ਤਰ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਰ ( ਨਾਂ , ਇ ) ਵੇਲ ਨੂੰ ਲੱਗਦੀ ਖੀਰਾ ਜਾਤੀ ਦੀ ਲਮੂਤਰੀ ਕੱਚੀ ਖਾਧੀ ਜਾਣ ਵਾਲੀ ਕੱਕੜੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15457, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Soak ( ਸਅਉਕ ) ਤਰ : ਇਸ ਸ਼ਬਦ ਦੇ ਅਨੇਕਾਂ ਅਰਥ ਹਨ ਪਰ ਵਰਖਾ ਬਾਅਦ ਖੱਡੇ ਅੰਦਰ ਭਰੀ ਤਰ-ਬ-ਤਰਤਾ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15454, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਤਰ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਰ 1 [ ਨਾਂਇ ] ਖੀਰਾ ਜਾਤੀ ਦਾ ਇੱਕ ਫਲ਼ , ਕੱਕੜੀ 2 ਵਤਰ , ਸਿੱਲ੍ਹਾ; ਨਮ 3 [ ਨਾਂਪੁ ] ਇੱਕ ਪਛੇਤਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15446, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਰ . ਸੰ. ਸੰਗ੍ਯਾ— ਮਹਿ਼੉੤ਲ , ਜੋ ਨਦੀ ਪਾਰ ਉਤਾਰਨ ਲਈ ਲਿਆ ਜਾਵੇ । ੨ ਤਰਨ ਦੀ ਕ੍ਰਿਯਾ । ੩ ਅਗਨਿ । ੪ ਮਾਰਗ. ਰਾਹ । ੫ ਗਤਿ. ਚਾਲ । ੬ ਬਿਰਛ. ਤਰ ਅਤੇ ਤਰੁ ਦੋਵੇਂ ਸੰਸਕ੍ਰਿਤ ਸ਼ਬਦ ਹਨ. “ ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ.” ( ਮਲਾ ਰਵਿਦਾਸ ) ੭ ਸੰ. ਤਕੁ੗. ਤੁਰ. ਕਪੜਾ ਲਪੇਟਣ ਦਾ ਬੇਲਣ. “ ਛੋਛੀ ਨਲੀ ਤੰਤੁ ਨਹੀ ਨਿਕਸੈ , ਨ ਤਰ ਰਹੀ ਉਰਝਾਈ.” ( ਗਉ ਕਬੀਰ ) ਇਸ ਥਾਂ ਪ੍ਰਾਣਾਂ ਦੀ ਗੱਠ ਨੂੰ ਤਰ ( ਤੁਰ ) ਲਿਖਿਆ ਹੈ । ੮ ਹਿੰਦੀ. ਕਕੜੀ , ਖੱਖੜੀ. ਖੀਰੇ ਦੀ ਜਾਤਿ ਦਾ ਲੰਮਾ ਹਰਾ ਫਲ , ਜੋ ਗਰਮੀ ਦੀ ਰੁੱਤੇ ਹੁੰਦਾ ਹੈ । ੯ ਕ੍ਰਿ. ਵਿ— ਨੀਚੇ. ਤਲੇ. “ ਹੈਵਰ ਊਪਰਿ ਛਤ੍ਰ ਤਰ.” ( ਸ. ਕਬੀਰ ) “ ਸੀਤਲ ਜਲ ਕੀਜੈ ਸਮ ਓਰਾ । ਤਰ ਊਪਰਿ ਦੇਕਰ ਬਹੁ ਸ਼ੋਰਾ.” ( ਗੁਪ੍ਰਸੂ ) “ ਜਾਕੀ ਦਹਸ਼ਤ ਸਾਰਦੂਲ ਸੁਰ ਤਰ ਹੈ.” ( ਹਜ਼ੂਰੀ ਕਵਿ ) ਸ਼ੇਰ ਦੀ ਆਵਾਜ਼ ਹੇਠ ਬੈਠ ਜਾਂਦੀ ਹੈ । ੧੦ ਵ੍ਯ— ਦ੍ਵਾਰਾ. ਸੇ. “ ਜਾ ਤਰ ਜੱਛ ਕਿਨਰ ਅਸੁਰਨ ਕੀ ਸਭ ਕੀ ਕ੍ਰਿਯਾ ਹਿਰਾਨੀ.” ( ਪਾਰਸਾਵ ) ੧੧ ਸੰ. ਅਤੇ ਫ਼ਾ. ਪ੍ਰਤ੍ਯਯ. ਇਹ ਗੁਣਵਾਚਕ ਸ਼ਬਦਾਂ ਨਾਲ ਜੁੜਨ ਤੋਂ ਦੂਜੇ ਨਾਲੋਂ ਅਧਿਕਤਾ ਜਣਾਉਂਦਾ ਹੈ. ਜਿਵੇਂ— ਸ਼ੁੱਧਤਰ , ਬਿਹਤਰ ਆਦਿ. Comparative degree.1  “ ਜਨ ਦੇਖਨ ਕੇ ਤਰਸੁੱਧ ਬਨੇ.” ( ਕਲਕੀ ) ਸ਼ੁੱਧਤਰ ਬਨੇ. ਵਡੇ ਸ਼ੁੱਧ ਬਨੇ. “ ਦੁਖ ਦਾਲਦੁ ਭੰਨ ਤਰ.” ( ਵਾਰ ਸਾਰ ਮ : ੫ ) “ ਇਕ ਗੁਰਮੁਖ , ਗੁਰਮੁਖਤਰ ਦੂਜੋ । ਗੁਰਮੁਖਤਮ , ਨੀਕੋ ਲਖ ਤੀਜੋ.” ( ਗੁਪ੍ਰਸੂ ) ੧੨ ਫ਼ਾ ਵਿ— ਗਿੱਲਾ. ਭਿੱਜਿਆ ਹੋਇਆ । ੧੩ ਤਾਜ਼ਾ । ੧੪ ੉੠ਫ਼ । ੧੫ ਥੰਧਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 15201, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਰ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਰ ( ਸੰ. । ਸੰਸਕ੍ਰਿਤ ਤਰੑ ) ੧. ਬ੍ਰਿਛ । ਯਥਾ-‘ ਤਰ ਤਾਰਿ ਅਪਵਿਤ੍ਰ’ ।

