ਜੱਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੱਟ ( ਨਾਂ , ਪੁ ) 1 ਕਿਰਸਾਣ 2 ਇੱਕ ਸਿੰਗੜ ਵਾਲਾ ਜਟਕਾ ਸੰਦ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੁੱਟ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁੱਟ ( ਨਾਂ , ਪੁ ) 1 ਅੱਥਰੇ ਪਸ਼ੂ ਨੂੰ ਸੀਲ ਪਸ਼ੂ ਨਾਲ ਗਲ਼ ਵਿੱਚ ਰੱਸਾ ਪਾ ਕੇ ਨਰੜਿਆ ਜੋੜਾ; ਇੱਕ ਤੋਂ ਵਧੇਰੇ ਪਸ਼ੂਆਂ ਦਾ ਇੱਕ ਦੂਜੇ ਦੇ ਗਲ਼ ਵਿੱਚ ਸਾਂਝਾ ਰੱਸਾ ਪਾ ਕੇ ਨਰੜਿਆ ਸਮੂਹ 2 ਇੱਜੜ ਵਿੱਚ ਚਰਦੇ ਸਮੇਂ ਮੇਮਣੇ ਨੂੰ ਦੁੱਧ ਪੀਣ ਤੋਂ ਰੋਕਣ ਲਈ ਬੱਕਰੀ ਦੇ ਥਣ ਨੂੰ ਗੋਹੇ ਨਾਲ ਲਬੇੜ ਕੇ ਬੰਨ੍ਹੀ ਲੀਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9012, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੋਟੇ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਟੇ ( ਨਾਂ , ਪੁ , ਬ ) ਇੱਕ ਦੂਜੀ ਤੋਂ ਵਿਰੋਧੀ ਰੁਖ਼ ਰੱਖੀਆਂ ਦੋ ਦੋ ਪੂਣੀਆਂ ਦੇ ਜੁੱਟ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਜੈੱਟ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Jet ( ਜੈੱਟ ) ਜੈੱਟ : ਕਾਲੇ ਲਿਗਨਾਇਟ ( lignite ) ਦੀ ਅਤਿਅੰਤ ਠੋਸ ਬਣਤਰ , ਜਿਸ ਦਾ ਪ੍ਰਯੋਗ ਗਹਿਣਿਆਂ ਵਿਚ ਕੀਤਾ ਜਾਂਦਾ ਹੈ ਕਿਉਂਕਿ ਇਸ ਤੇ ਉਕਰਿਆ ਅਤੇ ਪੋਲਿਸ਼ ਵੀ ਕੀਤਾ ਜਾ ਸਕਦਾ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8784, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਜੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੱਟ [ ਨਾਂਪੁ ] ਭਾਰਤ ਵਿੱਚ ਖੇਤੀ-ਬਾੜੀ ਕਰਨ ਵਾਲ਼ੀ ਇੱਕ ਪ੍ਰਸਿੱਧ ਜਾਤੀ; ਜ਼ਿਮੀਂਦਾਰ , ਕਿਸਾਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 9020, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੁੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁੱਟ [ ਨਾਂਪੁ ] ਜੋੜਾ , ਇਕੱਠੇ ਹੋਣ ਦਾ ਭਾਵ , ਸਮੂਹ , ਝੁੰਡ , ਇਕੱਠ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8998, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜੈੱਟ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੈੱਟ [ ਨਾਂਇ ] ਪਾਣੀ/ਗੈਸ ਆਦਿ ਦੀ ਤਤੀਹਰੀ , ਇੱਕ ਨਿੱਕੀ ਜਿਹੀ ਮੋਰੀ ਵਿੱਚੋਂ ਨਿਕਲ਼ਦੀ ਪਾਣੀ ਜਾਂ ਗੈਸ ਆਦਿ ਦੀ ਤੇਜ਼ ਧਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8894, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਜਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਟ. ਦੇਖੋ , ਜਟਾ. “ ਤਟ ਨ ਖਟ ਨ ਜਟ ਨ ਹੋਮ ਨ.” ( ਕਾਨ ਮ : ੫ ) ਨਾ ਤੀਰਥਾਂ ਦੇ ਕਿਨਾਰੇ ਨਿਵਾਸ , ਨਾ ਖਟਕਰਮ , ਨਾ ਜਟਾ ਧਾਰਣ , ਨਾ ਹੋਮਕਰਨ । ੨ ਦੇਖੋ , ਜਟੁ ਅਤੇ ਜੱਟ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8728, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਟੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਟੁ. ਦੇਖੋ , ਜੱਟ. “ ਧੰਨਾ ਜਟੁ ਬਾਲਮੀਕੁ ਬਟਵਾਰਾ , ਗੁਰਮੁਖਿ ਪਾਰਿਪਇਆ.” ( ਮਾਰੂ ਮ : ੪ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8722, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੱਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੱਟ. ਇੱਕ ਜਾਤਿ , ਜੋ ਕਿਤਨਿਆਂ ਦੇ ਖ਼ਯਾਲ ਅਨੁਸਾਰ ਰਾਜਪੂਤਾਂ ਦੀ ਸ਼ਾਖ਼ ਹੈ. ਜੱਟ , ਹਿੰਦ ਵਿੱਚ ਮੱਧ ਏਸ਼ੀਆ ਤੋਂ ਆਕੇ ਪੱਛਮੀ ਹਿੰਦੁਸਤਾਨ ਵਿੱਚ ਆਬਾਦ ਹੋਏ ਸਨ. ਕਰਨਲ ਟਾਡ ਨੇ ਜੱਟਾਂ ਨੂੰ ਯਦੁਵੰਸ਼ੀ ਦੱਸਿਆ ਹੈ. ਇਤਿਹਾਸਕਾਰਾਂ ਨੇ ਇਸੇ ਜਾਤਿ ਦੇ ਨਾਮ Jit— Jute— Getae ਆਦਿ ਲਿਖੇ ਹਨ. ਇਸ ਜਾਤਿ ਦੇ ਬਹੁਤ ਲੋਕ ਖੇਤੀ ਦਾ ਕੰਮ ਕਰਦੇ ਹਨ. ਫ਼ੌਜੀ ਕੰਮ ਲਈ ਭੀ ਇਹ ਬਹੁਤ ਪ੍ਰਸਿੱਧ ਹਨ. ਜੱਟ ਕੱਦਾਵਰ , ਸੁਡੌਲ , ਬਲਵਾਨ , ਨਿ੄ਕਪਟ , ਸ੍ਵਾਮੀ ਦੇ ਭਗਤ ਅਤੇ ਉਦਾਰ ਹੁੰਦੇ ਹਨ.1 


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8734, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੱਟੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੱਟੂ. ਤਿਵਾੜੀ ਬ੍ਰਾਹਮਣ , ਜੋ ਗੁਰੂ ਅਰਜਨਦੇਵ ਦਾ ਸਿੱਖ ਹੋਇਆ । ੨ ਚੱਢਾ ਗੋਤ ਦਾ ਇੱਕ ਪ੍ਰੇਮੀ , ਜੋ ਪੰਜਵੇਂ ਸਤਿਗੁਰੂ ਦਾ ਸਿੱਖ ਹੋਇਆ । ੩ ਭੀਵਾ ਗੋਤ ਦਾ ਗੁਰੂ ਅਰਜਨਦੇਵ ਸ੍ਵਾਮੀ ਦਾ ਸਿੱਖ । ੪ ਭੰਡਾਰੀ ਗੋਤ ਦਾ ਸ਼ਾਹਦਰਾ ਨਿਵਾਸੀ ਪੰਜਵੇਂ ਸਤਿਗੁਰੂ ਦਾ ਸਿੱਖ । ੫ ਜੌਨਪੁਰ ਨਿਵਾਸੀ ਇੱਕ ਤਪਾ , ਜੋ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਸੇਵਕ ਹੋਇਆ । ੬ ਛੀਵੇਂ ਸਤਿਗੁਰੂ ਦਾ ਇੱਕ ਯੋਧਾ ਸਿੱਖ ।


