ਲਾਗ–ਇਨ/ਨਵਾਂ ਖਾਤਾ |
+
-
 
ਜੰਤੀ

ਜੰਤੀ (ਸੰ.। ਸੰਸਕ੍ਰਿਤ ਯੰਤ੍ਰ=ਕਲਾ) ੧. ਵਾਜਾ। ਯਥਾ-‘ਜਸ ਜੰਤੀ ਮਹਿ ਜੀਉ ਸਮਾਨਾ’। ਦੇਖੋ , ‘ਜੀਉ’

੨. ਵਾਜਾ ਵਜਾਉਣ ਵਾਲਾ, ਵਜੰਤ੍ਰੀ। ਯਥਾ-‘ਜੰਤੀ ਕੇ ਵਸ ਜੰਤ ’ ਵਾਜਾ ਵਜਾਉਣ ਵਾਲੇ ਦੇ ਹੱਥ ਵਿਚ ਵਾਜਾ ਹੈ, (ਵਜਾਏ ਚਾਹੇ ਨਾ)।

੩. ਕੋਲ੍ਹੂ। ਯਥਾ-‘ਜੈਸੇ ਬਿਰਖ ਜੰਤੀ ਜੋਤ’।      ਦੇਖੋ, ‘ਬਿਰਖ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3713,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜਤੀ

ਜਤੀ (ਸੰ.। ਸੰਸਕ੍ਰਿਤ ਯਤੀ) ਇੰਦ੍ਰੀਆਂ ਦੇ ਰੋਕਣ ਵਾਲਾ, ਜੋ ਇਸਤ੍ਰੀ ਸਪਰਸ਼ ਤੋਂ ਬਚੇ। ਐਸੇ ਪ੍ਰਸਿਧ ਛੇ ਜਤੀ ਗਿਣੇ ਹਨ। ਯਥਾ-‘ਛੇ ਜਤੀ ਮਾਇਆ ਕੇ ਬੰਦਾ ’। ਦੇਖੋ , ‘ਛਿਅ ਜਤੀ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3713,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੇਤੀ

ਜੇਤੀ (ਅ.। ਦੇਖੋ , ਜੇਤ) ਜਿਤਨੀ। ਯਥਾ-‘ਜੇਤੀ ਸਮਿਗ੍ਰੀ ਦੇਖਹੁ ਰੇ ਨਰ ਤੇਤੀ ਹੀ ਛਡਿ ਜਾਨੀ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3713,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੋਤੀ

ਜੋਤੀ (ਸੰ.। ਸੰਸਕ੍ਰਿਤ ਦ੍ਯੋਤ। ਜ੍ਯੋਤਸੑ)

੧. ਪ੍ਰਕਾਸ਼, ਚਾਨਣਾ।

੨. ਭਾਵ ਜੋਤਿ ਸਰੂਪ ਅਕਾਲ ਪੁਰਖ

੩. ਚੇਤਨ ਸੱਤਾ

੪. ਬੁਧਿ। ਯਥਾ-‘ਜੋਤਿ ਕੀ ਜਾਤਿ ਜਾਤਿ ਕੀ ਜੋਤੀ’। (ਜੋਤੀ) ਅਕਾਲ ਪੁਰਖ ਦੀ ਜੋ (ਜਾਤਿ) ਸ੍ਰਿਸ਼ਟੀ , ਤਿਸ ਸ੍ਰਿਸਟੀ ਦੀ (ਜੋਤੀ) ਬੁਧੀ ਜੋ ਹੈ ਉਸਦੇ ਨਾਲ ਕੰਚੂਆ ਫਲ ਤੇ ਮੋਤੀ ਲਗੇ ਹਨ, ਅਰਥਾਤ ਗੁਣ ਅਵਗੁਣ ਮਿਲੇ ਹੋਏ ਹਨ। ਅਥਵਾ ੨. ਜੋਤੀ ਵਿਖੇ ਜਾਤ ਅਰ ਜਾਤ ਵਿਖੇ ਜੋਤੀ ਅਧ੍ਯਸਤ ਵਾਦ ਜਾਣਦੇ ਹਨ, ਉਸ ਗ੍ਯਾਨੀ ਦੀ ਦ੍ਰਿਸਟੀ ਵਿਚ ਮੋਤੀ ਵਤ ਪਦਾਰਥ (ਕਚ) ਨਿਸਫਲ ਪ੍ਰਤੀਤ ਹੁੰਦੇ ਹਨ। ਤਥਾ-‘ਜਿਚਰੁ ਤੇਰੀ ਜੋਤਿ ਤਿਚਰੁ ਜੋਤੀ ਵਿਚਿ ਤੂੰ ਬੋਲਹਿ ਵਿਣੁ ਜੋਤੀ ਕੋਈ ਕਿਛੁ ਕਰਿਹੁ ਦਿਖਾ ਸਿਆਣੀਐ’।       ਦੇਖੋ , ‘ਜਿਚਰੁ’

