ਲਾਗ–ਇਨ/ਨਵਾਂ ਖਾਤਾ |
+
-
 
ਤੱਥ

Fact_ਤੱਥ: ਭਾਰਤੀ ਸ਼ਹਾਦਤ ਐਕਟ 1872 ਦੀ ਧਾਰਾ 3 ਅਨੁਸਾਰ :-

       (1) ਅਜਿਹੀ ਕੋਈ ਚੀਜ਼, ਚੀਜ਼ਾਂ ਦੀ ਅਵਸਥਾ, ਜਾਂ ਚੀਜ਼ਾਂ ਦਾ ਸਬੰਧ , ਜਿਸਦਾ ਇੰਦਰੀਆਂ ਦੁਆਰਾ ਬੋਧ ਹੋ ਸਕਦਾ ਹੋਵੇ;

       (2) ਕੋਈ ਮਾਨਸਿਕ ਹਾਲਤ ਜਿਸ ਬਾਰੇ ਕੋਈ ਵਿਅਕਤੀ ਚੇਤੰਨ ਹੋਵੇ ਇਸ ਪਰਿਭਾਸ਼ਾ ਅਨੁਸਾਰ ਤੱਥ ਦੋ ਕਿਸਮ ਦੇ ਹੋ ਸਕਦੇ ਹਨ-ਇਕ ਭੌਤਿਕ ਅਤੇ ਦੂਜੇ ਮਨੋਵਿਗਿਆਨਕ। ਇਹ ਪਰਿਭਾਸ਼ਾ ਬੈਂਥਮ ਦੁਆਰਾ ਤੱਥਾਂ ਦੀ ਵਰਗ-ਵੰਡ ਉੱਤੇ ਆਧਾਰਤ ਹੈ। ਕੁੱਝ ਤੱਥ ਅਜਿਹੇ ਹੁੰਦੇ ਹਨ ਜਿਨ੍ਹਾਂ ਦਾ ਬੋਧ ਪੰਜ ਮਨੁੱਖੀ ਗਿਆਨ ਇੰਦਰੀਆਂ ਦੁਆਰਾ ਹੋ ਸਕਦਾ ਹੈ। ਉਪਰੋਕਤ ਪਰਿਭਾਸ਼ਾ ਵਿਚ ਇਸ ਵਰਗ ਦਾ ਜ਼ਿਕਰ (1) ਵਿਚ ਕੀਤਾ ਗਿਆ ਹੈ ਅਤੇ ਉਸ ਨੂੰ ਸਪਸ਼ਟ ਕਰਨ ਲਈ ਦ੍ਰਿਸ਼ਟਾਂਤ (ੳ), (ਅ) ਅਤੇ (ੲ) ਵਿਚ ਉਨ੍ਹਾਂ ਦੇ ਉਦਾਹਰਣ ਦਿੱਤੇ ਗਏ ਹਨ। ਇਹ ਭੌਤਿਕ ਅਥਵਾ ਬਾਹਰਮੁੱਖੀ ਤੱਥ ਹਨ ਜੋ ਅੱਖਾਂ ਨਾਲ ਵੇਖੇ, ਕੰਨਾਂ ਨਾਲ ਸੁਣੇ , ਹੱਥਾਂ ਨਾਲ ਛੁਹੇ, ਨੱਕ ਨਾਲ ਸੁੰਘੇ ਅਤੇ ਜੀਭ ਨਾਲ ਚੱਖੇ ਜਾ ਸਕਦੇ ਹਨ। ਇਸ ਦੇ ਮੁਕਾਬਲੇ ਵਿਚ ਮਨੋਵਿਗਿਆਨਕ ਤੱਥ ਉਹ ਹੁੰਦੇ ਹਨ ਜੋ ਜਾਨਦਾਰ ਪ੍ਰਾਣੀ ਦੇ ਜਾਨਦਾਰ ਹੋਣ ਦੀ ਖ਼ਾਸੀਅਤ ਕਰਕੇ ਉਸ ਦੇ ਮਨ ਦੇ ਅੰਦਰ ਹੀ ਰਹਿੰਦੇ ਹਨ ਅਤੇ ਇਸ ਕਾਰਨ ਚੇਤਨਾ ਦਾ ਵਿਸ਼ਾ ਹੁੰਦੇ ਹਨ। ਮਨੁੱਖ ਦਾ ਇਰਾਦਾ , ਨੇਕ ਨੀਤੀ , ਖ਼ੁਸ਼ੀ, ਗ਼ਮੀ ਆਦਿ ਇਸ ਕਿਸਮ ਦੇ ਤੱਥ ਹਨ। ਜਿਨ੍ਹਾਂ ਦੇ ਉਦਾਹਰਣ ਦ੍ਰਿਸ਼ਟਾਂਤ (ਸ) ਅਤੇ (ਹ) ਵਿਚ ਦਿੱਤੇ ਗਏ ਹਨ। ਇਸ ਤਰ੍ਹਾਂ ਕਿਸੇ ਵਿਅਕਤੀ ਦੇ ਇਰਾਦੇ ਦਾ ਗ਼ਲਤ ਦਰਸਾਵਾ ਕਿਸੇ ਤੱਥ ਦਾ ਗ਼ਲਤ ਦਰਸਾਵਾ ਹੋਵੇਗਾ। ਇਸ ਤਰ੍ਹਾਂ ਤੱਥ ਦੀ ਪਰਿਭਾਸ਼ਾ ਉਨ੍ਹਾਂ ਚੀਜ਼ਾਂ ਤੱਕ ਸੀਮਤ ਨਹੀਂ ਹੈ ਜੋ ਭੌਤਕ ਪਦਾਰਥਾਂ ਦੇ ਤੌਰ ਤੇ ਪ੍ਰਦਰਸ਼ਤ ਕੀਤੇ ਜਾ ਸਕਦੇ ਹੋਣ ਜਾਂ ਜਿਨ੍ਹਾਂ ਦਾ ਅਹਿਸਾਸ ਕਰਵਾਇਆ ਜਾ ਸਕਦਾ ਹੋਵੇ। ਅਨੰਤ ਬਾਬੂਰਾਉ ਬਨਾਮ ਰਾਜ (ਏ ਆਈ ਆਰ 1967 ਬੰਬੇ 109) ਵਿਚ ਬੰਬੇ ਉੱਚ ਅਦਾਲਤ ਅਨੁਸਾਰ ਮਾਨਸਿਕ ਹਾਲਤ ਇਕ ਤੱਥ ਹੈ ਲੇਕਿਨ ਕਿਸੇ ਵਿਅਕਤੀ ਦੁਆਰਾ ਦਲੀਲਬਾਜ਼ੀ ਦੁਆਰਾ ਲਾਇਆ ਗਿਆ ਅਨੁਮਾਨ , ਉਸ ਵਿਅਕਤੀ ਦੀ ਮਾਨਸਿਕ ਹਾਲਤ ਨ ਹੋਣ ਦੇ ਕਾਰਨ ਇਕ ਤੱਥ ਨਹੀਂ ਹੈ।