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8723, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਟ. ਜੁੱਟ. ਜੋੜਾ. ਦੋ ਦਾ ਇਕੱਠ. ਯੁਕ੍ਤ । ੨ ਦੇਖੋ , ਜੁਟੁ ੨.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8721, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੁਟੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੁਟੁ. ਦੇਖੋ , ਜੁਟ । ੨ ਮੇਲ. ਸੰਬੰਧ. “ ਨਾਮੈ ਸੰਗਿ ਜੁਟੁ.” ( ਮ : ੫ ਗਉ ਵਾਰ ੧ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੂਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੂਟ. ਸੰ. ਸੰਗ੍ਯਾ— ਜੂੜਾ. “ ਸੀਸ ਜਟਾਨ ਕੇ ਜੂਟ ਸੁਹਾਏ.” ( ਵਿਚਿਤ੍ਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8716, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜੋਟ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜੋਟ ਸੰ. ਯੋਟਕ. ਸੰਗ੍ਯਾ— ਜੋੜਾ. ਜੋੜੀ । ੨ ਸਾਥੀ. ਸੰਗੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8717, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਜਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਟ ਦੇਖੋ , ‘ ਜਟੁ ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜਟੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜਟੁ ( ਸੰ. । ਸੰਸਕ੍ਰਿਤ ਜਟ ) ਜੂੜਾ । ੨. ਇਕ ਕੌਮ ਹੈ ਜੋ ਖੇਤੀ ਦਾ ਕੰਮ ਕਰਦੀ ਹੈ * । ਯਥਾ-‘ ਧੰਨਾ ਜਟੁ ਬਾਲਮੀਕੁ ਬਟਵਾਰਾ’ ।

੩. ਭਾਵ ਰਾਹਕ , ਕਿਰਸਾਣ । ਯਥਾ-‘ ਕਿਕਰਿ ਬੀਜੈ ਜਟੁ’ ।

----------

* ਪੰਜਾਬ ਸਿੰਧ ਪੂਰਬ ਵਿਚ ਪਿੰਡਾਂ ਦੀ ਵਸੋਂ ਬਾਹਲੀ ਇਹਨਾਂ ਦੀ ਹੈ । ਪਛਮੀ ਪੰਜਾਬ ਦੇ ਜੱਟ ਮੁਸਲਮਾਨ ਹੋ ਚੁਕੇ ਹਨ , ਬਾਕੀ ਪੰਜਾਬ ਦੇ ਬਹੁਤੇ ਸਿਖ ਹਨ । ਪੂਰਬੀ ਪੰਜਾਬ ਦੇ ਮਾਲਵੇ ਤੋਂ ਅੱਗੇ ਅਕਸਰ ਹਿੰਦੂ ਹਨ , ਪੌਰਾਣਕ ਲੋਕ ਇਨ੍ਹਾਂ ਨੂੰ ਸ਼ਿਵ ਦੀਆਂ ਜਟਾਂ ਤੋਂ ਉਪਜੇ ਦਸਦੇ ਹਨ । ਰਾਜਪੂਤਾਂ ਦੀਆਂ ੩੬ ਵੰਸ਼ਾਂ ਵਿਚ ਜੱਟ ਬੀ ਗਿਣੇ ਹਨ । ਅਜ ਕਲ ਇਹ ਸੰਭਾਵਨਾ ਬੀ ਕਰਦੇ ਹਨ ਕਿ ਇਹ ਪੱਛੋਂ ਤੋਂ ਆਏ ਹਨ ਤੇ ਗਿਟਿ ਯਾ ਜਿਟਿ ਤੇ ਅਸਿਰਯਨ ਲੋਕਾਂ ਤੋਂ ਇਨ੍ਹਾਂ ਦਾ ਅਸਲਾ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੁਟੁ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੁਟੁ ( ਕ੍ਰਿ. । ਪੰਜਾਬੀ ਜੁਟਨਾ ) ਜੁੜ । ਯਥਾ-‘ ਨਾਮੈ ਸੰਗਿ ਜੁਟੁ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੂਟ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਜੂਟ ਸੰਸਕ੍ਰਿਤ ਜੂਟ : । ਅਣਵਾਹੇ ਤੇ ਉਲਝੇ ਹੋਏ ਕੇਸ- ਜਟਾ ਜੂਟ ਭੇਖ ਕੀਏ ਫਿਰਤ ਉਦਾਸ ਕਉ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8698, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਜੱਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੱਟ : ਭਾਰਤ ਦੀ ਇਕ ਮਹੱਤਵਪੂਰਨ ਜਾਤ ਹੈ । ਆਮ ਕਰਕੇ ਜੱਟ ਪੰਜਾਬ ਵਿਚ ਖੇਤੀਬਾੜੀ ਕਰਨ ਵਾਲੇ ਸਿੱਖ ਕਿਸਾਨਾਂ ਨੂੰ ਹੀ ਸਮਝਿਆ ਜਾਂਦਾ ਹੈ ਪਰ ਅਸਲ ਵਿਚ ਜੱਟ ਮੁਸਲਮਾਨ ਵੀ ਹਨ ਅਤੇ ਹਿੰਦੂ ਵੀ ਅਤੇ ਇਹ ਪਾਕਿਸਤਾਨ ਵਿਚ ਤੇ ਭਾਰਤ ਦੇ ਹੋਰਨਾਂ ਰਾਜਾਂ ਵਿਚ ਵੀ ਵਸਦੇ ਹਨ । ਜੱਟਾਂ ਦੇ ਮੂਲ ਬਾਰੇ ਇਤਿਹਾਸਕਾਰਾਂ ਦੀ ਰਾਇ ਵੱਖ-ਵੱਖ ਹੈ । ਮੇਜਰ ਟੋਡ , ਜਿਸਨੇ ਭਾਰਤੀ ਜਾਤਾਂ ਸਬੰਧੀ ਕਈ ਖੋਜਾਂ ਕੀਤੀਆਂ ਹਨ , ਅਤੇ ਜਨਰਲ ਕਨਿੰਘਮ ਵਰਗੇ ਖੋਜੀ ਜੱਟਾਂ ਨੂੰ ਇੰਡੋਸਿਥੀਅਨ ਵਰਗ ਦੇ ਲੋਕਾਂ ਵਿਚੋਂ ਮੰਨਦੇ ਹਨ । ਉਨ੍ਹਾਂ ਅਨੁਸਾਰ ਇਹ ਲੋਕ ਈਸਾ ਤੋਂ ਇਕ ਸੌ ਸਾਲ ਪਹਿਲਾਂ ਮੰਡ ਕਬੀਲੇ ਨਾਲ ਸਿੰਧ ਰਾਹੀਂ ਪੰਜਾਬ ਵਿਚ ਦਾਖ਼ਲ ਹੋਏ । ਹੌਲੀ ਹੌਲੀ ਇਨ੍ਹਾਂ ਨੇ ਲਗਭਗ ਸਾਰੀ ਸਿੰਧ ਘਾਟੀ ਤੇ ਕਬਜ਼ਾ ਕਰ ਲਿਆ । ਮਗਰੋਂ ਇਹ ਦੂਜੇ ਇਲਾਕਿਆਂ ਉਪਰ ਵੀ ਕਾਬਜ਼ ਹੁੰਦੇ ਗਏ ਅਤੇ ਇੰਜ ਮੁਸਲਮਾਨਾਂ ਦੇ ਹਮਲਿਆਂ ਤੋਂ ਪਹਿਲਾਂ ਇਹ ਸਾਰੇ ਭਾਰਤ ਵਿਚ ਫੈਲ ਚੁੱਕੇ ਸਨ । ਗਿਆਰ੍ਹਵੀਂ ਸਦੀ ਦੇ ਆਰੰਭ ਵਿਚ ਇਥੇ ਇਨ੍ਹਾਂ ਨੇ ਪੂਰੀ ਤਰ੍ਹਾਂ ਆਪਣੇ ਪੈਰ ਪੱਕੇ ਕਰ ਲਏ ਸਨ ।

