰਯਾਤ ਇਥੇ ਹੀ ਹੁੰਦੀ ਹੈ । ਦੂਜੇ ਵੱਡੇ ਯੁੱਧ ਦੌਰਾਨ ਇਸ ਉਪਰ ਇਟਲੀ ਦਾ ਕਬਜ਼ਾ ਹੋ ਗਿਆ ਸੀ ਪਰ 1945 ਈ. ਵਿਚ ਅੰਗਰੇਜ਼ਾਂ ਨੇ ਮੁੜ ਇਸਨੂੰ ਆਪਣੇ ਕਬਜ਼ੇ ਵਿਚ ਲੈ ਲਿਆ ।

                  11° ਉ. ਵਿਥ.; 43° 15' ਪੂ. ਲੰਬ.

                  ਹ. ਪੁ.– – ਹਿੰ. ਵਿ. ਕੋ. 5 : 52


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 75, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.