੫. ਵਾਹਿਗੁਰੂ ਪ੍ਰਕਾਸ਼ ਮੂਲ ਹੈ, ਇਹ ਜਗਤ ਉਸ ਦਾ ਪ੍ਰਕਾਸ਼ ਹੈ, ਤਾਂਤੇ ਇਸ ਪ੍ਰਕਾਸ਼ ਦਾ ਅਰਥ -ਕੁਦਰਤ- ਹੈ। ਯਥਾ-‘ਜੋਤੀ ਹੂ ਪ੍ਰਭੁ ਜਾਪਦਾ’। ਕੁਦਰਤ ਦ੍ਵਾਰੇ ਈਸ਼੍ਵਰ ਜਾਪਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3713,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੋਤੀ

ਜੋਤੀ. ਦੇਖੋ, ਜੋਤਿ। ੨ ਦੇਹ ਨੂੰ ਪ੍ਰਕਾਸ਼ ਦੇਣ ਵਾਲਾ, ਜੀਵਾਤਮਾ. “ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ.” (ਮ: ੪ ਵਾਰ ਕਾਨ) ੩ ਪਾਰਬ੍ਰਹਮ. ਕਰਤਾਰ. “ਤਿਉ ਜੋਤੀ ਸੰਗਿ ਜੋਤਿ ਸਮਾਨਾ.” (ਸੁਖਮਨੀ) ੪ ਆਤਮਵਿਦ੍ਯਾ. ਗ੍ਯਾਨਪ੍ਰਕਾਸ਼. “ਜੋਤੀ ਹੂ ਪ੍ਰਭੁ ਜਾਪਦਾ.” (ਸ੍ਰੀ ਮ: ੩) ੫ ਦੇਖੋ, ਜਾਤਿ ੭.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3717,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੰਤੀ

ਜੰਤੀ. ਜੰ. यन्त्रिन्. ਯੰਤ੍ਰੀ. ਵਿ—ਯੰਤ੍ਰ (ਕਲ) ਹੈ ਜਿਸ ਦੇ ਹੱਥ. ਮਸ਼ੀਨ ਚਲਾਉਣ ਵਾਲਾ। ੨ ਵਾਜਾ ਵਜਾਉਣ ਵਾਲਾ. “ਜਸ ਜੰਤੀ ਮਹਿ ਜੀਉ ਸਮਾਨਾ.” (ਗਉ ਕਬੀਰ) ਜਿਵੇਂ ਵਾਜਾ ਵਜਾਉਣ ਵਾਲੇ ਵਿੱਚ ਸੁਰ ਸਮਾਇਆ ਹੈ, ਤਿਵੇਂ ਕਰਤਾਰ ਵਿੱਚ ਜੀਵ ਹੈ। ੩ ਯੰਤ੍ਰ ਮੇਂ. ਕਲ ਵਿੱਚ. “ਜੈਸੇ ਬਿਰਖ ਜੰਤੀ ਜੋਤ.” (ਕੇਦਾ ਮ: ੫) ਜੈਸੇ ਵ੍ਰਿ੄ (ਬੈਲ) ਕੋਲ੍ਹੂ ਨੂੰ ਜੋਤਿਆ ਹੋਇਆ। ੩ ਸੰਗ੍ਯਾ—ਤਾਰ ਖਿੱਚਣ ਦਾ ਵੱਡੇ ਛੋਟੇ ਛੇਕਾਂ ਵਾਲਾ ਜੰਤਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3718,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੇਤੀ

ਜੇਤੀ. ਕ੍ਰਿ. ਵਿ—ਜਿਤਨੀ. “ਜੇਤੀ ਸਿਰਠਿ ਉਪਾਈ ਵੇਖਾ.” (ਜਪੁ) ੨ ਦੇਖੋ, ਜੇਤਾ ੨.

