ਲਾਗ–ਇਨ/ਨਵਾਂ ਖਾਤਾ |
+
-
 
ਤਤ

ਤਤ (ਸੰ.। ਸੰਸਕ੍ਰਿਤ ਤਤ੍ਵ। ਤਦੑ+ਤ੍ਵ। ਪ੍ਰਾਕ੍ਰਿਤ ਤਤ੍ਵ) ੧. ਸਾਰ ਵਸਤੂ , ਅਸਲ , ਉਹ ਜੋ ਸਦੀਵ ਰਹਿਣੇ ਵਾਲੀ ਹੈ। ਮਿਥ੍ਯਾ ਭੂਤ ਦੇ ਵਿਰੁਧ , ਸੱਚ ,ਸਚਾਈ, ਅਸਲੀ ਦਸ਼ਾ। ਯਥਾ-‘ਨਾਨਕ ਲਗੀ ਤਤੁ ਲੈ ’ (ਗੁਰੂ) ਨਾਨਕ (ਜੀ ਆਖਦੇ ਹਨ) ਯਥਾਰਥ ਵਿਚ ਪ੍ਰੀਤ ਲੱਗੀ ਹੈ। ਤਥਾ-‘ਮਤਿ ਤਤੁ ਗਿਆਨੰ ’। ਤਥਾ-‘ਤਤੁ ਜੋਗ ਨ ਪਛਾਨੈ’। ਤਥਾ-‘ਤਤ ਰਸ ਅਮਿਓ ਪੀਆਈਐ’।

ਦੇਖੋ, ‘ਤਤ ਸਾਰਖਾ’ ‘ਤਤ ਗਿਆਨ’,

‘ਤਤ ਜੋਗ’

੩. ਇਸ ਕਰਕੇ ਇਸ ਦਾ ਅਰਥ ਬ੍ਰਹਮ ਹੈ। ਯਥਾ-‘ਕਈ ਕੋਟਿ ਤਤ ਕੇ ਬੇਤੇ ’। ਤਥਾ-‘ਤਤ ਸਮਦਰਸੀ ’ ਤਤ ਨੂੰ ਸਮਾਨ ਦੇਖਣ ਵਾਲਾ, ਬ੍ਰਹਮ ਨੂੰ ਪੂਰਨ ਜਾਣਨ ਵਾਲਾ।       ਦੇਖੋ, ‘ਤਤ ਰਸ’

੩. ਕਿਸੇ ਵੱਡੀ ਗੱਲ ਦਾ ਸਾਰ ਅੰਸ਼। ਮੂਲ ਯਥਾਰਥ ਭਾਵ। ਯਥਾ-‘ਕਹੁ ਨਾਨਕ ਇਹ ਤਤੁ ਬੀਚਾਰਾ’।

੪. ਉਹ ਸਾਧਾਰਨ ਪਦਾਰਥ ਜਿਸ ਤੋਂ ਸ੍ਰਿਸ਼ਟੀ ਬਣੀ ਹੈ, ਜੋ ਪੰਜ ਹਨ- ਜਲ , ਪ੍ਰਿਥਵੀ , ਅੱਗ , ਪੌਣ ਅਰ ਆਕਾਸ਼ ਇਨ੍ਹਾਂ ਦੇ ਮੇਲ ਤੇ ਸ੍ਰਿਸ਼ਟੀ ਹੈ। ਇਥੇ ਤਤ ਤੋਂ ਮੁਰਾਦ ਨਾ ਵੰਡੇ ਜਾ ਸਕਣ ਵਾਲਾ ਮੂਲ ਪਦਾਰਥ ਨਹੀਂ , ਪਰ ਸਾਧਾਰਣ ਤੇ ਮੂਲ ਪਦਾਰਥ ਹੈ। ਯਥਾ-‘ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ’।

੫. (ਸੰਸਕ੍ਰਿਤ ਤਤ੍ਰ) ਓਥੇ, ਤਿਥੇ। ਯਥਾ-‘ਜਤ ਕਤ ਤਤ ਗੁਸਾਈ’। ਤਥਾ ‘ਜਤ ਜਤ ਦੇਖਉ ਤਤ ਤਤ ਤੁਮ ਹੀ’।

੬. ਉਸੇ।   ਦੇਖੋ , ‘ਤਤਖਿਣ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4867,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੰਤੁ

