ਧਾਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਤ ( ਨਾਂ , ਇ ) 1 ਖਾਣ ਵਿੱਚੋਂ ਨਿਕਲਣ ਅਤੇ ਢਾਲੀ ਜਾਣ ਵਾਲੀ ਵਸਤੂ 2 ਵੀਰਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6401, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਧਾਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਤ [ ਨਾਂਇ ] ਸੋਨੇ/ਚਾਂਦੀ/ਲੋਹੇ ਵਰਗਾ ਧਾਤਵੀ ਗੁਣਾਂ ਵਾਲ਼ਾ ਪਦਾਰਥ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6395, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਧਾਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਤ . ਦੇਖੋ , ਧਾਤੁ । ੨ ਧਾਵਤ ਦਾ ਸੰਖੇਪ. ਦੌੜਦਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6130, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਧਾਤ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਧਾਤ ( ਸੰ. । ਸੰਸਕ੍ਰਿਤ ਧਾਤੁ : ਧਾ = ਧਾਰਣੇ + ਤੁਨੑ ਪ੍ਰਤੇ ) ੧. ਧਾਰਨ ਵਾਲਾ , ਪਰਮੇਸ਼ਰ * । ਯਥਾ-‘ ਅਸੁਲੂ ਇਕੁ ਧਾਤੁ ’ ( ਵੇਦ ਅਰ ) ਅਠਾਰਾਂ ਹਜਾਰ ਪੁਸਤਕ ਇਕ ( ਵਾਤ ) ਗਲ ਕਹਿੰਦੇ ਹਨ ( ਕਿ ) ਅਸਲ ਵਿਚ ਇਕ ਪਰਮੇਸ਼ਰ ਹੈ ।

੨. ਧਾਤ ਦਾ ਅਰਥ ਪ੍ਰਿਥਵੀ ਦੇ ਤੱਤ ਹੋਣ ਕਰਕੇ ਮਾਯਾ ਅਰਥ ਕਰਦੇ ਹਨ- ਮੂਲ ਇਕ ( ਈਸ਼੍ਵਰ ਹੈ ਹੋਰ ਸਭ ) ( ਧਾਤ ) ਮਾਯਾ ( ਦਾ ਪਸਾਰਾ ) ਹੈ ।            

ਦੇਖੋ ‘ ਅਸੁਲੂ’

੩. ( ਵੈਦ੍ਯਕਾਂ ਨੇ ਸੱਤ ਧਾਤੂ ਮੰਨੇ ਹਨ- ਰਸੁ , ਲਹੂ , ਮਾਸ , ਮੇਦਾ ( ਚਰਬੀ ) , ਹੱਡੀ , ਮਿੱਝ , ਬੀਰਜ , ਜਿਨ੍ਹਾਂ ਤੋਂ ਸਰੀਰ ਚਲ ਰਿਹਾ ਹੈ , ਸ਼ਰੀਰ ਦੀ ਬਨਾਵਟ ਦੇ ਧਾਤੂ ਅੱਠ ਬੀ ਗਿਣੇ ਹਨ । ਦੇਖੋ , ਅਸਟਧਾਤੁ ) ਅਸਲ , ਮੂਲ । ਯਥਾ-‘ ਜੇਹੀ ਧਾਤੁ ਤੇਹਾ ਤਿਨ ਨਾਉ’ ਜੈਸੀ ਜਿਸ ਦੀ ਅਸਲ ਹੋਵੇ , ਤੈਸਾ ਉਸ ਦਾ ਨਾਮ ਹੁੰਦਾ ਹੈ , ਜਿਹਾ ਕੁ ਕਿੱਕਰ ਦੇ ਬੀਜ ਤੋਂ ਕਿੱਕਰ ।

੪. ਸੁਭਾਵ । ਯਥਾ-‘ ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ’ । ਸੁਭਾਵ ਤਾਂ ਮਿਲਦਾ ਹੈ ਸੁਭਾਵ ਨੂੰ ਅਰ ਲਗਨ ਮਿਲਦੀ ਹੈ ਲਗਨ ਨੂੰ । ਯਥਾ ਪ੍ਰਮਾਣ-‘ ਤੁਰਦੇ ਕਉ ਤੁਰਦਾ ਮਿਲੈ ਉਡਤੇ ਕਉ ਉਡਤਾ ॥ ਜੀਵਤੇ ਕਉ ਜੀਵਤਾ ਮਿਲੈ ਮੂਏ ਕਉ ਮੂਆ ’ ।

