ਜੀਭ ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼

ਜੀਭ : ਉਚਾਰਨੀ ਧੁਨੀ ਵਿਗਿਆਨ ਵਿਚ ਉਚਾਰਨ-ਅੰਗਾਂ ਨੂੰ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਉਚਾਰਕ ਅਤੇ ( ii ) ਉਚਾਰਨ-ਸਥਾਨ । ਜਿਹੜੇ ਉਚਾਰਨ-ਅੰਗ ਆਪਣੇ ਨਿਸ਼ਚਤ ਸਥਾਨ ਤੋਂ ਹਿਲ ਕੇ ਕਿਸੇ ਦੂਜੇ ਉਚਾਰਨ-ਅੰਗ ਨਾਲ ਖਹਿੰਦੇ , ਲਗਦੇ ਜਾਂ ਸਪਰਸ਼ ਕਰਦੇ ਹਨ ਉਨ੍ਹਾਂ ਨੂੰ ਉਚਾਰਕ ਕਿਹਾ ਜਾਂਦਾ ਹੈ । ਦੂਜੇ ਪਾਸੇ ਜਿਹੜੇ ਉਚਾਰਨ-ਅੰਗ ਆਪਣੀ ਥਾਂ ’ ਤੇ ਸਥਿਰ ਰਹਿੰਦੇ ਹਨ ਅਤੇ ਉਨ੍ਹਾਂ ਨਾਲ ਦੂਜੇ ਉਚਾਰਨ-ਅੰਗ ਲਗਦੇ ਹਨ ਉਨ੍ਹਾਂ ਨੂੰ ਉਚਾਰਨ-ਸਥਾਨ ਕਿਹਾ ਜਾਂਦਾ ਹੈ । ਜੀਭ ਇਕ ਉਚਾਰਕ ਹੈ ਅਤੇ ਭਾਸ਼ਾ ਦੇ ਉਚਾਰਨ ਵਿਚ ਇਸ ਦਾ ਖਾਸ ਯੋਗਦਾਨ ਹੈ । ਬੁੱਲ੍ਹਾਂ ਜਾਂ ਕੰਠ ਨੂੰ ਛੱਡ ਕੇ ਬਾਕੀ ਸਾਰੀਆਂ ਧੁਨੀਆਂ ਦੇ ਉਚਾਰਨ ਵਿਚ ਜੀਭ ਕਾਰਜਸ਼ੀਲ ਹੁੰਦੀ ਹੈ । ਉਚਾਰਨ ਦੀ ਦਰਿਸ਼ਟੀ ਤੋਂ ਜੀਭ ਨੂੰ ਪੰਜ ਭਾਗਾਂ ਵਿਚ ਵੰਡਿਆ ਜਾਂਦਾ ਹੈ : ( i ) ਟਿਪ , ( ii ) ਬਲੇਡ , ( iii ) ਅਗਲਾ ਹਿੱਸਾ , ( iv ) ਵਿਚਕਾਰਲਾ ਹਿੱਸਾ ਅਤੇ ( v ) ਪਿਛਲਾ ਹਿੱਸਾ । ਜੀਭ ਦੀ ਨੋਕ ( ਟਿੱਪ ) ਜਦੋਂ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਲਗਦੀ ਹੈ ਤਾਂ ਇਸ ਸਥਿਤੀ ਵਿਚੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਵਿਚ ਇਸ ਭਾਂਤ ਦੀਆਂ ਧੁਨੀਆਂ ( ਤ , ਥ , ਣ , ਨ , ਲ , ਰ ਤੇ ਸ ) ਜੀਭ ਦੀ ਨੋਕ ਦਾ ਪਿਛਲਾ ਪਾਸਾ ਜਦੋਂ ਸਖਤ ਤਾਲੂ ਨਾਲ ਲਗਦਾ ਹੈ ਤਾਂ ਇਸ ਪਰਕਾਰ ਦੀਆਂ ਧੁਨੀਆਂ ਨੂੰ ਉਲਟ-ਜੀਭੀ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਵਿਚ ਇਸ ਪਰਕਾਰ ਦੀਆਂ ਧੁਨੀਆਂ ( ਟ , ਠ , ਡ , ਣ , ਲ਼ ਤੇ ੜ ) ਹਨ । ਜੀਭ ਦਾ ਵਿਚਕਾਰਲਾ ਹਿੱਸਾ ਜਦੋਂ ਸਖਤ ਤਾਲੂ ਨਾਲ ਲਗਦਾ ਹੈ ਤਾਂ ਤਾਲਵੀ ਧੁਨੀਆਂ ਪੈਦਾ ਹੁੰਦੀਆਂ ਹਨ । ਪੰਜਾਬੀ ਵਿਚ ਤਾਲਵੀ ਧੁਨੀਆਂ ( ਚ , ਛ , ਜ , ਵ , ਸ਼ , ਯ ) ਹਨ । ਜੀਭ ਦਾ ਪਿਛਲਾ ਪਾਸਾ ਜਦੋਂ ਕੋਮਲ ਤਾਲੂ ਨਾਲ ਲਗਦਾ ਹੈ ਤਾਂ ਇਸ ਸਥਿਤੀ ਵਿਚੋਂ ਪੈਦਾ ਹੋਣ ਵਾਲੀਆਂ ਧੁਨੀਆਂ ਨੂੰ ਕੋਮਲ ਤਾਲਵੀ ਜਾਂ ਕੰਠੀ ਧੁਨੀਆਂ ਕਿਹਾ ਜਾਂਦਾ ਹੈ । ਪੰਜਾਬੀ ਵਿਚ ਇਸ ਭਾਂਤ ਦੀਆਂ ਧੁਨੀਆਂ ( ਕ , ਖ , ਗ , ਙ ) ਹਨ । ਉਚਾਰਨ-ਵਿਧੀ ਦੀ ਦਰਿਸ਼ਟੀ ਤੋਂ ਡੱਕਵੀਆਂ ਵਿਅੰਜਨ ਧੁਨੀਆਂ ਦੇ ਉਚਾਰਨ ਵੇਲੇ ਜੀਭ ਆਪਣੇ ਸਥਾਨ ਤੋਂ ਉਠ ਕੇ ਉਚਾਰਨ-ਸਥਾਨ ਨਾਲ ਜੁੜਦੀ ਹੈ ਅਤੇ ਉਚਾਰਨ ਉਸ ਵੇਲੇ ਸੰਭਵ ਹੁੰਦਾ ਹੈ ਜਦੋਂ ਇਹ ਅਲੱਗ ਹੋ ਜਾਂਦੇ ਹਨ ਅਤੇ ਅਡੱਕਵੀਆਂ ਧੁਨੀਆਂ ਦੇ ਉਚਾਰਨ ਵੇਲੇ ਜੀਭ ਉਚਾਰਨ-ਸਥਾਨਾਂ ਨਾਲ ਸਪਰਸ਼ ਕਰਦੀ , ਖਹਿੰਦੀ ਜਾਂ ਫਟਕਦੀ ਹੈ ।


