ਨਿਗਰਾਨੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਗਰਾਨੀ [ ਨਾਂਇ ] ਰਖਵਾਲੀ , ਰੱਖਿਆ , ਦੇਖ-ਰੇਖ , ਹਿਫਾਜ਼ਤ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1082, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਨਿਗਰਾਨੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਨਿਗਰਾਨੀ . ਨਿਗਹਾਬਾਨੀ , ਪਹਰੇਦਾਰੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 852, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਨਿਗਰਾਨੀ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Revision _ ਨਿਗਰਾਨੀ : ਨਿਗਰਾਨੀ ਤੋਂ ਅਦਾਲਤ ਦੀ ਅਧਿਕਾਰਤਾ ਦੀ ਪ੍ਰਕਿਰਤੀ ਪਰਗਟ ਨਹੀਂ ਹੁੰਦੀ ਜਿਸ ਦੀ ਅਦਾਲਤ ਵਰਤੋਂ ਕਰਦੀ ਹੈ , ਲੇਕਿਨ ਹੁਕਮ ਨੂੰ ਸੋਧਣ ਦੀ ਕੋਟੀ ਵਿਚ ਆਉਂਦੀ ਹੈ ਅਰਥਾਤ  ਅਦਾਲਤ ਦੁਆਰਾ ਪਾਸ ਕੀਤੇ ਹੁਕਮ ਤੇ ਮੁੜ-ਵਿਚਾਰ ਕਰਨ ਨੂੰ ਨਿਗਰਾਨੀ ਕਿਹਾ ਜਾਂਦਾ ਹੈ । ਗੰਗਾਰਾਨੀ ਬੇਰਾ ਬਨਾਮ ਪਛਮੀ ਬੰਗਾਲ ਰਾਜ ( 1987 ਕਲਕੱਤਾ ਐਲ ਜੇ 36 ) ਅਨੁਸਾਰ ਨਿਗਰਾਨੀ ਦਾ ਮਤਲਬ ਹੈ ‘ ‘ ਜੋ ਕੁਝ ਪਹਿਲਾਂ  ਕੀਤਾ ਜਾ ਚੁੱਕਾ ਹੈ ਉਸ ਤੇ ਮੁੜ ਨਜ਼ਰ ਮਾਰਨਾ ਅਤੇ ਨਜ਼ਰਸਾਨੀ ਕਰਕੇ ਉਸ ਨੂੰ ਦਰੁਸਤ ਕਰਨਾ । ਇਹ ਇਖ਼ਤਿਆਰ ਮਸ਼ਰੂਤ ਨਹੀਂ ਹੈ ਅਤੇ ਨ ਕਿਸੇ ਬੰਦਸ਼ ਦੇ ਤਾਬੇ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 837, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.