੫. ਗਿਆਨ ਇੰਦ੍ਰਿਯ । ਯਥਾ-‘ ਮਨੁ ਮਾਰੇ ਧਾਤੁ ਮਰਿ ਜਾਇ’ । ਮਨ ਮਾਰਿਆਂ ਗਿਆਨ ਇੰਦ੍ਰਿਯ ਮਰ ਜਾਂਦੇ ਹਨ । ਭਾਵ ਮਨ ਦੇ ਵਸ ਹੋਇਆਂ ਗਿਆਨ ਇੰਦ੍ਰਿਯ ਵਸ ਹੋ ਜਾਂਦੇ ਹਨ ।

                      ਦੇਖੋ , ‘ ਪੰਚ ਧਾਤੁ’

੬. ‘ ਲਿਵ ਧਾਤੁ ਦੁਇ ਰਾਹ ਹੈ’ । ਇਸ ਤੁਕ ਤੋਂ ਧਾਤੁ ਦੇ ਇਕ ਹੋਰ ਅਰਥ ਸਿੱਧ ਹੁੰਦੇ ਹਨ । ਦੋ ਰਸਤੇ ਹਨ- ਇਕ ਲਿਵ ਇਕ ਧਾਤ । ਦੋਵੇਂ ਇਕ ਦੂਜੇ ਦੇ ਉਲਟ ਹਨ । ਅਨੰਦ ਵਿਚ ਅਸੀਂ ਪੜ੍ਹਦੇ ਹਾਂ- ‘ ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰੁ ਵਰਤਾਇਆ’ । ਇਹ ਤੁਕ ਦੱਸਦੀ ਹੈ ਕਿ ਲਿਵ ਛੁਟੇ ਤਾਂ ਤ੍ਰਿਸ਼ਨਾ ਲਗਦੀ ਹੈ । ਸੋ ਲਿਵ ਤੇ ਤ੍ਰਿਸ਼ਨਾ ਦੋ ਰਸਤੇ ਹੋਏ ਤੇ -ਲਿਵ ਧਾਤ ਦੋ ਰਸਤੇ ਹਨ- ਤੋਂ ਪਤਾ ਲੱਗਾ ਕਿ ਧਾਤੁ ਅਰ ਤ੍ਰਿਸ਼ਨਾਂ ਇਕੋ ਗੱਲ ਹੈ । ਇਹ ਧਾਤੁ ਪਦ ਤ੍ਰਿਸ਼ਨਾਂ ਅਰਥ ਵਾਲਾ ਸੰਸਕ੍ਰਿਤ ਧਾਵਨੰ ਤੇ ਪੰਜਾਬੀ ਧਾਵਣਾ ਪਦ ਤੋਂ ਬਣਿਆਂ ਹੈ ਜਿਸਦੇ ਅਰਥ ਹਨ ਵੇਗ ਨਾਲ ਨੱਸਣਾ । ਸੋ ਮਨ ਦਾ ਨੱਸਣਾ ਯਾ ਤ੍ਰਿਸ਼ਨਾ ਅਰਥ ਹੋਇਆ । ਤ੍ਰਿਸ਼ਨਾ ਅਰਥ ਹੋਇਆ ।

                      ਤ੍ਰਿਸ਼ਨਾਂ ਅਰਥ ਹੇਠ ਲਿਖੀਆਂ ਤੁਕਾਂ ਦਾ ਬਹੂੰ ਸੋਹਣਾ ਫਬਦਾ ਹੈ- ਯਥਾ-‘ ਲਿਵ ਧਾਤੁ ਦੁਇ ਰਾਹ ਹੈ’ । ਤਥਾ-‘ ਧਾਤੁ ਮਿਲੈ ਫੁਨਿ ਧਾਤੁ ਕਉ ਲਿਵ ਲਿਵੈ ਕਉ ਧਾਵੈ’ । ਤਥਾ-‘ ਮਨੁ ਮਾਰੇ ਧਾਤੁ ਮਰਿ ਜਾਇ’ । ਤਥਾ-‘ ਖਾਣ ਪੀਅਣ ਕੀ ਧਾਤੁ’ ।

                                            ਦੇਖੋ , ‘ ਲਿਵ ਧਾਤੁ’

----------

* ਧਾਤੁ ਦਾ -ਪਰਮੇਸ਼੍ਵਰ- ਅਰਥ ਇਸ ਪ੍ਰਮਾਣ ਤੇ ਬੀ ਸਿੱਧ ਹੈ ‘ ਸ ਏਖ ਚਿਦੑ ਧਾਤੁ : ’ ਅਰ ਕੋਸ਼ ਵਿਖੇ ਬੀ ਏਹ ਅਰਥ ਹੈ ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 6088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.