ਜੌਬਜ਼ ਟੀਅਰਜ਼ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੌਬਜ਼ ਟੀਅਰਜ਼ : ਇਹ ਘਾਹ ਦੀ ਇਕ ਵਿਸ਼ੇਸ਼ ਕਿਸਮ ਹੈ ਜਿਸਦਾ ਵਿਗਿਆਨਿਕ ਨਾਂ ਕੋਇਕਸ ਲੈਕ੍ਰੀਮਾ ਜੋਬਾਈ ( Coix Lacryma Jobi ) ਹੈ ਅਤੇ ਇਹ ਮੇਡੀ ( Maydeae ) ਕੁਲ ਨਾਲ ਸਬੰਧਤ ਹੈ ਜਿਸ ਵਿਚ ਮੱਕੀ ਆਦਿ ਵੀ ਗਿਣੇ ਜਾਂਦੇ ਹਨ । ਇਸ ਕਿਸਮ ਦੇ ਘਾਹ ਦੇ ਬੀਜ ਇਕ ਸਖ਼ਤ ਬ੍ਰੈਕਟ ਸਮੂਹ ਵਿਚ ਇਕੱਠੇ ਬੰਦ ਹੁੰਦੇ ਹਨ । ਇਹ ਸਖ਼ਤ ਬ੍ਰੈਕਟ ਜਦ ਤੱਕ ਬੀਜ ਪੁੰਗਰਨ ਨਾ , ਖੁਲ੍ਹਦੀ ਨਹੀਂ । ਨਰਮ ਜਾਂ ਕੱਚੀ ਬ੍ਰੈਕਟ ਮਾਦਾ ਫੁੱਲ ਨੂੰ ਘੇਰਾ ਰੱਖਦੀ ਹੈ ਅਤੇ ਡੰਡੀ ( Stalk ) ਨਰ ਫੁੱਲਾਂ ਦੀ ਸਪਾਇਕ ਨੂੰ ਸਹਾਰਾ ਦਿੰਦੀ ਹੈ । ਜਦੋਂ ਇਹ ਬ੍ਰੈਕਟ ਪੱਕ ਜਾਂਦੀ ਹੈ ਤਾਂ ਨੀਲੀ ਚਿੱਟੀ ਪੋਰਸਲੀਨ ਵਾਂਗ ਭਾਹ ਮਾਰਦੀ ਹੈ । ਆਪਣੀ ਅਥਰੂ ਵਰਗੀ ਬਣਤਰ ਅਤੇ ਦਿਖ ਕਾਰਨ ਇਨ੍ਹਾਂ ਫ਼ਲਾਂ ਨੇ ਇਹ ਨਾਂ ਅਪਣਾਇਆ । ਇਹ ਫ਼ਲ ਖਾਣ ਯੋਗ ਹੁੰਦੇ ਹਨ ਅਤੇ ਇਨ੍ਹਾਂ ਤੋਂ ਗਲ ਵਿਚ ਪਾਉਣ ਲਈ ਮਾਲਾ ਜਾਂ ਹੋਰ ਗਹਿਣੇ ਵੀ ਬਣਾਏ ਜਾਂਦੇ ਹਨ । ਘਾਹ ਦੀ ਇਹ ਕਿਸਮ ਭਾਰਤ ਵਿਚ ਵੀ ਕਾਫ਼ੀ ਉਪਲਬਧ ਹੈ । ਇਹ ਜ਼ਿਆਦਾਤਰ ਦਲਦਲ ਵਾਲੇ ਇਲਾਕਿਆਂ ਵਿਚ ਉੱਗਦੀ ਹੈ ਅਤੇ ਚੀਨ ਵਿਚ ਵੀ ਜਾਂਦੀ ਹੈ । ਇਸ ਘਾਹ ਦੇ ਫ਼ਲਾਂ ਦੀ ਦਵਾਈ ਪੱਖੋਂ ਵੀ ਕਾਫ਼ੀ ਮਹੱਤਤਾ ਹੈ । ਪੂਰਬੀ ਏਸ਼ੀਆ ਅਤੇ ਫ਼ਿਲਪੀਨ ਵਿਚ ਇਸਨੂੰ ਖਾਧ ਪਦਾਰਥ ਵਜੋਂ ਵਰਤਿਆ ਜਾਂਦਾ ਹੈ ਅਤੇ ਐਡਲੇ ਨਾਂ ਨਾਲ ਜਾਣਿਆ ਜਾਂਦਾ ਹੈ ।

                  ਹ. ਪੁ.– – ਐਨ. ਬ੍ਰਿ. 13 : 12


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 248, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.