੨. ( ਸੰ. । ਸੰਸਕ੍ਰਿਤ ) ਬੇੜੀ । ਯਥਾ-‘ ਨਾ ਤਰ ਨਾ ਤੁਲਹਾ ’ । ਇਥੇ -ਤਰ- ਦਾ ਅਰਥ -ਤਰਨਾ- ਬੀ ਕਰ ਲੈਂਦੇ ਹਨ ।

੩. ( ਅ. । ਹਿੰਦੀ ) ਹੇਠਾਂ , ਥੱਲੇ । ਯਥਾ-‘ ਹੈਵਰ ਊਪਰਿ ਛਤ੍ਰ ਤਰ’ ।

੪. ( ਗੁ. । ਸੰਸਕ੍ਰਿਤ । ਫ਼ਾਰਸੀ ) ਗੁਣ ਵਾਚਕ ਨਾਲ ਲੱਗਕੇ ਉਸਦੇ ਗੁਣ ਨੂੰ ਅਤਿਸੈ ਕਰ ਦਿੰਦਾ ਹੈ । ਬਹੁਤ , ਅਤ੍ਯੰਤ ।

੫. ( ਤਰਨਾ ਧਾਤੂ ਤੋਂ ਤਰ ) ਤੂੰ ਤਰ । ਯਥਾ-‘ ਤਰੁ ਤਾਰੀ ਮਨਿ ਨਾਮੁ ਸੁਚੀਤਿ’ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 15090, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.