                  ਮੇਜਰ ਟੋਡ ਜੱਟਾਂ ਨੂੰ ਪ੍ਰਸਿੱਧ ਰਾਜਪੂਤ ਕਬੀਲਿਆਂ ਵਿਚੋਂ ਇਕ ਕਬੀਲਾ ਮੰਨਦਾ ਹੈ । ਪਰ ਜਨਰਲ ਕਨਿੰਘਮ ਇਸ ਮੱਤ ਨਾਲ ਸਹਿਮਤ ਨਹੀਂ । ਉਸ ਅਨੁਸਾਰ ਜੱਟ ਉੱਤਰ-ਪੱਛਮੀ ਖੇਤਰ ਤੋਂ ਆਉਣ ਵਾਲੇ ਸਿਥੀਅਨਾਂ ਦਾ ਹੀ ਔਲਾਦ ਹਨ ਪਰ ਡੀਲ ਡੌਲ ਅਤੇ ਨੈਣ ਨਕਸ਼ ਇਕੋ ਜਿਹੇ ਹੋਣ ਕਾਰਨ ਰਾਜਪੂਤ ਅਤੇ ਜੱਟ ਦੋਵੇਂ ਇਕੋ ਨਸਲ ਦੇ ਹੀ ਦੋ ਵਰਗ ਲਗਦੇ ਹਨ ਅਤੇ ਇਨ੍ਹਾਂ ਨੂੰ ਆਪਸ ਵਿਚ ਨਿਖੇੜਨਾ ਕਾਫ਼ੀ ਔਖਾ ਹੈ । ਮਾਨ , ਹੇਰ ਅਤੇ ਭੁੱਲਰ ਆਪਣੇ ਆਪ ਨੂੰ ਰਾਜਪੂਤਾਂ ਨਾਲੋਂ ਨਿਖੇੜਦੇ ਹਨ ਅਤੇ ਆਪਣੇ ਆਪ ਨੂੰ ਹੀ ਅਸਲੀ ਜੱਟ ਮੰਨਦੇ ਹਨ । ਇਨ੍ਹਾਂ ਦੇ ਮੂਲ ਬਾਰੇ ਕਈ ਵਿਦਵਾਨਾਂ ਦਾ ਇਹ ਮੱਤ ਵੀ ਹੈ ਕਿ ਇਨ੍ਹਾਂ ਦੀ ਉਤਪਤੀ ਸ਼ਿਵ ਜੀ ਦੀਆਂ ‘ ਜਟਾਂ’ ਵਿਚੋਂ ਹੋਈ । ਦੱਖਣ-ਪੂਰਬੀ ਇਲਾਕਿਆਂ ਦੇ ਜੱਟ ਦੋ ਵਰਗਾਂ ਵਿਚ ਵੰਡੇ ਹੋਏ ਹਨ । ਇਕ ਸ਼ਿਵਗੋਤਰੀ , ਜੋ ਆਪਣਾ ਸਬੰਧ ਸ਼ਿਵ ਜੀ ਨਾਲ ਮੰਨਦੇ ਹਨ , ਅਤੇ ਦੂਜੇ ਕਸਬਗੋਤਰੀ ਜੋ ਆਪਣੇ ਆਪ ਨੂੰ ਰਾਜਪੂਤਾਂ ਨਾਲ ਸਬੰਧਤ ਮੰਨਦੇ ਹਨ ।

                  ਪੰਜਾਬ ਦੇ ਜੱਟਾਂ ਦੇ ਕਈ ਰਸਮਾਂ ਰਿਵਾਜਾਂ ਤੋਂ ਇਸ ਬਾਰੇ ਵਿਸ਼ਵਾਸ ਹੁੰਦਾ ਹੈ ਕਿ ਇਹ ਆਰੀਆ ਮੂਲ ਦੇ ਨਹੀਂ ਹਨ । ਸਿੱਖਾਂ ਦੇ ਰਾਜਕਾਲ ਸਮੇਂ ਜੱਟ ਲੋਕ ਰਾਜਪੂਤਾਂ ਉਪਰ ਹਾਵੀ ਰਹੇ ਅਤੇ ਆਪਣੇ ਆਪ ਨੂੰ ਜੱਟ ਸਿੱਖ ਹੀ ਅਖਵਾਉਂਦੇ ਸਨ । ਖੇਤੀਬਾੜੀ ਕਰਨ ਵਾਲੇ ਤਬਕੇ ਨੂੰ ਅਕਸਰ ਜੱਟ ਕਿਹਾ ਜਾਣ ਲੱਗਾ । ਪੰਜਾਬ ਦੇ ਲੋਕਾਂ ਵਿਚੋਂ ਜੱਟ ਹਰ ਪੱਖੋਂ ਮਹੱਤਵ ਰੱਖਦੇ ਹਨ । ਇਹ ਰਾਜਪੂਤਾਂ ਨਾਲੋਂ ਗਿਣਤੀ ਵਿਚ ਵੱਧ ਹਨ ਅਤੇ ਪੰਜਾਬ ਵਿਚ ਸਿੱਖ ਰਾਜ ਤੋਂ ਪਹਿਲਾਂ ਬਹੁਤਾ ਕਰਕੇ ਇਨ੍ਹਾਂ ਦੇ ਸਰਦਾਰ ਹੀ ਵੱਖ ਵੱਖ ਥਾਵਾਂ ਤੇ ਰਾਜ ਕਰਦੇ ਸਨ । ਇਹ ਮਿਹਨਤੀ , ਮਜ਼ਬੂਤ ਅਤੇ ਦ੍ਰਿੜ ਨਿਸ਼ਚੇ ਵਾਲੇ ਮਨੁਖ ਮੰਨੇ ਜਾਂਦੇ ਹਨ । ਇਹ ਆਪਣੇ ਆਪ ਨੂੰ ਜ਼ਿਮੀਂਦਾਰ ਵੀ ਕਹਿੰਦੇ ਹਨ । ਇਨ੍ਹਾਂ ਵਿਚ ਵਿਧਵਾ ਵਿਆਹ ਦੀ ਪ੍ਰਥਾ ਆਮ ਹੈ । ਪੰਜਾਬ ਦੀ ਜੱਟ ਜਾਤ ਦੱਖਣ ਦੀ ਜਾਟ ਜਾਤ ਨਾਲੋਂ ਬਿਲਕੁਲ ਵੱਖਰੀ ਹੀ ਹੈ ।

