ਲਾਗ–ਇਨ/ਨਵਾਂ ਖਾਤਾ |
+
-
 
ਧਿਆਨ

ਧਿਆਨ: ‘ਧਿਆਨ’ ਬਾਰੇ ਪਤੰਜਲਿ ਰਿਸ਼ੀ ਨੇ ‘ਯੋਗ-ਸੂਤ੍ਰ’ (3/2) ਵਿਚ ਸਿੱਧਾਂਤਿਕ ਗੱਲ ਕਰਦਿਆਂ ਲਿਖਿਆ ਹੈ ਕਿ ਇਛਿਤ ਵਸਤੂ ਦੀ ਧਾਰਣਾ ਤੋਂ ਬਾਦ ਨਿਰੰਤਰ ਉਸ ਦਾ ਮਨਨ ਕਰਨਾ ਜਾਂ ਚਿੱਤ-ਵ੍ਰਿਤੀ ਨੂੰ ਲਗਾਤਾਰ ਉਸ ਵਿਚ ਲਗਾਈ ਰਖਣਾ ‘ਧਿਆਨ’ ਹੈ। ਇਸ ਨਾਲ , ਜਿਸ ਵਸਤੂ ਜਾਂ ਵਿਸ਼ੇ ਦਾ ਧਿਆਨ ਕੀਤਾ ਜਾਂਦਾ ਹੈ, ਉਸ ਦਾ ਸਪੱਸ਼ਟ ਗਿਆਨ ਪ੍ਰਾਪਤ ਹੋ ਜਾਂਦਾ ਹੈ। ਇਸ ਦੇ ਅਗੋਂ ਤਿੰਨ ਭੇਦ ਹਨ—ਸਥੂਲ ਗਿਆਨ, ਜੑਯੋਤਿ ਗਿਆਨ ਅਤੇ ਸੂਖਮ ਗਿਆਨ। ਭਾਈ ਕਾਨ੍ਹ ਸਿੰਘ ਨੇ ‘ਮਹਾਨਕੋਸ਼’ ਵਿਚ ਲਿਖਿਆ ਹੈ ਕਿ ਚੌਹਾਂ ਪਾਸਿਆਂ ਤੋਂ ਮਨ ਨੂੰ ਰੋਕ ਕੇ ਕਿਸੇ ਇਕ ਵਿਸ਼ੇ ਉਤੇ ਟਿਕਾਉਣਾ ਹੀ ‘ਧਿਆਨ’ ਹੈ।

            ਸਿੱਖ ਧਰਮ ਵਿਚ ‘ਧਿਆਨ’ ਉਤੇ ਬਹੁਤ ਬਲ ਦਿੱਤਾ ਗਿਆ ਹੈ। ਇਹ ਧਿਆਨ ਪ੍ਰਭੂ, ਨਾਮ ਅਤੇ ਗੁਰੂ ਕਿਸੇ ਦਾ ਵੀ ਹੋ ਸਕਦਾ ਹੈ। ਗੁਰੂ ਅਰਜਨ ਦੇਵ ਜੀ ਨੇ ਗੁਰੂ ਦੇ ਚਰਣਾਂ ਵਿਚ ਧਿਆਨ ਲਗਾਉਣ ਲਈ ਜਿਗਿਆਸੂ ਨੇ ਪ੍ਰੇਰਣਾ ਦਿੱਤੀ ਹੈ— ਗੁਰ ਕੀ ਮੂਰਤਿ ਮਨ ਮਹਿ ਧਿਆਨੁ ਗੁਰੂ ਕੈ ਸਬਦਿ ਮੰਤੁ੍ਰ ਮਨੁ ਮਾਨ ਗੁਰ ਕੈ ਚਰਨ ਰਿਦੈ ਲੈ ਧਾਰਿਉ ਗੁਰੁ ਪਾਰਬ੍ਰਹਮੁ ਸਦਾ ਨਮਸਕਾਰਉ (ਗੁ.ਗ੍ਰੰ. 864)। ਜਪੁਜੀ ਵਿਚ ਧਿਆਨ ਲਗਾਉਣ ਲਈ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦੇ ਨਾਮ-ਜਸ ਨੂੰ ਸੁਣਨ ਉਤੇ ਬਲ ਦਿੱਤਾ ਹੈ—ਸੁਣਿਐ ਲਾਗੈ ਸਾਜਿ ਧਿਆਨੁ

