ਜਗੋਲਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਗੋਲਾ ( ਨਾਂ , ਪੁ ) ਘੁੰਗਰੂ ਵਿੱਚ ਹਿੱਲ ਕੇ ਧੁਨੀ ਪੈਦਾ ਕਰਨ ਵਾਲਾ ਧਾਤ ਜਾਂ ਪੱਥਰ ਦਾ ਢੇਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1222, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੰਗਲ਼ਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਗਲ਼ਾ [ ਨਾਂਪੁ ] ਸੀਖਾਂ ਦੀ ਬਣੀ ਬਾਰੀ , ਸਲਾਖਾਂ ਦੀ ਵਾੜ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1192, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਗੋਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਗੋਲਾ ਫ਼ਾ ਸੰਗ੍ਯਾ— ਘੁੰਘਰੂ ਦਾ ਦਾਣਾ. ਘੁੰਗਰੂ. “ ਉਕਾਬ ਬਸੀਨਨ ਕੋ ਸਜ , ਕੰਠ ਜਗੋਲਨ ਦ੍ਵਾਲ ਨਵੀਨੇ.” ( ਕ੍ਰਿਸਨਾਵ ) ਸ਼ਿਕਾਰੀ ਪੰਛੀ ਦੇ ਗਲ ਅਥਵਾ ਪੈਰ ਘੁੰਘਰੂ ਇਸ ਲਈ ਪਹਿਰਾਈਦਾ ਹੈ ਕਿ ਉਸ ਦੀ ਆਵਾਜ਼ ਸੁਣਕੇ ਜਾਨਵਰ ਦਹਿਲ ਜਾਂਦੇ ਹਨ , ਜਿਸ ਤੋਂ ਉਨ੍ਹਾਂ ਦੀ ਚਾਲ ਅਤੇ ਉਡਾਰੀ ਵਿੱਚ ਕਮੀ ਹੋ ਜਾਂਦੀ ਹੈ , ਅਤੇ ਸੰਘਣੇ ਜੰਗਲ ਵਿੱਚ ਘੁੰਘਰੂ ਦੇ ਖੜਕੇ ਨਾਲ ਬਾਜ਼ ਆਦਿਕ ਆਸਾਨੀ ਨਾਲ ਲੱਭੇ ਜਾਂਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1152, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੰਗਲਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੰਗਲਾ. ਵਿ— ਜੰਗਲ ਨਾਲ ਸੰਬੰਧ ਰੱਖਣ ਵਾਲਾ. ਬਨੈਲਾ. ਜੰਗਲੀ । ੨ ਪੁਰਤ— ਜੇਂਗਲਾ. ਬਾਰਾਮਦੇ ( ਬਰਾਂਡੇ ) ਅਥਵਾ ਦਰਵਾਜ਼ੇ ਪੁਰ ਲੱਗੀ ਹੋਈ ਸਰੀਏਦਾਰ ਖਿੜਕੀ ਅਤੇ ਕਿਨਾਰਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਗਲਾਂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜਗਲਾਂ : ਇਹ ਕਰਨਾਲ ਜ਼ਿਲ੍ਹੇ ਵਿਚ ਵੱਸੇ ਹੋਏ ਜਾਟਾਂ ਦਾ ਇਕ ਗੋਤ ਹੈ । ਜਗਲਾਂ ਇਨ੍ਹਾਂ ਦਾ ਵੱਡ-ਵਡੇਰਾ ਸੀ ਜਿਹੜਾ ਜੈਪੁਰ ਦਾ ਜੰਮਪਲ ਸੀ । ਇਸਰਾਨਾ ਵਿਖੇ ‘ ਜਗਲਾਂ’ ਦਾ ਇਕ ਮੰਦਰ ਬਣਿਆ ਹੋਇਆ ਹੈ ਜਿਥੇ ਜਾ ਕੇ ਜਗਲਾਂ ਗੋਤ ਦੇ ਮੁੱਢਲੇ ਬਾਰਾਂ ਦੇ ਬਾਰਾਂ ਪਿੰਡ ਜਾਂ ਕੁੱਲ ਥਾਪਾ ਆਪਣੇ ਪਿੱਤਰ ਦੀ ਪੂਜਾ ਕਰਦੇ ਹਨ । ਇਨ੍ਹਾਂ 12 ਪਿੰਡਾਂ ਨੂੰ ਸਮੁੱਚੇ ਰੂਪ ਵਿਚ ਨੌਲਥਾ ਦਾ ਬਾਰ੍ਹਾ ਵੀ ਕਹਿੰਦੇ ਹਨ । ਇਹ ਲੋਕ ਆਪਣੇ ਪਿੱਤਰ ਦੀ ਪੂਜਾ ਆਪਣੇ ਪਿੰਡ ਦੇ ਮੰਦਰ ਵਿਚ ਵੀ ਕਰਦੇ ਹਨ । ਜਿਸਨੂੰ ਦੇਹ ਕਹਿੰਦੇ ਹਨ । ਇਸ ਮੰਦਰ ਦੇ ਆਲੇ-ਦੁਆਲੇ ਹਮੇਸ਼ਾ ਕੈਮ ਦੇ ਦਰਖ਼ਤਾਂ ਦਾ ਝੁਰਮਟ ਉਗਾਇਆ ਜਾਂਦਾ ਹੈ । ਜਗਲਾਂ ਦੇ ਫਰ ਵਿਆਹੀ ਹਰ ਵਹੁਟੀ ਕਿਸੇ ਵੀ ਕੈਮ ਦੇ ਦਰਖ਼ਤ ਦੇ ਕੋਲੋਂ ਦੀ ਲੰਘਣ ਸਮੇਂ ਆਪਣੇ ਸਹੁਰਿਆਂ ਦਾ ਵਡੇਰਾ ਸਮਝ ਕੇ ਘੁੰਡ ਕੱਢਦੀ ਹੈ ।

                  ਜੀਂਦ ਦੇ ਜਗਲਾਂ ਗੋਡੀ ਆਪਣੇ ਆਪ ਨੂੰ ਹਿਸਾਰ ਦੇ ਜਗਲਾਂ ਦੇ ਸੰਸਥਾਪਕ ਜਾਗੂ ਦੀ ਸੰਤਾਨ ਕਹਾਉਂਦੇ ਹਨ ।

                  ਹ. ਪੁ.– – ਗਲਾ. ਟ੍ਰਾ. ਕਾ. 2 : 339


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 10, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.