                  ਜੱਟ ਨਾ ਸਿਰਫ਼ ਪੰਜਾਬ ਵਿਚ ਹੀ ਰਹਿੰਦੇ ਹਨ ਸਗੋਂ ਸਿੰਧ ਦੇ ਖੇਤਰ ਵਿਚ ਵੀ ਇਹ ਬਹੁ-ਗਿਣਤੀ ਵਿਚ ਰਹਿੰਦੇ ਹਨ । ਬੀਕਾਨੇਰ , ਜੈਸਲਮੇਰ , ਮਾਰਵਾੜ , ਗੰਗਾ , ਜਮੁਨਾ ਦਰਿਆ ਦੀਆਂ ਉਪਰਲੀਆਂ ਵਾਦੀਆਂ ਕੇਂਦਰੀ ਜ਼ਿਲ੍ਹੇ ਅਤੇ ਡੇਰਾਜਾਤ ਦੇ ਇਲਾਕੇ ਵਿਚ ਵੀ ਬਹੁ ਗਿਣਤੀ ਇਨ੍ਹਾਂ ਦੀ ਹੀ ਹੈ । ਪੂਰਬੀ ਪੰਜਾਬ ਦੇ ਜੱਟ ਸਤਲੁਜ ਵਾਦੀ ਦੇ ਉਪਰ ਤਕ ਪਹੁੰਚ ਗਏ ਹਨ ਅਤੇ ਬੀਕਾਨੇਰ ਤੋਂ ਵੀ ਸਿੱਧੇ ਹੀ ਮਾਲਵੇ ਦੇ ਇਲਾਕੇ ਵਿਚ ਆ ਵਸੇ ਹਨ । ਡੇਰਾ ਗਾਜ਼ੀ ਖ਼ਾਨ ਦੇ ਇਲਾਕੇ ਵਿਚ ਮਾਛੀ ਜਾਂ ਮੱਛੀਆਂ ਫੜਨ ਵਾਲੇ ਲੋਕ ਵੀ ਆਪਣੇ ਆਪ ਨੂੰ ਜੱਟ-ਮਾਛੀ ਆਖਦੇ ਹਨ ।

                  ਤਹੀਮ , ਭੁੱਟਾ , ਲੰਗਾਹ , ਛੀਨਾ , ਸਮਰਾ ਆਦਿ ਜੱਟ ਗੋਤ ਪੱਛਮੀ ਮੈਦਾਨੀ ਇਲਾਕਿਆਂ ਵਿਚ ਮਿਲਦੇ ਹਨ । ਸਿੰਧ ਅਤੇ ਲੋਅਰ ਚਨਾਬ ਦੇ ਜੱਟ ਖੇਤੀ ਕਰਦੇ ਹਨ , ਪਰ ਪੱਛਮੀ ਮੈਦਾਨਾਂ ਦੇ ਜੱਟ ਅਰਾਈਆਂ ਆਦਿ ਤੋਂ ਖੇਤੀ ਦਾ ਕੰਮ ਕਰਵਾਉਂਦੇ ਹਨ ਅਤੇ ਆਪ ਵਧੇਰੇ ਧਿਆਨ ਪਸ਼ੂ ਪਾਲਣ ਵੱਲ ਹੀ ਲਾਉਂਦੇ ਹਨ । ਅਪਰ ਸਿੰਧ ਦੇ ਇਲਾਕੇ ਵਿਚ ਜੱਟ ਨੂੰ ਹਿੰਦਕੀ ਵੀ ਆਖਦੇ ਹਨ । ਸਿੰਧ ਤੋਂ ਪਾਰ ਦੇ ਇਲਾਕਿਆਂ ਵਿਚ ਜੱਟਾਂ ਜਾਂ ਹਿੰਦਕੀਆਂ ਵਿਚ ਰਾਜਪੂਤ ਅਤੇ ‘ ਅਵਾਨ’ ਲੋਕ ਵੀ ਰਲੇ ਮਿਲੇ ਹਨ । ਸਾਲਟ ਰੇਂਜ ਖੇਤਰ ਵਿਚ ਹਰ ਖੇਤੀ ਕਰਨ ਵਾਲੇ , ਭਾਵੇਂ ਉਹ ਹਿੰਦੂ ਮੂਲ ਦਾ ਹੈ ਜਾਂ ਮੁਸਲਮਾਨ ਮੂਲ ਦਾ , ਨੂੰ ‘ ਜੱਟ’ ਹੀ ਸਮਝਿਆ ਜਾਂਦਾ ਹੈ ਪਰ ਇਨ੍ਹਾਂ ਵਿਚ ਅਵਾਨ , ਗਾਖੜ ਪਠਾਣ , ਸੱਯਦ , ਕੁਰੈਸ਼ੀ ਅਤੇ ਰਾਜਪੂਤਾਂ ਨੂੰ ਸ਼ੁਮਾਰ ਨਹੀਂ ਕੀਤਾ ਜਾਂਦਾ ।

                  ਸੰਨ 1947 ਤੋਂ ਪਹਿਲਾਂ ਅਣਵੰਡੇ ਪੰਜਾਬ ਦੇ ਗੁਜਰਾਤ , ਗੁਜਰਾਂਵਾਲਾ ਅਤੇ ਸਿਆਲਕੋਟ ਜ਼ਿਲ੍ਹਿਆਂ ਵਿਚ ਜੱਟਾਂ ਦੀਆਂ ਕਈ ਗੋਤਾਂ ਸਨ । ਇਨ੍ਹਾਂ ਵਿਚ ਕੁਝ ਰਾਜਪੂਤਾਂ ਵਿਚੋਂ ਨਿਕਲਣ ਦੇ ਬਾਵਜੂਦ ਵੀ ਜੱਟਾਂ ਵਿਚ ਹੀ ਗਿਣੇ ਜਾਂਦੇ ਹਨ । ਧਨਿਆਲ , ਭਖਰਾਲ , ਜੰਜੂਆ , ਮਿਹਨਾਸ ਆਦਿ ਗੋਤ ਅਜਿਹੇ ਹੀ ਗੋਤ ਹਨ ।

                  ਜੱਟਾਂ ਅਤੇ ਰਾਜਪੂਤਾਂ ਵਿਚ ਆਪਸੀ ਮਤ-ਭੇਦ ਖਾਲਸੇ ਦੀ ਸਿਰਜਣਾ ਤੋਂ ਬਾਅਦ ਹੀ ਆਇਆ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਜਾਤ-ਪਾਤ ਦਾ ਅੰਤਰ ਖ਼ਤਮ ਕਰਕੇ ਖ਼ਾਲਸਾ ਪੰਥ ਬਣਾਇਆ ਤਾਂ ਰਾਜਪੂਤ ਇਸ ਗੱਲ ਨਾਲ ਸਹਿਮਤ ਨਹੀਂ ਸਨ , ਜਦੋਂ ਕਿ ਬਹੁ-ਗਿਣਤੀ ਵਿਚ ਜੱਟ ਇਸ ਪੰਥ ਦੇ ਸ਼ਰਧਾਲੂ ਸਨ । ਸਿੱਟੇ ਵਜੋਂ ਇਹੀ ਰਾਜਪੂਤ ਖਾਲਸਾ ਰਾਜ ਸਮੇਂ ਜੱਟਾਂ ਦੀ ਈਰਖ਼ਾ ਅਤੇ ਨਫ਼ਰਤ ਦੇ ਪਾਤਰ ਬਣੇ ।

                  ਪੱਛਮੀ ਇਲਾਕਿਆਂ ਵਿਚ ਸਿਆਲਕੋਟ ਦੇ ਜੱਟ ਹੀ ਅਜਿਹੇ ਹਨ , ਜਿਨ੍ਹਾਂ ਨੇ ਆਪਣੇ ਪ੍ਰਾਚੀਨ ਰਸਮ ਰਿਵਾਜ ਕਾਇਮ ਰੱਖੇ । ਦਿਓ , ਸਰਾਇ , ਗੋਰਾਇਆ , ਕਾਹਲੋਂ ਅਤੇ ਘੁੰਮਣ ਗੋਤ ਸਿਆਲਕੋਟ , ਗੁਰਦਾਸਪੁਰ ਅਤੇ ਗੁਜਰਾਂਵਾਲਾ ਜ਼ਿਲ੍ਹਿਆਂ ਵਿਚ ਮਿਲਦੇ ਹਨ । ਇਨ੍ਹਾਂ ਤੋਂ ਇਲਾਵਾ ਕੁਝ ਸਾਹੀ , ਹਿੰਜਰਾ , ਬਾਜਵਾ ਆਦਿ ਗੋਤ ਵੀ ਇਸੇ ਇਲਾਕੇ ਦੇ ਹਨ । ਇਨ੍ਹਾਂ ਤੋਂ ਇਲਾਵਾ ਗਰੇਵਾਲ , ਢਿਲੋਂ , ਸੰਧਾਵਾਲੀਆ , ਸੇਖੋਂ ਵੀ ਜੱਟਾਂ ਦੀਆਂ ਮਸ਼ਹੂਰ ਗੋਤਾਂ ਹਨ ।