            ਧਿਆਨ ਦੀ ਸਥਿਤੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਇਸ ਬਾਰੇ ਭਗਤ ਨਾਮਦੇਵ ਨੇ ਅਨੇਕ ਉਦਾਹਰਣ ਦਿੰਦੇ ਹੋਇਆਂ ਕਿਹਾ ਹੈ ਕਿ ਬੱਚੇ ਦਾ ਪਤੰਗ ਦੀ ਡੋਰ ਵਲ , ਸੁਨਿਆਰੇ ਦਾ ਗਹਿਣੇ ਘੜਨ ਵਲ, ਪਨਿਹਾਰਨ ਦਾ ਘੜੇ ਵਲ, ਬਾਹਰ ਚਰਨ ਗਈ ਗਊ ਦਾ ਬਛੜੇ ਵਲ ਅਤੇ ਕੰਮ ਕਰਦੀ ਇਸਤਰੀ ਦਾ ਬੱਚੇ ਵਲ ਜਿਸ ਪ੍ਰਕਾਰ ਦਾ ਨਿਰੰਤਰ ਧਿਆਨ ਰਹਿੰਦਾ ਹੈ, ਉਸੇ ਤਰ੍ਹਾਂ ਜਿਗਿਆਸੂ ਦਾ ਧਿਆਨ ਪ੍ਰਭੂ ਜਾਂ ਗੁਰੂ ਚਰਣਾਂ ਵਿਚ ਰਹਿਣਾ ਚਾਹੀਦਾ ਹੈ—

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਅਲੇ

ੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ਮਨੁ ਰਾਮ ਨਾਮਾ ਬੇਧੀਅਲੇ ਜੈਸੇ ਕਨਿਕ ਕਲਾ ਚਿਤੁ ਮਾਂਡੀਅਲੇਰਹਾਉ ਆਨੀਲੇ ਕੁੰਭੁ ਭਰਾਈਲੇ ਊਦਕ ਰਾਜ ਕੁਆਰਿ ਪੁਰੰਦਰੀਏ ਹਸਤ ਬਿਨੋਦ ਬੀਚਾਰ ਕਰਤੀ ਹੈ ਚੀਤੁ ਸੁ ਗਾਗਰਿ ਰਾਖੀਅਲੇ ਮੰਦਰੁ ਏਕੁ ਦੁਆਰ ਦਸ ਜਾ ਕੇ ਗਊ ਚਰਾਵਨ ਛਾਡੀਅਲੇ ਪਾਂਚ ਕੋਸ ਪਰ ਗਊ ਚਰਾਵਤ ਚੀਤੁ ਸੁ ਬਛਰਾ ਰਾਖੀਅਲੇ ਕਹਤ ਨਾਮਦੇਉ ਸੁਨਹੁ ਤਿਲੋਚਨ ਬਾਲਕੁ ਪਾਲਨ ਪਉਢੀਅਲੇ ਅੰਤਰਿ ਬਾਹਰਿ ਕਾਜ ਬਿਰੂਧੀ ਚੀਤੁ ਸੁ ਬਾਰਿਕ ਰਾਖੀਅਲੇ (ਗੁ.ਗ੍ਰੰ.972)।

          ‘ਧਿਆਨ’ ਧਾਰਣ ਕਰਨ ਸੰਬੰਧੀ ਗੁਰਬਾਣੀ ਵਿਚ ਸਥਾਪਨਾ ਹੈ ਕਿ ਇਸ ਨਾਲ ਹਰ ਪ੍ਰਕਾਰ ਦੀਆਂ ਮਨੋ- ਕਾਮਨਾਵਾਂ ਪੂਰੀਆਂ ਹੋ ਜਾਂਦੀਆਂ ਹਨ— ਗੁਰ ਕੇ ਚਰਨ ਹਿਰਦੈ ਵਸਾਏ ਮਨ ਚਿੰਤਤ ਸਗਲੇ ਫਲ ਪਾਏ (ਗੁ.ਗ੍ਰੰ.395)।

