ਲਾਗ–ਇਨ/ਨਵਾਂ ਖਾਤਾ |
+
-
 
ਤਾੜੀ

ਤਾੜੀ (ਸੰ.। ਸੰਸਕ੍ਰਿਤ ਤਰ਼ਕਣੰ=ਬਿਚਾਰਨਾ ਤੋਂ ਪੁ. ਪੰਜਾਬੀ ਪਦ ਹੈ ਤਾੜਨਾ=ਸਮਝਣਾ ਯਾ ਨਜ਼ਰ ਬੰਨ੍ਹਕੇ ਤੱਕਦਾ) ਇਕ ਪਾਸੇ ਅੱਖਾਂ ਦੀ ਟਕ ਬੰਨ੍ਹਕੇ ਵੇਖਣਾ, ਅੰਦਰੋਂ ਮਨ ਨੂੰ ਰੋਕਣਾ ਤੇ ਸੁਆਸ ਬੱਝਵੇਂ ਧੀਮੇ ਲੈਣੇ , ਨਕ ਦੀ ਨੋਕ ਯਾਂ ਭਵਾਂ ਦੇ ਵਿਚਕਾਰ ਨਜ਼ਰ ਬੰਨ੍ਹਣੀ। ਇਕ ਪ੍ਰਕਾਰ ਦੀ ਸਮਾਧੀ। ਸਮਾਧੀ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 775,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤਾੜੀ

ਤਾੜੀ. ਸੰਗਯਾ—ਤਾਲ. ਤਾਲੀ. ਦੋਹਾਂ ਹੱਥਾਂ ਦੇ ਵਜਾਉਣ ਦੀ ਕ੍ਰਿਯਾ। ੨ ਆਸਨ. ਚੌਕੜੀ. ਚਪਲੀ। ੩ ਸਮਾਧਿ. “ਨਿਜਘਰਿ ਤਾੜੀ ਲਾਵਣਿਆ.” (ਮਾਝ ਅ: ਮ: ੩) “ਨਿਰਭੈ ਤਾੜੀ ਲਾਈ.” (ਸੋਰ ਮ: ੫) ੪ ਤਲਵਾਰ ਦੇ ਕ਼ਬ੒੥ ਪੁਰ ਹੱਥ ਨੂੰ ਬਚਾਉਣ ਲਈ ਓਟ। ੫ ਸੰ. ਤਾੜ ਦੀ ਸ਼ਰਾਬ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 789,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਾੜੀ

ਤਾੜੀ (ਨਾਂ,ਇ) ਹੱਥ ਦੀ ਇੱਕ ਹਥੇਲੀ ਨੂੰ ਦੂਜੇ ਹੱਥ ਦੀ ਹਥੇਲੀ ’ਤੇ ਮਾਰ ਕੇ ਕੱਢੀ ਅਵਾਜ਼

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 893,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