ਧੁਨੀ-ਵਿਗਿਆਨ ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ

ਧੁਨੀ - ਵਿਗਿਆਨ : ਭਾਸ਼ਾ ਦੇ ਮੁੱਖ ਰੂਪ ਵਿੱਚ ਤਿੰਨ ਪਹਿਲੂ ਹੁੰਦੇ ਹਨ-ਧੁਨੀ , ਰੂਪ ਅਤੇ ਅਰਥ । ਭਾਸ਼ਾ ਦਾ ਅਧਿਐਨ ਵੀ ਇਹਨਾਂ ਤਿੰਨਾਂ ਪੱਧਰਾਂ ਤੇ ਕੀਤਾ ਜਾ ਸਕਦਾ ਹੈ । ਧੁਨੀ-ਵਿਗਿਆਨ ਵਿੱਚ ਧੁਨੀਆਂ ਦਾ ਵਿਗਿਆਨਿਕ ਅਧਿਐਨ ਕੀਤਾ ਜਾਂਦਾ ਹੈ । ਧੁਨੀ-ਵਿਗਿਆਨ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਭਾਸ਼ਾਈ ਧੁਨੀ ਦਾ ਉਚਾਰਨ ਕਿਵੇਂ ਕੀਤਾ ਜਾਂਦਾ ਹੈ , ਉਚਾਰੀ ਗਈ ਧੁਨੀ ਸ੍ਰੋਤੇ ਦੇ ਕੰਨਾਂ ਤੱਕ ਕਿਵੇਂ ਪਹੁੰਚਦੀ ਹੈ ਅਤੇ ਇਹ ਧੁਨੀ ਕੰਨਾਂ ਤੋਂ ਦਿਮਾਗ਼ ਤੱਕ ਕਿਵੇਂ ਅਪੜਦੀ ਹੈ ਅਰਥਾਤ ਧੁਨੀ- ਵਿਗਿਆਨ ਵਿੱਚ ਧੁਨੀਆਂ ਦੇ ਉਚਾਰਨ ਤੋਂ ਲੈ ਕੇ ਸੁਣਨ ਪ੍ਰਕਿਰਿਆ ਦਾ ਅਧਿਐਨ ਕੀਤਾ ਜਾਂਦਾ ਹੈ । ਇਸ ਪ੍ਰਕਾਰ ਧੁਨੀ ਅਧਿਐਨ ਦੇ ਤਿੰਨ ਪੱਖ ਬਣਦੇ ਹਨ । ਧੁਨੀਆਂ ਦਾ ਉਚਾਰਨ , ਧੁਨੀਆਂ ਦਾ ਸਫ਼ਰ ਕਰਨਾ ( ਬੁਲਾਰੇ ਦੇ ਬੁੱਲ੍ਹਾਂ ਤੋਂ ਲੈ ਕੇ ਸ੍ਰੋਤੇ/ਸੁਣਨ ਵਾਲੇ ਦੇ ਕੰਨਾਂ ਤੱਕ ਦਾ ਸਫ਼ਰ ) ਅਤੇ ਧੁਨੀਆਂ ਨੂੰ ਸੁਣਨਾ ( ਧੁਨੀ ਦਾ ਕੰਨ ਤੋਂ ਦਿਮਾਗ਼ ਤੱਕ ਪਹੁੰਚਣ ) । ਧੁਨੀਆਂ ਦੇ ਇਹਨਾਂ ਤਿੰਨਾਂ ਪੱਖਾਂ ਨਾਲ ਸੰਬੰਧਿਤ ਧੁਨੀ-ਵਿਗਿਆਨ ਦੀਆਂ ਤਿੰਨ ਕਿਸਮਾਂ ਹਨ । ਉਚਾਰਨ ਧੁਨੀ-ਵਿਗਿਆਨ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਮਨੁੱਖੀ ਭਾਸ਼ਾ ਵਿੱਚ ਧੁਨੀ ਦਾ ਉਚਾਰਨ ਕਿਵੇਂ ਹੁੰਦਾ ਹੈ । ਫੇਫੜਿਆਂ ਵਿੱਚੋਂ ਆਉਂਦੀ ਹਵਾ ਧੁਨੀਆਂ ਦਾ ਉਤਪਾਦਨ ਕਿਵੇਂ ਕਰਦੀ ਹੈ । ਕਿਹੜੀ ਧੁਨੀ ਕਿਵੇਂ ਪੈਦਾ ਕੀਤੀ ਜਾਂਦੀ ਹੈ । ਸੰਚਾਰਨੀ ਧੁਨੀ-ਵਿਗਿਆਨ ਵਿੱਚ ਇਹ ਦੇਖਿਆ ਜਾਂਦਾ ਹੈ ਕਿ ਜਦੋਂ ਅਸੀਂ ਕੋਈ ਧੁਨੀ ਮੰਨ ਲਵੋ /ਪ/ ਉਚਾਰਦੇ ਹਾਂ ਤਾਂ ਇਹ ਉਚਾਰੀ ਗਈ ਧੁਨੀ ਸਾਡੇ ਕੰਨਾਂ ਤੱਕ ਕਿਵੇਂ ਪਹੁੰਚਦੀ ਹੈ । ਜਿਵੇਂ ਰੇਡੀਓ ਜਾਂ ਟੈਲੀਵੀਜ਼ਨ ਜਾਂ ਮੋਬਾਇਲ ਵਿੱਚ ਅਵਾਜ਼ ਸਫ਼ਰ ਕਰ ਕੇ ਸਾਡੇ ਤੱਕ ਪਹੁੰਚਦੀ ਹੈ । ਬਿਲਕੁਲ ਇਸੇ ਤਰ੍ਹਾਂ ਹੀ ਸਾਡੇ ਬੁੱਲ੍ਹਾਂ ਵਿੱਚੋਂ ਨਿਕਲੀ ਹਰ ਧੁਨੀ ਸਫ਼ਰ ਤੈਅ ਕਰ ਕੇ ਸਾਡੇ ਕੰਨਾਂ ਤੱਕ ਪਹੁੰਚਦੀ ਹੈ । ਬੁੱਲ੍ਹਾਂ ਤੋਂ ਕੰਨਾਂ ਤੱਕ ਧੁਨੀ ਦੀ ਪਹੁੰਚ ਪ੍ਰਕਿਰਿਆ ਦਾ ਅਧਿਐਨ ਸ਼੍ਰਵਣੀ ਧੁਨੀ- ਵਿਗਿਆਨ ਵਿੱਚ ਕੀਤਾ ਜਾਂਦਾ ਹੈ । ਧੁਨੀ ਅਧਿਐਨ ਦਾ ਤੀਸਰਾ ਪੱਖ ਧੁਨੀ ਨੂੰ ਸੁਣਨ ਨਾਲ ਹੈ । ਧੁਨੀ ਕੰਨਾਂ ਤੋਂ ਦਿਮਾਗ਼ ਤੱਕ ਕਿਵੇਂ ਪਹੁੰਚਦੀ ਹੈ , ਇਸ ਦਾ ਅਧਿਐਨ ਸ਼੍ਰਵਣੀ ਧੁਨੀ-ਵਿਗਿਆਨ ਵਿੱਚ ਕੀਤਾ ਜਾਂਦਾ ਹੈ । ਇਸ ਪ੍ਰਕਾਰ ਧੁਨੀ-ਵਿਗਿਆਨ ਧੁਨੀਆਂ ਦੇ ਵਿਗਿਆਨਿਕ ਅਧਿਐਨ ਨਾਲ ਸੰਬੰਧ ਰੱਖਦਾ ਹੈ । ਧੁਨੀ-ਵਿਗਿਆਨ ਦੀਆਂ ਤਿੰਨ ਕਿਸਮਾਂ ਹਨ-ਉਚਾਰਨੀ ਧੁਨੀ-ਵਿਗਿਆਨ , ਸੰਚਾਰਨੀ ਧੁਨੀ-ਵਿਗਿਆਨ ਅਤੇ ਸ਼੍ਰਵਣੀ ਧੁਨੀ- ਵਿਗਿਆਨ ।


ਲੇਖਕ : ਸੁਖਵਿੰਦਰ ਸਿੰਘ ਸੰਘਾ,
ਸਰੋਤ : ਬਾਲ ਵਿਸ਼ਵਕੋਸ਼ (ਭਾਸ਼ਾ, ਸਾਹਿਤ ਅਤੇ ਸੱਭਿਆਚਾਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਹੁਣ ਤੱਕ ਵੇਖਿਆ ਗਿਆ : 5225, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-20, ਹਵਾਲੇ/ਟਿੱਪਣੀਆਂ: no

ਧੁਨੀ-ਵਿਗਿਆਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧੁਨੀ - ਵਿਗਿਆਨ [ ਨਾਂਪੁ ] ( ਭਾਵਿ ) ਭਾਸ਼ਾ ਧੁਨੀਆਂ ਦੇ ਅਧਿਐਨ ਨਾਲ਼ ਸੰਬੰਧਿਤ ਵਿਗਿਆਨ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5212, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.