ਲਾਗ–ਇਨ/ਨਵਾਂ ਖਾਤਾ |
+
-
 
ਟੇਕ

ਟੇਕ: ‘ਰਹਾਉ ’ (ਵੇਖੋ) ਦਾ ਨਾਮਾਂਤਰ। ਸੰਤ ਕਬੀਰ ਜੀ ਦੀ ਗੁਰੂ ਗ੍ਰੰਥ ਸਾਹਿਬ ਤੋਂ ਬਾਹਰਲੀ ਬਾਣੀ ਵਿਚ ‘ਰਹਾਉ’ ਦੇ ਸਮਾਨਾਂਤਰ ਇਸ ਸ਼ਬਦ ਦੀ ਵਰਤੋਂ ਹੋਈ ਮਿਲਦੀ ਹੈ। ਇਸ ਨੂੰ ‘ਸਥਾਈ ’ ਵੀ ਕਿਹਾ ਜਾਂਦਾ ਹੈ। ਗਾਇਨ ਵੇਲੇ ਇਸ ਦੀ ਪੁਨਰਾਵ੍ਰਿੱਤੀ ਹੁੰਦੀ ਹੈ।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6705,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਟੰਕੁ

ਟੰਕੁ (ਸੰ.। ਸੰਸਕ੍ਰਿਤ ਟੰਙ=ਚਾਰ ਮਾਸੇ ਦਾ ਤੋਲ) ੧. ਚਾਰ ਮਾਸੇ ਦਾ ਤੋਲ। ਭਾਵ ਚਾਰ ਤੱਤ- ਜਲ , ਅੱਗ , ਵਾਯੂ, ਅਕਾਸ਼। ਯਥਾ-‘ਆਪੇ ਧਰਤੀ ਸਾਜੀਅਨੁ ਪਿਆਰੈ ਪਿਛੈ ਟੰਕੁ ਚੜਾਇਆ’। ਅਕਾਲ ਪੁਰਖ ਨੇ ਆਪ ਹੀ ਜਲ, ਅੱਗ, ਵਾਯੂ, ਅਕਾਸ ਚੌਹਾਂ ਤੱਤਾਂ ਨਾਲ ਧਰਤੀ ਸਾਜੀ ਹੈ।

੨. ਟੰਕ ਚੜ੍ਹਾਉਣ ਤੋਂ ਮੁਰਾਦ ਇਹ ਦੱਸਣ ਦੀ ਬੀ ਹੈ ਕਿ ਬਹੁਤ ਵੱਡੀ ਸ਼ੈ ਬੇਵਜ਼ਨ ਸ਼ੈ ਵਾਙੂੰ ਰਖ ਦਿਤੀ ਹੈ। ਯਥਾ-‘ਧਰਿ ਤਾਰਾਜੀ ਅੰਬਰੁ ਤੋਲੀ ਪਿਛੈ ਟੰਕੁ ਚੜਾਈ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6705,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਟੁਕੁ

ਟੁਕੁ (ਅ.। ਹਿੰਦੀ) ਥੋੜਾ। ਯਥਾ-‘ਟੁਕੁ ਦਮੁ ਕਰਾਰੀ ਜਉ ਕਰਹੁ ’। ਥੋੜਾ ਸਮਾਂ ਬੀ ਚਿਤ ਬ੍ਰਿਤੀ ਰੋਕੋ। ਅਗੇ ਲਿਖਿਆ ਹੈ- ਤਾਂ ਖ਼ੁਦਾ ਹਾਜ਼ਰ ਹਜ਼ੂਰ ਹੋ ਜਾਂਦਾ ਹੈ। ਤਥਾ-‘ਅੰਜਨੁ ਦੇਇ ਸਭੈ ਕੋਈ ਟੁਕੁ ਚਾਹਨ ਮਾਹਿ ਬਿਡਾਨੁ’। ਭਾਵ ਗ੍ਯਾਨ ਅੰਜਨ ਤਾਂ ਸਭ ਕੋਈ ਪਾ ਲੈਂਦਾ ਹੈ ਪਰ ਥੋੜਾ ਚਾਹ ਵਿਚ ਦੋਖ ਹੈ। ਭਾਵ ਗ੍ਯਾਨ ਤਾਂ ਸਿਖ ਲੈਂਦੇ ਹਨ ਪਰ ਚਾਹ ਦਾ ਤ੍ਯਾਗ ਨਹੀਂ ਕਰਦੇ*