                  ਪੰਜਾਬ ਦੇ ਕੇਂਦਰੀ ਜ਼ਿਲ੍ਹਿਆਂ , ਸਤਲੁਜ ਦੇ ਉਪਰੀ ਹਿੱਸੇ ਅਤੇ ਪੂਰਬੀ ਮੈਦਾਨਾਂ ਵਿਚ ਰਹਿਣ ਵਾਲੇ ਕੁਝ ਕੁ ਜੱਟ ਕਬੀਲਿਆਂ ਦਾ ਪੰਜਾਬ ਦੇ ਇਤਿਹਾਸ ਵਿਚ ਆਪਣਾ ਹੀ ਯੋਗਦਾਨ ਹੈ । ਇਥੋਂ ਦੇ ਇਕ ਉੱਘੇ ਗੋਤ ਸਿੱਧੂ-ਬਰਾੜ ਜੋ ਆਪਣਾ ਮੂਲ ਰਾਜਪੂਤਾਂ ਨੂੰ ਮੰਨਦੇ ਸਨ , ਹੁਣ ਜੱਟ ਹੀ ਅਖਵਾਉਂਦੇ ਹਨ । ਪਟਿਆਲਾ , ਨਾਭਾ ਅਤੇ ਜੀਂਦ ਦਾ ਸ਼ਾਹੀ ਪਰਿਵਾਰ ਇਸੇ ਹੀ ਗੋਤ ਨਾਲ ਸਬੰਧਤ ਹੈ । ਵਿਰਕ ਇਕ ਅਜਿਹਾ ਗੋਤ ਹੈ , ਜੋ ਹੁਣ ਵੀ ਰਾਜਪੂਤਾਂ ਨੂੰ ਹੀ ਆਪਣਾ ਮੂਲ ਮੰਨਦਾ ਹੈ । ਇਹ ਲੋਕ ਮਿਹਨਤੀ , ਦ੍ਰਿੜ ਨਿਸ਼ਚੇ ਵਾਲੇ ਅਤੇ ਸਖ਼ਤ ਜੀਵਨ ਬਤੀਤ ਕਰਨ ਵਾਲੇ ਮੰਨੇ ਜਾਂਦੇ ਹਨ ।

                  ਲਾਹੌਰ ਅਤੇ ਫ਼ਿਰੋਜ਼ਪੁਰ ਜ਼ਿਲ੍ਹਿਆਂ ਵਿਚ ਰਹਿਣ ਵਾਲੇ ਜੱਟਾਂ ਵਿਚੋਂ ਗਿੱਲ ਇਕ ਉੱਘਾ ਗੋਤ ਹੈ । ਸਿੱਖ ਰਾਜ ਸਮੇਂ ਇਨ੍ਹਾਂ ਨੂੰ ਕਾਫ਼ੀ ਪ੍ਰਸਿੱਧੀ ਹਾਸਲ ਹੋਈ ।

                  ਮਾਨ ਜੱਟਾਂ ਦਾ ਇਕ ਹੋਰ ਉੱਘਾ ਗੋਤ ਹੈ । ਭੁੱਲਰ , ਮਾਨ , ਹੇਰ , ਓਡੀ , ਬੱਲ , ਪੰਨੂ , ਮਾਹਲ , ਔਲਖ , ਧਾਰੀਵਾਲ , ਸਰਾਂ , ਮਾਂਗਟ , ਢੀਂਡਸਾ , ਚਹਿਲ ਆਦਿ ਇਸ ਇਲਾਕੇ ਦੇ ਕੁਝ ਹੋਰ ਉੱਘੇ ਗੋਤ ਹਨ ।

                  ਰੰਧਾਵਾ , ਕੰਗ , ਸੋਹਲ , ਬੂਟਾ , ਬੈਂਸ , ਅਠਵਾਲ ਆਦਿ ਗੋਤ ਅੰਬਾਲੇ ਤੋਂ ਗੁਰਦਾਸਪੁਰ ਤੱਕ ਦੇ ਪਹਾੜਾਂ ਦੀ ਤਰਾਈ ਵਾਲੇ ਇਲਾਕਿਆਂ ਵਿਚ ਮਿਲਦੇ ਹਨ । ਸਿੱਖ ਇਲਾਕਿਆਂ ਵਿਚ ਜੱਟਾਂ ਦੀ ਵਧੇਰੇ ਮਾਨਤਾ ਹੋਣ ਕਾਰਨ ਇਹ ਆਪਣੇ ਆਪ ਨੂੰ ਰਾਜਪੂਤ ਨਹੀਂ ਅਖਵਾਉਂਦੇ ਸਨ । ਮੰਜ ਇਕ ਅਜਿਹਾ ਗੋਤ ਹੈ , ਜੋ ਗੁਰਦਾਸਪੁਰ ਵਿਚ ਮਿਲਦਾ ਹੈ ਅਤੇ ਇਸ ਵਿਚ ਜੱਟ ਅਤੇ ਰਾਜਪੂਤ ਦੋਵੇਂ ਹੀ ਮਿਲਦੇ ਹਨ ।

                  ਜਮੁਨਾ ਦਰਿਆ ਦੇ ਨੇੜੇ ਦੇ ਜ਼ਿਲ੍ਹਿਆਂ ਜੀਂਦ , ਰੋਹਤਕ ਅਤੇ ਹਿਸਾਰ ਵਿਚ ਮਿਲਦੇ ਜੱਟ ਕਬੀਲੇ ਜਾਟ ਅਖਵਾਉਂਦੇ ਹਨ । ਇਹ ਲੋਕ ਆਮ ਤੌਰ ਤੇ ਹਿੰਦੂ ਧਰਮ ਨੂੰ ਮੰਨਦੇ ਹਨ । ਇਨ੍ਹਾਂ ਦੇ ਰਸਮ-ਰਿਵਾਜ ਇਨ੍ਹਾਂ ਨੂੰ ਬੀਕਾਨੇਰ ਤੋਂ ਇਥੇ ਆ ਕੇ ਵਸਿਆ ਦਰਸਾਉਂਦੇ ਹਨ । ਇਹ ਲੋਕ ਵੀ ਖੇਤੀ ਕਰਦੇ ਹਨ ਅਤੇ ਇਨ੍ਹਾਂ ਨਾਲ ਇਨ੍ਹਾਂ ਦੀਆਂ ਔਰਤਾਂ ਖੇਤੀ ਦੇ ਕੰਮ ਵਿਚ ਪੂਰੀ ਮਦਦ ਕਰਦੀਆਂ ਹਨ । ਗੁੱਜਰ , ਅਹੀਰ ਆਦਿ ਗੋਤਾਂ ਵਿਚ ਵਿਧਵਾ ਵਿਆਹ ਦੀ ਰਸਮ ਆਮ ਪ੍ਰਚੱਲਤ ਹੈ । ਅਟਵਾਲ , ਡਗਰ , ਜਾਖੜ , ਸੰਗਵਾਨ , ਦੇਹੀਆ , ਗੋਲੀਆ , ਰਥੀ , ਅਹਿਲਾਵਤ , ਦੇਸਵਾਸ , ਧਨਕਰ , ਬੈਹਨੀਵਾਲ , ਨੈਕ ਆਦਿ ਇਨ੍ਹਾਂ ਦੇ ਕੁਝ ਗੋਤ ਹੋਰ ਹਨ ਜੋ ਦੱਖਣ-ਪੂਰਬੀ ਜ਼ਿਲ੍ਹਿਆਂ ਵਿਚ ਆਮ ਮਿਲਦੇ ਹਨ ।