ਲੇਖਕ : ਬਲਦੇਵ ਸਿੰਘ ਚੀਮਾ,
ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼, ਹੁਣ ਤੱਕ ਵੇਖਿਆ ਗਿਆ : 2542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-21, ਹਵਾਲੇ/ਟਿੱਪਣੀਆਂ: no

ਜੀਭ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਭ ( ਨਾਂ , ਇ ) ਬੋਲਣ ਅਤੇ ਸੁਆਦ ਮਹਿਸੂਸ ਕਰਨ ਵਾਲਾ ਸਰੀਰ ਦਾ ਇੱਕ ਅੰਗ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੀਭ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਭ [ ਨਾਂਇ ] ਸਰੀਰ ਦਾ ਅੰਗ ਜਿਸ ਨਾਲ਼ ਖਾਣ ਪੀਣ ਦਾ ਸੁਆਦ ਮਹਿਸੂਸ ਹੁੰਦਾ ਹੈ , ਜ਼ਬਾਨ , ਰਸਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2526, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੀਭ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਭ ਦੇਖੋ , ਜਿਹਵਾ ਅਤੇ ਜਿਹ੍ਵਾ. “ ਜੀਭ ਰਸਾਇਣਿ ਸਾਚੈ ਰਾਤੀ.” ( ਮਾਰੂ ਸੋਲਹੇ ਮ : ੧ )

ਜੀਭ ਯੋਗ ਅਰੁ ਭੋਗ ਜੀਭ ਸਭ ਰੋਗ ਬਢਾਵੈ ,

ਜੀਭ ਕਰੈ ਉਦ੍ਯੋਗ ਜੀਭ ਲੈ ਕੈਦ ਕਰਾਵੈ ,

ਜੀਭ ਸ੍ਵਰਗ ਲੈ ਜਾਇ ਜੀਭ ਸਭ ਨਰਕ ਦਿਖਾਵੈ ,

ਜੀਭ ਮਿਲਾਵੈ ਰਾਮ ਜੀਭ ਸਭ ਦੇਹ ਧਰਾਵੈ ,

ਜੀਭ ਓਂਠ ਏਕਤ੍ਰ ਕਰ ਬਾਟ ਸਿਹਾਰੇ ਤੌਲਿਯੇ ,

“ ਬੈਤਾਲ” ਕਹੈ ਵਿਕ੍ਰਮ ਸੁਨੋ! ਜੀਭ ਸਭਾਰੇ ਬੋਲਿਯੇ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2288, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.