ਲਾਗ–ਇਨ/ਨਵਾਂ ਖਾਤਾ |
+
-
 
ਜਗ

ਜਗ (ਸੰ.। ਸੰਸਕ੍ਰਿਤ ਜਗਤੑ) ੧. ਜਗਤ , ਜਹਾਨ। ਯਥਾ-‘ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ ’।

ਦੇਖੋ, ‘ਜਗ ਖੇ, ਜਗ ਜੀਤਾ,

ਜਗ ਜੀਵਨ ’,‘ਜਗ ਬੰਦਨ’

੨. (ਸੰਸਕ੍ਰਿਤ ਯੱਗ੍ਯ) ਅਸ੍ਵਮੇਧ ਆਦਿ ਜੱਗ। ਇਕ ਪੁਰਾਤਣ ਰਹਿ ਚੁਕੀ ਹਿੰਦੂ ਮ੍ਰਿਯਾਦਾ ਜਿਸ ਵਿਚ ਪਸੂ ਬਲੀ ਦੇਂਦੇ , ਹੋਮ ਕਰਦੇ ਅੰਨ ਖੁਲਾਂਦੇ ਤੇ ਭਾਰੀ ਉਤਸਵ ਕਰਦੇ ਹੁੰਦੇ ਸਨ*। ਯਥਾ-‘ਤਿਨਿੑ ਕਰਿ ਜਗ ਅਠਾਰਹ ਘਾਏ’। ਤਥਾ-‘ਗੈਂਡਾ ਮਾਰਿ ਹੋਮ ਜਗ ਕੀਏ’।

----------

* ਅਜ ਕਲ -ਜਗ ਕਰਨਾ- ਗ੍ਰੀਬਾਂ ਨੂੰ ਖੁਲ੍ਹਾ ਅੰਨ ਖੁਲਾਉਣ ਨੂੰ ਕਹਿੰਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7585,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੁਗ

ਜੁਗ (ਸੰ.। ਸੰਸਕ੍ਰਿਤ ਯੁਗ) ੧. ਸਮਾਂ , ਕਾਲ। ਚਾਰ ਯੁਗਿ ਹਨ- ਸਤ , ਤ੍ਰੇਤਾ, ਦੁਆਪਰ, ਕਲਿ।   ਦੇਖੋ , ‘ਜੁਗੁ ਜੁਗੁ’

‘ਜੁਗ ਤਾਰ ’, ‘ਜੁਗਾਦਿ’

੨. (ਸੰਸਕ੍ਰਿਤ ਯੁਕ੍ਤ) ਜੁੜਿਆ।                   ਦੇਖੋ, ‘ਜੁਗ ਜੋਗੀਆ

੩. (ਸੰਸਕ੍ਰਿਤ ਯੁਗ) ਜੋਡਾ , ਦੋ।

          ਦੇਖੋ, ‘ਜੁਗ ਜੁਗ ਸਾਰਦ ਸਾਜੀ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7585,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੋਗ

ਜੋਗ (ਸੰ.। ਸੰਸਕ੍ਰਿਤ ਯੋਗ। ਘਾਤੂ ਯੁਜੑ=ਜੁੜਨਾ*ਪੰਜਾਬੀ ਯੋਗ, ਜੋਗ) ਚਿਤ ਦਾ ਏਕਾਗ੍ਰ ਹੋਣਾ, ਚਿਤ ਦੀਆਂ ਬ੍ਰਿਤੀਆਂ ਦਾ ਨਿਰੋਧ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਇਹ ਵਿਧਿ ਅਰ ਨਿਖੇਧੀ ਪਖ ਵਿਚ ਦੋਹੀਂ ਥਾਂਈਂ ਆਯਾ ਹੈ। ਨਿਖੇਧ ਉਥੇ ਹੈ ਜਿਥੇ ਇਸ ਦਾ ਤਾਤਪਰਜ ਆਸਨ ਲਾਉਣੇ, ਨਿਉਲੀ ਕਰਮ ਕਰਨੇ ਤੇ ਸਰੀਰ ਨੂੰ ਕਸ਼ਟ ਦੇਣੇ , ਕੰਨ ਕੱਪਣੇ ਤੇ ਵਹਮੀ ਕ੍ਰਿਯਾਂ ਵਿਚ ਪੈਕੇ ਕੰਨਾਂ ਜਾਂ ਅੱਖਾਂ ਦੀਆਂ ਨਾੜਾਂ ਦੇ ਦਬਾਉ ਤੋਂ ਵਿਲੱਖਣ ਦਸ਼ਾ ਦੀ ਉਤਪਤੀ ਕਰਨੀ, ਤਾਂਤ੍ਰ ਵਿਦ੍ਯਾਨੁਸਾਰ ਯਤਨ ਕਰਨੇ ਜਾਂ ਫੋਕੀ ਕੰਨਾਂ ਦੀ ਘੂੰ ਘੂੰ ਵਿਚ ਮਸਤ ਹੋਣਾ ਆਦਿ ਕਈ ਕਲਪਤ ਢੰਗਾਂ ਨੂੰ ਕਰਨਾ ਹੈ। ਜਾਂ ਉਸ ਜੋਗ ਦੀ ਨਿੰਦਾ ਕੀਤੀ ਹੈ ਜੋ ਕੰਨ ਪੜਾਕੇ ਸ਼ਰਾਬ ਆਦਿ ਦਾ ਵਰਤਾਵਾ ਕਰਦੇ ਤੇ ਯੋਗੀ ਸਦਾਉਂਦੇ ਹਨ। ਜਿਥੇ ਵਿਧਿ ਪੱਖ ਵਿਚ ਆਉਂਦਾ ਹੈ ਉਥੇ ਇਹ ਭਾਵ ਹੁੰਦਾ ਹੈ-

          ਈਸ਼੍ਵਰ ਦੀ ਆਤਮਕ ਪੂਜਾ , ਈਸ਼੍ਵਰ ਦੇ ਗੁਣਾਨੁਵਾਦ, ਧ੍ਯਾਨ, ਸੰਸਾਰਕ ਵਿਸ਼ੇ ਵਿਕਾਰਾਂ ਤੋਂ ਚਿਤ ਨੂੰ ਉਪ੍ਰਾਮ ਕਰਨਾ। ਇਸ ਵਿਚ ਸੰਸਾਰ ਤਿਆਗਣ ਯਾ ਹਠ ਤਪਣ ਜਾਂ ਸਰੀਰ ਨੂੰ ਕਲੇਸ਼ ਦੇਣ ਦੀ ਲੋੜ ਨਹੀਂ ਹੁੰਦੀ, ਕਿਉਂਕਿ ਇਸ ਵਿਚ ਕੇਵਲ ਸੰਸਾਰਕ ਵਿਕਾਰੀ ਖੁਸ਼ੀ ਤੇ ਪੀੜਾਂ ਵਲੋਂ ਵਿਰਕਤ ਚਿਤ ਕਰਕੇ ਪਰਵਿਰਤ ਹੋਈਦਾ ਹੈ ਤੇ ਪ੍ਰਪੰਚ ਵਾਲੇ ਖੋਟੇ ਕਰਮਾਂ ਦਾ ਤਿਆਗ ਕਰਕੇ ਇਕ ਈਸ਼੍ਵਰ ਪੁਰ ਧ੍ਯਾਨ ਧਰੀਦਾ ਹੈ ਅਰ ਵਿਚਾਰ ਨਾਲ ਬੁਧੀ ਨੂੰ ਉਜਲ ਕਰੀਦਾ ਹੈ, ਵੈਰਾਗ ਸ੍ਰਧਾ ਪ੍ਰੇਮ ਇਸ ਦੇ ਸਾਧਨ ਹਨ। ਕੀਰਤਨ , ਬਾਣੀ , ਸ਼ੁਕਰ , ਬੇਨਤੀ ਇਸ ਦੇ ਉਪਯੋਗੀ ਹਨ। ਨਾਮ ਵਿਚ ਲੱਗਣਾ ਇਸ ਦਾ ਮੁਖ ਉਪਰਾਲਾ ਹੈ। ਯਥਾ-‘ਅੰਜਨ ਮਾਹਿ ਨਿਰੰਜਨਿ ਰਹੀਐ ਜੋਗ ਜੁਗਤਿ ਇਵ ਪਾਈਐ’। ਕਈ ਥਾਈਂ ਨਾਮ ਦੇ ਜਪਣ ਆਦਿ ਦੀ ਸਹਾਇਤਾ ਵਿਚ ਪ੍ਰਾਣਾਯਾਮ ਆਦਿ ਕਰਮਾਂ ਦੀ ਵਿਧਿ ਬੀ ਆਈ ਹੈ।