                  ਹ. ਪੁ.– – ਗ. ਟ੍ਰਾ. ਕਾ. 357; ਪੰ. ਕਾ. 97


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜੱਟੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੱਟੂ : ਇਹ ਇਕ ਰਾਜਪੂਤ ਕਬੀਲਾ ਹੈ ਜਿਸਨੂੰ ਤਨਵਰ ਵੀ ਕਿਹਾ ਜਾਂਦਾ ਹੈ । ਕਦੇ ਇਸੇ ਕਬੀਲੇ ਦਾ ਹਿਸਾਰ ਦੇ ਸਾਰੇ ਹੀ ਇਲਾਕੇ ਉਪਰ ਕਬਜ਼ਾ ਸੀ ਅਤੇ ਹੁਣ ਵੀ ਇਸ ਜ਼ਿਲ੍ਹੇ ਦੇ ਬਹੁਤ ਸਾਰੇ ਹਿੱਸੇ ਵਿਚ ਅਤੇ ਰੋਹਤਾਸ ਤੇ ਜੀਂਦ ਦੇ ਨਾਲ ਲਗਦੇ ਇਲਾਕਿਆਂ ਵਿਚ ਮੌਜੂਦ ਹਨ । ਮਹਾਨ ਚੌਹਾਨ ‘ ਬਿਸਾਲਦੇਓ ਦੁਆਰਾ ਦਿੱਲੀ ਦੇ ਤਨਵਰ ਰਾਜੇ’ ਅਨੰਗਪਾਲ ਦੂਜੇ ਨੂੰ ਹਰਾਉਣ ਉਪਰੰਤ ਤਨਵਰ ਖ਼ਾਨਦਾਨ ਦਿੱਲੀ ਤੋਂ ਜੈਪੁਰ ਦੇ ਉੱਤਰ ਵਿਚ ਸ਼ੇਖਾਵਤੀ ਦੇਸ਼ ਵਿਚ ਪੈਂਦੇ ਜਲੋਪਤਨ ਦੇ ਸਥਾਨ ਤੇ ਵਸਿਆ । ਇਥੇ ਅਨੰਗਪਾਲ ਦੇ ਬੰਸ ਵਿਚੋਂ ਦਲ ਰਾਜ ਰਾਜ ਕਰਦਾ ਸੀ । ਉਸਦੇ ਪੁੱਤਰ ਜੈਰਤ ਨੇ ਤਨਵਰ ਰਾਜ ਨੂੰ ਜੈਪੁਰ ਵਿਚ ਬਾਗੜ ਦੇ ਇਲਾਕੇ ਤੱਕ ਫੈਲਾਇਆ । ਇਸ ਇਲਾਕੇ ਨੂੰ ਅਜੇ ਵੀ ਤਨਵਰਵਤੀ ਕਿਹਾ ਜਾਂਦਾ ਹੈ ।

                  ਵਾਸਤਵ ਵਿਚ ਵਿਸ਼ਵਾਸ ਕੀਤਾ ਜਾਂਦਾ ਹੈ ਕਿ ਹਰਿਆਣੇ ਦੇ ਤਨਵਰ ਤਿੰਨ ਕਬੀਲਿਆਂ ਵਿਚ ਵੰਡੇ ਹੋਏ ਹਨ । ਇਨ੍ਹਾਂ ਦੇ ਜਾਨਸ਼ੀਨ ਤਿੰਨ ਭਰਾ ਜੱਟੂ , ਰਘੂ ਅਤੇ ਸਤਰੌਲਾ ਹੋਏ । ਇਨ੍ਹਾਂ ਵਿਚੋਂ ਜੱਟੂ ਬਾਕੀਆਂ ਨਾਲੋਂ ਵੱਡਾ ਸੀ ਅਤੇ ਕਾਫ਼ੀ ਪ੍ਰਸਿੱਧ ਹੋਇਆ । ਇਸਨੇ ਭਿਵਾਨੀ ਤੋਂ ਅਗਰੋਹਾ ਤਕ ਰਾਜ ਕੀਤਾ । ਜੱਟੂ ਰੋਹਤਕ ਦੇ ਪਨਵਾਰਾਂ ਦੇ ਜੱਦੀ ਦੁਸ਼ਮਣ ਸਨ । ਮਹਿਮ ਦੇ ਟਿੱਬਿਆਂ ਦੀ ਉਨ੍ਹਾਂ ਵਿਚ ਹੱਦ ਨਿਸ਼ਚਿਤ ਕੀਤੀ ਹੋਈ ਸੀ ਜਿਸਨੂੰ ਅਜੇ ਵੀ ਜੱਟੂ ਪਨਵਾਰ ਕਾ ਦੌਲਾ ਜਾਂ ਜੱਟੂ ਪਨਵਾਰ ਹੱਦ ਕਿਹਾ ਜਾਂਦਾ ਹੈ । ਕਰਨਾਲ ਵਿਚ ਜੱਟੂ ਆਪਣੇ ਆਪ ਨੂੰ ਚੌਹਾਨ ਵੀ ਦੱਸਦੇ ਹਨ ।