ਤੰਤੁ (ਸੰ.। ਸੰਸਕ੍ਰਿਤ ਤੰਤੁ) ੧. ਤਾਗਾ , ਸੂਤ

੨. ਵਜਾਉਣ ਵਾਲੇ ਸਾਜ਼ ਦੀ ਤਾਰ ਭਾਵ ਪ੍ਰਾਣ। ਯਥਾ-‘ਟੂਟੀ ਤੰਤੁ ਨ ਬਜੈ ਰਬਾਬੁ ’ ਇਥੇ ਤਾਰ ਦਾ ਭਾਵ ਪ੍ਰਾਣ ਲਏ ਜਾਂਦੇ ਹਨ। ਕਿਉਂ ਜੋ ਪ੍ਰਾਣਾਂ ਦੇ ਨਿਕਲ ਜਾਣ ਨਾਲ ਦੇਹ ਰੂਪੀ ਰਬਾਬ ਵੱਜਣਾ ਬੰਦ ਹੋ ਜਾਂਦਾ ਹੈ। ਅਥਵਾ ੨. ਬ੍ਰਿਤੀ ਰੂਪ ਤਾਰ ਦੇ ਟੁੱਟਣ ਕਰਕੇ ਮਨ ਰੂਪੀ ਰਬਾਬ ਨਹੀਂ ਵੱਜਦਾ।

੩. (ਸੰਸਕ੍ਰਿਤ ਤੰਤ੍ਰ) ਤੰਤ੍ਰ , ਤਵੀਤ। ਯਥਾ-‘ਕਿਨਹੀ ਤੰਤ ਮੰਤ ਬਹੁ ਖੇਵਾ’ ਕਿਸੇ ਨੇ ਜਾਦੂ ਤੇ ਤਵੀਤ ਧਾਗੇ ਚਲਾਏ ਹਨ।

੪. ਤੰਤ* ਦਾ ਭਾਵ ਤੱਤ ਤੋਂ ਹੈ, ਅਸਲ , ਸਾਰ ਵਸਤੂ। ਤਥਾ-‘ਆਪੇ ਤੰਤੁ ਪਰਮ ਤੰਤੁ ਸਭੁ ਆਪੇ ਆਪੇ ਠਾਕੁਰੁ ਦਾਸੁ ਭਇਆ’।

            ਦੇਖੋ , ‘ਪਰਮ ਤੰਤੁ’, ‘ਜਲ ਤੰਤੁ’

----------

* ਤੰਤ, ਤਨੁ ਧਾਤੂ ਤੋਂ ਬਣਦਾ ਹੈ, ਜਿਸ ਦਾ ਅਰਥ ਹੈ ਫੈਲਣਾ। ਸੋ ਤੰਤ=ਜਿਸ ਤੋਂ ਸਾਰਾ ਫੈਲਾਉ ਹੋਇਆ ਹੈ ਐਉਂ ਤੰਤ ਦਾ ਅਰਥ ਸਿੱਧਾ ਬੀ -ਤਤ- ਸਿੱਧ ਹੁੰਦਾ ਹੈ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4867,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤਤੈ

ਤਤੈ (ਸੰ.। ਸੰਸਕ੍ਰਿਤ ਤਤ੍ਵ। ਦੇਖੋ , ਤਤ) ਸਾਰ ਵਸਤੂ। ਯਥਾ-‘ਕਿਉ ਤਤੈ ਅਵਿਗਤੈ ਪਾਵੈ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4867,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤਤੋ

ਤਤੋ (ਸੰ.। ਸੰਸਕ੍ਰਿਤ ਤਤ੍ਵ। ਦੇਖੋ , ਤਤ) ਸਾਰ ਵਾਸਤੂ, ਲਖੵ ਭਾਗ। ਯਥਾ-‘ਤਤੋ ਤਤੁ ਮਿਲੈ ਮਨੁ ਮਾਨੈ’ ਜਦ ਗੁਰਾਂ ਤੇ ਮਨ ਮੰਨਿਆਂ ਤਾਂ ਜੀਵ ਦਾ ਤਤ ਈਸ਼੍ਵਰ ਦੇ ਤਤ ਨਾਲ ਮਿਲਿਆ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4867,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੇਤ

ਤੇਤ ਪ੍ਰਾਕ੍ਰਿਤ ਤੇਤਿੑਤਅ। ਉਤਨੇ ਹੀ, ਉਤਨੀ- ਜੇਤੀ ਪ੍ਰਭੂ ਜਨਾਈ ਰਸਨਾ ਤੇਤ ਭਨੀ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4867,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੋਤ

ਤੋਤ (ਸੰ.। ਪੰਜਾਬੀ ਤੋਤਾ , ਫ਼ਾਰਸੀ ਤੂਤੀ। ਅ਼ਰਬੀ ਤ਼ੂਤ਼ੀ) ਤੋਤਾ। ਇਕ ਸਾਵੇ ਰੰਗ ਦਾ ਲਾਲ ਚੁੰਝ ਵਾਲਾ ਪੰਛੀ , ਜੋ ਮਨੁਖ ਦੀ ਬੋਲੀ ਦੀ ਨਕਲ ਕਰ ਲੈਂਦਾ ਹੈ। ਲੋਕੀ ਪਿੰਜਰਿਆਂ ਵਿਚ ਰੱਖਕੇ ਪਾਲਦੇ ਤੇ ਮਨੁਖ ਵਾਂਙੂ ਬੋਲਣਾ ਸਿਖਾਲਦੇ ਹਨ। ਯਥਾ-‘ਗਨਿਕਾ ਉਧਰੀ ਹਰਿ ਕਹੈ ਤੋਤ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 4867,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤਤੈ

ਤਤੈ. ਤਤ੍ਵ ਦੀ. “ਤਤੈ ਸਾਰ ਨ ਜਾਣੀ ਗੁਰੂ ਬਾਝਹੁ.” (ਅਨੰਦੁ) ੨ ਤੱਤੇ (ਤਕਾਰ) ਅੱਖਰ ਦ੍ਵਾਰਾ ਉਪਦੇਸ਼. “ਤਤੈ, ਤਾਮਸਿ ਜਲਿਓਹੁ ਮੂੜੇ!” (ਆਸਾ ਪਟੀ ਮ: ੩) ੩ ਤਤ੍ਵ ਨੂੰ. “ਕਿਉ ਤਤੈ ਅਵਿਗਤੈ ਪਾਵੈ?” (ਸਿਧਗੋਸਟਿ) ਅਵ੍ਯਕ੍ਤ ਤਤ੍ਵ ਨੂੰ ਕਿਵੇਂ ਪਾਵੇ?

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4869,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੇਤ

ਤੇਤ. ਕ੍ਰਿ. ਵਿ—ਤਾਵਤ. ਉਤਨਾ. ਉਸ ਕ਼ਦਰ. “ਜੇਤੇ ਮਾਇਆ ਰੰਗ ਤੇਤ ਪਛਾਵਿਆ.” (ਆਸਾ ਮ: ੫) “ਜੇਤੀ ਪ੍ਰਭੁ ਜਨਾਈ ਰਸਨਾ ਤੇਤ ਭਨੀ.” (ਆਸਾ ਛੰਤ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4869,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੱਤ

ਤੱਤ. ਦੇਖੋ, ਤਤੁ। ੨ ਵਿ—ਤਤ (ਪੌਣ) ਰੂਪ. ਹਵਾ ਜੇਹਾ ਚਾਲਾਕ. “ਚੜ੍ਯੋ ਤੱਤ ਤਾਜੀ.” (ਪਾਰਸਾਵ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4870,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਤੁ

ਤਤੁ. ਸੰ. तत्त्व —ਤਤ੍ਵ. ਸੰਗ੍ਯਾ—ਜਗਤ ਦਾ ਮੂਲ ਕਾਰਣ ਪ੍ਰਿਥਿਵੀ ਆਦਿਕ ਭੂਤ. ਅ਼ਨਾਸਿਰ. “ਪੰਚ ਤਤੁ ਮਿਲਿ ਕਾਇਆ ਕੀਨੀ.” (ਗੌਂਡ ਕਬੀਰ) ੨ ਪਾਰਬ੍ਰਹਮ. ਕਰਤਾਰ. “ਗੁਰਮੁਖਿ ਤਤੁ ਵੀਚਾਰੁ.” (ਸ੍ਰੀ ਅ: ਮ: ੧) ੩ ਸਾਰ. ਸਾਰਾਂਸ਼. “ਤਤੁ ਗਿਆਨ ਤਿਸੁ ਮਨਿ ਪ੍ਰਗਟਾਇਆ.” (ਸੁਖਮਨੀ) ੪ ਮੱਖਣ. ਨਵਨੀਤ. “ਜਲ ਮਥੈ ਤਤੁ ਲੋੜੈ ਅੰਧ ਅਗਿਆਨਾ!” (ਮਾਰੂ ਅ: ਮ: ੧) “ਸਹਜਿ ਬਿਲੋਵਹੁ, ਜੈਸੇ ਤਤੁ ਨ ਜਾਈ.” (ਆਸਾ ਕਬੀਰ) ੫ ਅਸਲੀਅਤ. ਯਥਾਥ੗ਤਾ। ੬ ਕ੍ਰਿ. ਵਿ—ਤਤਕਾਲ. ਫ਼ੌਰਨ. “ਜੋ ਪਿਰੁ ਕਹੈ ਸੋ ਧਨ ਤਤੁ ਮਾਨੈ.” (ਮਾਰੂ ਸੋਲਹੇ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4871,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੰਤੁ

ਤੰਤੁ. ਸੰ. तन्तु. ਸੰਗ੍ਯਾ—ਤਾਗਾ. “ਛੋਛੀ ਨਲੀ ਤੰਤੁ ਨਹੀ ਨਿਕਸੈ.” (ਗਉ ਕਬੀਰ)  ਇਸ ਥਾਂ ਤੰਤੁ ਤੋਂ ਭਾਵ ਪ੍ਰਾਣ ਹੈ। ੨ ਮੱਛੀ ਫੜਨ ਦਾ ਜਾਲ. ਦੇਖੋ, ਜਲਤੰਤੁ। ੩ ਤਾਰ. “ਤੂਟੀ ਤੰਤੁ ਰਬਾਬ ਕੀ.” (ਓਅੰਕਾਰ)  ਰਬਾਬ ਦੇਹ, ਤੰਤੁ ਪ੍ਰਾਣ। ੪ ਤੰਦੂਆ. ਗ੍ਰਾਹ। ੫ ਸੰਤਾਨ. ਔਲਾਦ । ੬ ਪੱਠੇ. Nerves। ੭ ਸੰ. ਤਤ੍ਵ. “ਤੰਤੈ ਕਉ ਪਰਮ ਤੰਤੁ ਮਿਲਾਇਆ.” (ਸੋਰ ਮ: ੧) ੮ ਜੀਵਾਤਮਾ. “ਆਪੇ ਤੰਤੁ ਪਰਮਤੰਤੁ ਸਭ ਆਪੇ.” (ਵਾਰ ਬਿਹਾ ਮ: ੪) ਜੀਵਾਤਮਾ ਅਤੇ ਬ੍ਰਹਮ ਆਪੇ। ੯ ਦੇਖੋ, ਤੰਤ੍ਰ. “ਤੰਤੁ ਮੰਤੁ ਪਾਖੰਡੁ ਨ ਕੋਈ.” (ਮਾਰੂ ਸੋਲਹੇ ਮ: ੧) “ਹਰਿ ਹਰਿ ਤੰਤੁ ਮੰਤੁ ਗੁਰਿ ਦੀਨਾ.” (ਆਸਾ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4871,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੰਤ

ਤੰਤ. ਤੰਦ਼ ਦੇਖੋ, ਤੰਤੁ। ੨ ਦੇਖੋ, ਤੰਤ੍ਰ । ੩ ਦੇਖੋ, ਤਤ੍ਵ. “ਤੰਤ ਕਉ ਪਰਮਤੰਤੁ ਮਿਲਿਆ.” (ਪ੍ਰਭਾ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4873,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੇਤੋ

ਤੇਤੋ. ਕ੍ਰਿ. ਵਿ—ਤਾਵਤ. ਉਤਨਾ. “ਖੀਲੈ ਬਿਗਸੈ ਤੇਤੋ ਸੋਗ.” (ਬਸੰ ਅ: ਮ: ੧) ਖੇਡਦਾ ਅਤੇ ਹਸਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4873,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੂਤ

ਤੂਤ. ਸੰ. ਅਤੇ ਫ਼ਾ  ਸੰਗ੍ਯਾ—ਇੱਕ ਬਿਰਛ, ਜਿਸ ਦੇ ਫਲ  ਖਾਣ ਵਿੱਚ ਮਿੱਠੇ ਹੁੰਦੇ ਹਨ ਅਤੇ ਛਟੀਆਂ ਦੇ ਟੋਕਰੇ ਆਦਿ ਬਣਦੇ ਹਨ. ਮਾਘ ਫੱਗੁਣ ਵਿੱਚ ਇਸ ਦੇ ਸਭ ਪੱਤੇ ਡਿਗ ਪੈਂਦੇ ਹਨ. Morus alba. ਪਿਉਂਦੀ ਤੂਤ ਦੀ ਸ਼ਹਤੂਤ ਸੰਗ੍ਯਾ ਹੈ. ਦੇਖੋ, ਸਤੂਤ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4874,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਤ

ਤਤ. ਸੰ. तत्. ਸੰਗ੍ਯਾ—ਬ੍ਰਹਮ. ਕਰਤਾਰ । ੨ ਸਰਵ—ਉਸ. “ਤਤ ਆਸ੍ਰਯੰ ਨਾਨਕ.” (ਸਹਸ ਮ: ੫) ੩ ਸੰ. तत. ਸੰਗ੍ਯਾ—ਵਿਸ੍ਤਾਰ. ਫੈਲਾਉ। ੪ ਤਾਰਦਾਰ ਵਾਜਾ. “ਤਤੰ ਵੀਣਾਦਿਕੰ ਵਾਦ੍ਯੰ.” (ਅਮਰਕੋਸ਼) ਦੇਖੋ, ਪੰਚ ਸਬਦ। ੫ ਪੌਣ. ਵਾਯੁ। ੬ ਪਿਤਾ । ੭ ਪੁਤ੍ਰ। ੮ ਤਪ੍ਤ (ਤੱਤੇ) ਲਈ ਭੀ ਤਤ ਸ਼ਬਦ ਆਇਆ ਹੈ. “ਬਾਰਿ ਭਯੋ ਤਤ.” (ਕ੍ਰਿਸਨਾਵ) ੯ ਤਤ੍ਵ ਲਈ ਭੀ ਤਤ ਸ਼ਬਦ ਹੈ. “ਤਤ ਸਮਦਰਸੀ ਸੰਤਹੁ ਕੋਈ ਕੋਟਿ ਮੰਧਾਹੀ.” (ਸ੍ਰੀ ਮ: ੫) ਤਤ੍ਵਦਰਸ਼ੀ ਅਤੇ ਸਮਦਰਸ਼ੀ ਕਰੋੜਾਂ ਮੱਧੇ ਕੋਈ ਹੈ. ਦੇਖੋ, ਤਤੁ। ੧੦ ਤਤ੍ਵ. ਭੂਤ. ਅਨਾਸਰ. “ਪਾਂਚ ਤਤ ਕੋ ਤਨ ਰਚਿਓ.” (ਸ: ਮ: ੯) ੧੧ ਕ੍ਰਿ. ਵਿ—ਤਤ੍ਰ. ਵਹਾਂ. ਓਥੇ. “ਜਤ੍ਰ ਜਾਉ ਤਤ ਬੀਠਲੁ ਭੈਲਾ.” (ਆਸਾ ਨਾਮਦੇਵ) “ਜਤਕਤ ਪੇਖਉ ਤਤ ਤਤ ਤੁਮਹੀ.” (ਗਉ ਮ: ੫) ੧੨ ਤਤਕਾਲ ਦਾ ਸੰਖੇਪ. ਫ਼ੌਰਨ. ਤੁਰੰਤ. “ਹੋਇ ਗਇਆ ਤਤ ਛਾਰ.” (ਧਨਾ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4874,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੋਤ

ਤੋਤ. ਦੇਖੋ, ਤੋਤਾ. “ਗਨਿਕਾ ਉਧਰੀ ਹਰਿ ਕਹੈ ਤੋਤ.” (ਬਸੰ ਅ: ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4875,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੱਤ

ਤੱਤ [ਨਾਂਪੁ] ਪਦਾਰਥ ਦਾ ਮੂਲ ਅੰਸ਼ ਜਿਸ ਦਾ ਰਸਾਇਣਕ ਵਿਸ਼ਲੇਸ਼ਣ ਨਹੀਂ ਹੋ ਸਕਦਾ, ਅਣੂ; ਨਿਚੋੜ, ਸਾਰ, ਸਤ; ਪਾਰਬ੍ਰਹਮ; ਰੱਬੀ ਗਿਆਨ , ਮੂਲ ਭਾਵ, ਅਸਲ; ਅਸਤਿਤਵ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4886,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੰਤੂ

ਤੰਤੂ [ਨਾਂਪੁ] (ਵਿਗਿ) ਸਰੀਰ ਵਿੱਚ ਇੱਕੋ ਪ੍ਰਕਾਰ ਦੀਆਂ ਨਰਮ ਕੋਸ਼ਿਕਾਵਾਂ ਦਾ ਸਮੂਹ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4888,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੂਤ

ਤੂਤ [ਨਾਂਪੁ] ਇੱਕ ਫਲ਼ਦਾਰ ਅਤੇ ਛਾਂਦਾਰ ਰੁੱਖ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4956,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੂਤ

ਤੂਤ (ਨਾਂ,ਪੁ) ਟਾਹਣੀਆਂ ਦੀਆਂ ਲਗਰਾਂ ਤੋਂ ਟੋਕਰੀਆਂ ਆਦਿ ਬਣਾਉਣ ਲਈ ਉਪਯੋਗੀ ਸੰਘਣੀ ਛਾਂ ਅਤੇ ਚੀੜ੍ਹੇ ਮਾਦੇ ਦੀ ਲੱਕੜ ਵਾਲਾ ਰੁੱਖ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4959,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