ਜੇ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੇ [ ਯੋਜ ] ਜੇਕਰ , ਅਗਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10175, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੇ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੇ. ਸਰਵ— ਜੋ ਦਾ ਬਹੁਵਚਨ. “ ਜੇ ਅਪਨੇ ਗੁਰ ਤੇ ਮੁਖ ਫਿਰਹੈਂ.” ( ਵਿਚਿਤ੍ਰ ) ੨ ਵ੍ਯ— ਯਦਿ. ਅਗਰ. “ ਜੇ ਜੁਗ ਚਾਰੇ ਆਰਜਾ.” ( ਜਪੁ ) ੩ ਫ਼ਾਰਸੀ ਅੱਖਰ ਜੇ. ਇਸ ਦਾ ਅਰਥ ਸੇ— ਤੋਂ ( ਅਜ਼ ) ਦੀ ਥਾਂ ਭੀ ਹੋਇਆ ਕਰਦਾ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10083, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੇ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

If _ ਜੇ : ਹਰਬੰਸ ਸਿੰਘ ਬਨਾਮ ਪੰਜਾਬ ਰਾਜ ( 1986 ਕ੍ਰਿ ਲ ਜ 1834 ) ਅਨੁਸਾਰ ‘ ਜੇ’ ਸ਼ਬਦ ਹਮੇਸ਼ਾਂ ਕੋਈ ਸ਼ਰਤ ਪਰਗਟ ਕਰਨ ਲਈ ਵਰਤਿਆ ਜਾਂਦਾ ਹੈ । ਕਾਨੂੰਨੀ ਅਤੇ ਆਮ ਬੋਲਚਾਲ ਵਿਚ ਇਸ ਸ਼ਬਦ ਦਾ ਮਤਲਬ ਸ਼ਰਤ ਤੋਂ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 10045, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਜੇ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੇ ( ਅ. । ਪੰਜਾਬੀ ) ਜੇਕਰ , ਯਦਿ । ਯਥਾ-‘ ਜੇ ਲੋਚੈ ਸਭੁ ਕੋਇ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 10044, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੇ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

: ਇਹ ਜੰਗਲੀ ਪੰਛੀ ਪੈਸੇਰੀਫ਼ਾੱਰਮੀਜ਼ ਵਰਗ ਦੀ ਕਾਰਵਡੀ ਕੁਲ ਅਤੇ ਗਰੂਲਿਨੀ ਉਪ ਕੁਲ ਨਾਲ ਸਬੰਧਤ ਹਨ । ਇਨ੍ਹਾਂ ਦੀਆਂ ਤਕਰੀਬਨ 35 ਤੋਂ 40 ਜਾਤੀਆਂ ਮਿਲਦੀਆਂ ਹਨ ਜਿਹੜੀਆਂ ਆਪਣੇ ਬਹਾਦਰ ਅਤੇ ਰੁੱਖੇ ਵਤੀਰੇ ਕਾਰਨ ਪ੍ਰਸਿੱਧ ਹਨ । ਇਨ੍ਹਾਂ ਵਿਚੋਂ ਬਹੁਤੀਆਂ ਨਵੀਂ ਦੁਨੀਆ ਵਿਚ ਅਤੇ ਕੁਝ ਕੁ ਯੂਰੇਸ਼ੀਆ ਵਿਚ ਵੀ ਮਿਲਦੀਆਂ ਹਨ ।