                  ਜੱਟੂ ਜੈਰਾਤ ਨਾਉਂ ਦੇ ਤਨਵਰ ਦਾ ਬੇਟਾ ਸੀ । ਜਨਮ ਤੋਂ ਹੀ ਉਸ ਦੇ ਸਿਰ ਉਪਰ ਜਟਾਂ ਹੋਣ ਕਰਕੇ ਨਾਂ ਜੱਟੂ ਪੈ ਗਿਆ । ਇਸ ਦਾ ਪੁੱਤਰ ਸਰਸਾ ਚਲਾ ਗਿਆ ਜਿਥੇ ਇਸਨੇ ਸਿਰੋਹਾ ਰਾਜਪੂਤ ਕੰਵਰਪਾਲ ਦੀ ਲੜਕੀ ਨਾਲ ਸ਼ਾਦੀ ਕਰਵਾ ਲਈ । ਕਿਹਾ ਜਾਂਦਾ ਹੈ ਕਿ ਇਹ ਲੜਕੀ ਮਹਾਨ ਪੀਰ ਗੁੱਗੇ ਦੀ ਭੈਣ ਸੀ । ਜੱਟੂ ਦੇ ਪੁੱਤਰ ਸਿੱਧ ਅਤੇ ਹਰਪਾਲ ਨੇ ਰਾਜਲੀ ਅਤੇ ਗੁਰਾਨਾ ਪਿੰਡ ਦੀ ਸਥਾਪਨਾ ਕੀਤੀ । ਮੁਸਲਮਾਨਾਂ ਨੇ ਚੌਹਾਨ ਪਿੰਡਾਂ ਦੀ ਸਥਾਪਨਾ ਕੀਤੀ । ਮੁਸਲਮਾਨਾਂ ਨੇ ਚੌਹਾਨ ਰਾਇ ਪਿਥੌਰਾ ਦੀ ਹਾਰ ਪਿਛੋਂ ਜੱਟੂਆਂ ਨੇ ਅਗਰੋਹਾ , ਹਾਂਸੀ , ਹਿਸਾਰ ਤੇ ਭਿਵਾਨੀ ਉਪਰ ਆਪਣਾ ਕਬਜ਼ਾ ਕਰ ਲਿਆ । ਤਿੰਨਾਂ ਭਰਾਵਾਂ ( ਜੱਟੂ , ਰਘੂ ਤੇ ਸਤਰੌਲਾ ) ਨੇ ਹਾਂਸੀ ਦੇ  ਪਰਗਨੇ ਨੂੰ ਤਿੰਨ ਤੱਪਿਆਂ ਵਿਚ ਵੰਡਿਆ । ਤਿੰਨਾਂ ਤਪਿਆਂ ਦਾ ਨਾਂ ਇਨ੍ਹਾਂ ਤਿੰਨਾਂ ਦੇ ਨਾਂ ਤੇ ਰੱਖਿਆ ਗਿਆ । ਇਨ੍ਹਾਂ ਦੇ ਇਕ ਉੱਤਰਾਧਿਕਾਰੀ , ਉਮਰ ਸਿੰਘ ਨੇ ਤੋਸ਼ਾਮ ਤੇ ਕਬਜ਼ਾ ਕੀਤਾ ਤੇ ਇਸ ਪਿਛੋਂ ਇਸ ਇਲਾਕੇ ਦਾ ਨਾਂ ਉਮਰੇਨ ਤਪਾ ਪਿਆ ਅਤੇ ਭਿਵਾਨੀ ਦੇ ਇਲਾਕੇ ਨੂੰ ਬਚਵਾਂ ਤਪਾ ਕਿਹਾ ਜਾਣ ਲੱਗਾ । ਸਿਵਾਨੀ ਵਿਖੇ ਜੱਟੂ ਦੇ ਉੱਤਰਾਧਿਕਾਰੀ ਨੂੰ ਰਾਇ ਦਾ ਖ਼ਿਤਾਬ ਦਿੱਤਾ ਗਿਆ । ਤਲਵੰਡੀ ਵਾਲੇ ਨੂੰ ਰਾਣਾ ਅਤੇ ਕੁਲਹੇੜੀ ਵਾਲੇ ਨੂੰ ਚੌਧਰੀ ਦਾ ਖ਼ਿਤਾਬ ਮਿਲਿਆ । ਸੰਨ 1857 ਵਿਚ ਇਨ੍ਹਾਂ ਸਭ ਨੇ ਆਪਣੇ ਪੁਰਾਣੇ ਖ਼ਿਤਾਬ ਫਿਰ ਧਾਰਨ ਕਰ ਲਏ ਪਰ ਹਰਪਾਲ ( ਜੱਟੂ ਦੇ ਇਕ ਪੁੱਤਰ ) ਦੇ ਜਾਨਸ਼ੀਨ ਦੇ ਉੱਤਰਾਧਿਕਾਰੀ ਅੰਗਰੇਜ਼ਾਂ ਪ੍ਰਤਿ ਵਫਾਦਾਰ ਰਹੇ ਪਰ ਜੱਟੂ ਦੇ ਇਕ ਹੋਰ ਪੁੱਤਰ ਜੋ ਸਾਧ , ਦੇ ਉੱਤਰਾਧਿਕਾਰੀਆਂ ਨੇ ਅੰਗਰੇਜ਼ਾਂ ਵਿਰੁੱਧ ਵਿਦਰੋਹ ਕਰ ਦਿਤਾ ।

                  ਕਿਹਾ ਜਾਂਦਾ ਹੈ ਕਿ ਜੱਟੂ , ਰਘੂ ਅਤੇ ਸਤਰੌਲਾ ਆਪੋ  ਵਿਚ ਵਿਆਹ ਸ਼ਾਦੀਆਂ ਨਹੀਂ ਕਰਦੇ । ਜੱਟੂਆਂ ਵਿਚੋਂ ਅੱਧੇ ਕੁ ਹਿੰਦੂ ਹਨ ਤੇ ਬਾਕੀ ਦੇ ਮੁਸਲਮਾਨ ਹਨ । ਗੁੜਗਾਓਂ ਦੇ ਜੱਟੂ ਆਪਣੇ ਆਪ ਨੂੰ ਜੱਟੂਸਾਨ ਕਹਿੰਦੇ ਹਨ ।

                  ਹ. ਪੁ. – ਗਲਾ. ਟ੍ਰਾ. ਕਾ. : 378


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 356, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-04-25, ਹਵਾਲੇ/ਟਿੱਪਣੀਆਂ: no

ਜੈੱਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੈੱਟ : ਕਿਸੇ ਸੁਰਾਖ ਵਿਚੋਂ ਤਰਲ ਦੇ ਬਾਹਰ ਨਿਕਲਣ ਦੇ ਪ੍ਰਵਾਹ ਨੂੰ ਜੈੱਟ ਕਿਹਾ ਜਾਂਦਾ ਹੈ । ਜੈੱਟ ਵਿਸ਼ੇਸ਼ ਕਰਕੇ ਗੈਸ ਜੈੱਟ , ਭਾਫ਼ ਜੈੱਟ ਅਤੇ ਪਾਣੀ ਵਾਲੇ ਜੈੱਟ ਇੰਜੀਨੀਅਰਿੰਗ ਲਈ ਮਹੱਤਵਪੂਰਨ ਹਨ ।

                  ਭਾਫ਼ ਵਾਲਾ ਜੈੱਟ ਉੱਚ ਦਬਾਉ ਤੋਂ ਘੱਟ ਦਬਾਉ ਵੱਲ ਭਾਫ਼ ਦੇ ਫੈਲਣ ਨਾਲ ਉਤਪੰਨ ਹੁੰਦਾ ਹੈ । ਨਾੱਜਲਾਂ ਵਿਚੋਂ ਦਬੀਣਯੋਗ ਪ੍ਰਵਾਹ ਦੇ ਸਿਧਾਂਤ ਉੱਤੇ ਆਧਾਰਿਤ ਬੜੇ ਧਿਆਨ ਨਾਲ ਨਾੱਜ਼ਲਾਂ ਬਣਾਈਆਂ ਜਾ ਸਕਦੀਆਂ ਹਨ ਜਾਂ ਫਿਰ ਸਾਧਾਰਣ ਨਾੱਜ਼ਲ ਜਿਵੇਂ ਕਿ ਕਿਸੇ ਪਲੇਟ ਵਿਚ ਛੋਟਾ ਜਿਹਾ ਛੇਕ ਹੋ ਸਕਦਾ ਹੈ । ਨਾੱਜ਼ਲ ਜਿੰਨੀ ਘੱਟ ਪੂਰਨ ਹੋਵੇਗੀ ਉੰਨਾ ਹੀ ਘੱਟ ਭਾਫ਼ ਜੈੱਟ ਵੇਗ ਹੋਵੇਗਾ ਅਤੇ ਜੈੱਟ ਦੀ ਦਿਸ਼ਾ ਵੀ ਘੱਟ ਨਿਸ਼ਚਿਤ ਹੋਵੇਗੀ । ਭਾਵ ਜੈੱਟਾਂ ਦੀ ਘਣਤਾ ਭਾਵੇਂ ਘੱਟ ਹੁੰਦੀ ਹੈ ਫਿਰ ਵੀ ਸਾਧਾਰਣ ਦਬਾਉ ਦੇ ਤੁਪਕਿਆਂ ਨਾਲ ਉਤਪੰਨ ਹੋਏ ਬਹੁਤ ਉੱਚ ਵੇਗਾਂ ਕਾਰਨ ਇਹ ਉੱਚ ਸ਼ਕਤੀ ਦਰਸਾਉਂਦੇ ਹਨ । ਭਾਫ਼ ਦੀਆਂ ਟਰਬਾਈਨਾਂ ਜੈੱਟ ਸ਼ਕਤੀ ਉਤਪੰਨ ਕਰਨ ਵਾਲੀਆਂ ਮਸ਼ੀਨਾਂ ਹਨ ਅਤੇ ਮਗਰੋਂ ਇਸ ਨੂੰ ਬਲੇਡਾਂ ਜਜ਼ਬ ਕਰਦੀਆਂ ਹਨ , ਜਿਹੜੇ ਮਗਰੋਂ ਇਕ ਸ਼ਾਫ਼ਟ ( ਜਿਸ ਨਾਲ ਬਲੇਡ ਅਸਿੱਧੇ ਤੌਰ ਤੇ ਜੁੜੇ ਹੁੰਦੇ ਹਨ ) ਉੱਤੇ ਘੁੰਮਣਸ਼ੀਲ ਟਾੱਰਕ ਦੇ ਤੌਰ ਤੇ ਸ਼ਕਤੀ ਉਤਪੰਨ ਕਰਦੇ ਹਨ । ਕਈ ਸੀਤਲ ਉਪਕਰਣਾਂ ਵਿਚ ਵੀ ਨਪੀੜਨ ਲਈ ਭਾਫ਼ ਜੈੱਟ ਵਰਤੇ ਜਾਂਦੇ ਹਨ । ਭਾਫ਼ ਵਾਲੇ ਜੈੱਟ ਇੰਜੈਕਟਰ ( ਭਰਨ ਵਾਲੇ ) ਪੰਪਾਂ ਲਈ ਸ਼ਕਤੀ ਸ੍ਰੋਤ ਹਨ ਅਤੇ ਅਕਸਰ ਇਨ੍ਹਾਂ ਦੀ ਵਰਤੋਂ ਉਡਾਉਣ ਅਤੇ ਸਫ਼ਾਈ ਵਾਲੇ ਕੰਮਾਂ ਵਿਚ ਕੀਤੀ ਜਾਂਦੀ ਹੈ ।

