ਤਖ਼ਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਖ਼ਤ [ ਨਾਂਪੁ ] ਰਾਜ-ਗੱਦੀ , ਸਿੰਘਾਸਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3174, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਤਖ਼ਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਖ਼ਤ . ਫ਼ਾ.   ਅ਼  ਬੈਠਣ ਦੀ ਚੌਕੀ । ੨ ਰਾਜਸਿੰਘਾਸਨ. “ ਤਖਤਿ ਬਹੈ ਤਖਤੈ ਕੀ ਲਾਇਕ.” ( ਮਾਰੂ ਸੋਲਹੇ ਮ : ੧ ) ੩ ਸ਼੍ਰੀ ਗੁਰੂ ਸਾਹਿਬਾਨ ਦਾ ਸਿੰਘਾਸਨ. ਖ਼ਾ੉ ਕਰਕੇ ਗੁਰੂ ਸਾਹਿਬ ਦੇ ਚਾਰ ਤਖ਼ਤ : — ਅਕਾਲਬੁੰਗਾ , ਪਟਨਾ ਸਾਹਿਬ ਦਾ ਹਰਿਮੰਦਿਰ , ਕੇਸਗੜ੍ਹ ਅਤੇ ਹ਼੒੤ਰ ਸਾਹਿਬ ( ਅਬਿਚਲ ਨਗਰ ) .


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਖ਼ਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਤਖ਼ਤ : ਫ਼ਾਰਸੀ ਭਾਸ਼ਾ ਦੇ ਇਸ ਸ਼ਬਦ ਦਾ ਅਰਥ ਹੈ ਸਿੰਘਾਸਨ , ਸ਼ਾਹੀ ਆਸਣ । ਗੁਰਬਾਣੀ ਵਿਚ ਪਰਮਾਤਮਾ ਜਾਂ ਪਰਮ-ਸੱਤਾ ਨੂੰ ਸੱਚਾ ਪਾਤਿਸ਼ਾਹ ਕਿਹਾ ਗਿਆ ਹੈ ਅਤੇ ਉਸ ਦੁਆਰਾ ਵਰਤੇ ਜਾਣ ਵਾਲੇ ਤਖ਼ਤ ਦੀ ‘ ਸੱਚਾ ਤਖ਼ਤ’ ਵਜੋਂ ਕਲਪਨਾ ਕੀਤੀ ਗਈ ਹੈ— ਸਚੈ ਤਖਤਿ ਸਚ ਮਹਲੀ ਬੈਠੇ ਨਿਰਭਉ ਤਾੜੀ ਲਾਈ ( ਗੁ.ਗ੍ਰੰ.907 ) ; ਸਚੈ ਤਖਤਿ ਨਿਵਾਸੁ ਹੋਰ ਆਵਣ ਜਾਣਿਆ ( ਗੁ.ਗ੍ਰੰ.1279 ) । ਗੁਰਬਾਣੀ ਵਿਚ ਚੂੰਕਿ ਪਰਮਾਤਮਾ ਅਤੇ ਗੁਰੂ ਨੂੰ ਅਭੇਦ ਮੰਨਿਆ ਗਿਆ ਹੈ ( ਗੁਰੁ ਗੋਵਿੰਦ ਗੋਵਿੰਦੁ ਗੁਰੂ ਹੈ ਨਾਨਕ ਭੇਦੁ ਭਾਈ । — ਗੁ.ਗ੍ਰੰ.442; ਪਾਰਬ੍ਰਹਮ ਗੁਰ ਨਾਹੀ ਭੇਦ— ਗੁ. ਗ੍ਰੰ.1142 ) । ਇਸ ਲਈ ਗੁਰੂ ਦੇ ਸਿੰਘਾਸਨ ਨੂੰ ‘ ਸੱਚਾ ਤਖ਼ਤ’ ਕਿਹਾ ਜਾਣ ਲਗਿਆ ਹੈ । ਭੱਟਾਂ ਦੀ ਬਾਣੀ ਵਿਚ ਇਸ ਤੱਥ ਦੀ ਸਪੱਸ਼ਟ ਸਥਾਪਨਾ ਹੋਈ ਹੈ । ਗੁਰੂ ਰਾਮਦਾਸ ਜੀ ਬਾਰੇ ਨਲ੍ਹ ਭੱਟ ਨੇ ਕਿਹਾ ਹੈ— ਸਭ ਬਿਧਿ ਮਾਨ੍ਹਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸੇ ( ਗੁ.ਗ੍ਰੰ.1399 ) ਮਥੁਰਾ ਭੱਟ ਦਾ ਕਥਨ ਹੈ— ਬਿਦੁਮਾਨ ਗੁਰਿ ਆਪਿ ਧਪ੍ਹਉ ਥਿਰੁ ਸਾਚਉ ਤਖਤੁ ਗੁਰੂ ਰਾਮਦਾਸੈ ( ਗੁ.ਗ੍ਰੰ.1404 ) । ਬਲਵੰਡ ਡੂਮ ਦੇ ਕਥਨ ਅਨੁਸਾਰ— ਤੁਧੁ ਡਿਠੇ ਸਚੇ ਪਾਤਿਸਾਹ ਮਲੁ ਜਨਮ ਜਨਮ ਦੀ ਕਟੀਐ ( ਗੁ.ਗ੍ਰੰ.967 ) ।

