ਠਗ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਠਗ . ਸੰ. ੎ਥਗ. ਸੰਗ੍ਯਾ— ਧੋਖੇ ਨਾਲ ਧਨ ਹਰਨ ਵਾਲਾ. ਵੰਚਕ. “ ਠਗੈ ਸੇਤੀ ਠਗ ਰਲਿਆ.” ( ਵਾਰ ਰਾਮ ੨ ਮ : ੫ ) ੨ ਭਾਵ-ਕਰਤਾਰ. ਮਾਇਆ ਦੀ ਸ਼ਕਤਿ ਨਾਲ ਜਗਤ ਨੂੰ ਠਗਣ ਵਾਲਾ. “ ਹਰਿ ਠਗ ਜਗ ਕਉ ਠਗਉਰੀ ਲਾਈ.” ( ਗਉ ਕਬੀਰ )


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4194, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਠਗ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Thug _ਠਗ : ਆਮ ਬੋਲਚਾਲ ਵਿਚ ਠੱਗ ਉਸ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਕਿਸੇ ਵਿਅਕਤੀ ਦਾ ਪੈਸਾ ਜਾਂ ਸੰਪਤੀ ਮਾਰਨ ਲਈ ਹੇਰਾ ਫੇਰੀ ਕਰਦਾ ਹੈ । ਲੇਕਿਨ ਕਾਨੂੰਨ ਵਿਚ ਇਸ ਸ਼ਬਦ ਨੂੰ ਵਿਸ਼ੇਸ਼ ਅਰਥ ਦਿੱਤੇ ਗਏ ਹਨ । ਅੰਗਰੇਜ਼ੀ ਰਾਜ ਦੇ ਆਦਿ ਕਾਲ ਵਿਚ ਠੱਗੀ ਦਾ ਜੁਰਮ ਬਹੁਤ ਜ਼ਿਆਦਾ ਸੀ । ਇਸ ਜੁਰਮ ਵਿਚ ਲਗੇ ਵਿਅਕਤੀਆਂ ਦਾ ਤਰੀਕਾ-ਕਾਰ ਇਹ ਹੁੰਦਾ ਸੀ ਕਿ ਉਹ  ਟੋਲੇ ਬਣਾ ਕੇ ਜਨ-ਮਾਰਗਾਂ ਉਤੇ ਘੁੰਮਦੇ ਫਿਰਦੇ ਰਹਿੰਦੇ ਸਨ ਅਤੇ ਇਕੱਲੀ ਦੁਕੱਲੀ ਮਾਲਦਾਰ ਆਸਾਮੀ ਨੂੰ ਜ਼ਹਿਰੀਲੀ ਜੜੀ ਬੂਟੀਆ ਦੇ ਪ੍ਰਭਾਵ ਨਾਲ ਬੇਹੋਸ਼ ਕਰਕੇ ਜਾਂ ਮਾਰ ਕੇ ਉਸ ਦਾ ਮਾਲ-ਮਤਾ ਲੁਟ ਲਿਆ ਕਰਦੇ ਸਨ । ਗੁਰੂ ਨਾਨਕ ਦੇਵ ਜੀ ਦੀ ਜਨਮ-ਸਾਖੀ ਵਿਚ ਵੀ ਸਜਣ ਠੱਗ ਦਾ ਜ਼ਿਕਰ ਆਉਂਦਾ ਹੈ ਜੋ ਧਰਮਸ਼ਾਲਾ ਬਣਾ ਕੇ ਬੈਠ ਗਿਆ ਸੀ ਅਤੇ ਭੋਲੇ ਭਾਲੇ ਰਾਹੀਆਂ ਨੂੰ ਭਰਮਾ ਕੇ ਲੁੱਟ ਲੈਂਦਾ ਸੀ । ਗੁਰੂ ਗ੍ਰੰਥ ਸਾਹਿਬ ਵਿਚ ਵੀ ਇਸ ਅਪਰਾਧ ਅਤੇ ਉਸ ਵਿਚ ਵਰਤੇ ਗਏ ਸਾਧਨਾਂ ਦਾ ਜ਼ਿਕਰ ਮਿਲਦਾ ਹੈ : -

‘ ‘ ਐਸੀ ਠਗਉਲੀ ਪਾਏ ਭੁਲਾਵੈ ਮਨ ਸਭ ਕੇ ਲਾਗੈ ਮੀਠੀ’ ’

            ਭਾਰਤੀ ਦੰਡ ਸੰਘਤਾ ਦੀ ਧਾਰਾ 310 ਵਿਚ ਠੱਗ ਨੂੰ ਪਰਿਭਾਸ਼ਤ ਕਰਦਿਆਂ ਕਿਹਾ ਗਿਆ ਹੈ । ‘ ‘ ਜੇ ਕੋਈ ਇਸ ਐਕਟ ਦੇ ਪਾਸ ਹੋਣ ਪਿਛੋਂ ਕਿਸੇ ਸਮੇਂ , ਕਤਲ ਦੁਆਰਾ ਜਾਂ ਕਤਲ ਸਹਿਤ ਲੁੱਟ ਜਾਂ ਬੱਚਿਆਂ ਨੂੰ ਚੁਰਾਉਣ ਦੇ ਪ੍ਰਯੋਜਨ ਲਈ ਹੋਰ ਵਿਅਕਤੀ ਜਾਂ ਹੋਰਨਾਂ ਵਿਅਕਤੀਆਂ ਨਾਲ ਆਦਤਨ ਸ਼ਰੀਕ ਰਹਿੰਦਾ ਹੈ , ਉਹ ਠੱਗ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਠਗ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਠਗ ਦੇਖੋ , ਠਗੁ


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 4166, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.