ਜੇਤੁ. ਕ੍ਰਿ. ਵਿ—ਜਿਤਨਾ। ੨ ਜਿਸ ਤੋਂ. ਜਿਸ ਨਾਲ. “ਤਨੁ ਕਰਿ ਤੁਲਹਾ ਲੰਘਹਿ ਜੇਤੁ.” (ਰਾਮ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3718,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੂਤੀ

ਜੂਤੀ ਸੰਗ੍ਯਾ—ਜੋੜਾ2. ਪਨਹੀ. ਪਾਪੋਸ਼. ਸਿੱਖਾਂ ਦੇ ਧਰਮਅਸਥਾਨਾਂ ਵਿੱਚ ਜੂਤਾ

ਉਤਾਰਕੇ ਜਾਣ ਦੀ ਰੀਤਿ ਹੈ. ਪਵਿਤ੍ਰ ਅਸਥਾਨਾਂ       ਵਿੱਚ ਜੋੜਾ ਉਤਾਰਕੇ ਜਾਣ ਦੀ ਆਗ੍ਯਾ ਬਾਈਬਲ ਵਿੱਚ ਭੀ ਦੇਖੀਦੀ ਹੈ. ਦੇਖੋ, EX. ਕਾਂਡ ੩, ਆਯਤ ੫, ਅਤੇ Joshua ਕਾਂਡ ੫,ਆਯਤ ੧੫.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3719,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜਤੀ

ਜਤੀ. ਸੰ. यतिन्. ਵਿ—ਯਤ ਰੱਖਣ ਵਾਲਾ. ਇੰਦ੍ਰੀਆਂ ਨੂੰ ਕ਼ਾਬੂ ਕਰਨ ਵਾਲਾ. “ਜਤੀ ਸਤੀ ਕੇਤੇ ਬਨਬਾਸੀ.” (ਮਾਰੂ ਸੋਲਹੇ ਮ: ੧) ੨ ਸੰਗ੍ਯਾ—ਮੁਨਿ. ਗੁਰਮੁਖ । ੩ ਕਈ ਲੇਖਕਾਂ ਨੇ ਛੀ ਜਤੀ ਗਿਣੇ ਹਨ—“ਅਬ ਜੇ ਜਤੀ ਸੁਨਹੁ ਦੇ ਕਾਨਾ । ਲਛਮਨ ਗੋਰਖ ਅਰੁ ਹਨੁਮਾਨਾ। ਭੀ੄ਮ ਭੈਰਵ ਦੱਤ ਪਛਾਨੋ.” (ਨਾਪ੍ਰ) ਦੇਖੋ, ਛਿਅ ਜਤੀ। ੪ ਬ੍ਰਹਮਚਾਰੀ. “ਨਾ ਇਹੁ ਜਤੀ ਕਹਾਵੈ ਸੇਉ.” (ਗੌਂਡ ਕਬੀਰ) ਨਾ ਬ੍ਰਹਮਚਾਰੀ ਨਾ ਸੰਨ੍ਯਾਸੀ। ੫ ਜੈਨਮਤ ਦਾ ਸਾਧੂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3725,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੁੱਤੀ

ਜੁੱਤੀ. ਦੇਖੋ, ਜੂਤੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3733,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜਤੀ

ਜਤੀ [ਨਾਂਪੁ] ਆਪਣੀਆਂ ਇੱਛਾਵਾਂ ਅਤੇ ਇੰਦਰੀਆਂ ਉੱਪਰ ਕਾਬੂ ਰੱਖਣ ਵਾਲ਼ਾ , ਬ੍ਰਹਮਚਾਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3791,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੁੱਤੀ

ਜੁੱਤੀ [ਨਾਂਇ] ਪੈਰਾਂ ਦੀ ਰੱਖਿਆ ਲਈ ਚੰਮ੍ਹ/ਕੱਪੜੇ ਜਾਂ ਪਲਾਸਟਕ ਦੀ ਪੈਰੀਂ ਪਾਉਣ ਵਾਲ਼ੀ ਚੀਜ਼, ਜੋੜਾ , ਪੌਲਾ , ਬੂਟ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3874,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੁੱਤੀ

ਜੁੱਤੀ (ਨਾਂ,ਇ) ਪੈਰੀਂ ਪਾਉਣ ਵਾਲਾ ਚਮੜੇ ਦਾ ਦੇਸੀ ਢਾਂਚਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3878,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