ਲੇਖਕ : ਰਾਜਿੰਦਰ ਸਿੰਘ ਭਸੀਨ,     ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2757,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/11/2015 12:00:00 AM
ਹਵਾਲੇ/ਟਿੱਪਣੀਆਂ: noreference

ਤਥ

ਤਥ (ਸੰ.। ਸੰਸਕ੍ਰਿਤ ਤਥ੍ਯੰ=ਸੱਚ) ਸੱਚ , ਅਸਲੀਅਤ, ਸਾਰ ਭਾਵ ਮੱਖਣ। ਯਥਾ-‘ਗੁਰ ਗੋਵਿੰਦੁ ਸਲਾਹੀਐ ਭਾਈ ਜਿਸ ਤੇ ਜਾਪੈ ਤਥ’।

੨. ਸਾਰ ਵਸਤੂ ਭਾਵ ਮੱਖਣ। ਯਥਾ-‘ਪੰਡਿਤ ਦਹੀ ਵਿਲੋਈਐ ਭਾਈ ਵਿਚਹੁ ਨਿਕਲੈ ਤਥੁ ’।

੩. (ਸੰਸਕ੍ਰਿਤ ਤਥ੍ਯ। ਤਥਾ+ਯਤ) ਤਿਥੇ, ਉਥੇ। ਯਥਾ-‘ਮੂੰ ਜਲਾਊਂ ਤਥਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 2757,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤਥ

ਤਥ. ਦੇਖੋ, ਤਥੁ। ੨ ਵ੍ਯ—ਤਥਾ. ਤਿਵੇਂ. ਤੇਹਾ. “ਥਲੰ ਤਥ ਨੀਰੰ.” (ਵੈਰਾਹ) ੩ ਕ੍ਰਿ. ਵਿ—ਤਤ੍ਰ. ਓਥੇ. ਵਹਾਂ. “ਤਥ ਲਗਣੰ ਪ੍ਰੇਮ ਨਾਨਕ.” (ਗਾਥਾ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2760,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਥੁ

ਤਥੁ. ਸੰ. ਤਥ੍ਯ. ਸਤ੍ਯ. ਯਥਾਰਥ. “ਸੇਵਕ ਦਾਸ ਕਹਿਓ ਇਹ ਤਥੁ.” (ਸਵੈਯੇ ਮ: ੪ ਕੇ) ੨ ਸਾਰ. ਤਤ੍ਵ. ਭਾਵ—ਮੱਖਣ. “ਪੰਡਿਤ, ਦਹੀ ਬਿਲੋਈਐ ਭਾਈ , ਵਿਚਹੁ ਨਿਕਲੈ ਤਥੁ.” (ਸੋਰ ਅ: ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2761,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੇਥੋਂ

ਤੇਥੋਂ ਤੇਰੇ ਸੇ. ਦੇਖੋ, ਥਉ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2762,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੰਥ

ਤੰਥ. ਸੰਗ੍ਯਾ—ਤਤ੍ਵ. ਸਾਰ. ਤਥ੍ਯ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2762,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੁੱਥ

ਤੁੱਥ. ਸੰ. तुत्थ्. ਧਾ—ਪੜਦਾ ਪਾਉਣਾ, ਫੈਲਾਉਣਾ। ੨ ਵਿ—ਢਕਿਆ ਹੋਇਆ। ੩ ਸੰਗ੍ਯਾ—ਨੀਲਾ ਸੁਰਮਾ. ਨੀਲਾ ਥੋਥਾ. ਤੂਤਿਯਾ। ੪ ਪੱਥਰ । ੫ ਅਗਨਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2764,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੱਥ

ਤੱਥ. ਤਤ੍ਵ. ਦੇਖੋ, ਤਥੁ. “ਕਰ ਤੱਥ ਸੁਣਾਯੋ.” (ਰਾਮਾਵ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2771,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੈਥੋਂ

ਤੈਥੋਂ [ਪੜ] ਤੇਰੇ ਕੋਲੋਂ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2775,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੱਥ

ਤੱਥ [ਨਾਂਪੁ] ਸਬੂਤ , ਪ੍ਰਮਾਣ, ਦਲੀਲ, ਤਰਕ; ਸਚਾਈ, ਹਕੀਕਤ, ਅਸਲੀ ਗੱਲ , ਤੱਤ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2942,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੱਥ

Thematic (ਥੀਮੈਅਟਿਕ) ਤੱਥ: ਤੱਥ ਨਾਲ ਸੰਬੰਧਿਤ ਜਾਂ ਵਿਸ਼ੇ ਦਾ ਜਾਰੀ ਰਹਿਣਾ। ਮੁੱਖ ਵਿਸ਼ਾ ਜਿਸ ਨਾਲ ਇਕ ਅਧਿਐਨ, ਚਰਚਾ, ਲਿਖਤੀ ਦਸਤਾਵੇਜ਼, ਆਦਿ ਸੰਬੰਧਿਤ ਹਨ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2948,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਤੱਥ

Thematic (ਥੀਮੈਅਟਿਕ) ਤੱਥ: ਤੱਥ ਨਾਲ ਸੰਬੰਧਿਤ ਜਾਂ ਵਿਸ਼ੇ ਦਾ ਜਾਰੀ ਰਹਿਣਾ। ਮੁੱਖ ਵਿਸ਼ਾ ਜਿਸ ਨਾਲ ਇਕ ਅਧਿਐਨ, ਚਰਚਾ, ਲਿਖਤੀ ਦਸਤਾਵੇਜ਼, ਆਦਿ ਸੰਬੰਧਿਤ ਹਨ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2948,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