ਡੱਡੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੱਡੂ ( ਨਾਂ , ਪੁ ) ਪਾਣੀ ਵਿੱਚ ਰਹਿਣ ਵਾਲਾ ਜੀਵ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਡੱਡੂ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੱਡੂ [ ਨਾਂਪੁ ] ਇੱਕ ਮੁਲਾਇਮ ਖਲੜੀ ਵਾਲ਼ਾ ਜਲ-ਥਲੀ ਜੀਵ ਜਿਸ ਦੀਆਂ ਅਗਲੀਂਆਂ ਲੱਤਾਂ ਪਿਛਲੀਆਂ ਦੇ ਟਾਕਰੇ ਛੋਟੀਆਂ ਹੁੰਦੀਆਂ ਹਨ ਅਤੇ ਪੈਰ ਜਾਲ਼ੀਦਾਰ ਹੁੰਦੇ ਹਨ ਅਤੇ ਇਹ ਇੱਕ ਥਾਂ ਤੋਂ ਦੂਜੀ ਥਾਂ ਟਪੂਸੀਆਂ ਮਾਰ ਕੇ ਜਾਂਦਾ ਹੈ , ਮੇਂਡਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਡੱਡੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਡੱਡੂ     ਸੰ. ਦਦੁ੗ਰੀ. ਦਦੁ੗ਰ. ਮੇਂਡਕੀ. ਮੇਂਡਕ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6914, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਡੱਡੂ ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ

ਡੱਡੂ : ਅਨਿਊਰਾ ਵਰਗ ਦੇ , ਖ਼ਾਸ ਕਰਕੇ ਰੈਨਿਡੀ ਕੁਲ ਦੇ ਪੂਛ-ਰਹਿਤ ਜਲ-ਥਲੀ ਜੀਵਾਂ ਲਈ ਇਹ ਆਮ ਨਾਂ ਹੈ । ਇਸ ਕੁਲ ਵਿਚ ਲਗਭਗ 55 ਪ੍ਰਜਾਤੀਆਂ ਅਤੇ ਕੋਈ 800 ਤੋਂ ਵੱਧ ਜਾਤੀਆਂ ਸ਼ਾਮਲ ਕੀਤੀਆਂ ਗਈਆਂ ਹਨ । ਇਨ੍ਹਾਂ ਵਿਚੋਂ ਬਹੁਤੀਆਂ ਪੁਰਾਣੀ ਦੁਨੀਆ ਵਿਚ ਮਿਲਦੀਆਂ ਹਨ । ਇਸ ਕੁਲ ਦੀਆਂ ਨੌ ਉਪ-ਕੁਲਾਂ ਹਨ ਜਿਨ੍ਹਾਂ ਵਿਚੋਂ ਸਿਰਫ ਇਕੋ ਉਪ-ਕੁਲ ਗੈਨਿੱਨੀ ਨਵੀਂ ਦੁਨੀਆ ਵਿਚ ਮਿਲਦੀ ਹੈ । ਬਹੁਤੇ ਡੱਡੂ ਪਾਣੀ ਵਿਚ ਰਹਿੰਦੇ ਹਨ , ਕੁਝ ਕੁ ਧਰਤੀ ਤੇ ਖੁੱਡਾਂ ਵਿਚ ਜਾਂ ਦਰਖਤਾਂ ਤੇ ਵੀ ਮਿਲਦੇ ਹਨ ।

 

