ਦਯਾ ਰਾਮ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਦਯਾ ਰਾਮ : ਗੁਰੂ ਹਰਿਗੋਬਿੰਦ ਸਾਹਿਬ ਦੇ ਇਕ ਸੈਨਿਕ ਸੇਵਕ ਭਾਈ ਜਾਤੀ ਮਲਿਕ ਪੁਰੋਹਿਤ ਦਾ ਪੁੱਤਰ ਜੋ ਗੁਰੂ ਹਰਿਰਾਇ ਜੀ , ਗੁਰੂ ਤੇਗ ਬਹਾਦਰ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਰਿਹਾ । ਇਹ ਸੈਨਿਕ ਕਰਮ ਵਿਚ ਬਹੁਤ ਨਿਪੁਣ ਸੀ । ਇਸ ਨੇ ਸੰਨ 1688 ਈ. ਵਿਚ ਲੜੇ ਗਏ ਭੰਗਾਣੀ ਦੇ ਯੁੱਧ ਵਿਚ ਬਹੁਤ ਵੀਰਤਾ ਦਾ ਪ੍ਰਦਰਸ਼ਨ ਕੀਤਾ ਜਿਸ ਦਾ ਉੱਲੇਖ ‘ ਬਚਿਤ੍ਰ ਨਾਟਕ ’ ਵਿਚ ਇਸ ਤਰ੍ਹਾਂ ਹੋਇਆ ਹੈ— ਕੁਪਿਓ ਦੇਵਤੇਸੰ ਦਯਾਰਾਮ ਜੁਧੰ ਕਿਯੋ ਦ੍ਰੋਣਕੀ ਜਿਉਂ ਮਹਾਂ ਜੁਧ ਸੁਧੰ


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 710, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.