ਲਾਗ–ਇਨ/ਨਵਾਂ ਖਾਤਾ |
+
-
 
ਧੀ

ਧੀ (ਸੰ.। ਸੰ.। ਸੰਸਕ੍ਰਿਤ ਦੁਹਿਤਾ। ਪ੍ਰਾਕ੍ਰਿਤ ਦੁਹਿਆ ਯਾ ਧੁਆ। ਪੰਜਾਬੀ ਧੀਅ, ਧੀ) ਬੇਟੀ , ਲੜਕੀ। ਯਥਾ-‘ਮੇਰਾ ਪੁਤੁ ਧੀ ਖਾਇ’।

੨. (ਸੰਸਕ੍ਰਿਤ ਧੀ) ਬੁਧੀ , ਅਕਲ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1159,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਧੀ

ਧੀ. ਸੰ. ਧਾ—ਧਾਰਣ ਕਰਨਾ, ਆਧਾਰ ਰੂਪ ਹੋਣਾ, ਗੁਪਤ ਹੋਣਾ, ਇੱਛਾ ਕਰਨਾ। ੨ ਸੰਗ੍ਯਾ—ਬੁੱਧਿ. ਸਮਝ. ਅ਼ਕ਼ਲ. “ਵਿਸਾਲ ਧੀ ਪ੍ਰਬਲ ਹੈ.” (ਗੁਪ੍ਰਸੂ) ੩ ਮਨ । ੪ ਕਰਮ । ੫ ਵਿਚਾਰ. ਧ੍ਯਾਨ। ੬ ਇੱਛਾ। ੭ ਸੰ. ਧੀਤਾ. ਬੇਟੀ. ਪੁਤ੍ਰੀ. “ਪੁਤ ਧੀ ਖਾਇ.” (ਗਉ ਮ: ੪)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1183,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧੀ

ਧੀ [ਨਾਂਇ] ਬੇਟੀ, ਪੁਤਰੀ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1360,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਧੀ

ਧੀ (ਨਾਂ,ਇ) ਸੰਤਾਨ ਦੇ ਰੂਪ ਵਿੱਚ ਜਨਮੀ ਪੁੱਤਰੀ; ਬੇਟੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1364,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