ਲਾਗ–ਇਨ/ਨਵਾਂ ਖਾਤਾ |
+
-
 
ਡੁੰਮਣਾ

ਡੁੰਮਣਾ (ਗੁ.। ਪੰਜਾਬੀ ਦੋ+ਮਨਾ) ੧. ਦੋ ਦਿਲਾ, ਉਦਾਸੀਨ। ਦੁਚਿਤਾ। ਯਥਾ-‘ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ’।

੨. ਇਕ ਪ੍ਰਕਾਰ ਦੀ ਸ਼ਹਤ ਦੀ ਮੱਖੀ , ਜਿਸ ਦਾ ਕੱਦ ਵੱਡਾ ਹੁੰਦਾ ਹੈ, ਇਸ ਨੂੰ ਅਕਸਰ ਡੂਮਣਾ ਕਹਿੰਦੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1231,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਡੁਮਣਾ

ਡੁਮਣਾ ਵਿ—ਦੋਮਨਾ. ਦੁਚਿੱਤਾ. ਦੁਬਿਧਾ ਵਾਲੀ. ਦੁਚਿਤਾ ਸਹਿਤ. “ਹੰਸ ਚਲਸੀ ਡੁੰਮਣਾ.” (ਸੂਹੀ ਫਰੀਦ) ਹੰਸ ਤੋਂ ਭਾਵ ਜੀਵਾਤਮਾ ਹੈ. “ਹੰਭੀ ਵੰਞਾ ਡੁਮਣੀ.” (ਸ੍ਰੀ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1238,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਡੂਮਣਾ

ਡੂਮਣਾ. ਦੇਖੋ, ਡੁੰਮਣਾ। ੨ ਸੰਗ੍ਯਾ—ਪਹਾੜੀ ਮਖਿਆਲ ਦੀ ਇੱਕ ਜਾਤਿ, ਜਿਸ ਦੀ ਮੱਖੀ ਵਡੀ ਅਤੇ ਕ੍ਰੋਧ ਨਾਲ ਪਿੱਛਾ ਕਰਨ ਵਾਲੀ ਹੁੰਦੀ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1241,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਡੁੰਮਣਾ

ਡੁੰਮਣਾ ਵਿ—ਦੋਮਨਾ. ਦੁਚਿੱਤਾ. ਦੁਬਿਧਾ ਵਾਲੀ. ਦੁਚਿਤਾ ਸਹਿਤ. “ਹੰਸ ਚਲਸੀ ਡੁੰਮਣਾ.” (ਸੂਹੀ ਫਰੀਦ) ਹੰਸ ਤੋਂ ਭਾਵ ਜੀਵਾਤਮਾ ਹੈ. “ਹੰਭੀ ਵੰਞਾ ਡੁਮਣੀ.” (ਸ੍ਰੀ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1246,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਡੂਮਣਾ

ਡੂਮਣਾ [ਨਾਂਇ] ਵੇਖੋ ਡੂਮਣ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1335,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਡੂਮਣਾ

ਡੂਮਣਾ (ਨਾਂ,ਪੁ) ਦੇਸੀ ਮਾਖਿਓ ਤੋਂ ਕੁਝ ਵੱਡੀ ਅਤੇ ਛੇੜਨ ’ਤੇ ਕਰੋਧ ਨਾਲ ਪਿੱਛਾ ਕਰਨ ਵਾਲੀ ਮੱਖੀ ਦਾ, ਵੱਡੇ ਆਕਾਰ ਵਿੱਚ ਲੱਗਣ ਵਾਲਾ ਮਖਿਆਲ; ਸ਼ਹਿਦ ਦੀ ਮੋਟੀ ਮੱਖੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1339,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