ਜਹੁਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਹੁਰੀ [ ਨਾਂਪੁ ] ਸੋਨੇ ਨੂੰ ਪਰਖਣ ਵਾਲ਼ਾ ਵਿਅਕਤੀ , ਸੋਨੇ ਦਾ ਕੰਮ ਕਰਨ ਵਾਲ਼ਾ ਪੁਰਸ਼ , ਸੁਨਿਆਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 475, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਹੁਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਹੁਰੀ. ਦੇਖੋ , ਜੌਹਰੀ । ੨ ਅਫ਼ੀਮ ਦੀ ਟਪਕਾਈ ਹੋਈ ਰੈਣੀ , ਜੋ ਕੁਸੁੰਭੇ ਦੇ ਰੰਗ ਜੇਹੀ ਹੁੰਦੀ ਅਤੇ ਰਾਜਪੂਤਾਨੇ ਵਿੱਚ ਬਹੁਤ ਪੀਤੀ ਜਾਂਦੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 437, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੌਹਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੌਹਰੀ. ਸੰਗ੍ਯਾ— ਜੌਹਰ ( ਜਵਾਹਰ ) ਰੱਖਣ ਵਾਲਾ. ਰਤਨਾਂ ਦਾ ਵਪਾਰੀ ਅਤੇ ਪਰੀ੖ਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 439, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੌਹਰੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੌਹਰੀ : ਇਸ ਦਾ ਪੂਰਾ ਨਾਂ ਅਬੂ ਨਸਰ ਇਸਮਾਈਲ ਇਬਨ ਹਮਦ-ਉਲ ਜੌਹਰੀ ਸੀ , ਜੋ ਅਰਬੀ ਦਾ ਕੋਸ਼ਕਾਰ ਸੀ । ਇਸ ਦਾ ਜਨਮ ਤੁਰਕਿਸਤਾਨ ਦੀ ਸੀਮਾ ਉੱਤੇ ਫ਼ਰਾਬ ਵਿਖੇ ਹੋਇਆ । ਫ਼ਰਾਬ ਅਤੇ ਬਗ਼ਦਾਦ ਵਿਚ ਸਿੱਖਿਆ ਪ੍ਰਾਪਤ ਕਰਨ ਪਿੱਛੋਂ ਇਹ ਦਮਧਾਨ ਅਤੇ ਨੈਸ਼ਾਪੁਰ ਵਿਚ ਰਿਹਾ ।

                  ਇਸ ਦੀ ਸਭ ਤੋਂ ਪ੍ਰਸਿੱਧ ਪੁਸਤਕ ਅਰਬੀ ਸ਼ਬਦ ਕੋਸ਼ ‘ ਕਿਤਾਬ ਉਸ-ਸ਼ਾਹ ਫਿਲਲੁਗਾ’ ਹੈ । ਇਹ ਪੁਸਤਕ ਸਾਰੀ ਦੀ ਸਾਰੀ ਇਸ ਨੇ ਨਹੀਂ ਲਿਖੀ । ਇਸ ਦੇ ਸ਼ਾਗਿਰਦ ਅਸੂ ਇਸਹਾਕ ਇਬਰਾਹੀਮ ਇਬਨ ਸ਼ਾਲੀਹ ਉਸ ਵਰਕੀ ਨੇ ਇਸ ਨੂੰ ਪੂਰਾ ਕੀਤਾ ।

                  ਸੰਨ 1002 ਜਾਂ 1010 ਵਿਚ ਨੈਸ਼ਾਪੁਰ ਵਿਖੇ ਹੀ ਇਸ ਦੀ ਮੌਤ ਹੋ ਗਈ ।

                  ਹ. ਪੁ.– – ਹਿੰ. ਵਿ. ਕੋ. 5 : 66


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 102, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.