ਲਾਗ–ਇਨ/ਨਵਾਂ ਖਾਤਾ |
+
-
 
ਧੋਤੀ

ਧੋਤੀ* (ਸੰ.। ਪੰਜਾਬੀ) ੧. ਧੋਤੀ, ਪ੍ਰਸਿਧ ਸਾੜ੍ਹੀ। ਯਥਾ-‘ਧੋਤੀ ਟਿਕਾ ਤੈ ਜਪਮਾਲੀ’।

੨. (ਗੁ.) ਧੋਈ ਹੋਈ ਵਸਤੂ। ਯਥਾ-‘ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ’।

----------

* ਕਿਸੇ ਸਮੇਂ ਤੇੜ ਦਾ ਕਪੜਾ ਰੋਜ਼ ਧੋਣ ਦਾ ਰਿਵਾਜ ਸੀ ਜਿਸ ਤੋਂ ਧੋਤੀ ਨਾਮ ਪਿਆ ਹੈ। ਪਰ ਇਕ ਹੋਰ ਵ੍ਯੁਤਪਤੀ ਬੀ ਹੈ- ਅਧੋਤਰ ਇਕ ਕਪੜਾ ਹੁੰਦਾ ਸੀ ਖਦਰ ਤੋਂ ਬਰੀਕ, ਇਸ ਨੂੰ ਹੁਣ ਤਕ ਧੋਤਰ ਆਖਦੇ ਹਨ। ਹੋ ਸਕਦਾ ਹੈ ਇਸ ਦੀਆਂ ਧੋਤੀਆਂ ਬਣਦੀਆਂ ਹੋਣ ਤੇ ਇਥੋਂ ਹੀ ਧੋਤੀ ਨਾਮ ਪਿਆ ਹੋਵੇ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 877,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਧੂਤੀ

ਧੂਤੀ. ਤੂਧੀ (Hobby) ਧੂਤੀ ਬੇਸਰੇ ਦੀ ਮਦੀਨ ਹੈ, ਦੇਖੋ, ਤੂਧੀ ਅਤੇ ਬੇਸਰਾ. “ਧੂਤੀ ਚੀਤੇ ਅਨਿਕ ਵਿਮੋਹੈਂ.” (ਗੁਵਿ ੧੦)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 883,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧੋਤੀ

ਧੋਤੀ. ਵਿ—ਧੌਤ. ਧੋਤੀ ਹੋਈ. “ਬਾਹਰਿ ਧੋਤੀ ਤੂੰਬੜੀ ਅੰਦਰਿ ਵਿਸੁ ਨਿਕੋਰ.” (ਮ: ੧ ਵਾਰ ਸੂਹੀ) ੨ ਸੰਗ੍ਯਾ—ਅਧੋਵਸਤ੍ਰ. ਧਫ—ਵਸਤ੍ਰ. ਧਟਤਿ. ਤੇੜ ਦੀ ਚਾਦਰ. “ਧੋਤੀ ਖੋਲਿ ਵਿਛਾਏ ਹੇਠਿ.” (ਗਉ ਮ: ੫) ੩ ਸੰ. ਧੌਤਿ. ਯੋਗਗ੍ਰੰਥਾਂ ਅਨੁਸਾਰ ਇੱਕ ਯੋਗਕ੍ਰਿਯਾ, ਜਿਸ ਦਾ ਪ੍ਰਕਾਰ ਇਹ ਹੈ—ਦੋ ਉਂਗਲ ਚੌੜਾ ਅਤੇ ਅੱਠ ਦਸ ਹੱਥ ਲੰਮਾ ਕਪੜਾ ਗਿੱਲਾ ਕਰਕੇ ਪਾਣੀ ਦੀ ਸਹਾਇਤਾ ਨਾਲ ਨਿਗਲਣਾ ਅਰ ਥੋੜਾ ਚਿਰ ਠਹਿਰਕੇ ਬਾਹਰ ਕੱਢਣਾ. ਇਸ ਤਰ੍ਹਾਂ ਕਰਨ ਨਾਲ ਅੰਤੜੀ ਦੀ ਮੈਲ ਦੂਰ ਹੁੰਦੀ ਹੈ. ਹਠਯੋਗ ਦੇ ਅਭ੍ਯਾਸੀ ਧੌਤਿ ਵਰਤਦੇ ਹਨ। ੪ ਮੇਦਾ ਸਾਫ ਕਰਨ ਦੀ ਲੀਰ । ੫ ਸ਼ੁੱਧੀ. ਪਵਿਤ੍ਰਤਾ. ਯੋਗਮਤ ਵਿੱਚ ਚਾਰ ਪ੍ਰਕਾਰ ਦੀ ਧੋਤੀ (ਧੌਤਿ) ਹੈ—ਅੰਤ੍ਰ ਧੌਤਿ, ਦੰਤ ਧੌਤਿ, ਰ੍ਹਿਦਯ ਧੌਤਿ ਅਤੇ ਗੁਦਾ ਧੌਤਿ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 893,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/1/2015 12:00:00 AM
ਹਵਾਲੇ/ਟਿੱਪਣੀਆਂ: noreference

ਧੋਤੀ

ਧੋਤੀ [ਨਾਂਇ] ਸਰੀਰ ਦੇ ਥਲੜੇ ਹਿੱਸੇ ਤੇ ਪਹਿਨਣ ਵਾਲ਼ਾ ਬਸਤਰ , ਲੱਕ ਬੰਨ੍ਹਣ ਵਾਲ਼ਾ ਕੱਪੜਾ ਜਿਸ ਦਾ ਥੱਲੜਾ ਲੜ ਖ਼ਾਸ ਤਰੀਕੇ ਨਾਲ਼ ਨੇਫ਼ੇ ਵਿੱਚ ਟੁੰਗ ਲਿਆ ਜਾਂਦਾ ਹੈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1030,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਧੋਤੀ

ਧੋਤੀ (ਨਾਂ,ਇ) ਲੱਕ ਦੁਆਲੇ ਬੰਨ੍ਹਣ ਵਾਲੀ ਚਾਦਰ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1034,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