----------

* ਇਕ ਲੋਕੋਕਤੀ ਹੈ -ਸੁਰਮਾ ਪਾ ਤਾਂ ਸਭ ਕੋਈ ਲੈਂਦਾ ਹੈ, ਮਟਕਾਉਣਾ ਕਿਸੇ ਨੂੰ ਹੀ ਆਉਂਦਾ ਹੈ- ਉਸੀ ਕਿਸਮ ਦਾ ਭਾਵ ਏਥੇ ਜਾਪਦਾ ਹੈ ਕਿ ਜਿਵੇਂ ਅੰਜਨ ਸਭ ਕੋਈ ਪਾ ਤਾਂ ਲੈਂਦਾ ਹੈ ਪਰ (ਟੂਕ) ਥੋੜ੍ਹਾ ਜਿਹਾ (ਚਾਹਨ) ਦੇਖਣ ਵਿਚ ਫਰਕ ਹੈ। ਇਕ ਆਦਮੀ ਤਾਂ ਸੁਰਮਾ ਪਾ ਕੇ ਗੰਨੀਆਂ ਕਾਲੀਆਂ ਕਰਨ ਤੋਂ ਵਧੀਕ ਨਹੀਂ ਕਰ ਸਕਦਾ, ਇਕ ਪਾ ਕੇ ਅੱਖਾਂ ਦੀ ਚਿਤਵਨ ਯਾ ਦ੍ਰਿਸ਼ਟੀ ਐਸੀ ਕਟਾਖ੍ਯਾ ਵਾਲੀ ਕਰ ਲੈਂਦਾ ਹੈ ਕਿ ਉਸ ਤੇ ਸੰਸਾਰ ਮੋਹਿਤ ਹੁੰਦਾ ਹੈ। ਇਸ ਤਰ੍ਹਾਂ ਪਰਮਾਰਥ ਦੇ ਸਾਧਨ ਸਭ ਕੋਈ ਕਰ ਤਾਂ ਲੈਂਦਾ ਹੈ, ਪਰ ਅਗ੍ਯਾਨ ਵਸ ਕੀਤੇ ਸਾਧਨਾਂ ਵਾਲਾ ਬਨਾ ਵਿਚ ਦੁਖ ਪਾਂਦਾ ਹੈ, ਗ੍ਯਾਨ ਦ੍ਰਿਸ਼ਟੀ ਵਾਲਾ ਮਨ ਨੂੰ ਵਸ ਕਰਦਾ ਹੈ, ਅੰਤਰਗਤ ਹਰੀ ਨੂੰ ਭੇਟਦਾ ਹੈ, ਉਸ ਦੇ ਕੀਤੇ ਪਰਮਾਰਥ ਦੇ ਸਾਧਨ ਪਰਵਾਨ ਸਾਧਨ ਹੁੰਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6705,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਟੂਕ

ਟੂਕ ਟੁਕੜ, ਰੋਟੀ- ਕਬਹੂ ਘਰ ਘਰ ਟੂਕ ਮਗਾਵੈ। ਵੇਖੋ ਟੁਕੁ ; ਬ੍ਰਹਮੰਡ ਦਾ ਟੁਕੜਾ- ਅੰਡ ਟੂਕ ਜਾ ਚੈ ਭਸਮਤੀ। ਵੇਖੋ ਅੰਡ ਟੂਕ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6705,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਟੇਕ

ਟੇਕ (ਭਾ. ਸੰ.। ਪੰਜਾਬੀ ਟੇਕਣਾ) ੧. ਜੋ ਟਿਕਾਵੇ ਸੋ ਟੇਕ, ਸ਼ਰਣ, ਆਸਰਾ। ਯਥਾ-‘ਟੇਕੁ ਨਾਨਕ ਸਚੁ ਕੀਤੁ’।

੨. ਉਹ ਸ਼ੈ ਜੋ ਟਿਕਾ ਦੇਵੇ। ਯਥਾ-‘ਬਿਨੁ ਨਾਵੈ ਮਨੁ ਟੇਕ ਨ ਟਿਕਈ’। ਨਾਮ ਦੀ ਟੇਕ ਬਾਝ ਮਨ ਨਹੀਂ ਟਿਕਦਾ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6705,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਟੇਕੇ

ਟੇਕੇ ਟਿਕਾਏ ਹਨ- ਜਹਾ ਜਹਾ ਧੂਅ ਨਾਰਦੁ ਟੇਕੇ ਨੈਕੁ ਟਿਕਾਵਹੁ ਮੋਹਿ। ਵੇਖੋ ਟਿਕਾਈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 6705,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਟੋਕ

ਟੋਕ. ਸੰਗ੍ਯਾ—ਰੁਕਾਵਟ. ਪ੍ਰਤਿਬੰਧ। ੨ ਵਿਘਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6708,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਟੂਕ

ਟੂਕ. ਸੰਗ੍ਯਾ—ਟੁਕੜਾ. ਖੰਡ । ੨ ਰੋਟੀ ਦਾ ਟੁਕੜਾ. ਟੁੱਕਰ । ੩ ਦੇਖੋ, ਅੰਡਟੂਕ। ੪ ਪੁਸ੍ਤਕ ਵਿੱਚੋਂ ਭੁੱਲਿਆ ਪਾਠ , ਜੋ ਹਾਸ਼ੀਏ ਤੇ ਲਿਖਿਆ ਜਾਂਦਾ ਹੈ ਅਤੇ ਉਸ ਨੂੰ ਬੋਧਨ ਕਰਨ ਵਾਲਾ ਚਿੰਨ੍ਹ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6709,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਟੰਕੁ

ਟੰਕੁ. ਸੰਗ੍ਯਾ—ਚਾਰ ਮਾਸ਼ੇ ਦਾ ਵੱਟਾ. ਦੇਖੋ, ਟੰਕ. “ਧਰਿ ਤਾਰਾਜੀ ਅੰਬਰ ਤੋਲੀ ਪਿਛੈ ਟੰਕੁ ਚੜਾਈ.” (ਮ: ੧ ਵਾਰ ਮਾਝ) ਚਾਰ ਮਾਸ਼ੇ ਦੇ ਵੱਟੇ ਨਾਲ ਸਾਰਾ ਖਗੋਲ ਤੋਲ ਲਵਾਂ. “ਆਪੇ ਧਰਤੀ ਸਾਜੀਅਨੁ ਪਿਆਰੈ, ਪਿਛੈ ਟੰਕੁ ਚੜਾਇਆ.” (ਸੋਰ ਮ: ੪) ਧਰਤੀ ਜੇਹੀ ਵਡੀ ਚੀਜ ਨੂੰ ਟੰਕ ਨਾਲ ਤੋਲਣ ਤੋਂ ਭਾਵ ਹੈ ਕਿ ਰੱਬ ਦੇ ਤੋਲਾਂ ਨਾਲ ਇਹ ਬਹੁਤ ਛੋਟੀ ਅਤੇ ਤੁੱਛ ਹੈ।

੨ ਤਕੜੀ ਤੋਲਣ ਸਮੇਂ ਦੋਹਾਂ ਪਲੜਿਆਂ ਦਾ ਸਮਾਨ ਵਜ਼ਨ ਕਰਨ ਲਈ ਹਲਕੇ ਪਾਸੇ ਪਾਇਆ ਬੋਝ. ਪਾਸਗ. ਪਾਸਕੂ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6711,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਟੇਕੁ

ਟੇਕੁ. ਦੇਖੋ, ਟੇਕ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6713,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਟੌਂਕ

ਟੌਂਕ. ਵਿ—ਵਿਖਮ. ਜੋ ਗਿਣਤੀ ਵਿੱਚ ਸਮਾਨ ਨਾ ਹੋਵੇ. ਤਾਕ. ਜੈਸੇ—ਇੱਕ ਤਿੰਨ ਪੰਜ ਆਦਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6713,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਟੁਕੁ

ਟੁਕੁ. ਦੇਖੋ, ਟੁਕ.