ਲੇਖਕ : ਡਾ. ਰਤਨ ਸਿੰਘ ਜੱਗੀ,     ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3433,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/9/2015 12:00:00 AM
ਹਵਾਲੇ/ਟਿੱਪਣੀਆਂ: noreference

ਧਿਆਨ

ਧਿਆਨ (ਸੰ.। ਸੰਸਕ੍ਰਿਤ ਧ੍ਯਾਨ) ਮਨ ਵਿਚ ਲੈ ਆਉਣ ਦੀ ਕ੍ਰਿਯਾ, ਚਿਤ ਵਿਚ ਕਿਸੇ ਇਕ ਭਾਵ ਦਾ ਟਿਕਾਉਣਾ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 3433,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਧਿਆਨੁ

ਧਿਆਨੁ ਸੰ. ਧ੍ਯੈ ਧਾਤੁ ਦਾ ਅਰਥ ਹੈ ਸੋਚ ਵਿਚਾਰ , ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵ੎ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿ੄ਯ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਸ਼੗ਨ ਵਿੱਚ ਲਿਖਿਆ ਹੈ—“ तत्र

प्रत्ययैकता ध्यानम्” (ਯੋਗਸੂਤ੍ਰ, ੩—੨) “ਸੁਣਿਐ ਲਾਗੈ ਸਹਜਿ ਧਿਆਨੁ.” (ਜਪੁ) “ਧਿਆਨੀ ਧਿਆਨੁ ਲਾਵਹਿ.” (ਸ੍ਰੀ ਅ: ਮ: ੫) ੨ ਅੰਤਹਕਰਣ ਵਿੱਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩ ਖਿਆਲ. ਚਿੰਤਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3438,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧਿਆਨ

ਧਿਆਨ ਸੰ. ਧ੍ਯੈ ਧਾਤੁ ਦਾ ਅਰਥ ਹੈ ਸੋਚ ਵਿਚਾਰ , ਇਸ ਤੋਂ ਧ੍ਯਾਨ ਸ਼ਬਦ ਬਣਦਾ ਹੈ, ਜਿਸ ਦਾ ਅਰਥ ਹੈ ਕਿਸੇ ਵ੎ਤੁ ਵਿੱਚ ਵ੍ਰਿੱਤਿ ਦਾ ਲਿਵਲੀਨ ਕਰਨਾ. ਚਾਰੇ ਪਾਸਿਓਂ ਮਨ ਨੂੰ ਰੋਕਕੇ ਇੱਕ ਵਿ੄ਯ ਤੇ ਟਿਕਾਉਣ ਦੀ ਕ੍ਰਿਯਾ. ਪਾਤੰਜਲ ਦਸ਼੗ਨ ਵਿੱਚ ਲਿਖਿਆ ਹੈ—“ तत्र प्रत्ययैकता ध्यानम्” (ਯੋਗਸੂਤ੍ਰ, ੩—੨) “ਸੁਣਿਐ ਲਾਗੈ ਸਹਜਿ ਧਿਆਨੁ.” (ਜਪੁ) “ਧਿਆਨੀ ਧਿਆਨੁ ਲਾਵਹਿ.” (ਸ੍ਰੀ ਅ: ਮ: ੫) ੨ ਅੰਤਹਕਰਣ ਵਿੱਚ ਕਿਸੇ ਵਸਤੁ ਦਾ ਪ੍ਰਤੱਖ ਭਾਵ। ੩ ਖਿਆਲ. ਚਿੰਤਨ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3461,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧਿਆਨ

ਧਿਆਨ [ਨਾਂਪੁ] ਚਿੰਤਨ, ਚੇਤਾ , ਖ਼ਿਆਲ; ਲਗਨ , ਧੁਨ, ਇਕਾਗਰਤਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3692,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਧਿਆਨ

ਧਿਆਨ (ਨਾਂ,ਪੁ) ਵਿਚਾਰ; ਸਿਮਰਨ; ਚਿੰਤਨ; ਮਨ ਦੇ ਫ਼ੈਲੇ ਖਿਆਲ ਨੂੰ ਇੱਕ ਵਿਸ਼ੇ ਤੇ ਇਕਾਗਰ ਕਰਨ ਦੀ ਅਵਸਥਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 3698,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