                  ਇਨ੍ਹਾਂ ਵਿਚੋਂ ਬਹੁਤੀਆਂ ਜਾਤੀਆਂ ਤਾਕਤਵਰ ਚੁੰਝ ਅਤੇ ਲੰਬੀਆਂ ਲੱਤਾਂ ਅਤੇ ਪੈਰਾਂ ਵਾਲੀਆਂ ਹਨ । ਬਹੁਤੀਆਂ ਕਲਗੀ ਵਾਲੀਆਂ ਅਤੇ ਕਈ ਲੰਬੇ ਪੂੰਝੇ ਵਾਲੀਆਂ ਹੁੰਦੀਆਂ ਹਨ । ਨਰ ਅਤੇ ਮਾਦਾ ਦੇਖਣ ਵਿਚ ਇਕੋ ਜਿਹੇ ਲਗਦੇ ਹਨ । ਨੀਲਾ ਜੇ ( Cyanocitta cristata ) ਨੀਲੇ ਅਤੇ ਚਿੱਟੇ ਰੰਗ ਦਾ ਤਕਰੀਬਨ 30 ਸੈਂ. ਮੀ. ਲੰਬਾ ਪੰਛੀ ਹੈ ਜਿਸ ਦੀ ਗਰਦਨ ਦੁਆਲੇ ਪਤਲੀ ਕਾਲੀ ਧਾਰੀ ਹੁੰਦੀ ਹੈ । ਇਹ ਉੱਤਰੀ ਅਮਰੀਕਾ ਵਿਚ , ਰਾਕੀਜ਼ ਦੇ ਪੂਰਬ ਵਿਚ ਮਿਲਦਾ ਹੈ ਪਰ ਇਸ ਦੇ ਨਾਲ ਮਿਲਦੀਆਂ ਜੁਲਦੀਆਂ ਜਾਤੀਆ ਹੋਰ ਥਾਵਾਂ ਤੇ ਵੀ ਮਿਲਦੀਆਂ ਹਨ । ਯੂਰੇਸ਼ੀਆ ਦਾ ਜੇ ( Garrulus glan darius ) ਅਫ਼ਰੀਕਾ ਨੂੰ ਛੱਡ ਕੇ ਪੁਰਾਣੀ ਦੁਨੀਆ ਦੇ ਬਹੁਤ ਮਹਾਂਦੀਪਾਂ ਵਿਚ ਮਿਲਦਾ ਹੈ । ਇਹ ਤਕਰੀਬਨ 33 ਸੈਂ. ਮੀ. ਲੰਬਾ ਪੰਛੀ , ਪਿਆਜੀ , ਭੂਰੇ ਰੰਗ ਦਾ ਹੁੰਦਾ ਹੈ । ਇਸ ਦੇ ਮੋਢਿਆਂ ਉੱਤੇ ਨੀਲੇ ਤੇ ਕਾਲੇ ਰੰਗ ਦੀਆਂ ਧਾਰੀਆਂ ਹੁੰਦੀਆਂ ਹਨ , ਪੂੰਝਾ ਚਿੱਟਾ ਹੁੰਦਾ ਹੈ , ਜਦੋਂ ਕਿ ਖੰਭਾਂ ਉੱਤੇ ਚਿੱਟੇ ਚਟਾਖ਼ ਹੁੰਦੇ ਹਨ । ਊਸ਼ਣ ਖੰਡੀ ਅਮਰੀਕਾ ਦੀ ਇਕ ਸ਼ੋਖ਼ ਰੰਗੀ ਜਾਤੀ ‘ ਹਰਾ ਜੇ’ ( Cyanocoas yncas ) ਹੈ ।

                  ਇਹ ਪੰਛੀ ਲਗਭਗ ਸਰਬ ਆਹਾਰੀ ਹੁੰਦੇ ਹਨ ਅਤੇ ਕੁਝ ਦੂਜੇ ਪੰਛੀਆਂ ਦੇ ਅੰਡੇ ਅਤੇ ਬੱਚੇ ਚੁਰਾ ਕੇ ਖਾਂਦੇ ਹਨ । ਕੁਝ ਜਾਤੀਆਂ ਸਰਦੀਆਂ ਵਿਚ ਖਾਣ ਲਈ ਬੀਜ ਅਤੇ ਨਟ ਵਗੈਰਾ ਜਮ੍ਹਾਂ ਕਰਕੇ ਰੱਖਦੀਆਂ ਹਨ । ਇਨ੍ਹਾਂ ਪੰਛੀਆਂ ਦੀ ਆਵਾਜ਼ ਆਮ ਤੌਰ ਤੇ ਉੱਚੀ ਅਤੇ ਖਰ੍ਹਵੀ ਹੁੰਦੀ ਹੈ ਪਰ ਇਹ ਸੁਰੀਲੀ ਆਵਾਜ਼ ਵੀ ਕਢਦੇ ਹਨ । ਇਹ ਦਰਖ਼ਤਾਂ ਉੱਤੇ , ਟਹਿਣੀਆਂ ਅਤੇ ਜੜ੍ਹਾਂ ਦੇ ਕੱਪ ਵਰਗੇ ਆਲ੍ਹਣੇ ਬਣਾਉਂਦੇ ਹਨ ਅਤੇ ਉਨ੍ਹਾਂ ਵਿਚ 3-10 ਹਰੇ ਜਿਹੇ ਜਾਂ ਚਿੱਟੇ ਰੰਗ ਦੇ ਅੰਡੇ ( ਜਿਨ੍ਹਾਂ ਉੱਤੇ ਜੈਤੂਨ ਰੰਗੇ , ਸੰਘਣੇ ਧੱਬੇ ਹੁੰਦੇ ਹਨ ) ਦਿੰਦੇ ਹਨ । ਅੰਡਿਆਂ ਨੂੰ ਮਾਦਾ ਇਕੱਲੀ ਹੀ ਸੇਂਦੀ ਹੈ ਪਰ ਬੱਚਿਆਂ ਨੂੰ ਚੋਖਾ ਦੋਨੋਂ ਮਾਪੇ ਖੁਆਂਦੇ ਹਨ ।

                  ਹ. ਪੁ.– – ਐਨ. ਬ੍ਰਿ. ਮਾ. 5 : 532; ਐਨ. ਬ੍ਰਿ. 12 : 979


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 582, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.