ਲਾਗ–ਇਨ/ਨਵਾਂ ਖਾਤਾ |
+
-
 
ਨਹਿਰ

ਨਹਿਰ. ਅ਼   ਨਹਰ. ਸੰਗ੍ਯਾ—ਸਮੁੰਦਰ ਅਥਵਾ ਦਰਿਆ ਤੋਂ ਕੱਢੀ ਹੋਈ ਬਣਾਉਟੀ ਨਦੀ , ਜਿਸ ਨਾਲ ਜਹਾਜਰਾਨੀ ਹੁੰਦੀ ਹੈ ਅਤੇ ਖੇਤਾਂ ਨੂੰ ਸਿੰਜਿਆ ਜਾਂਦਾ ਹੈ।1 ਫ਼ਿਰੋਜ਼ਸ਼ਾਹ ਤੁਗ਼ਲਕ਼ ਨੇ ਸਨ ੧੩੫੦ ਵਿੱਚ ਜਮਨਾ ਤੋਂ ਨਹਿਰ ਕੱਢੀ. ਸ਼ਾਹਜਹਾਂ ਵੇਲੇ ਰਾਵੀ ਵਿਚੋਂ ਸ਼ਾਲਾਮਾਰ ਬਾਗ ਲਈ ਨਹਿਰ ਲਿਆਂਦੀ ਗਈ.

 ਪੁਰਾਣਾਂ ਵਿੱਚ ਕਥਾ ਹੈ ਕਿ ਕ੍ਰਿ੄ਨ ਜੀ ਦੇ ਭਾਈ ਬਲਰਾਮ ਨੇ ਹਲ ਨਾਲ ਜਮਨਾ ਨੂੰ ਖਿੱਚ ਕੇ ਲੈ ਆਂਦਾ ਸੀ. ਇਸ ਤੋਂ ਵਿਦ੍ਵਾਨ ਸਮਝਦੇ ਹਨ ਕਿ ਬਲਰਾਮ ਨੇ ਖੇਤੀਆਂ ਦੀ ਆਬਪਾਸ਼ੀ ਲਈ ਜਮੁਨਾ ਵਿੱਚੋਂ ਸਭ ਤੋਂ ਪਹਿਲਾਂ ਨਹਿਰ ਕੱਢੀ ਸੀ.2 

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 981,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/6/2015 12:00:00 AM
ਹਵਾਲੇ/ਟਿੱਪਣੀਆਂ: noreference

ਨਹਿਰ

Canal (ਕਅਨਅਲ) ਨਹਿਰ: ਇਹ ਪੁਰਾਣਾ ਫ਼ਰਾਂਸੀਸੀ ਭਾਸ਼ਾ ਦਾ ਸ਼ਬਦ ਹੈ ਜੋ ਪਾਣੀ ਦੇ ਇਕ ਤੰਗ ਮਾਰਗ ਲਈ ਪ੍ਰਯੋਗ ਕੀਤਾ ਜਾਂਦਾ ਹੈ। ਪਰ ਹੁਣ ਦਰਿਆ ਦੇ ਪਾਣੀ ਨੂੰ ਘੱਟ ਵਰਖਾ ਜਾਂ ਮੌਸਮੀ ਵਰਖਾ ਵਾਲੇ ਇਲਾਕੇ ਵਿੱਚ ਆਬਪਾਸ਼ੀ ਕਰਨ ਵਾਸਤੇ ਇਕ ਨਹਿਰ ਪੁੱਟ ਕੇ ਪਾਣੀ ਲਿਜਾਇਆ ਜਾਂਦਾ ਹੈ। ਦਰਿਆ ਸਤਲੁਜ ਤੋਂ ਸਰਹੰਦ, ਭਾਖੜਾ ਆਦਿ ਨਹਿਰਾਂ ਕੱਢੀਆਂ ਗਈਆਂ ਹਨ। ਵਿਕਸਿਤ ਅਤੇ ਵਿਕਾਸਸ਼ੀਲ ਦੇਸਾਂ ਵਿੱਚ ਤਜਾਰਤੀ ਕੰਮ ਲਈ ਕਿਸ਼ਤੀਆਂ ਜਾਂ ਜਹਾਜ਼ਾਂ ਰਾਹੀਂ ਮਾਲ ਢੋਣ ਵਾਸਤੇ ਵੀ ਨਹਿਰਾਂ ਨੂੰ ਵਰਤਿਆ ਜਾਂਦਾ ਹੈ। ਕਈ ਵਾਰ ਦੋ ਨੇੜੇ ਦੇ ਸਾਗਰਾਂ ਨੂੰ ਨਹਿਰ ਪੁੱਟ ਕੇ ਜੋੜਿਆ ਜਾਂਦਾ ਹੈ ਜਿਸ ਨਾਲ ਜਹਾਜ਼ਰਾਨੀ ਦਾ ਫ਼ਾਸਲਾ ਘੱਟ ਹੋ ਜਾਂਦਾ ਹੈ, ਜਿਵੇਂ ਸੁਏਜ਼ ਅਤੇ ਪਾਨਾਮਾ ਨਹਿਰਾਂ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 1096,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