ਟਾਹਲੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਹਲੀ ( ਨਾਂ , ਇ ) ਘਰ ਦੀਆਂ ਵਸਤਾਂ ਜਾਂ ਇਮਾਰਤ ਆਦਿ ਬਣਾਉਣ ਲਈ ਵਰਤੀਣ ਵਾਲਾ ਉੱਚੇ ਦਰਜੇ ਦੀ ਮਜ਼ਬੂਤ ਲੱਕੜ ਦਾ ਰੁੱਖ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1513, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਟਾਹਲੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਹਲੀ [ ਨਾਂਇ ] ਰੁੱਖ ਦੀ ਇੱਕ ਕਿਸਮ , ਸ਼ੀਸ਼ਮ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1508, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਟਾਹਲੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਟਾਹਲੀ . ਦੇਖੋ , ਟਾਲ੍ਹੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1346, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਟਾਹਲੀ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਟਾਹਲੀ : ਇਹ ਹਿਮਾਲੀਆ ਪਰਬਤ ਦੇ ਨੀਵੇਂ ਪਹਾੜਾਂ ਤੋਂ ਕੇਂਦਰੀ ਅਤੇ ਦੱਖਣੀ ਭਾਰਤ ਤੱਕ ਮਿਲਣ ਵਾਲਾ ਇਕ ਸਥਾਨਕ ਦਰਖ਼ਤ ਹੈ । ਇਸ ਨੂੰ ਅੰਗਰੇਜ਼ੀ ਵਿਚ ਬੌਂਬੇ ਰੋਜ਼ਵੁੱਡ ਅਤੇ ਬੌਂਬੇ ਬਲੈਕਵੁੱਡ ਕਿਹਾ ਜਾਂਦਾ ਹੈ । ਹਿੰਦੀ ਵਿਚ ਇਸ ਦਾ ਨਾਂ ਸ਼ੀਸ਼ਮ ਹੈ । ਬਨਸਪਤੀ ਜਗਤ ਵਿਚ ਇਸ ਨੂੰ ਡੈਲਬਰਗੀਆ ਲੈਟੀਫ਼ੋਲੀਆ ( Dalbergia latifolia ) ਕਿਹਾ ਜਾਂਦਾ ਹੈ ।

                      ਇਹ ਦਰਖ਼ਤ ਪਹਾੜੀ ਇਲਾਕਿਆਂ ਵਿਚ 1500 ਮੀ. ਦੀ ਉਚਾਈ ਤੱਕ ਬਹੁਤ ਮਿਲਦਾ ਹੈ । ਕੇਂਦਰੀ ਅਤੇ ਪੱਛਮੀ ਭਾਰਤ ਦੇ ਖੁੱਲ੍ਹੇ ਪਤਝੜੀ ਜੰਗਲਾਂ ਵਿਚ ਇਹ ਛੋਟਾ ਅਤੇ ਵਿੰਗ ਤੜਿੰਗਾ ਹੁੰਦਾ ਹੈ ਅਤੇ ਇਹ 10 ਮੀ. ਦੀ ਉਚਾਈ ਤੱਕ ਹੀ ਪਹੁੰਚਦਾ ਹੈ । ਦੱਖਣੀ ਭਾਰਤ ਦੇ ਤਰ ਇਲਾਕਿਆਂ ਵਿਚ ਇਹ ਦਰਖ਼ਤ ਕਾਫ਼ੀ ਲੰਬਾ ਹੋ ਜਾਂਦਾ ਹੈ ਅਤੇ 25 ਮੀ. ਤੱਕ ਦੀ ਉਚਾਈ ਆਮ ਹੀ ਹੁੰਦੀ ਹੈ । ਕਈ ਦਰਖ਼ਤ 35 ਮੀ. ਤੋਂ ਉਚੇ ਵੀ ਮਿਲਦੇ ਹਨ । ਇਹ ਦਰਖ਼ਤ ਕਾਫ਼ੀ ਫੈਲਣ ਵਾਲਾ ਅਤੇ ਉਪਰੋਂ ਛਾਂਦਾਰ ਸਿਰੇ ਵਾਲਾ ਹੁੰਦਾ ਹੈ । ਸਰਦੀਆਂ ਦੇ ਅਖ਼ੀਰ ਵਿਚ ਇਸ ਦੇ ਪੱਤੇ ਝੜਨੇ ਸ਼ੁਰੂ ਹੁੰਦੇ ਹਨ । ਇਸ ਦੇ ਪੱਤੇ ਦੀ ਡੰਡੀ ਲੰਮੀ ਹੁੰਦੀ ਹੈ ਅਤੇ ਫੁੱਲ ਚਿੱਟੇ ਰੰਗ ਦੇ ਹੁੰਦੇ ਹਨ । ਪੱਤੇ ਦੀ ਬਗਲ ਵਿਚੋਂ ਫੁੱਲਾਂ ਦਾ ਸਮੂਹ ਨਿਕਲਦਾ ਹੈ । ਇਸ ਦਾ ਫਲ ਚਪਟੀ ਸ਼ਕਲ ਦਾ ਹੁੰਦਾ ਹੈ ਜਿਸ ਵਿਚ 1-3 ਬੀਜ ਹੁੰਦੇ ਹਨ । ਇਸ ਦਰਖ਼ਤ ਦੇ ਫੁੱਲ ਗਰਮ ਰੁੱਤ ਵਿਚ ਨਿਕਲਦੇ ਹਨ ਅਤੇ ਫਲ ਸਾਰਾ ਸਾਲ ਹੀ ਦਰਖ਼ਤ ਤੇ ਕੁਝ ਮਹੀਨਿਆਂ ਤੱਕ ਲੱਗੇ ਰਹਿੰਦੇ ਹਨ ।