                  ਇਨ੍ਹਾਂ ਦੇ ਆਕਾਰ ਵਿਚ ਕੋਈ 2.5 ਸੈਂ. ਮੀ. ਤੋਂ 30 ਸੈਂ. ਮੀ. ਤਕ ਦੇ ਵਖਰੇਵੇਂ ਮਿਲਦੇ ਹਨ । ਇਹ ਪ੍ਰਾਣੀ ਆਮ ਤੌਰ ਤੇ ਪਤਲੇ ਜਿਹੇ ਹੁੰਦੇ ਹਨ ਤੇ ਇਨ੍ਹਾਂ ਦੀ ਚਮੜੀ ਪਧਰੀ , ਗਿੱਲੀ ਤੇ ਭੂਰੀ ਜਾਂ ਹਰੇ ਜਿਹੇ ਰੰਗ ਦੀ ਹੁੰਦੀ ਹੈ ਪਰ ਕਈ ਪ੍ਰਜਾਤੀਆਂ ਸ਼ੋਖ਼ ਰੰਗਾਂ ਵਾਲੀਆਂ ਵੀ ਹੁੰਦੀਆਂ ਹਨ । ਕਈ ਜਾਤੀਆਂ ਵਿਚ ਪਿਠ ਉਤੇ ਲੰਮੀਆਂ ਝਿਰੀਆਂ ਵਿਚ ਵਿਹੁ-ਗਲੈਂਡ ਵੀ ਹੁੰਦੇ ਹਨ । ਇਨ੍ਹਾਂ ਦੀਆਂ ਅੱਖਾਂ ਉਭਰਵੀਆਂ ਅਤੇ ਪਿਛਲੇ ਪੈਰ ਚੰਮ-ਝਿੱਲੀ ਵਾਲੇ ਹੁੰਦੇ ਹਨ । ਇਨ੍ਹਾਂ ਦੀਆਂ ਪਿਛਲੀਆਂ ਲੱਤਾਂ ਲੰਮੀਆਂ ਹੁੰਦੀਆਂ ਹਨ  ਜਿਹੜੀਅਾਂ ਤੈਰਨ ਅਤੇ ਛਾਲਾਂ ਮਾਰਨ ਵਿਚ ਸਹਾਈ ਹੁੰਦੀਆਂ ਹਨ ।     ਕਈ ਸਥੱਲੀ ਕਿਸਮਾਂ ਵਿਚ ਜ਼ਮੀਨ ਪੁੱਟਣ ਲਈ ਪੈਰ ਦੇ ਬਾਹਰਲੇ ਪਾਸੇ ਇਕ ਸਖ਼ਤ ਉਭਾਰ ਜਿਹਾ ( Tubercle ) ਹੁੰਦਾ ਹੈ । ਕਈਆਂ ਵਿਚ ਉਂਗਲਾਂ ਦੇ ਸਿਰਿਆਂ  ਤੇ , ਦਰਖ਼ਤਾਂ ਆਦਿ ਉਤੇ ਚੜ੍ਹਨ ਲਈ ਡਿਸਕਾਂ ਹੁੰਦੀਆਂ ਹਨ ।

                  ਇਹ ਰਾਤਲ ਪ੍ਰਾਣੀ ਹਨ ਅਤੇ ਊਸ਼ਣ-ਖੰਡਾਂ ਵਿਚ ਇਹ ਤਕਰੀਬਨ ਸਾਰਾ ਸਾਲ ਚੁਸਤ-ਫੁਰਤੀਲੇ ਰਹਿੰਦੇ ਹਨ । ਉੱਤਰੀ ਹਿੱਸਿਆਂ ਵਿਚ ਇਹ ਸਰਦੀਆਂ ਵਿਚ ਸੀਤ-ਨਿਸ਼ਕ੍ਰਿਅਤਾ ਦੀ ਅਵਸਥਾ ਧਾਰਨ ਕਰ ਲੈਂਦੇ ਹਨ । ਬਾਲਗ਼ ਡੱਡੂਆਂ ਦਾ ਆਹਾਰ ਮੁੱਖ ਤੌਰ ਤੇ ਕੀੜੇ-ਮਕੌੜੇ ਹਨ । ਇਸ ਤੋਂ ਇਲਾਵਾ ਇਹ ਘੋਗੇ , ਕ੍ਰੇਫ਼ਿਸ਼ ਅਤੇ ਛੋਟੇ ਮੋਟੇ ਰੀੜਧਾਰੀ ਵੀ ਖਾ ਲੈਂਦੇ ਹਨ । ਟੈਡਪੋਲ ਅਵਸਥਾ ਵਿਚ ਇਹ ਮੁੱਖ ਤੌਰ ਤੇ ਬਨਸਪਤੀ ਆਹਾਰੀ ਹੁੰਦੇ ਹਨ ।

                  ਮਾਦਾ ਡੱਡੂ ( ਡੱਡ ) ਨਰ ਤੋਂ ਵੱਡੀ ਹੁੰਦੀ ਹੈ । ਨਰ ਦੇ ਅੰਗੂਠਿਆਂ ਉਤੇ ਸਖ਼ਤ ਪੈਡ ਹੁੰਦੇ ਹਨ ਜਿਹੜੇ ਮਾਦਾ ਨੂੰ ਪਕੜਨ ਵਿਚ ਸਹਾਇਤਾ ਕਰਦੇ ਹਨ । ਕਈ ਜਾਤੀਆਂ ਵਿਚ ਨਰ ਦੀ ਗਰਦਨ ਜਾਂ ਗਲੇ ਉਤੇ ਸ੍ਵਰ-ਪੋਟਲੀਆਂ ਹੁੰਦੀਆਂ ਹਨ ਜਿਨ੍ਹਾਂ ਦੀ ਸਹਾਇਤਾ ਨਾਲ ਇਹ ਮੈਥੁਨ-ਆਵਾਜ਼ਾਂ ਕਢਦੇ ਹਨ ।

