ਲਾਗ–ਇਨ/ਨਵਾਂ ਖਾਤਾ |
+
-
 
ਤੁਰਤ

Forthwith-_ਤੁਰਤ: ਇਸ ਸ਼ਬਦ ਦਾ ਕੋਈ ਨਿਸਚਿਤ ਅਰਥ ਨਹੀਂ ਹੈ। ਇਸ ਦੇ ਅਰਥ ਨਿਯਮ ਦੇ ਉਦੇਸ਼ ਅਤੇ ਕੇਸ ਦੇ ਹਾਲਾਤ ਅਨੁਸਾਰ ਕੀਤੇ ਜਾਣੇ ਚਾਹੀਦੇ ਹਨ।

       ਸਾਧਾਰਨ ਤੌਰ ਤੇ ਇਸ ਦਾ ਮਤਲਬ ਨਾਵਾਜਬ ਦੇਰੀ ਤੋਂ ਬਿਨਾਂ ਲਿਆ ਜਾਣਾ ਚਾਹੀਦਾ ਹੈ। ਕਿਸੇ ਕੰਮ ਨੂੰ Forthwith ਕਰਨ ਅਤੇ ਨਿਸਚਿਤ ਸਮੇਂ ਦੇ ਅੰਦਰ ਕਰਨ ਵਿਚਲਾ ਫ਼ਰਕ ਹਰ ਕੋਈ ਜਾਣਦਾ ਹੈ। ਕਿਸੇ ਕੰਮ ਨੂੰ Forthwrth ਕਰਨ ਦਾ ਮਤਲਬ ਹੈ ਸੌਖ-ਪੂਰਬਕ ਢੰਗ ਨਾਲ ਜਿਤਨਾ ਵੀ ਸ਼ੀਘਰ ਹੋ ਸਕੇ

       ਇਸ ਦਾ ਅਰਥ ‘ਜਿਤਨੀ ਛੇਤੀ ਸੰਭਵ ਹੋ ਸਕੇ’ ਤੋਂ ਵੀ ਵਖਰਾ ਹੈ। ਇਹ ਤਤਕਾਲ ਜਾਂ ਫ਼ੌਰਨ ਤੋਂ ਵੀ ਵਖਰੇ ਅਰਥ ਰਖਦਾ ਹੈ ਅਤੇ ਉਸ ਜਿੰਨੇ ਕਰੜੇ ਅਰਥ ਨਹੀਂ ਦਿੰਦਾ। ਵਾਰਟਨ ਦੇ ਕਾਨੂੰਨੀ ਕੋਸ਼ ਅਨੁਸਾਰ ‘ਜਦੋਂ ਮੁਦਾਲਾ ਨੂੰ ਤੁਰਤ ਪਲੀਡ ਕਰਨ ਲਈ ਕਿਹਾ ਜਾਂਦਾ ਹੈ ਤਾਂ ਉਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਉਹ 24 ਘੰਟਿਆਂ ਦੇ ਅੰਦਰ ਪਲੀਡ ਕਰੇ। ਜਦੋਂ ਕੋਈ ਪ੍ਰਵਿਧਾਨ ਜਾਂ ਐਕਟ ਕਿਸੇ ਕੰਮ ਦਾ ਤੁਰਤ ਕੀਤਾ ਜਾਣਾ ਲੋੜੀਦਾ ਹੋਵੇ ਤਾਂ ਉਸ ਦਾ ਮਤਲਬ ਹੈ ਕਿ ਉਹ ਕੰਮ ਉਪਬੰਧਾਂ ਦੇ ਉਦੇਸ਼ਾਂ ਅਤੇ ਹਾਲਾਤ ਨੂੰ ਸਾਹਮਣੇ ਰਖ ਕੇ ਵਾਜਬੀ ਸਮੇਂ ਦੇ ਅੰਦਰ ਕੀਤਾ ਜਾਵੇ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1429,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਤਰੰਤ

ਤਰੰਤ (ਕ੍ਰਿ.। ਸੰਸਕ੍ਰਿਤ ਧਾਤੂ ਤ੍ਰੀ=ਤਰਨਾ) ਤਰਦੀ ਹੈ। ਯਥਾ-‘ਕਰਦਮੰ ਤਰੰਤ ਪਪੀਲਕਹ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1429,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤਰਤ

ਤਰਤ ਤਰਦਿਆਂ, ਪਾਰ ਹੁੰਦਿਆਂ- ਤਉ ਭਵਜਲ ਤਰਤ ਨ ਲਾਵੈ ਬਾਰਾ। ਵੇਖੋ ਤਰੇ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1429,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੁਰਤੁ

ਤੁਰਤੁ (ਕ੍ਰਿ. ਵਿ.। ਵੇਦਕ ਸੰਸਕ੍ਰਿਤ ਦਾ ਧਾਤੂ ਹੈ, ਤੁਰ=ਜਲਦੀ ਕਰਨੀ, ਛੇਤੀ ਟੁਰਨਾ) ਛੇਤੀ, ਜਲਦੀ। ਯਥਾ-‘ਤੁਝੁ ਤੁਰਤੁ ਛਡਾਊ ਮੇਰੋ ਕਹਿਓ ਮਾਨਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1429,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤਰੰਤ

ਤਰੰਤ. ਸੰ. तरन्त. ਸੰਗ੍ਯਾ—ਸਮੁੰਦਰ। ੨ ਡੱਡੂ । ੩ ਰਾਖਸ। ੪ ਬੇੜਾ. ਜਹਾਜ਼.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1433,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੁਰੰਤ

ਤੁਰੰਤ. ਕ੍ਰਿ. ਵਿ—ਛੇਤੀ. ਫ਼ੌਰਨ. ਦੇਖੋ, ਤੁਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1433,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੌਰੇਤ

ਤੌਰੇਤ   ਅ਼   ਯਹੂਦੀਆਂ (ਮੂਸਾਈਆਂ) ਦਾ ਧਰਮਗ੍ਰੰਥ, ਜੋ ਹ਼੒ਰਤ ਮੂਸਾ ਨੂੰ ਪ੍ਰਗਟ ਹੋਇਆ. Old Testament ਦੀਆਂ ਪਹਿਲੀਆਂ ਪੰਚ ਕਿਤਾਬਾਂ (Pentateuch). ਦੇਖੋ, ਮੂਸਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1434,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੁਰੰਤ

ਤੁਰੰਤ [ਕਿਵਿ] ਤੁਰਤ , ਫੌਰਨ, ਝੱਟ-ਪੱਟ, ਛੇਤੀ, ਝਬਦੇ, ਇਕਦਮ, ਉਸੇ ਵੇਲ਼ੇ, ਜਦੇ ਹੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1447,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤਰੌਤ

ਤਰੌਤ [ਨਾਂਇ] ਵੇਖੋ ਤਰਾਵਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1453,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