                      ਇਸ ਦਰਖ਼ਤ ਤੋਂ ਬਹੁਮੁੱਲੀ ਪੱਕੀ ਅਤੇ ਸਖ਼ਤ ਲੱਕੜੀ ਪ੍ਰਾਪਤ ਹੁੰਦੀ ਹੈ । ਇਹ ਬਹੁਤ ਤੰਗ ਗ੍ਰੇਨ ਵਾਲੀ ਲੱਕੜੀ ਹੁੰਦੀ ਹੈ ਅਤੇ ਉਪਰ ਪਾਲਿਸ਼ ਬਹੁਤ ਸੁੰਦਰ ਹੁੰਦੀ ਹੈ ਅਤੇ ਇਹ ਹੰਢਣਸਾਰ ਫ਼ਰਨੀਚਰ ਵਾਸਤੇ ਬਹੁਤ ਚੰਗੀ ਮੰਨੀ ਜਾਂਦੀ ਹੈ ।

                      ਇਸ ਦਰਖ਼ਤ ਦੀ ਪੈਦਾਵਾਰ ਲਈ ਚੰਗੀ ਨਿਕਾਸ ਵਾਲੀ ਭੋਂ ਵਿਚ ਤਾਜੇ ਬੀਜ ਬੀਜੇ ਜਾਂਦੇ ਹਨ । ਬੀਜ ਮਾਨਸੂਨ ਦੇ ਸ਼ੁਰੂ ਹੋਣ ਤੇ ਹੀ ਬੀਜ ਦਿੱਤੇ ਜਾਂਦੇ ਹਨ । ਪਹਿਲਾਂ ਪਹਿਲ ਛੋਟੇ ਪੌਦਿਆਂ ਨੂੰ ਛਾਂ ਵਿਚ ਰੱਖਿਆ ਜਾਂਦਾ ਹੈ ਬਾਅਦ ਵਿਚ ਖੁਲ੍ਹੀ ਧੁੱਪ ਇਨ੍ਹਾਂ ਲਈ ਲਾਹੇਵੰਦ ਰਹਿੰਦੀ ਹੈ । ਆਮ ਤੌਰ ਤੇ ਇਸ ਦਰਖ਼ਤ ਨੂੰ ਸੜਕਾਂ ਦੇ ਕਿਨਾਰੇ ਲਗਾਇਆ ਜਾਂਦਾ ਹੈ ।

                      ਇਸ ਦਰਖ਼ਤ ਤੋਂ ਕੁਝ ਦਵਾਈਆਂ ਵੀ ਤਿਆਰ ਕੀਤੀਆਂ ਜਾਂਦੀਆਂ ਹਨ ਜਿਵੇਂ ਇਕ ਕੌੜਾ ਬਲਵਰਧਕ , ਪੇਟ ਦੇ ਨੁਕਸ ਦੂਰ ਕਰਨ ਲਈ ਇਕ ਦਵਾਈ ਜੋ ਮਰੋੜਾਂ ਅਤੇ ਬਦਹਜ਼ਮੀ ਆਦਿ ਲਈ ਦਿੱਤੀ ਜਾਂਦੀ ਹੈ । ਇਸ ਤੋਂ ਇਲਾਵਾ ਇਸ ਦੀ ਵਰਤੋਂ ਕੋੜ੍ਹ ਅਤੇ ਕੀੜਿਆਂ ਆਦਿ ਲਈ ਵੀ ਕੀਤੀ ਜਾਂਦੀ ਹੈ । ਇਸ ਦੀ ਛਿੱਲ ਵਿਚ ਰੰਗਕ ਪਦਾਰਥ ਵੀ ਮਿਲਦਾ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 568, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2016-12-23-03-31-34, ਹਵਾਲੇ/ਟਿੱਪਣੀਆਂ: ਹ. ਪੁ.––ਕਾ. ਟ੍ਰੀ : 52; ਸ. ਇੰ. ਮੈ. ਪ. 90

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.