ਜੀਵਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਨ [ ਨਾਂਪੁ ] ਜ਼ਿੰਦਗੀ , ਜਿੰਦ , ਜਾਨ , ਪ੍ਰਾਣ; ਪ੍ਰਾਣੀ , ਜੀਵੰਤ ਰੂਪ , ਜਿਊਂਦੀ-ਜਾਗਦੀ ਤਸਵੀਰ; ਉਮਰ , ਆਯੂ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3946, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੀਵਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੀਵਨ. ਦੇਖੋ , ਜੀਵਣ । ੨ ਜ਼ਿੰਦਗੀ. “ ਜੀਵਨਸੁਖੁ ਸਭੁ ਸਾਧ ਸੰਗਿ.” ( ਬਿਲਾ ਮ : ੫ ) ੩ ਜਲ. “ ਦੇ ਜੀਵਨ ਜੀਵਨ ਸੁਖਕਾਰੀ.” ( ਗੁਪ੍ਰਸੂ ) ੪ ਉਪਜੀਵਿਕਾ. ਗੁਜ਼ਾਰਾ । ੫ ਪਵਨ । ੬ ਘੀ. ਘ੍ਰਿਤ । ੭ ਕਰਤਾਰ. ਵਾਹਗੁਰੂ । ੮ ਪੁਤ੍ਰ । ੯ ਇਕ ਮਾਤ੍ਰਕ ਛੰਦ. ਦੇਖੋ , ਅਜੂਬਾ । ੧੦ ਭਾਈ ਭਗਤੂ ਦਾ ਛੋਟਾ ਪੁਤ੍ਰ , ਜੋ ਗੁਰੂ ਹਰਿਰਾਇ ਸਾਹਿਬ ਦੀ ਸੇਵਾ ਵਿੱਚ ਹ਼ਾ੡੒ਰ ਰਿਹਾ. ਇਸ ਦਾ ਦੇਹਾਂਤ ਕੀਰਤਪੁਰ ਹੋਇਆ. ਇਸ ਦਾ ਪੁਤ੍ਰ ਸੰਤਦਾਸ ਸੀ , ਜਿਸ ਦੀ ਔਲਾਦ ਹੁਣ ਭੁੱਚੋ , ਭਾਈ ਕੇ ਚੱਕ ਆਦਿ ਵਿੱਚ ਵਸਦੀ ਹੈ.

ਸੰਤਦਾਸ ਦੇ ਪੁਤ੍ਰ— ਰਾਮ ਸਿੰਘ , ਫਤੇ ਸਿੰਘ , ਬਖਤੂ ਸਿੰਘ , ਤਖਤੂ ਸਿੰਘ ਨੇ ਦਮਦਮੇ ਦਸ਼ਮੇਸ਼ ਤੋਂ ਅਮ੍ਰਿਤ ਛਕਿਆ ਸੀ. ਦੇਖੋ , ਭਗਤੂ ਭਾਈ । ੧੧ ਦੇਖੋ , ਲਹੌਰ ਦਾ ਅੰਗ ੮.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੀਵਨ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੀਵਨ ( ਸੰ. । ਸੰਸਕ੍ਰਿਤ ) ੧. ਜ਼ਿੰਦਗੀ , ਜਾਨ । ਯਥਾ-‘ ਗੁਰੁ ਮੇਰੀ ਜੀਵਨਿ’ । ਤਥਾ-‘ ਜੀਵਨ ਗਤਿ ਭਾਤੇ’ ਜੀਵਨੇ ਦੀ ਪ੍ਰਾਪਤੀ ਦਾ ਪ੍ਰਕਾਰ । ਜੀਵਨ ਮੁਕਤੀ ਦਾ ਪ੍ਰਕਾਰ । ਤਥਾ-‘ ਸੋ ਕਿਉ ਬਿਸਰੈ ਜਿ ਜੀਵਨ ਜੀਆ’ ਜੀਆਂ ਦੇ ਜਿਵਾਵਨ ਵਾਲਾ ( ਪਰਮਾਤਮਾ ) ।

੨. ਸਰੀਰਕ ਜ਼ਿੰਦਗੀ । ਯਥਾ-‘ ਜੀਵਨ ਤਲਬ ਨਿਵਾਰਿ’ ।

੩. ਅਮਰ ਜ਼ਿੰਦਗੀ । ਯਥਾ-‘ ਜੀਵਨ ਪਦਵੀ ’ ।

ਦੇਖੋ , ‘ ਜੀਵਨ ਦੇਵਾ’ , ‘ ਜੀਵਨ ਮੁਕਤਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 3335, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.