                  ਹ. ਪੁ.– – ਵਾ. ਨਾ. ਸ. ਐਨ. : 961 


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਜੈੱਟ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ

ਜੈੱਟ : ਇਹ ਸਬ-ਬਿਟਿਊਮਿਨੀ ਕੋਲੇ ਜਾਂ ਲਿਗਨਾਟੀਟ ਦੀ ਸੰਘਣੀ , ਸੂਖਮ ਕਣਾਂ ਵਾਲੀ ਇਕ ਪੁਖਤਾ ਕਿਸਮ ਹੈ । ਇਸ ਦਾ ਰੰਗ ਕੋਲੇ ਵਰਗਾ ਕਾਲਾ , ਕਠੋਰਤਾ 2 ਅਤੇ ਵਿਸ਼ਿਸ਼ਟ ਘਣਤਾ 1.1 ਤੋਂ 1.4 ਹੈ । ਲਿਗਨਾਈਟ ਦੇ ਉਲਟ ਇਸ ਦੀਆਂ ਪਰਤਾਂ ਨਹੀਂ ਬਣਦੀਆਂ ਜਿਸ ਕਾਰਨ ਇਸ ਨੂੰ ਦਰਾੜਾਂ ਬਹੁਤ ਘੱਟ ਪੈਂਦੀਆਂ ਹਨ । ਇਸ ਨੂੰ ਬੜੀ ਆਸਾਨੀ ਨਾਲ ਖਰਾਦਿਆ ਜਾ ਸਕਦਾ ਹੈ ਅਤੇ ਇਹ ਬਹੁਤ ਚਮਕ ਜਾਂਦਾ ਹੈ ।

                  ਗਹਿਣਿਆਂ ਅਤੇ ਬਟਨਾਂ ਲਈ ਵਰਤਿਆ ਜਾਣ ਵਾਲਾ ਜੈੱਟ ਬਰਤਾਨੀਆ ਵਿਚ ਕਾਂਸੀ ਯੁੱਗ ਦੀਆਂ ਕਬਰਾਂ ਵਿਚੋਂ ਮਿਲਿਆ ਹੈ । ਇਹ ਯਾਰਕਸ਼ਿਰ ਵਿਚ ਵਿਟਬੀ ਨੇੜੇ ਮਿਲਦਾ ਹੈ ਅਤੇ ਮੂਲ ਰੂਪ ਵਿਚ ਗੰਢਾਂ ਜਾਂ ਲੈਂਜ਼ਾਕਾਰ ਪੁੰਜਾਂ ਦੀ ਸ਼ਕਲ ਵਿਚ ਹੁੰਦਾ ਹੈ । ਇਹ ਪੁੰਜ ਸਖ਼ਤ ਸ਼ੇਲਾਂ ਵਿਚੋਂ ਛਿੱਜ ਕੇ ਨਦੀਆਂ ਵਿਚ ਯਾਰਕਸ਼ਿਰ ਤਟ ਤੋਂ ਮਿਲੇ ਸਨ । ਮਗਰੋਂ ਸਪਲਾਈ ਵਧਾਉਣ ਲਈ ਸ਼ੇਲ ਵਿਚ ਛੋਟੀਆਂ ਖਾਣਾਂ ਬਣਾਈਆਂ ਗਈਆਂ । ਅਜਿਹਾ ਪਦਾਰਥ ਕਈ ਹੋਰ ਕੋਲ ਸਮੂਹਾਂ ਵਿਚੋਂ ਵੀ ਮਿਲਿਆ ਹੈ ।

                  ਪੂਰਵ-ਇਤਿਹਾਸਕ ਸੋਮਿਆਂ ਤੋਂ 20ਵੀਂ ਸਦੀ ਤੱਕ ਅੰਗਰੇਜ਼ਾਂ ਦੇ ਗਹਿਣਿਆਂ ਵਿਚ ਜੈੱਟ ਦੀ ਵਰਤੋਂ ਬਹੁਤ ਜ਼ਿਆਦਾ ਕੀਤੀ ਜਾਂਦੀ ਸੀਸੋਗ ਵੇਲੇ ਪਹਿਨਣ ਵਾਲੇ ਗਹਿਣਿਆਂ ਵਿਚ ਇਸ ਦੀ ਵਰਤੋਂ ਇਕ ਪ੍ਰਥਾ ਸੀ । ਨਰਮ ਹੋਣ ਕਰਕੇ ਇਸ ਵਿਚ ਖਾੜੀ ਬੜੀ ਜਲਦੀ ਝਰੀਟਾਂ ਪੈ ਜਾਂਦੀਆਂ ਹਨ । ਇਸ ਦੀ ਥਾਂ ਕਠੋਰ ਕੈਲਸੇਡੋਨੀ ( ਜਿਸ ਤੇ ਗੂੜ੍ਹਾ ਕਾਲਾ ਰੰਗ ਚਾੜ੍ਹਿਆ ਜਾ ਸਕਦਾ ਹੈ ) ਨੇ ਲੈ ਲਈ ਸੀ । ਭਾਵੇਂ ਇਹ ਕਠੋਰ ਹੈ ਪਰੰਤੂ ਭਾਰੀ ਹੋਣ ਕਾਰਨ ਲੰਬੇ ਹਾਰ ਪਹਿਣਨ ਵਾਲੇ ਲਈ ਬਹੁਤ ਬੋਝ ਬਣ ਜਾਂਦੇ ਹਨ । ਰੰਗਦਾਰ ਪਲਾਸਟਿਕਾਂ ਦੀ ਆਮਦ ਕਾਰਨ ਜੈੱਟ ਅੱਜਕਲ੍ਹ ਕੇਵਲ ਪੁਰਾਣੇ ਜੇਵਰਾਂ ਅਤੇ ਅਜਾਇਬ ਘਰਾਂ ਵਿਚ ਹੀ ਵੇਖਿਆ ਜਾਂਦਾ ਹੈ । ਪੁਰਾਤੱਤਤਵ-ਵਿਗਿਆਨੀਆਂ ਲਈ ਇਸ ਦੀ ਹਾਲੇ ਵੀ ਕਾਫ਼ੀ ਮਹੱਤਤਾ ਹੈ ਪਰੰਤੂ ਗਹਿਣਿਆਂ ਦੇ ਤੌਰ ਤੇ ਇਸ ਦੀ ਵਰਤੋਂ ਬਿਲਕੁਲ ਖ਼ਤਮ ਹੋ ਗਈ ਹੈ ।

                  ਹ. ਪੁ.– – ਐਨ. ਬ੍ਰਿ. 12 : 1028


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਦਸਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 281, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-05-31, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.