                      ਗੁਰੂ-ਗਦੀ ਨੂੰ ਗੁਰੂ-ਸਿੰਘਾਸਨ ਦਾ ਮਹੱਤਵ ਛੇਵੇਂ ਗੁਰੂ ਜੀ ਤੋਂ ਦਿੱਤਾ ਜਾਣ ਲਗਾ ਜਦੋਂ ਉਨ੍ਹਾਂ ਨੇ ‘ ਪੀਰੀ’ ਦੇ ਨਾਲ ‘ ਮੀਰੀ’ ਨੂੰ ਗ੍ਰਹਿਣ ਕੀਤਾ ਅਤੇ ਦਰਬਾਰ ਸਾਹਿਬ ਦੀ ਦਰਸ਼ਨੀ ਡਿਉੜੀ ਦੇ ਸਾਹਮਣੇ ਥੜਾ ਸਾਹਿਬ ਬਣਵਾ ਕੇ ਉਸ ਉਪਰ ਆਪਣੀ ਮਸਨਦ ਸਜਾਈ । ਇਹ ਥੜਾ ਸਾਹਿਬ ਹੀ ਕਾਲਾਂਤਰ ਵਿਚ ‘ ਅਕਾਲ ਤਖ਼ਤ ’ ਅਖਵਾਇਆ । ਛੇਵੇਂ ਗੁਰੂ ਤੋਂ ਬਾਦ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖ ਧਰਮ ਵਿਚ ਆਤਮ ਸੁਰਖਿਆ ਦੀ ਚੇਤਨਾ ਪੈਦਾ ਕੀਤੀ । ਸੰਤ ਨੂੰ ਸਿਪਾਹੀ ਬਣਾਇਆ , ਭਗਤੀ ਦੇ ਪ੍ਰਤੀਕ ਮਾਲਾ ਦੇ ਨਾਲ ਸ਼ਕਤੀ ਦੇ ਪ੍ਰਤੀਕ ਕ੍ਰਿਪਾਣ ਨੂੰ ਸੰਯੁਕਤ ਕੀਤਾ । ਫਲਸਰੂਪ ਦਸਮ ਗੁਰੂ ਦੇ ਜਨਮ , ਖ਼ਾਲਸਾ ਸਿਰਜਨ ਅਤੇ ਮਹਾਪ੍ਰਸਥਾਨ ਨਾਲ ਸੰਬੰਧਿਤ ਸਥਾਨਾਂ ਨੂੰ ਤਖ਼ਤ ਘੋਸ਼ਿਤ ਕੀਤਾ ਗਿਆ । ਇਨ੍ਹਾਂ ਚਾਰ ਤਖ਼ਤਾਂ ਤੋਂ ਇਲਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੀ 18 ਨਵੰਬਰ 1966 ਈ. ਦੀ ਮੀਟਿੰਗ ਵਿਚ ਦਮਦਮਾ ਸਾਹਿਬ ਨੂੰ ਵੀ ਤਖ਼ਤਾਂ ਵਿਚ ਸ਼ਾਮਲ ਕਰਕੇ ਇਨ੍ਹਾਂ ਦੀ ਗਿਣਤੀ ਪੰਜ ਕਰ ਦਿੱਤੀ । ਇਨ੍ਹਾਂ ਪੰਜਾਂ ਵਿਚੋਂ ‘ ਅਕਾਲ ਤਖ਼ਤ’ ਦੀ ਸਰਦਾਰੀ ਹੈ । ਹਰ ਪ੍ਰਕਾਰ ਦੇ ਧਾਰਮਿਕ ਮਸਲਿਆਂ ਬਾਰੇ ਦਲ ਖ਼ਾਲਸਾ ਇਥੋਂ ਹੀ ਫ਼ੈਸਲੇ ਕਰਿਆ ਕਰਦਾ ਸੀ । ਆਧੁਨਿਕ ਯੁਗ ਵਿਚ ਅਧਿਕਤਰ ਸਿੱਖ ਮੋਰਚੇ ਇਥੋਂ ਹੀ ਪ੍ਰੇਰਣਾ ਲੈਂਦੇ ਹਨ । ਇਨ੍ਹਾਂ ਪੰਜਾਂ ਤਖ਼ਤਾਂ ਦੇ ਜੱਥੇਦਾਰ ਜੱਥੇਦਾਰੀ ਦੇ ਪਦ ਕਾਰਣ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੁੰਦੇ ਹਨ ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2782, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.