ਲਾਗ–ਇਨ/ਨਵਾਂ ਖਾਤਾ |
+
-
 
ਨਦੀ

ਨਦੀ (ਸੰ.। ਸੰਸਕ੍ਰਿਤ) ਦਰਯਾ, ਪਾਣੀ ਦੀ ਧਾਰਾ ਜੋ ਪਰਬਤਾਂ ਦੇ ਚਸ਼ਮਿਆਂ, ਹਿਮਟੀਲਾਂ ਤੇ ਝੀਲਾਂ ਆਦਿਕਾਂ ਤੋਂ ਨਿਕਲਕੇ ਪ੍ਰਿਥਵੀ ਪਰ ਵਗਦੀ ਹੋਵੇ। ਯਥਾ-‘ਨਦੀ ਉਪਕੰਠਿ ਜੈਸੇ ਘਰੁ ਤਰਵਰੁ’।

                        ਦੇਖੋ , ‘ਨਦੀ ਚੇ ਨਾਥੰ’

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 1063,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਨੰਦੀ

ਨੰਦੀ. ਦੇਖੋ, ਨੰਦਿ ਅਤੇ ਨਾਂਦੀਮੁਖ. “ਬ੍ਯਾਹ ਸਮੈ ਨੰਦੀ ਕਰੈ.” (ਗੁਪ੍ਰਸੂ) ੨ ਸ਼ਿਵ ਦੀ ਸਵਾਰੀ ਦਾ ਬੈਲ. “ਅਮਿਤ ਬਾਣ ਨੰਦੀ ਕਹੁ ਮਾਰੇ.” (ਰੁਦ੍ਰਾਵ) ੩ ਸ਼ਿਵ ਦੇ ਨਾਮ ਪੁਰ ਦਾਗ ਦੇ ਕੇ ਛੱਡਿਆ ਹੋਇਆ ਸਾਂਡ. ਬੈਲ। ੪ ਵਿ—ਆਨੰਦੀ. ਖ਼ੁਸ਼.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1067,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਨਦੀ

ਨਦੀ. ਸੰ. ਸੰਗ੍ਯਾ—ਨਦ (ਸ਼ੋਰ) ਕਰਨ ਵਾਲੀ ਜਲਧਾਰਾ. ਪਹਾੜਾਂ ਦੇ ਚਸ਼ਮੇ ਅਤੇ ਗਲੀ ਹੋਈ ਬਰਫ ਤੋਂ ਬਣੀ ਹੋਈ ਜਲਧਾਰਾ, ਜੋ ਸਦਾ ਵਹਿਂਦੀ ਹੈ. ਕਾਤ੍ਯਾਯਨ ਲਿਖਦਾ ਹੈ ਕਿ ਅੱਠ ਹਜ਼ਾਰ ਧਨੁ੄1 ਤੋਂ ਜਿਸ ਦਾ ਪ੍ਰਵਾਹ ਘੱਟ ਹੋਵੇ, ਅਰਥਾਤ ਜਿਸਦਾ ਪਾਟ (ਚੌੜਾਈ) ਸੋਲਾਂ ਹਜ਼ਾਰ ਗਜ਼ ਤੋਂ ਕਮ ਹੋਵੇ. ਉਹ ਨਦੀ ਨਹੀਂ ਕਹੀ ਜਾਂਦੀ. “ਨਦੀਆਂ ਵਿਚਿ ਟਿਬੇ ਦੇਖਾਲੇ.” (ਮ: ੧ ਵਾਰ ਮਾਝ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1077,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਨਦੀ

ਨਦੀ [ਨਾਂਇ] ਪਹਾੜਾਂ ਦੀ ਬਰਫ ਦੇ ਪਿਘਲਣ ਤੇ ਬਣਿਆ ਕੁਦਰਤੀ ਵਹਿਣ, ਪਾਣੀ ਦੇ ਕੁਦਰਤੀ ਵਹਿਣ ਵਾਲ਼ੀ ਥਾਂ ਬਣੀ ਡੂੰਘੀ ਲੰਮੀ ਖਾਈ , ਦਰਿਆ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1233,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਨਦੀ

Nai (ਨੇਇਈ) ਨਦੀ: ਪਾਕਿਸਤਾਨ ਦੇ ਸਿੰਧ ਸੂਬੇ ਵਿੱਚ ਸਿੰਧੀ ਭਾਸ਼ਾ ਦਾ ਸ਼ਬਦ, ਜਿਥੇ ਇਕ ਨਦੀ ਨੂੰ ਨੇਈ ਆਖਦੇ ਹਨ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1234,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