                  ਰਾਨਾ ਪ੍ਰਜਾਤੀ ਵਿਚ ਪ੍ਰਜਣਨ ਪਾਣੀ ਦੇ ਅੰਦਰ ਹੁੰਦਾ ਹੈ । ਨਰ ਡੱਡੂ ਪਿਛੋਂ ਦੀ ਮਾਦਾ ਨੂੰ ਬਗਲਾਂ ਕੋਲੋਂ ਘੁੱਟ ਕੇ ਪਕੜ ਲੈਂਦਾ ਹੈ ਅਤੇ ਮਾਦਾ ਦੀ ਪਿਠ ਉਤੇ ਚੜ੍ਹਿਆ ਹੋਇਆ ਹੀ , ਜਿਉਂ ਹੀ ਮਾਦਾ ਅੰਡੇ ਦਿੰਦੀ ਹੈ ਸ਼ੁਕ੍ਰਾਣੂਆਂ ਰਾਹੀਂ ਉਨ੍ਹਾਂ ਦਾ ਨਿਸ਼ੇਚਨ ਕਰਦਾ ਰਹਿੰਦਾ ਹੈ । ਅੰਡੇ ਗੂੜ੍ਹੇ ਰੰਗ ਦੇ , ਜਿਲੈਟਿਨੀ ਮਾਦੇ ਵਿਚ ਕਈ ਸੈਂਕੜਿਆਂ ਤੋਂ 30 , 000 ਤਕ ਝੁੰਡਾਂ ਵਿਚ ਪਾਣੀ ਉੱਤੇ ਤੈਰਦੇ ਰਹਿੰਦੇ ਹਨ ਤੇ ਪਾਣੀ ਵਿਚਲੇ ਪੌਦਿਆਂ ਆਦਿ ਨਾਲ ਜੁੜ ਜਾਂਦੇ ਹਨ ਜਾਂ ਪਾਣੀ ਵਿਚ ਡੁੱਬ ਜਾਂਦੇ ਹਨ । ਇਨ੍ਹਾਂ ਵਿਚੋਂ ਕੁਝ ਦਿਨਾਂ ਵਿਚ ਪੂਛ ਵਾਲੇ ਟੈਡਪੋਲ ਲਾਰਵੇ ਨਿਕਲਦੇ ਹਨ । ਇਨ੍ਹਾਂ ਦੇ ਗਲਫ਼ੜੇ , ਖ਼ਾਸ ਤਰ੍ਹਾਂ ਦਾ ਮੂੰਹ ਤੇ ਲੰਮੀ ਆਂਦਰ ਹੁੰਦੀ ਹੈ ਦੋ ਮਹੀਨਿਆਂ ਤੋਂ ਲੈ ਕੇ ਤਿੰਨ ਸਾਲ ਤਕ ( ਜਾਤੀ ਅਤੇ ਵਾਤਾਵਰਣਕ ਹਾਲਤਾਂ ਅਨੁਸਾਰ ) ਕਾਇਆ ਬਦਲੀ ਰਾਹੀਂ ਇਨ੍ਹਾਂ ਵਿਚੋਂ ਬਾਲਗ਼ ਡੱਡੂ ਬਣਦਾ ਹੈ ਜਿਸ ਵਿਚ ਗਲਫ਼ੜਿਆਂ ਦੀ ਥਾਂ ਫੇਫੜੇ ਬਣਦੇ ਹਨ , ਲੱਤਾਂ-ਬਾਹਾਂ ਨਿਕਲਦੀਆਂ ਹਨ , ਆਂਦਰ ਛੋਟੀ ਹੁੰਦੀ ਹੈ , ਪੂਛ ਖ਼ਤਮ ਹੋ ਜਾਂਦੀ ਹੈ ਅਤੇ ਮੂੰਹ ਡੱਡੂ ਵਰਗਾ ਬਣਦਾ ਹੈ ।

                  ਜੀਵ-ਵਿਗਿਆਨ ਵਿਚ ਤਜਰਬੇ ਕਰਨ ਲਈ ਡੱਡੂਆਂ ਦੀ ਬਹੁਤ ਮਹੱਤਤਾ ਹੈ ।


ਲੇਖਕ : ਭਾਸ਼ਾ ਵਿਭਾਗ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਗਿਆਰਵੀਂ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 800, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2017-01-17-10-17-38, ਹਵਾਲੇ/ਟਿੱਪਣੀਆਂ: ਹ. ਪੁ.––ਐਨ. ਬ੍ਰਿ. 9 : 951; ਐਨ. ਬ੍ਰਿ. ਮਾ. 4 : 331

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.