          ਯੋਗ ਦਰਸ਼ਨ ਵਿਚ ਆਪੇ ਵਿਚ ਏਕਾਗ੍ਰ ਹੋਣਾ ਯੋਗ ਹੈ। ਭਗਤੀ ਮਾਰਗ ਵਿਚ ਵਾਹਿਗੁਰੂ ਵਿਚ ਜੁੜਨਾ ਜੋਗ ਹੈ। ਯਥਾ-‘ਕਬੀਰ ਮੈ ਜਾਨਿਓ ਪੜਿਬੋ ਭਲੋ ਪੜਿਬੇ ਸਿਉ ਭਲ ਜੋਗੁ॥ ਭਗਤਿ ਨ ਛਾਡਉ ਰਾਮ ਕੀ ਭਾਵੈ ਨਿੰਦਉ ਲੋਗੁ ’।

----------

* ਯੋਗ ਸ਼ਾਸਤ੍ਰ ਵਾਲੇ ਚਿਤ ਦੇ ਨਿਰੁਧ ਹੋਣ ਨੂੰ ਯੋਗ ਕਹਿੰਦੇ ਹਨ, ਪਰ ਭਗਤੀ ਮਾਰਗ ਵਿਚ ਜੋਗ ਸਾਂਈਂ ਨਾਲ ਜੁੜਨਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 7585,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਜੋਗੋ

ਜੋਗੋ ਵੇਖੋ ਜੋਗਾ

ਜੁਗ. ਸੰਗ੍ਯਾ—ਯੁਗ. ਜੋੜਾ. ਦੋ ਵਸਤੂਆਂ ਦਾ ਮੇਲ. ਯੁਗਮ (ਦੋ) ਲਈ ਭੀ ਜੁਗ ਸ਼ਬਦ ਵਰਤਿਆ ਹੈ, ਜਿਵੇਂ—“ਸੁ੍ਰਤ ਮੈਲ ਤੇ ਦੈਤ ਰਚੇ ਜੁਗ ਤਾ.” (ਚੰਡੀ ੧) ਕੰਨ ਦੀ ਮੈਲ ਤੋਂ ਦੋ ਦੈਂਤ (ਮਧੁ ਕੈਟਭ) ਉਸ ਨੇ ਰਚੇ. ਦੇਖੋ, ਤਾ ੫। ੨ ਜਗਤ. “ਜੁਗ ਮਹਿ ਰਾਮ ਨਾਮ ਨਿਸਤਾਰਾ.” (ਸੂਹੀ ਛੰਤ ਮ: ੩) “ਹਰਿ ਧਿਆਵਹਿ ਤੁਧੁ ਜੀ, ਸੇ ਜਨ ਜੁਗ ਮਹਿ ਸੁਖ ਵਾਸੀ.” (ਸੋਪੁਰਖੁ) ੩ ਸਤਯੁਗ ਆਦਿ ਯੁਗ. ਦੇਖੋ, ਯੁਗ. “ਸਤਜੁਗ ਤ੍ਰੇਤਾ ਦੁਆਪਰ ਭਣੀਐ.” (ਆਸਾ ਮ: ੫) ੪ ਚਾਰ ਸੰਖ੍ਯਾ ਬੋਧਕ, ਕਿਉਂਕਿ ਯੁਗ ਚਾਰ ਮੰਨੇ ਹਨ। ੫ ਵਿ—ਯੁਕ੍ਤ. ਜੁੜਿਆ ਹੋਇਆ. “ਤੂ ਆਪੇ ਹੀ ਜੁਗ ਜੋਗੀਆ.” (ਵਾਰ ਕਾਨ ਮ: ੪) ਯੁਕ੍ਤਯੋਗੀ. ਦੇਖੋ, ਯੁੰਜਾਨਯੋਗੀ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7588,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੰਗ

ਜੰਗ. ਫ਼ਾ ਜ਼ੰਗ. ਸੰਗ੍ਯਾ—ਮੈਲ. ਜ਼ੰਗਾਰ। ੨ ਘੰਟਾ. ਸੰਖ. “ਜੰਗ ਘੁੰਘਰੁ ਟੱਲਿਕਾ ਉਪਜੰਤ ਰਾਗ ਅਨੰਤ.” (ਪਰੀਛਤਰਾਜ) ੩ ਟਾਪੂ ਜ਼ੰਗਬਾਰ (Zanzibar) ਜੋ ਅਫਰੀਕਾ ਦੇ ਪੂਰਵ ਹੈ. ਦੋਖੋ, ਜੰਗੀ ਅਤੇ ਰੂਮੀ ਜੰਗੀ। ੪ ਫ਼ਾਜੰਗ. ਯੁੱਧ. ਲੜਾਈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7589,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜਗੁ

ਜਗੁ. ਦੇਖੋ, ਜਗ ਅਤੇ ਜਗਤ. “ਜਗੁ ਉਪਜੈ ਬਿਨਸੈ.” (ਆਸਾ ਛੰਤ ਮ: ੪) ੨ ਜਨਸਮੁਦਾਯ. ਲੋਕ. “ਜਗੁ ਰੋਗੀ ਭੋਗੀ.” (ਆਸਾ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7589,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜਗ

ਜਗ. ਸੰ. जगत ਸੰਗ੍ਯਾ—ਸੰਸਾਰ. ਦੁਨੀਆ. “ਜਗ ਸਿਉ ਝੂਠ ਪ੍ਰੀਤਿ ਮਨ ਬੇਧਿਆ.”

(ਸੋਰ ਮ: ੧) ੨ ਜਨਸਮੁਦਾਯ. ਲੋਕ । ੩ ਯਗ੍ਯ (यज्ञ). ਯਾਗ. “ਜਗ ਇਸਨਾਨ ਤਾਪ ਥਾਨ ਖੰਡੇ.” (ਧਨਾ ਮ: ੫) “ਗੈਡਾ ਮਾਰਿ ਹੋਮ ਜਗ ਕੀਏ.” (ਵਾਰ ਮਲਾ ਮ: ੧) ੪ ਯ੖. “ਕੋਟਿ ਜਗ ਜਾਕੈ ਦਰਬਾਰ.” (ਭੈਰ ਅ: ਕਬੀਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7590,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੁਗੁ

ਜੁਗੁ. ਦੇਖੋ, ਜੁਗ. “ਕਲਿਜੁਗੁ ਉਤਮੋ ਜੁਗਾ ਮਾਹਿ.” (ਆਸਾ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7591,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੋਗੁ

ਜੋਗੁ. ਦੇਖੋ, ਜੋਗ ੪. “ਜੋਗੁ ਨ ਭਗਵੀ ਕਪੜੀ, ਜੋਗੁ ਨ ਮੈਲੇ ਵੇਸਿ। ਨਾਨਕ ਘਰਿ ਬੈਠਿਆ ਜੋਗੁ ਪਾਈਐ ਸਤਿਗੁਰ ਕੈ ਉਪਦੇਸਿ.” (ਸਵਾ ਮ: ੩) ੨ ਵਿ—ਯੋਗ੍ਯ. ਲਾਇਕ਼. “ਮੈਨੋ ਜੋਗੁ ਕੀਤੋਈ.” (ਮੁੰਦਾਵਣੀ ਮ: ੫) “ਆਪਹਿ ਕਰਨੈਜੋਗੁ.” (ਬਾਵਨ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7591,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੱਗ

ਜੱਗ. ਸੰ. यज्ञ —ਯਗ੍ਯ. ਸੰਗ੍ਯਾ—ਪੂਜਨ। ੨ ਪ੍ਰਾਰਥਨਾ. ਅਰਦਾਸ । ੩ ਕੁਰਬਾਨੀ. ਬਲਿਦਾਨ. “ਕੀਜੀਐ ਅਬ ਜੱਗ ਕੋ ਆਰੰਭ.” (ਗ੍ਯਾਨ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7597,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/30/2014 12:00:00 AM
ਹਵਾਲੇ/ਟਿੱਪਣੀਆਂ: noreference

ਜੁਗ

ਜੁਗ [ਨਾਂਇ] ਸਮੇਂ ਦੀ ਇੱਕ ਵੱਡੀ ਇਕਾਈ , ਦੌਰ; ਦੋ ਚੀਜ਼ਾਂ ਦਾ ਮੇਲ਼

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7616,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜ਼ੰਗ

ਜ਼ੰਗ [ਨਾਂਪੁ] ਲੋਹੇ ਨੂੰ ਨਮੀ ਅਤੇ ਹਵਾ ਵਿੱਚ ਰੱਖਿਆਂ ਜਾਂ ਲੋਹੇ ਦੇ ਆਕਸੀਕਰਨ ਹੋਣ’ਤੇ ਉਸ ਉਤੇ ਜੰਮੀ ਲਾਲ-ਭੂਰੀ ਜਾਂ ਲਾਲ-ਪੀਲ਼ੀ ਤਹਿ, ਜੰਗਾਲ; ਯੁੱਧ , ਲੜਾਈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7628,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੱਗ

ਜੱਗ 1 [ਨਾਂਪੁ] ਦੁਨੀਆ , ਸੰਸਾਰ , ਜਹਾਨ 2 [ਨਾਂਪੁ] ਇੱਕ ਬਰਤਨ 3 [ਨਾਂਪੁ] ਲੋਕ ਕਲਿਆਣ ਲਈ ਆਮ ਲੋਕਾਂ ਅਥਵਾ ਗਰੀਬਾਂ ਨੂੰ ਭੋਜਨ ਆਦਿ ਖੁਆਉਣ ਦਾ ਭਾਵ, ਯੱਗ , ਹਵਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7712,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੱਗ

ਜੱਗ (ਨਾਂ,ਪੁ) ਲੱਸੀ, ਪਾਣੀ, ਦੁੱਧ ਆਦਿ ਪਾਉਣ ਵਾਲਾ ਹੱਥੀ ਲੱਗਾ ਬਰਤਨ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7717,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੱਗ

ਜੱਗ (ਨਾਂ,ਪੁ) ਦੁਨੀਆਂ; ਸੰਸਾਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7717,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੋਗ

ਜੋਗ [ਨਾਂਪੁ] ਭਗਤੀ ਦਾ ਇੱਕ ਮਾਰਗ; ਬਲ਼ਦਾਂ ਜਾਂ ਸਾਨ੍ਹਾਂ ਦੀ ਜੋੜੀ; ਇੱਕ ਰਾਗਣੀ [ਵਿਸ਼ੇ] ਯੋਗ , ਲਾਇਕ , ਮੁਨਾਸਿਬ, ਠੀਕ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7744,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਜੋਗ

ਜੋਗ (ਨਾਂ,ਇ) ਹਲ਼, ਹਲਟ, ਗੱਡੇ, ਸੁਹਾਗੇ ਜਾਂ ਫਲ੍ਹੇ ਆਦਿ ਅੱਗੇ ਜੁਪਣ ਵਾਲੀ ਪਸ਼ੂਆਂ ਦੀ ਜੋੜੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 7750,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