ਟਕ

ਟਕ. ਸੰਗ੍ਯਾ—ਸੁਭਾਉ. ਖ਼ੋ. ਅ਼੠ਦਤ. “ਸੁਨ ਨ੍ਰਿਪ ਬਰ, ਇਕ ਟਕ ਮੁਹਿ ਪਰੀ.” (ਚਰਿਤ੍ਰ ੩੩) ੨ ੡੎ਥਰਦ੍ਰਿ੡੄਍

. ਗਡੀ ਹੋਈ ਨ੓ਰ. “ਧਰ ਧਰ ਇਕ ਟਕ ਦਰਸਤੇ ਚਹਁ੣ ਦਿਸਿ ਬਡ ਭੀਰੰ.” (ਗੁਪ੍ਰਸੂ) ੩ ਦੇਖੋ, ਟੱਕ । ੪ ਦੇਖੋ, ਟਕਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6716,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਟੇਕ

ਟੇਕ. ਸੰਗ੍ਯਾ—ਆਸਰਾ. ਆਧਾਰ. ਭਰੋਸਾ. “ਦੀਨ ਦੁਨੀਆ ਤੇਰੀ ਟੇਕ.” (ਭੈਰ ਮ: ੫)  “ਤੈਸੇ ਗੁਰ ਸਿੱਖਨ ਮੇ ਏਕ ਟੇਕ ਹੀ ਪ੍ਰਧਾਨ, ਆਨ ਗ੍ਯਾਨ ਧ੍ਯਾਨ ਸਿਮਰਨ ਵਿਭਚਾਰ ਹੈ.” (ਭਾਗੁਕ) ੨ ਉਹ ਲਕੜੀ ਜੋ ਕਿਸੇ ਬੂਟੇ ਨੂੰ ਉਭਾਰਨ ਲਈ ਅਥਵਾ ਸਿੱਧਾ ਰੱਖਣ ਲਈ ਲਗਾਈ ਜਾਵੇ. “ਟੇਕ ਦੈ ਦੈ ਊਚੇ ਕਰੇ.” (ਦੇਵੀਦਾਸ) ੩ ਸੋਟੀ. ਟੋਹਣੀ. “ਮੈ ਅੰਧੁਲੇ ਕੀ ਟੇਕ.” (ਤਿਲੰ ਨਾਮਦੇਵ) ੪ ਮੂਲ. ਬੁਨਿਆਦ. “ਰੋਵਨਹਾਰੇ ਕੀ ਕਵਨ ਟੇਕ?” (ਰਾਮ ਮ: ੫) ੫ ਰਹਾਉ. ੎ਥਾਈ. ਗਾਉਣ ਵੇਲੇ ਜੋ ਤੁਕ ਹਟ ਹਟ ਅੰਤਰੇ ਪਿੱਛੋਂ ਆਵੇ। ੬ ਡਿੰਗ. ਹਠ. ਜਿਦ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6716,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਟੱਕ

ਟੱਕ. ਸੰਗ੍ਯਾ—ਕੁਹਾੜੇ ਕਹੀ ਆਦਿ ਦੇ ਪ੍ਰਹਾਰ ਤੋਂ ਹੋਇਆ ਨਿਸ਼ਾਨ. ਦੇਖੋ, ਟੱਕ ਲਾਉਣਾ। ੨ ਸੰ. ਚਨਾਬ ਅਤੇ ਬਿਆਸ ਦੇ ਮੱਧ ਦਾ ਦੇਸ਼.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6722,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਟੰਕ

ਟੰਕ. ਸੰ. टङ्क. ਸੰਗ੍ਯਾ—ਚਾਰ ਮਾਸ਼ਾ ਭਰ ਤੋਲ।1 ੨ ਕੁਦਾਲ. ਜ਼ਮੀਨ ਖੋਦਣ ਦਾ ਸੰਦ । ੩ ਗੰਡਾਸਾ । ੪ ਕ੍ਰੋਧ । ੫ ਤਲਵਾਰ। ੬ ਟੰਗ. ਲੱਤ । ੭ ਹੰਕਾਰ । ੮ ਦੇਖੋ, ਟਾਂਕ ੧. “ਧਨੁਖ ਨਿਠੁਰ ਨੌ ਟੰਕ ਖਿਚੰਤੇ.” (ਗੁਪ੍ਰਸੂ) ੯ ਦੇਖੋ, ਟੰਕੁ। ੧੦ ਟੱਕ ਲਈ ਭੀ ਇਹ ਸ਼ਬਦ ਵਰਤਿਆ ਹੈ. “ਟੰਕ ਦਈ ਤਬ ਨਿਖੁਟ੍ਯੋ ਪਾਨੀ.” (ਗੁਪ੍ਰਸੂ) ਜਦ ਚਸ਼ਮੇਂ ਦੇ ਸੋਤ ਨੂੰ ਟੁੱਕ ਦਿੱਤਾ ਤਾਂ ਪਾਣੀ ਮੁੱਕ ਗਿਆ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6725,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਟੋਕ

ਟੋਕ [ਨਾਂਇ] ਟੋਕਣ ਦਾ ਭਾਵ, ਇਤਰਾਜ਼; ਰੋਕ , ਵਿਘਨ; ਛੇਕ, ਮੋਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6730,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਟੁੱਕ

ਟੁੱਕ [ਨਾਂਪੁ] ਟੁਕੜਾ, ਹਿੱਸਾ , ਥੋੜ੍ਹਾ; ਰੋਟੀ ਦਾ ਟੁਕੜਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6736,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਟੂਕ

ਟੂਕ [ਨਾਂਇ] ਹਵਾਲੇ ਵਜੋਂ ਵਰਤਿਆ ਜਾਣ ਵਾਲ਼ਾ ਲਿਖਤ ਦਾ ਕੋਈ ਹਿੱਸਾ; ਸਤਰ, ਮਿਸਰਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6736,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਟਕ

ਟਕ [ਨਾਂਇ] ਆਦਤ , ਵਾਦੀ , ਬਾਣ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6742,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਟੇਕ

ਟੇਕ [ਨਾਂਪੁ] ਸਹਾਰਾ, ਢਾਸਣਾ; ਗੀਤ ਦਾ ਟੱਪਾ; ਟਿਕਾਅ, ਚੈਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6801,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਟੱਕ

ਟੱਕ 1 [ਨਾਂਪੁ] ਕੱਟਣ ਦਾ ਨਿਸ਼ਾਨ, ਡੂੰਘਾ ਫੱਟ , ਵਾਢਾ 2 [ਨਾਂਇ] ਪੰਜਾਬ ਵਿੱਚ ਵੱਸਣ ਵਾਲ਼ੀ ਇੱਕ ਜਾਤੀ 3 [ਨਾਂਪੁ] ਨੀਝ, ਟਿਕਟਿਕੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6835,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਟੱਕ

ਟੱਕ (ਨਾਂ,ਪੁ) 1 ਵਢ੍ਹਾਵੇ ਵੱਲੋਂ ਚਾਰੇ ਦੇ ਵੱਢ੍ਹ ਵਿੱਚ ਖੁਰਪੇ ਜਾਂ ਦਾਤੀ ਨਾਲ ਲਾਇਆ ਨਿਸ਼ਾਨ 2 ਮੁਰੱਬੇਬੰਦੀ ਸਮੇਂ ਵੱਖ ਕੱਢਿਆ ਭੋਂਏਂ ਦਾ ਹਿੱਸਾ 3 ਕਿਸੇ ਰੁੱਖ ਨੂੰ ਲਾਇਆ ਵਾਢ੍ਹਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6839,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਟੰਕ

ਟੰਕ [ਨਾਂਪੁ] ਚਾਰ ਮਾਸੇ ਦਾ ਤੋਲ, ਇੱਕ ਮਾਪ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6948,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਟੰਕ

ਟੰਕ (ਨਾਂ,ਪੁ) ਚਾਰ ਮਾਸੇ ਵਜ਼ਨ ਦਾ ਤੋਲ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6949,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਟੈਂਕ

ਟੈਂਕ [ਨਾਂਪੁ] ਗੋਲ਼ਾਬਾਰੀ ਕਰਨ ਵਾਲ਼ਾ ਜੰਗੀ ਵਾਹਨ; ਪਾਣੀ ਦਾ ਹੌਜ਼, ਤਲਾਬ; ਤਰਲ ਪਦਾਰਥਾਂ ਆਦਿ ਦੀ ਢੋਹ-ਢੁਆਈ ਕਰਨ ਵਾਲ਼ਾ ਵਾਹਨ, ਟੈਂਕਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 6950,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