ਜਵਾਬਦੇਹੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਵਾਬਦੇਹੀ [ ਨਾਂਇ ] ਜ਼ੁੰਮੇਵਾਰੀ , ਜਵਾਬ ਦੇਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਵਾਬਦੇਹੀ ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Accountability ਜਵਾਬਦੇਹੀ : ਜਵਾਬਦੇਹੀ ਕਈ ਅਰਥਾਂ ਸਹਿਤ ਨੈਤਿਕਤਾ ਅਤੇ ਵਿਵਸਥਾ ਦੀ ਧਾਰਨ ਹੈ । ਇਸਨੂੰ ਅਕਸਰ ਜ਼ਿੰਮੇਵਾਰੀ , ਉੱਤਰਦਾਇਤਾ , ਨਿੰਦਣਯੋਗਤਾ , ਦੇਣਦਾਰੀ ਅਤੇ ਹਿਸਾਬ-ਕਿਤਾਬ ਦੇਣ ਦੀ ਆਸ ਨਾਲ ਸਬੰਧਤ ਹੋਰ ਸ਼ਬਦਾਂ ਦੇ ਸਮਾਨਾਰਥਕ ਰੂਪ ਵਿਚ ਵਰਤਿਆ ਜਾਂਦਾ ਹੈ । ਵਿਵਸਥਾ ਦੇ ਇਕ ਪੱਖ ਵਜੋਂ ਇਹ ਸਰਕਾਰੀ ਖੇਤਰ , ਲਾਭ-ਰਹਿਤ ਅਤੇ ਪ੍ਰਾਈਵੇਟ ( ਨਿਗਮਿਤ ) ਜਗਤ ਦੀਆਂ ਸਮੱਸਿਆਵਾਂ ਨਾਲ ਸਬੰਧਤ ਵਿਚਾਰ-ਵਟਾਂਦਰੇ ਦਾ ਕੇਂਦਰ ਰਹੀ ਹੈ । ਲੀਡਰਸ਼ਿਪ ਭੂਮਿਕਾ ਵਿਚ ਜਵਾਬਦੇਹੀ ਪ੍ਰਸ਼ਾਸਨ , ਵਿਵਸਥਾ ਸਹਿਤ ਕਿਰਿਆਵਾਂ , ਉਤਪਾਦਨਾਂ , ਫ਼ੈਸਲਿਆਂ ਅਤੇ ਪਲਿਸੀਆਂ ਅਤੇ ਭੂਮਿਕਾ ਜਾਂ ਰੋਜ਼ਗਾਰ ਪਦ ਦੀ ਸੀਮਾ ਅੰਦਰ ਇਸਨੂੰ ਲਾਗੂ ਕਰਨ ਅਤੇ ਇਨ੍ਹਾਂ ਦੇ ਸਿੱਟਿਆਂ ਵਜੋਂ ਰਿਪੋਰਟ ਕਰਨ , ਵਿਆਖਿਆ ਕਰਨ ਅਤੇ ਉਤਰਦਾਈ ਹੋਣ ਦੀ ਜ਼ਿੰਮੇਵਾਰੀ ਸਹਿਤ ਜ਼ਿੰਮੇਵਾਰੀ ਨੂੰ ਮੰਨਣਾ ਅਤੇ ਗ੍ਰਹਿਣ ਕਰਨਾ ਹੈ ।

          ਵਿਵਸਥਾ ਨਾਲ ਸਬੰਧਤ ਸ਼ਬਦ ਵਜੋਂ ਜਵਾਬਦੇਹੀ ਨੂੰ ਪਰਿਭਾਸ਼ਿਤ ਕਰਨਾ ਮੁਸ਼ਕਿਲ ਹੈ । ਇਸ ਨੂੰ ਅਕਸਰ ਵਿਅਕਤੀਆਂ ਵਿਚਕਾਰ ਲੇਖਾ-ਪ੍ਰਦਾਨ ਸਬੰਧ ਵਜੋਂ ਦਰਸਾਇਆ ਜਾਂਦਾ ਹੈ ਜਿਵੇਂ ਕਿ ੳ , ਅ ਨੂੰ ਜਵਾਬਦੇਹ ਹੈ ਜਦੋਂ ਕਿ ੳ ਦਾ ਅ ਨੂੰ ੳ ਦੇ ( ਭੂਤ ਜਾਂ ਭਵਿੱਖ ) ਦੇ ਕਾਰਜਾਂ ਅਤੇ ਨਿਰਣਿਆਂ ਨੂੰ ਉਚਿਤ ਸਾਬਤ ਕਰਨ ਲਈ ਸੂਚਿਤ ਕਰਨ ਦੀ ਜ਼ਿੰਮੇਵਾਰੀ ਹੈ ਅਤੇ ਇਸਦੇ ਨਤੀਜੇ ਵਜੋਂ ਦੁਰਾਚਾਰ ਦੀ ਸੂਰਤ ਵਿਚ ਸਜ਼ਾ ਪਾਉਣ ਦਾ ਪਾਤਰ ਹੈ । ਜਵਾਬਦੇਹੀ ਉਚਿਤ ਉਤਰਦਾਇਤਾ ਪ੍ਰਥਾਵਾਂ ਤੋਂ ਬਿਨ੍ਹਾਂ ਨਹੀਂ ਹੋ ਸਕਦੀ , ਦੂਜੇ ਸ਼ਬਦਾਂ ਵਿਚ ਜਵਾਹਬਦੇਹੀ ਦੇ ਸਾਧਨ ਦੀ ਅਣਹੋਂਦ ਜਵਾਬਦੇਹੀ ਦੀ ਅਣਹੋਂਦ ਹੁੰਦੀ ਹੈ ।


ਲੇਖਕ : ਡਾ. ਡੀ. ਆਰ ਸਚਦੇਵਾ,
ਸਰੋਤ : ਰਾਜਨੀਤੀ ਵਿਗਿਆਨ, ਵਿਸ਼ਾਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 834, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.