ਲਾਗ–ਇਨ/ਨਵਾਂ ਖਾਤਾ |
+
-
 
ਦੇਦੇ

ਦੇਦੇ (ਕ੍ਰਿ.। ਦੇਸ ਭਾਸ਼ਾ) ੧. ਦੇ ਦੇ ਕੇ। ਯਥਾ-‘ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ’।

੨. ਦੇਣ ਵਾਲਾ ਭਾਵ ਵਾਹਿਗੁਰੂ। ਯਥਾ-‘ਦੇਂਦੇ ਥਾਵਹੁ ਦਿਤਾ ਚੰਗਾ ਮਨਮੁਖਿ ਐਸਾ ਜਾਣੀਐ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3893,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਦੂਦ

ਦੂਦ. ਫ਼ਾ  ਧੂੰਆ। ੨ ਦੁਖ ਭਰੀ ਆਹ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3897,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦਦੂ

ਦਦੂ. ਵਿ—ਦਾਤ੍ਰਿ. ਦੇਣ ਵਾਲਾ. “ਬੰਧਨ ਕਾਟਿ ਦਦੂ ਨਿਰਵਾਣ.” (ਗੁਪ੍ਰਸੂ) ਮੁਕਤਿਦਾਤਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3898,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦੁੰਦ

ਦੁੰਦ. ਸੰ. ਦ੍ਵੰਦ੍ਵ. ਸੰਗ੍ਯਾ—ਦੋ ਵਸਤੂਆਂ ਦਾ ਜੋੜਾ । ੨ ੎ਤ੍ਰੀ ਪੁਰੁ੄. ਨਰ ਨਾਰੀ। ੩ ਦੋ ਵਿਰੋਧੀ ਪਦਾਰਥ, ਜਿਵੇਂ—ਅੰਧਕਾਰ ਪ੍ਰਕਾਸ਼, ਗਰਮੀ ਸੀਤ , ਸੁਖ ਦੁੱਖ ਆਦਿ। ੪ ਝਗੜਾ. ਕਲਹ। ੫ ਹਲਚਲ. ਉਪਦ੍ਰਵ. ਫਿਸਾਦ. “ਦੁੰਦ ਪਵੇਗਾ ਮੁਲਖ ਵਿਚ.” (ਜੰਗਨਾਮਾ) ੬ ਨਗਾਰਾ. “ਸਤਿਗੁਰੁ ਦੁੰਦ ਬਜਾਵਤ ਆਏ.” (ਗੁਪ੍ਰਸੂ) ਘੋੜੇ ਤੇ ਦੋ ਨਗਾਰੇ ਰੱਖੇ ਜਾਂਦੇ ਹਨ, ਇਸ ਲਈ ਦੁੰਦ ਸ਼ਬਦ ਵਰਤਿਆ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3899,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦਦ

ਦਦ. ਸੰ. दद्. ਧਾ—ਦਾਨ ਕਰਨਾ, ਤ੍ਯਾਗਣਾ। ੨ ਵਿ—ਦਾਤਾ. ਦੇਣ ਵਾਲਾ। ੩ ਦੇਖੋ, ਦੱਦ । ੪ ਦੇਖੋ, ਦਾਦਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3899,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦੂੰਦ

ਦੂੰਦ. ਦੇਖੋ, ਦੁੰਦ। ੨ ਊਧਮ. ਉਪਦ੍ਰਵ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3901,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦੰਦ

ਦੰਦ. ਦੇਖੋ, ਦੰਤ. ਫ਼ਾ  ਦੰਦਾਨ। ੨ ਵਿ—ਦਾਇਕ. ਦਾਤਾ. “ਦੁਖਦੰਦ ਹੈ ਸੁਖਕੰਦ ਜੀ.” (ਕਲਕੀ) ਦੁਖ ਦੇਣ ਵਾਲੇ ਹਨ ਅਤੇ ਸੁਖ ਦੇ ਕਦਨ (ਨਾਸ਼) ਕਰਤਾ ਹਨ। ੩ ਦੇਖੋ, ਦੁੰਦ। ੪ ਫ਼ਾ   ਕੰਗਾਲ. ਨਿਰਧਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3905,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਦੰਦੇ

ਦੰਦੇ (ਨਾਂ,ਪੁ) ਦਾਤੀ ਦੀ ਖ਼ਮਦਾਰ ਪੱਤਰੀ ਵਿੱਚ ਬਣਾਏ ਆਰੀ ਜਿਹੇ ਵਿੱਢ੍ਹੇ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3928,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਦੱਦ

ਦੱਦ [ਨਾਂਇ] ਚਮੜੀ ਦਾ ਇੱਕ ਰੋਗ , ਧੱਦਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3990,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਦੱਦ

ਦੱਦ (ਨਾਂ,ਇ) ਖਾਰਸ਼ ਹੁੰਦੇ ਰਹਿਣ ਵਾਲਾ ਚਮੜੀ ਰੋਗ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3990,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਦੰਦ

ਦੰਦ [ਨਾਂਪੁ] ਮੂੰਹ ਵਿਚਲੇ ਉਹ ਅੰਗ ਜਿਸ ਨਾਲ਼ ਖਾਣ ਵਾਲ਼ੀਆਂ ਚੀਜ਼ਾਂ ਚਬਾਈਆਂ ਜਾਂਦੀਆਂ ਹਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4048,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਦੰਦ

ਦੰਦ (ਨਾਂ,ਪੁ) 1 ਭੋਜਨ ਚਬਾਉਣ ਲਈ ਮਨੁੱਖਾਂ ਅਤੇ ਪਸ਼ੂਆਂ ਦੇ ਮੂੰਹ ਅੰਦਰਲੇ ਜਬਾੜ੍ਹੇ ਵਿੱਚ ਉੱਗੇ ਸਖ਼ਤ ਹੱਡੀ ਦੇ ਉੱਭਰੇ ਹੋਏ ਹਿੱਸੇ 2 ਕਰਾਹ ਜਾਂ ਕਰਾਹੀ ਦੇ ਫੱਟੇ ਨੂੰ ਹੇਠਲੇ ਪਾਸੇ ਮਿੱਟੀ ਫਰੋਲਣ ਲਈ ਲਾਇਆ ਲੋਹੇ ਦਾ ਪੱਤਰਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 4054,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਦੰਦ

ਦੰਦ: ਉਚਾਰਨੀ ਧੁਨੀ ਵਿਗਿਆਨ ਵਿਚ ਉਚਾਰਨ-ਅੰਗਾਂ ਨੂੰ ਉਨ੍ਹਾਂ ਦੀ ਉਚਾਰਨ-ਪਰਕਿਰਿਆ ’ਤੇ ਦੋ ਭਾਗਾਂ ਵਿਚ ਵੰਡਿਆ ਜਾਂਦਾ ਹੈ : (i) ਉਚਾਰਕ ਅਤੇ (ii) ਉਚਾਰਨ-ਸਥਾਨ। ਧੁਨੀਆਂ ਦੇ ਉਚਾਰਨ ਵੇਲੇ ਜਿਹੜੇ ਉਚਾਰਨ-ਅੰਗ ਆਪਣੇ ਨਿਸ਼ਚਤ ਸਥਾਨ ’ਤੇ ਟਿਕੇ ਰਹਿੰਦੇ ਹਨ, ਉਨ੍ਹਾਂ ਨੂੰ ਉਚਾਰਨ-ਸਥਾਨ ਕਿਹਾ ਜਾਂਦਾ ਹੈ ਪਰ ਜਿਹੜੇ ਉਚਾਰਨ-ਅੰਗ ਆਪਣੇ ਨਿਸ਼ਚਤ ਸਥਾਨ ਤੋਂ ਹਿਲ ਕੇ ਦੂਜੇ ਉਚਾਰਨ-ਅੰਗਾਂ ਦੇ ਸੰਪਰਕ ਵਿਚ ਆਉਂਦੇ ਹਨ ਉਨ੍ਹਾਂ ਨੂੰ ਉਚਾਰਕ ਕਿਹਾ ਜਾਂਦਾ ਹੈ। ਉਚਾਰਨ ਦੇ ਪੱਖ ਤੋਂ ਉਪਰਲੇ ਦੰਦਾਂ ਨੂੰ ਉਚਾਰਨ-ਸਥਾਨ ਕਿਹਾ ਜਾਂਦਾ ਹੈ। ਧੁਨੀ ਵਿਗਿਆਨ ਵਿਚ ਉਚਾਰਨ ਦੇ ਪੱਖ ਤੋਂ ਦੰਦਾਂ ਦੀ ਮਦਦ ਨਾਲ ਦੋ ਪਰਕਾਰ ਦੇ ਧੁਨੀ ਵਰਗ ਹੋਂਦ ਵਿਚ ਆਉਂਦੇ ਹਨ, ਜਿਵੇਂ : (i) ਦੰਤ-ਹੋਂਠੀ ਧੁਨੀ ਵਰਗ ਅਤੇ (ii) ਦੰਤੀ ਧੁਨੀ ਵਰਗ। ਦੰਤ-ਹੋਂਠੀ ਧੁਨੀਆਂ ਦੇ ਉਚਾਰਨ ਵਿਚ ਦੰਦ ਉਚਾਰਨ-ਸਥਾਨ ਹੁੰਦੇ ਹਨ ਅਤੇ ਹੇਠਲਾ ਬੁੱਲ੍ਹ ਉਚਾਰਕ ਹੁੰਦਾ ਹੈ। ਜਦੋਂ ਹੇਠਲਾ ਬੁੱਲ੍ਹ ਦੰਦਾਂ ਦੇ ਨਾਲ ਖਹਿੰਦਾ ਜਾਂ ਸੰਪਰਕ ਕਰਦਾ ਹੈ ਅਤੇ ਹਵਾ ਦਾ ਦਬਾ ਬਾਹਰ ਨਿਕਲਦਾ ਹੈ। ਇਸ ਸਥਿਤੀ ਤੋਂ ਪੈਦਾ ਹੋਈਆਂ ਧੁਨੀਆਂ ਨੂੰ ਦੰਤ ਹੋਂਠੀ ਧੁਨੀਆਂ ਕਿਹਾ ਜਾਂਦਾ ਹੈ। ਪੰਜਾਬੀ ਵਿਚ ਇਸ ਵਰਗ ਦੀ ਕੋਈ ਵੀ ਧੁਨੀ ਨਹੀਂ ਹੈ। IPA ਵਿਚ ਇਸ ਭਾਂਤ ਦੀਆਂ ਚਾਰ ਧੁਨੀਆਂ ਦਰਜ ਕੀਤੀਆਂ ਗਈਆਂ ਹਨ ਜਿਨ੍ਹਾਂ ਵਿਚੋਂ ਅੰਗਰੇਜੀ ਵਿਚ (F) ਤੇ (V) ਆਦਿ ਨੂੰ ਇਸ ਵਰਗ ਵਿਚ ਰੱਖਿਆ ਜਾਂਦਾ ਹੈ। ਦੂਜੇ ਵਰਗ ਦੀਆਂ ਧੁਨੀਆਂ ਨੂੰ ਦੰਤੀ ਧੁਨੀਆਂ ਕਿਹਾ ਜਾਂਦਾ ਹੈ। ਦੰਤੀ ਧੁਨੀਆਂ ਦੇ ਉਚਾਰਨ ਵੇਲੇ ਜੀਭ ਦੀ ਨੋਕ ਉਪਰਲੇ ਦੰਦਾਂ ਦੇ ਪਿਛਲੇ ਪਾਸੇ ਜੁੜਦੀ, ਖਹਿੰਦੀ ਜਾਂ ਸਪਰਸ਼ ਕਰਦੀ ਹੈ। ਪੰਜਾਬੀ ਵਿਚ (ਤ, ਥ, ਦ) ਡੱਕਵੀਆਂ ਦੰਤੀ ਧੁਨੀਆ ਹਨ, (ਨ) ਨਾਸਕੀ (ਲ) ਪਾਰਸ਼ਵਿਕ (ਰ) ਟਰਿਲ ਅਤੇ (ਸ) ਸੰਘਰਸ਼ ਅਡੱਕਵੀਆਂ ਧੁਨੀਆਂ ਹਨ।

ਲੇਖਕ : ਬਲਦੇਵ ਸਿੰਘ ਚੀਮਾ,     ਸਰੋਤ : ਪੰਜਾਬੀ ਵਿਆਕਰਨ ਅਤੇ ਭਾਸ਼ਾ ਵਿਗਿਆਨ ਤਕਨੀਕੀ ਸ਼ਬਦਾਵਲੀ ਦਾ ਵਿਸ਼ਾ-ਕੋਸ਼,     ਹੁਣ ਤੱਕ ਵੇਖਿਆ ਗਿਆ : 4054,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/21/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